ਅਸੀਂ ਆਪਣੀ ਪੜਤਾਲ ਵਿਚ ਪਾਇਆ ਇਸ ਤੇਂਦੂਏ ਨੂੰ ਤਾਜ, ਰਣਥੰਭੌਰ ਵਿਚ ਨਹੀਂ, ਬਲਕਿ ਦੱਖਣੀ ਅਫ਼ਰੀਕਾ ਦੇ ਇੱਕ ਲਾਜ ਵਿਚ ਵੇਖਿਆ ਗਿਆ ਸੀ ਅਤੇ ਇਹ ਵੀਡੀਓ ਓਥੇ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਤੇਂਦੂਏ ਨੂੰ ਇੱਕ ਰਿਹਾਇਸ਼ੀ ਯਾਰਡ ਵਿਚ ਘੁੰਮਦੇ ਅਤੇ ਪੂਲ ਵਿਚੋਂ ਪਾਣੀ ਪੀਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਕਾਫੀ ਲੋਕ ਸ਼ੇਅਰ ਕਰ ਰਹੇ ਹਨ। ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਜ ਅੰਦਰ ਘੁੰਮਦੇ ਤੇਂਦੂਏ ਦਾ ਇਹ ਵੀਡੀਓ ਹੋਟਲ ਤਾਜ, ਰਣਥੰਭੌਰ ਦਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਇਸ ਤੇਂਦੂਏ ਨੂੰ ਤਾਜ, ਰਣਥੰਭੌਰ ਵਿਚ ਨਹੀਂ, ਬਲਕਿ ਦੱਖਣੀ ਅਫ਼ਰੀਕਾ ਦੇ ਇੱਕ ਲਾਜ ਵਿਚ ਵੇਖਿਆ ਗਿਆ ਸੀ ਅਤੇ ਇਹ ਵੀਡੀਓ ਓਥੇ ਦਾ ਹੈ।
ਵਾਇਰਲ ਵੀਡੀਓ ਵਿਚ ਇੱਕ ਤੇਂਦੂਏ ਨੂੰ ਇੱਕ ਰਿਹਾਇਸ਼ੀ ਯਾਰਡ ਵਿਚ ਘੁੰਮਦੇ ਅਤੇ ਪੂਲ ਵਿਚੋਂ ਪਾਣੀ ਪੀਂਦੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਹੈ: “ *Hotel Taj Ranthambore, Sawai Madhopur, Rajasthan. 👌🏻*👇🏼video courtesy Jigneshgiri Goswami.”
ਇਸ ਪੋਸਟ ਦਾ ਆਰਕਾਇਵਡ ਲਿੰਕ।
ਕਿਓਂਕਿ, ਪੋਸਟ ਵਿਚ ਤਾਜ ਰਣਥੰਭੌਰ ਦਾ ਨਾਂ ਲਿਖਿਆ ਗਿਆ ਹੈ, ਇਸਲਈ ਅਸੀਂ ਸਰਚ ਕੀਤਾ ਕਿ ਤਾਜ ਦੀ ਰਣਥੰਭੌਰ ਵਿਚ ਕਿਹੜੀ ਪ੍ਰੋਪਰਟੀ ਹੈ। ਰਣਥੰਭੌਰ ਵਿਚ ਤਾਜ ਪ੍ਰੋਪਰਟੀ ਦਾ ਨਾਂ ਹੈ ਵਿਵੰਤਾ ਸਵਾਈ ਮਾਧੋਪੁਰ ਲਾਜ। ਅਸੀਂ ਤਾਜ ਦੇ PRO ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਵਾਇਰਲ ਵੀਡੀਓ ਤਾਜ ਦੀ ਰਣਥੰਭੌਰ ਵਿਵੰਤਾ ਪ੍ਰੋਪਰਟੀ ਦਾ ਨਹੀਂ ਹੈ।”
