ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਮੇਦਾਂਤਾ ਹਸਪਤਾਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਵੀਡੀਓ ਫਰਜੀ ਹੈ। ਵੀਡੀਓ ਵਿਚ ਦਿਸ ਰਹੀ ਔਰਤ ਇੱਕ ਟੀਚਰ ਹੈ। ਉਨ੍ਹਾਂ ਦਾ ਮੇਦਾਂਤਾ ਜਾਂ ਕਿਸੇ ਵੀ ਹਸਪਤਾਲ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਔਰਤ ਦੇ ਵੀਡੀਓ ਨੂੰ ਕੁਝ ਲੋਕ ਫਰਜੀ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚ ਦਿੱਸ ਰਹੀ ਔਰਤ ਮੇਦਾਂਤਾ ਹਸਪਤਾਲ ਦੀ ਸੀਨੀਅਰ ਡਾਕਟਰ ਹੈ ਜਿਹੜੀ ਕੋਰੋਨਾ ਦਾ ਇਲਾਜ ਕਰ ਰਹੀ ਹਨ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਵੀਡੀਓ ਵਿਚ ਮੌਜੂਦ ਔਰਤ ਦਾ ਮੇਦਾਂਤਾ ਹਸਪਤਾਲ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਪੇਜ Swastik News ਨੇ 15 ਜੂਨ ਨੂੰ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “मेदांता हॉस्पिटल ” की सीनियर डॉक्टर जो मौजुदा वक्त में कोरोना मरीजों का ईलाज कर रही है…उनकी ये बातें सभी को कोरोना के खौफ से मुक्त कर देगी …जरूर सुनें और दूसरे को भी सुनाये और शेयर करें…
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਾਇਰਲ ਪੋਸਟ ਵਿਚ ਕਿਉਂਕਿ ਮੇਦਾਂਤਾ ਹਸਪਤਾਲ ਦੀ ਗੱਲ ਕੀਤੀ ਗਈ ਸੀ। ਇਸ ਲਈ ਅਸੀਂ ਸਬਤੋ ਪਹਿਲਾ ਮੇਦਾਂਤਾ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਫਰੋਲਣਾ ਸ਼ੁਰੂ ਕੀਤਾ। ਹਸਪਤਾਲ ਦੇ ਫੇਸਬੁੱਕ ਪੇਜ ‘ਤੇ ਸਾਨੂੰ 12 ਜੂਨ ਦੀ ਇੱਕ ਪੋਸਟ ਮਿਲੀ। ਇਸ ਪੋਸਟ ਵਿਚ ਦੱਸਿਆ ਗਿਆ ਸੀ ਕਿ ਮੇਦਾਂਤਾ ਦੇ ਡਾਕਟਰ ਦੇ ਦਾਅਵੇ ਨਾਲ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਗ਼ਲਤ ਹੈ। ਵੀਡੀਓ ਦਾ ਮੇਦਾਂਤਾ ਜਾਂ ਕਿਸੇ ਵੀ ਡਾਕਟਰ ਨਾਲ ਕੋਈ ਸਬੰਧ ਨਹੀਂ ਹੈ। ਪੂਰੀ ਪੋਸਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਦੇ ਜਰੀਏ ਮੇਦਾਂਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਵਾਇਰਲ ਵੀਡੀਓ ਦਾ ਮੇਦਾਂਤਾ ਨਾਲ ਕੋਈ ਸਬੰਧ ਨਹੀਂ ਹੈ। ਮੇਦਾਂਤਾ ਨੇ ਵਿਸ਼ਵਾਸ ਨਿਊਜ਼ ਨਾਲ ਆਪਣੀ ਸਫ਼ਾਈ ਵੀ ਸ਼ੇਅਰ ਕੀਤੀ।
