Fact Check : ਕਰਨਾਟਕ ਵਿਚ ਦਿਨ-ਦਿਹਾੜੇ ਹੋਈ ਕਿਡਨੈਪਿੰਗ ਦੀ ਵਾਰਦਾਤ ਦੇ ਵੀਡੀਓ ਨੂੰ ਯੂਪੀ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਯੂਪੀ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕਰਨਾਟਕ ਦੇ ਕੋਲਾਰ ਜਿਲ੍ਹੇ ਵਿਚ ਹੋਈ ਇੱਕ ਵਾਰਦਾਤ ਦੇ CCTV ਫੁਟੇਜ ਨੂੰ ਕੁਝ ਲੋਕ ਯੂਪੀ ਦਾ ਦੱਸਕੇ ਵਾਇਰਲ ਕਰ ਰਹੇ ਹਨ।
- By: Ashish Maharishi
- Published: Oct 9, 2020 at 06:33 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ 14 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਸੜਕ ਕਿਨਾਰੇ ਚਲ ਰਹੀਆਂ 2 ਕੁੜੀਆਂ ਵਿਚੋਂ ਦੀ ਇੱਕ ਨੂੰ ਕਿਡਨੇਪ ਕਰ ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਕਰਨਾਟਕ ਦੇ ਕੋਲਾਰ ਜਿਲ੍ਹੇ ਵਿਚ ਹੋਈ ਇੱਕ ਵਾਰਦਾਤ ਦੇ CCTV ਫੁਟੇਜ ਨੂੰ ਕੁਝ ਲੋਕ ਯੂਪੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਸਾਡੀ ਜਾਂਚ ਵਿਚ ਯੂਪੀ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਸਾਬਿਤ ਹੋਈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Harprit Singh Thind ਨੇ 5 ਅਕਤੂਬਰ ਨੂੰ ਵਾਇਰਲ CCTV ਫੁਟੇਜ ਨੂੰ ਅਪਲੋਡ ਕਰਦੇ ਹੋਏ ਲਿਖਿਆ : ‘ਗਾਜ਼ੀਆਬਾਦ ਉੱਤਰ ਪ੍ਰਦੇਸ਼ ਵਿੱਚ ਦਿਨ ਦਿਹਾੜੇ ਲੜਕੀ ਨੂੰ ਚੱਕਕੇ ਲੈ ਗਏ..ਜਦੋਂ ਸਰਕਾਰ ਜਾਤੀ ਦੇਖਕੇ ਬਲਾਤਕਾਰੀਆਂ ਦਾ ਸਮਰਥਨ ਕਰੇਗੀ ਤਾਂ ਉਹਨਾਂ ਦਾ ਮਨੋਬਲ ਤਾਂ ਵਧੇਗਾ ਹੀ…#ਰਾਮਰਾਜ’
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਕੀਗਰੇਬਸ ਕੱਢੇ। ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ The NEWS Minute ਨਾਂ ਦੀ ਇੱਕ ਵੈੱਬਸਾਈਟ ‘ਤੇ ਪੁਰਾਣੀ ਖਬਰ ਮਿਲੀ। 14 ਅਗਸਤ 2020 ਨੂੰ ਪ੍ਰਕਾਸ਼ਿਤ ਖਬਰ ਵਿਚ ਪੂਰੀ ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਸੀ। ਖਬਰ ਵਿਚ ਦੱਸਿਆ ਗਿਆ ਕਿ ਕਰਨਾਟਕ ਦੇ ਕੋਲਾਰ ਵਿਚ ਸੜਕ ਕਿਨਾਰੇ ਚਲ ਰਹੀ ਯੁਵਤੀ ਨੂੰ ਉਸਦੀ ਸਹੇਲੀ ਸਾਹਮਣੇ ਕਿਡਨੇਪ ਕਰ ਲਿਆ ਗਿਆ। ਘਟਨਾ ਦਿਨ ਦੇ ਕਰੀਬ 11:30 ਵਜੇ ਦੀ ਹੈ। ਪੂਰੀ ਖਬਰ ਇਥੇ ਪੜ੍ਹੋ।
ਸਰਚ ਦੌਰਾਨ ਅਸਲੀ ਵੀਡੀਓ Mirror Now ਨਾਂ ਦੇ ਯੂਟਿਊਬ ਚੈੱਨਲ ‘ਤੇ ਵੀ ਮਿਲਿਆ। ਇਸਨੂੰ 16 ਅਗਸਤ 2020 ਨੂੰ ਅਪਲੋਡ ਕੀਤਾ ਗਿਆ ਸੀ। ਪੂਰੀ ਖਬਰ ਇਥੇ ਪੜ੍ਹੋ।
ਇਸਦੇ ਅਲਾਵਾ Newsable.asianetnews ਨਾਂ ਦੀ ਵੈੱਬਸਾਈਟ ‘ਤੇ ਸਾਨੂੰ ਵੀਡੀਓ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਕਰਨਾਟਕ ਦੇ ਕੋਲਾਰ ਵਿਚ ਇਹ ਘਟਨਾ ਵਾਪਰੀ ਸੀ। ਪੂਰੀ ਵਾਰਦਾਤ CCTV ਵਿਚ ਕੈਦ ਹੋ ਗਈ ਸੀ।
ਵਿਸ਼ਵਾਸ ਟੀਮ ਨੇ ਕੋਲਾਰ ਦੇ ਪੁਲਿਸ ਅਧਿਕਸ਼ਕ ਕਾਰਤਿਕ ਰੈੱਡੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਵਾਲੀ ਘਟਨਾ ਕੋਲਾਰ ਦੀ ਹੀ ਹੈ। ਇਹ ਵਾਰਦਾਤ ਅਗਸਤ ਵਿਚ ਹੋਈ ਸੀ। ਇਸ ਮਾਮਲੇ ਵਿਚ ਸਾਰੇ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Harprit Singh Thind ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਯੂਪੀ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕਰਨਾਟਕ ਦੇ ਕੋਲਾਰ ਜਿਲ੍ਹੇ ਵਿਚ ਹੋਈ ਇੱਕ ਵਾਰਦਾਤ ਦੇ CCTV ਫੁਟੇਜ ਨੂੰ ਕੁਝ ਲੋਕ ਯੂਪੀ ਦਾ ਦੱਸਕੇ ਵਾਇਰਲ ਕਰ ਰਹੇ ਹਨ।
- Claim Review : ਸੋਸ਼ਲ ਮੀਡੀਆ 'ਤੇ 14 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਸੜਕ ਕਿਨਾਰੇ ਚਲ ਰਹੀਆਂ 2 ਕੁੜੀਆਂ ਵਿਚੋਂ ਦੀ ਇੱਕ ਨੂੰ ਕਿਡਨੇਪ ਕਰ ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
- Claimed By : FB User- Harprit Singh Thind
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...