ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੁੰਦਾ ਹੈ। ਨੇੜੇ ਰਹਿੰਦੇ ਲੋਕਾਂ ਨੇ ਸ਼ੱਕ ਦੇ ਅਧਾਰ ‘ਤੇ ਇਥੇ ਪੁਲਿਸ ਨੂੰ ਬੁਲਵਾ ਕੇ ਛਾਪਾ ਪਾਇਆ ਸੀ ਅਤੇ ਪੁਲਿਸ ਦੀ ਜਾਂਚ ਵਿਚ ਕੁੜੀਆਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ।
ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਜ਼ੀਰਕਪੁਰ ਵਿਚ ਇੱਕ ਜਾਣੀ-ਮਾਣੀ ਸੋਸਾਇਟੀ ਦੇ ਫਲੈਟ ਵਿਚ ਰੈਡ ਮਾਰੀ ਗਈ ਹੈ, ਜਿਥੇ ਜਿਸਮ-ਫਰੋਸ਼ੀ ਦਾ ਧੰਧਾ ਹੁੰਦਾ ਸੀ। ਇਸ ਵੀਡੀਓ ਵਿਚ ਇੱਕ ਫਲੈਟ ਅੰਦਰ ਕੁਝ ਲੋਕ ਅਤੇ ਕਈ ਸਾਰੀ ਕੁੜੀਆਂ ਨੂੰ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੁੰਦਾ ਹੈ। ਨੇੜੇ ਰਹਿੰਦੇ ਲੋਕਾਂ ਨੇ ਸ਼ੱਕ ਦੇ ਅਧਾਰ ‘ਤੇ ਇਥੇ ਪੁਲਿਸ ਨੂੰ ਬੁਲਵਾ ਕੇ ਛਾਪਾ ਪਾਇਆ ਸੀ ਅਤੇ ਪੁਲਿਸ ਦੀ ਜਾਂਚ ਵਿਚ ਕੁੜੀਆਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Radio Punjab Today ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਜੀਰਕਪੁਰ ਬਣੀਆ ਦੇਹ ਵਪਾਰ ਦਾ ਕੇਂਦਰ। ਮਾਇਆ ਗਾਰਡਨ ਦੇ ਇਕ ਫਲੈਟ ਵਿੱਚ ਦੇਖੋ ਆਹ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਕੀਵਰਡ (ਜਿਵੇਂ ਜ਼ੀਰਕਪੁਰ ਸੋਸਾਇਟੀ ਰੈਡ) ਨਾਲ ਸਰਚ ਕਰਨ ‘ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ 18 ਅਗਸਤ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ, ਜਿਸਦੀ ਹੈਡਲਾਈਨ ਸੀ: जीरकपुर में सेक्स रैकेट की शिकायत:फ्लैट में रह रहीं कई विदेशी लड़कियां, पुलिस ने रेड की, लेकिन किसी को गिरफ्तार नहीं किया (ਪੰਜਾਬੀ ਅਨੁਵਾਦ: ਜ਼ੀਰਕਪੁਰ ਵਿਚ ਸੈਕਸ ਰੈਕੇਟ ਦੀ ਸ਼ਿਕਾਇਤ: ਫਲੈਟ ਵਿਚ ਰਹਿ ਰਹੀ ਕਈ ਵਿਦੇਸ਼ੀ ਕੁੜੀਆਂ, ਪਰ ਕਿਸੇ ਨੂੰ ਗਿਰਫ਼ਤਾਰ ਨਹੀਂ ਕੀਤਾ)
ਖਬਰ ਅਨੁਸਾਰ: ਜ਼ੀਰਕਪੁਰ-ਅੰਬਾਲਾ ਹਾਈਵੇ ਸਥਿਤ ਅਪਾਰਟਮੈਂਟ ਵਿਚ ਸੈਕਸ ਰੈਕੇਟ ਚੱਲਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਅਪਾਰਟਮੈਂਟ ਦੇ ਨੇੜੇ ਰਹਿਣ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰੈਡ ਵੀ ਕੀਤੀ, ਪਰ ਫਿਲਹਾਲ ਪੁਲਿਸ ਨੇ ਮਾਮਲੇ ਵਿਚ ਗਿਰਫਤਾਰੀ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ, ਜਿਸਦੇ ਨਾਲ ਇਹ ਸਾਬਿਤ ਹੁੰਦਾ ਹੋਵੇ ਕਿ ਕੁੜੀਆਂ ਦੇਹ ਵਪਾਰ ਨਾਲ ਜੁੜੀਆਂ ਹੋਈਆਂ ਹਨ।
ਖਬਰ ਵਿਚ ਦੱਸਿਆ ਗਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਸਬੂਤ ਨਹੀਂ ਮਿਲੇ ਹਨ, ਜਿਸਦੇ ਨਾਲ ਕੁੜੀਆਂ ‘ਤੇ ਸ਼ੱਕ ਕੀਤਾ ਜਾ ਸਕੇ। ਕੁੜੀਆਂ ਲਾਕਡਾਊਨ ਕਰਕੇ ਫਲੈਟ ਵਿਚ ਕੱਠੇ ਰਹਿੰਦੀਆਂ ਹਨ, ਪੰਚਕੁਲਾ ਦੇ ਸਲੂਨ ਵਿਚ ਕੰਮ ਕਰਦੀਆਂ ਹਨ। ਲੋਕਾਂ ਦਾ ਆਰੋਪ ਹੈ ਕਿ ਪੁਲਿਸ ਨੂੰ ਫਲੈਟ ਵਿਚ ਗਲਤ ਚੀਜ਼ਾਂ ਮਿਲੀਆਂ ਹਨ, ਫੇਰ ਵੀ ਕਾਰਵਾਹੀ ਨਹੀਂ ਕੀਤੀ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਵੱਧ ਜਾਣਕਾਰੀ ਲਈ ਜ਼ੀਰਕਪੁਰ ਦੇ SHO ਗੁਰਵੰਤ ਸਿੰਘ ਨਾਲ ਫੋਨ ‘ਤੇ ਗੱਲ ਕੀਤੀ। ਗੁਰਵੰਤ ਨੇ ਸਾਨੂੰ ਦੱਸਿਆ ਕਿ ਇਹ ਮਾਮਲਾ ਇੱਕ ਹਫਤਾ ਪੁਰਾਣਾ ਹੈ ਅਤੇ ਦੇਹ ਵਪਾਰ ਵਰਗਾ ਦਾਅਵਾ ਗਲਤ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਵਾਇਰਲ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Radio Punjab Today ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਇਸ ਪੇਜ ਨੂੰ 144,064 ਲੋਕ ਫਾਲੋ ਵੀ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੁੰਦਾ ਹੈ। ਨੇੜੇ ਰਹਿੰਦੇ ਲੋਕਾਂ ਨੇ ਸ਼ੱਕ ਦੇ ਅਧਾਰ ‘ਤੇ ਇਥੇ ਪੁਲਿਸ ਨੂੰ ਬੁਲਵਾ ਕੇ ਛਾਪਾ ਪਾਇਆ ਸੀ ਅਤੇ ਪੁਲਿਸ ਦੀ ਜਾਂਚ ਵਿਚ ਕੁੜੀਆਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।