ਪੜਤਾਲ ਦੇ ਦੋਰਾਨ ਸਾਨੂੰ ਵਾਇਰਲ ਵੀਡੀਓ ਦਾ ਅਸਲੀ ਸੋਰਸ ਮਿਲਿਆ। ਇਹ ਵੀਡੀਓ ਅੰਜੂ ਕੌਰ ਨਾਂ ਦੀ ਇੱਕ ਯੂਜ਼ਰ ਦਾ ਸੀ। ਇਸਨੂੰ ਅੰਜੂ ਨੇ 8 ਜੂਨ ਨੂੰ ਫੇਸਬੁੱਕ ‘ਤੇ ਅਪਲੋਡ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਏ ਦੱਸੇ ਸਨ। ਇਸ ਵੀਡੀਓ ਵਿਚ ਉਨ੍ਹਾਂ ਨੇ ਗਰਮ ਪਾਣੀ, ਨਿਮਬੂ, ਗਰਮ ਖਾਣਾ, ਤੁਲਸੀ, ਲੌਂਗ ਵਰਗੀ ਚੀਜਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਸੀ। ਇਸ ਵੀਡੀਓ ਨੂੰ ਕੁੱਝ ਲੋਕਾਂ ਨੇ ਮੇਦਾਂਤਾ ਹਸਪਤਾਲ ਦੇ ਡਾਕਟਰ ਦੇ ਨਾਂ ਤੋਂ ਵਾਇਰਲ ਕਰ ਦਿੱਤਾ।
WHO, COVID-19 ਦੀ ਰੋਕਥਾਮ ਜਾਂ ਇਲਾਜ ਦਵਾਵਾਂ ਨਾਲ ਕਿਸੇ ਸੈਲਫ-ਮੈਡੀਕੇਸ਼ਨ ਦੀ ਸਿਫਾਰਿਸ਼ ਨਹੀਂ ਕਰਦਾ ਹੈ, ਜਿਸਦੇ ਵਿਚ ਐਂਟੀਬਾਯੋਟਿਕ ਦਵਾਵਾਂ ਵੀ ਸ਼ਾਮਿਲ ਹਨ। ਹਾਲਾਂਕਿ, ਪੱਛਮੀ ਅਤੇ ਪਾਰੰਪਰਿਕ ਦੋਵੇ ਤਰ੍ਹਾਂ ਦੀ ਦਵਾਵਾਂ ਲਈ ਕਲੀਨਿਕਲ ਟ੍ਰਾਇਲਸ ਚਲ ਰਹੇ ਹਨ।
ਆਯੂਸ਼ ਮੰਤਰਾਲੇ ਅਨੁਸਾਰ, ਹਰਬਲ ਚਾਹ ਜਾਂ ਤੁਲਸੀ, ਦਾਲਚੀਨੀ, ਕਾਲੀਮਿਰਚ, ਸ਼ੁਨਠੀ (ਸੁੱਕੀ-ਅਦਰਕ) ਅਤੇ ਮੁਨੱਕਾ (ਕਿਸ਼ਮਿਸ਼) ਨਾਲ ਬਣਿਆ ਕਾੜਾ ਦਿਨ ਵਿਚ ਇੱਕ ਜਾਂ ਦੋ ਵਾਰ ਪੀਣ ਤੋਂ ਇਮੁਨਿਟੀ ਵਧਦੀ ਹੈ ਜਿਹੜਾ ਸੈਲਫ ਕੇਅਰ ਲਈ ਵਧੀਆ ਹੈ। ਹਾਲਾਂਕਿ, ਮੰਤਰਾਲੇ ਇਸ ਤਰ੍ਹਾਂ ਤੋਂ COVID-19 ਦੇ ਇਲਾਜ਼ ਦਾ ਦਾਅਵਾ ਨਹੀਂ ਕਰਦਾ ਹੈ।
ਅੰਜੂ ਕੌਰ ਦੇ ਫੇਸਬੁੱਕ ਅਕਾਊਂਟ ਦੀ ਸਕੈਨਿੰਗ ਵਿਚ ਸਾਨੂੰ ਇੱਕ ਹੋਰ ਵੀਡੀਓ ਮਿਲਿਆ। ਜਿਸਦੇ ਵਿਚ ਅੰਜੂ ਕੌਰ ਨੇ 10 ਜੂਨ ਨੂੰ ਇੱਕ ਵੀਡੀਓ ਜਾਰੀ ਕਰਕੇ ਆਪਣੀ ਸਫਾਈ ਦਿੱਤੀ। ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਕਿਸੇ ਹੱਸਪਤਾਲ ਦੀ ਡਾਕਟਰ ਨਹੀਂ ਹਨ। ਉਹ ਇੱਕ ਟੀਚਰ ਹਨ। ਅੰਜੂ ਦਿੱਲੀ ਦੀ ਰਹਿਣ ਵਾਲੀ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Swastik News ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਅਪ੍ਰੈਲ 2020 ਨੂੰ ਬਣਾਇਆ ਗਿਆ ਸੀ ਅਤੇ ਇਸਨੂੰ 580 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਮੇਦਾਂਤਾ ਹਸਪਤਾਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਵੀਡੀਓ ਫਰਜੀ ਹੈ। ਵੀਡੀਓ ਵਿਚ ਦਿਸ ਰਹੀ ਔਰਤ ਇੱਕ ਟੀਚਰ ਹੈ। ਉਨ੍ਹਾਂ ਦਾ ਮੇਦਾਂਤਾ ਜਾਂ ਕਿਸੇ ਵੀ ਹਸਪਤਾਲ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।