ਪਾਕਿਸਤਾਨ ਦੇ ਰਹੀਮ ਯਾਰ ਖਾਨ ਪ੍ਰਾਂਤ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਕੀਤੇ ਗਏ ਭੰਨ -ਤੋੜ ਦੇ ਵੀਡੀਓ ਨੂੰ ਪੱਛਮੀ ਬੰਗਾਲ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ‘ਚ ਕੁਝ ਲੋਕਾਂ ਨੂੰ ਮੰਦਰ ਵਿੱਚ ਭੰਨ -ਤੋੜ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੱਛਮੀ ਬੰਗਾਲ ਵਿੱਚ ਰੋਹਿੰਗਿਆ ਮੁਸਲਿਮ ਸਮੁਦਾਇ ਦੀ ਬਸਤੀ ਦੇ ਨੇੜੇ ਇੱਕ ਹਿੰਦੂ ਮੰਦਰ ਦਾ ਹੈ, ਜਿਸ ਵਿੱਚ ਭੰਨ-ਤੋੜ ਕੀਤੀ ਗਈ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਹੋਈ ਭੰਨ-ਤੋੜ ਦਾ ਹੈ, ਜਿਸ ਨੂੰ ਪੱਛਮੀ ਬੰਗਾਲ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਮੰਦਿਰ ਵਿੱਚ ਤੋੜਫੋੜ ਕੀਤੇ ਜਾਣ ਵਾਲੇ ਗ਼ਲਤ ਅਤੇ ਸੰਪਰਦਾਇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕਿ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘CP Sharma’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , “ਰੋਹਿੰਗਿਆ ਮੁਸਲਿਮ ਸਮੁਦਾਇ ਦੇ ਬਸਤੀ ਦੇ ਨੇੜੇ ਹਿੰਦੂ ਮੰਦਰ, ਪੱਛਮੀ ਬੰਗਾਲ, ਭਾਰਤSir #PMOIndia #AmitShah #RajnathSingh ਐਸ਼ ਤਾਂ ਹੈ ਨਹੀਂ ਕਿ ਇਹ ਮੰਦਰ ਕਿਸੇ ਮੁਸਲਿਮ ਦੇਸ਼ ਵਿੱਚ ਹੈ, ਇਹ ਭਾਰਤ ਵਿੱਚ ਹੀ ਕਿਤੇ ਹੈ ਲੇਕਿਨ ਇਹਨਾਂ ਸਾਰੀਆਂ ਤੇ ਅਭਜ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ … ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ #YogiAdityanath ਜੀ ਦੇ ਕੋਲ ਪਹੁੰਚ ਜਾਵੇ.. ਨਹੀਂ ਤਾਂ ਅੱਜ ਮੰਦਰਾਂ ਵਿੱਚ ਹੋ ਰਿਹਾ ਹੈ, ਉਹ ਕੱਲ ਖੁਲੇਆਮ ਹੋਵੇਗਾ ਆਮ ਜਨਤਾ ਦੇ ਨਾਲ ਹੋਵੇਗਾ, ਅਤੇ ਉਨ੍ਹਾਂ ਰੋਹਿੰਗਿਆ ਅੱਤਵਾਦ ਨੂੰ ਰੋਕਣਾ ਬਹੁਤ ਜ਼ਰੂਰੀ ਹੈ. ਕੁਝ ਗੌਰ ਕਰੋ ਮੇਰੇ ਦੇਸ਼ ਦੇ ਨੇਤਾ ਲੋਕ Narendra Modi ਸਿਰਫ ਮੰਦਰ ਨੂੰ ਬਣਾਉਣਾ ਹੀ ਜਿੱਤ ਨਹੀਂ ਹੈ ਜਿਹੜੇ ਪੁਰਾਣੇ ਮੰਦਿਰ ਹਨ ਉਨ੍ਹਾਂ ਨੂੰ ਸੁਰੱਖਿਆ ਦੇਣਾ ਵੀ ਜ਼ਰੂਰੀ ਹੈ, ਜੇਕਰ ਕੱਲ੍ਹ ਨੂੰ ਰਾਮ ਮੰਦਰ ਬਣਨੇ ਤੋਂ ਬਾਅਦ ਕੋਈ ਸਮੁਦਾਇ ਸਪੈਸ਼ਲ ਉਸਨੂੰ ਤੋੜ ਦਿੰਦਾ ਹੈ ਫਿਰ ਕੀ ਕਰੋਗੇ।”
https://www.facebook.com/watch/?v=1001004217333595
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਜਾਂਚ
ਇਨ-ਵਿਡ ਟੂਲ ਦੀ ਮਦਦ ਨਾਲ ਮਿਲੇ ਕੀ-ਫਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਇਹ ਵਾਇਰਲ ਹੋ ਰਹੇ ਵੀਡੀਓ ਦਾ ਸਕ੍ਰੀਨਸ਼ਾਟ ਪਾਕਿਸਤਾਨੀ ਅਖ਼ਬਾਰ ਡਾਨ ਦੀ ਵੈਬਸਾਈਟ ਤੇ ਪੰਜ ਅਗਸਤ 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਲੱਗੀ ਮਿਲੀ।
ਰਿਪੋਰਟ ਦੇ ਅਨੁਸਾਰ, ‘ ਉਪਦ੍ਰਵੀਆਂ ਨੇ ਰਹੀਮ ਯਾਰ ਖਾਨ ਜ਼ਿਲੇ ਦੇ ਭੋਂਗ ਨਗਰ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਭੰਨ -ਤੋੜ ਅਤੇ ਤਬਾਹੀ ਮਚਾਈ ਅਤੇ ਸੁਕੂਰ-ਮੁਲਤਾਨ ਮੋਟਰਵੇਅ ਮਾਰਗ ਨੂੰ ਜਾਮ ਕਰ ਦਿੱਤਾ।
