ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਏ। ਗੱਫਾਰ ਮਾਰਕੀਟ ਵਿਚ ਅੱਤਵਾਦੀ ਦੇ ਫੜੇ ਜਾਣ ਦੇ ਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਮੌਕਡ੍ਰਿੱਲ ਦਾ ਹੈ।
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਪੁਲਿਸਵਾਲਿਆਂ ਨੂੰ ਇੱਕ ਵਿਅਕਤੀ ਨੂੰ ਫੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੱਫਾਰ ਮਾਰਕੀਟ ਵਿਚ ਦਿੱਲੀ ਪੁਲਿਸ ਨੇ ਇੱਕ ਅੱਤਵਾਦੀ ਨੂੰ ਫੜ੍ਹਿਆ ਹੈ ਅਤੇ ਓਥੇ ਗੋਲੀਆਂ ਵੀ ਚਲੀਆਂ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਤ ਹੋਇਆ। ਇਹ ਵੀਡੀਓ ਦਿੱਲੀ ਦੇ ਗੱਫਾਰ ਮਾਰਕੀਟ ਵਿਚ ਹੋਈ ਇੱਕ ਮੌਕਡ੍ਰਿੱਲ ਦਾ ਹੈ, ਜਿਸਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਹ ਮੌਕਡ੍ਰਿੱਲ 29 ਜੁਲਾਈ 2020 ਨੂੰ 15 ਅਗਸਤ ਦੇ ਚਲਦੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਸੀ।
ਫੇਸਬੁੱਕ ਪੇਜ “ਹੋਰ ਕੀ ਚੱਲਦਾ Hor Ki Chalda” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: “ਦਿੱਲੀ ਕਰੋਲ ਬਾਗ ਗਫਾਰ ਮਾਰਕੀਟ ਵਿਚ ਇਕ ਆਂਤਕਵਾਦੀ ਨੂੰ ਪੁਲਿਸ ਨੇ ਫੜਿਆ ਸਾਰਾ ਸੀਲ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਇੱਕ ਵਿਅਕਤੀ ਬੋਲ ਰਿਹਾ ਹੈ ਕਿ ਗੱਫਾਰ ਮਾਰਕੀਟ ਕਰੋਲ ਬਾਗ਼ ਵਿਚ ਦਿੱਲੀ ਪੁਲਿਸ ਨੇ ਇੱਕ ਅੱਤਵਾਦੀ ਨੂੰ ਫੜ੍ਹਿਆ ਹੈ ਅਤੇ ਇਥੇ ਗੋਲੀਆਂ ਵੀ ਚਲੀਆਂ ਹਨ।
ਹੁਣ ਅਸੀਂ ਜਰੂਰੀ ਕੀਵਰਡ ਜਿਵੇਂ “ਗੱਫਾਰ ਮਾਰਕੀਟ ਅੱਤਵਾਦੀ ਦਿੱਲੀ ਪੁਲਿਸ” ਨਾਲ ਗੂਗਲ ਸਰਚ ਸ਼ੁਰੂ ਕੀਤਾ। ਸਾਨੂੰ ਅਜੇਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਗੱਫਾਰ ਮਾਰਕੀਟ ਵਿਚ ਕੋਈ ਅੱਤਵਾਦੀ ਦਿੱਲੀ ਪੁਲਿਸ ਨੇ ਫੜ੍ਹਿਆ ਹੈ ਪਰ ਇੱਕ ਟਵੀਟ ਅਜਿਹਾ ਜਰੂਰ ਮਿਲਿਆ, ਜਿਸਦੇ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਟਵੀਟ ਨੂੰ DCP ਕੇਂਦਰੀ ਦਿੱਲੀ ਦੁਆਰਾ ਰਿਟਵੀਟ ਵੀ ਕੀਤਾ ਗਿਆ ਸੀ।
ਇਸ ਟਵੀਟ Tarun Sharma ਨਾਂ ਦੇ ਇੱਕ ਪਤਰਕਾਰ ਦੇ ਟਵਿੱਟਰ ਹੈਂਡਲ ਤੋਂ 29 ਜੁਲਾਈ ਨੂੰ ਕੀਤਾ ਗਿਆ ਸੀ ਅਤੇ ਇਸਦੇ ਨਾਲ ਲਿਖਿਆ ਗਿਆ ਸੀ: “ਦਿੱਲੀ ਦੀ ਕਰੋਲ ਬਾਗ਼ ਮਾਰਕੀਟ ਵਿਚ ਅੱਜ @DelhiPolice ਦੀ ਤਰਫ਼ੋਂ ਮੌਕਡ੍ਰਿੱਲ ਦਾ ਆਯੋਜਨ ਕੀਤਾ ਗਿਆ। 15 ਅਗਸਤ ਤੋਂ ਪਹਿਲਾਂ ਅਕਸਰ ਇਸ ਤਰ੍ਹਾਂ ਦੀਆਂ ਮੌਕਡ੍ਰਿਲ ਹੁੰਦੀਆਂ ਹਨ। ਇਸ ਮੌਕਡ੍ਰਿੱਲ ਵਿਚ ਤਿੰਨ ਡਮੀ ਅੱਤਵਾਦੀਆਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ, ਤਾਂ ਜੋ ਐਮਰਜੰਸੀ ਹਲਾਤਾਂ ਵਿਚ ਆਪਣੀ ਤਿਆਰੀਆਂ ਦੀ ਜਾਂਚ ਕਰ ਸਕੇ। @DCPCentralDelhi @DM_DEO_Central“
ਇਸ ਟਵੀਟ ਨਾਲ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਇੱਕ ਮੌਕਡ੍ਰਿੱਲ ਦਾ ਹੈ, ਜਿਸਦਾ ਆਯੋਜਨ 15 ਅਗਸਤ ਦੀ ਤਿਆਰੀਆਂ ਨੂੰ ਵੇਖਦੇ ਹੋਏ ਕੀਤਾ ਗਿਆ ਸੀ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਾਬਕਾ ਬੁਲਾਰੇ ਅਤੇ ਹਾਲੀਆ ਪੋਸਟ ਹੋਏ ਐਡੀਸ਼ਨਲ CP ਦਿੱਲੀ ਟ੍ਰੈਫਿਕ IPS ਮੰਦੀਪ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵੀਡੀਓ ਮੌਕਡ੍ਰਿੱਲ ਦਾ ਹੈ।”
ਹੁਣ ਵਾਰੀ ਸੀ ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ “ਹੋਰ ਕੀ ਚੱਲਦਾ Hor Ki Chalda” ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਸ ਪੇਜ ਨੂੰ 17,808 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਵਾਇਰਲ ਚੀਜ਼ਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਏ। ਗੱਫਾਰ ਮਾਰਕੀਟ ਵਿਚ ਅੱਤਵਾਦੀ ਦੇ ਫੜੇ ਜਾਣ ਦੇ ਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਮੌਕਡ੍ਰਿੱਲ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।