ਪਾਕਿਸਤਾਨ ਹਿੰਦੂ ਕਾਉਂਸਿਲ ਦੇ ਮੁੱਖ ਸੰਰਕਸ਼ਕ ਡਾ. ਰਮੇਸ਼ ਵਾਂਕਵਾਨੀ ਨੇ ਆਪਣੀ ਪ੍ਰੋਫਾਈਲ ਤੋਂ ਚਾਰ ਅਗਸਤ ਨੂੰ ਇਸ ਮਾਮਲੇ ਦਾ ਵੀਡੀਓ ਟਵੀਟ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ।
ਨਿਊਜ਼ ਸਰਚ ਵਿੱਚ ਸਾਨੂੰ ‘Republic World’ ਦੇ ਵੇਰੀਫਾਈਡ ਯੂ- ਟਿਊਬ ਚੈਨਲ ਤੇ ਪੰਜ ਅਗਸਤ ਨੂੰ ਅਪਲੋਡ ਕੀਤਾ ਗਿਆ ਵੀਡੀਓ ਬੁਲੇਟਿਨ ਮਿਲਿਆ, ਜਿਸ ਵਿੱਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਏਜੇਂਸੀ ਦੇ ਹਵਾਲੇ ਤੋਂ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ,’ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਤੇ ਕੱਟਰਪੰਥੀਆਂ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਹਮਲਾ ਕਰ ਦਿੱਤਾ। ਰਹੀਮ ਯਾਰ ਖਾਨ ਜ਼ਿਲ੍ਹੇ ਦੇ ਇਸ ਵਿਸ਼ਾਲ ਗਣੇਸ਼ ਮੰਦਰ ਵਿੱਚ ਦਾਖਲ ਹੋਣ ਤੋਂ ਬਾਅਦ ਉਨਮਾਦੀ ਕੱਟਰਪੰਥੀਆਂ ਨੇ ਸਾਰੀਆਂ ਮੂਰਤੀਆਂ ਨੂੰ ਤੋੜ ਦਿੱਤਾ। ਮੰਦਰ ਦੇ ਵੱਡੇ ਹਿੱਸੇ ਵਿੱਚ ਅੱਗ ਲਾ ਦਿੱਤੀ। ਇੰਨਾ ਹੀ ਨਹੀਂ ਸਥਿਤੀ ਬੇਕਾਬੂ ਹੋਣ ਤੋਂ ਬਾਅਦ ਸੈਨਾ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਪਾਕ ਸੁਪ੍ਰੀਮ ਕੋਰਟ ਨੇ ਵੀ ਇਸ ਘਟਨਾ ਤੇ ਸੰਗਿਯਾਨ ਲਿਆ ਹੈ ਅਤੇ ਪੰਜਾਬ ਪ੍ਰਾਂਤ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇੰਨਾ ਹੀ ਨਹੀਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਵਾਇਰਲ ਵੀਡੀਓ ਬੰਗਾਲ ਦਾ ਦੱਸਿਆ ਜਾਣ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕੋਲਕਾਤਾ ਬਿਊਰੋ ਚੀਫ ਜੇ.ਕੇ ਵਾਜਪਾਈ ਨੇ ਕਿਹਾ, “ਇਹ ਬੰਗਾਲ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਇਸ ਤੇ ਕੜੀ ਪ੍ਰਤੀਕਿਰਿਆ ਵੀ ਜਾਹਿਰ ਕੀਤੀ ਹੈ।
ਸੋਸ਼ਲ ਮੀਡੀਆ ਸਰਚ ਵਿੱਚ ਸਾਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਟਵੀਟ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਇਸ ਘਟਨਾ ਦੀ ਆਲੋਚਨਾ ਕਰਦੇ ਹੋਏ ਸਥਾਨਕ ਪ੍ਰਸ਼ਾਸਨ ਨੂੰ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਅਤੇ ਪੁਲਿਸ ਦੀ ਲਾਪਰਵਾਹੀ ਦੇ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੀ ਤਰਫ ਤੋਂ ਮੰਦਰ ਨੂੰ ਠੀਕ ਕਰਵਾਉਣ ਦੀ ਵੀ ਘੋਸ਼ਣਾ ਕੀਤੀ।
ਵਾਇਰਲ ਵੀਡੀਓ ਨੂੰ ਗ਼ਲਤ ਅਤੇ ਫਿਰਕੂ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਫੇਸਬੁੱਕ ‘ਤੇ 500 ਤੋਂ ਵੱਧ ਲੋਕ ਫੋਲੋ ਕਰਦੇ ਹਨ। ਆਪਣੀ ਪ੍ਰੋਫਾਈਲ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਲੇਖਕ ਦੱਸਿਆ ਹੈ।
ਨਤੀਜਾ: ਪਾਕਿਸਤਾਨ ਦੇ ਰਹੀਮ ਯਾਰ ਖਾਨ ਪ੍ਰਾਂਤ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਕੀਤੇ ਗਏ ਭੰਨ -ਤੋੜ ਦੇ ਵੀਡੀਓ ਨੂੰ ਪੱਛਮੀ ਬੰਗਾਲ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।