ਇਸ ਵਾਇਰਲ ਵੀਡੀਓ ਦੀ ਲੋਕੇਸ਼ਨ ਜਾਣਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਪਾਇਆ ਅਤੇ ਇਸਦੇ ਕੀਫਰੇਮ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਸਰਚ ਕੀਤਾ। ਸਾਨੂੰ ਇਹ ਵਿਸ਼ੇਸ਼ ਵੀਡੀਓ ਕੀਤੇ ਨਹੀਂ ਮਿਲਿਆ, ਪਰ ਸਾਨੂੰ ਕਈ ਮੀਡੀਆ ਰਿਪੋਰਟ ਅਜਿਹੀਆਂ ਮਿਲੀਆਂ ਜਿਸਦੇ ਵਿਚ ਕਿਹਾ ਗਿਆ ਸੀ ਕਿ ਦੱਖਣੀ ਅਫ਼ਰੀਕਾ ਦੇ ਇੱਕ ਲਾਜ ਵਿਚ ਤੇਂਦੂਏ ਨੂੰ ਅਰਾਮ ਕਰਦੇ ਵੇਖ ਹੈਰਾਨ ਰਹਿ ਗਏ ਲੋਕ। ਖਬਰਾਂ ਵਿਚ ਦਿੱਤਾ ਗਿਆ ਡਿਸਕ੍ਰਿਪਸ਼ਨ ਕਾਫੀ ਹੱਦ ਤਕ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਸੀ। ਖਬਰਾਂ ਅਨੁਸਾਰ, ਲਾਜ ਦਾ ਨਾਂ ਹੈ- ‘ਸਿੰਗੀਤਾ ਬੋਲਡਰਜ਼ ਲਾਜ’, ਜਿਹੜਾ ਦੱਖਣੀ ਅਫ਼ਰੀਕਾ ਦੇ ਸਾਬੀ ਸੈਂਡ ਪ੍ਰਾਈਵੇਟ ਰਿਜ਼ਰਵ ਵਿਚ ਸਥਿਤ ਹੈ।
ਸਾਨੂੰ ਇਸ ਘਟਨਾ ਦਾ ਵੀਡੀਓ ਵੀ ਮਿਲਿਆ, ਪਰ ਉਹ ਵਾਇਰਲ ਵੀਡੀਓ ਨਾਲ ਵੱਖ ਸੀ।
ਹੁਣ ਅਸੀਂ ਸਿੰਗੀਤਾ ਲਾਜ ਦੀ ਤਸਵੀਰਾਂ ਅਤੇ ਵੀਡੀਓਜ਼ ਨੂੰ ਖੰਗਾਲਣਾ ਸ਼ੁਰੂ ਕੀਤਾ। Celestielle ਨਾਂ ਦੇ ਇੱਕ Youtube ਚੈੱਨਲ ‘ਤੇ ਅਪਲੋਡ ਇੱਕ ਵੀਡੀਓ ਵਿਚ ਇਸ ਪੂਰੇ ਲਾਜ ਦਾ ਨਜਾਰਾ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ 4 ਮਿੰਟ 38 ਸੈਕੰਡ ‘ਤੇ ਵਾਇਰਲ ਵੀਡੀਓ ਵਰਗਾ ਨਜ਼ਾਰਾ ਵੇਖਿਆ ਜਾ ਸਕਦਾ ਹੈ। ਇਥੇ ਅਜਿਹਾ ਹੀ ਪੂਲ ਵੇਖਿਆ ਜਾ ਸਕਦਾ ਹੈ, ਜਿਵੇਂ ਦਾ ਵਾਇਰਲ ਵੀਡੀਓ ਵਿਚ ਹੈ।
ਦੋਨਾਂ ਵਿਚਕਾਰ ਸਮਾਨਤਾਵਾਂ ਤੁਸੀਂ ਹੇਠਾਂ ਵੇਖ ਸਕਦੇ ਹੋ।
ਸਿੰਗੀਤਾ ਬੋਲਡਰਸ ਲਾਜ ਦੁਆਰਾ ਅਪਲੋਡ ਕਈ ਫੋਟੋਆਂ ਵਿਚ ਵੀ ਓਹੀ ਪੂਲ ਏਰੀਏ ਵੇਖ ਸਕਦੇ ਹੋ ਜਿਧਰੋਂ ਤੇਂਦੂਏ ਨੇ ਪਾਣੀ ਪੀਤਾ ਸੀ।
ਇਸਦੇ ਬਾਅਦ ਅਸੀਂ ਸਿੰਗੀਤਾ ਬੋਲਡਰਸ ਲਾਜ ਦਾ ਨੰਬਰ ਕੱਢਿਆ ਅਤੇ ਓਥੇ ਕਾਲ ਕੀਤਾ। ਸਾਡੀ ਗੱਲ ਲਾਜ ਦੇ ਇੱਕ ਕਰਮਚਾਰੀ ਡੈਨਿਯਲ ਨਾਲ ਹੋਈ। ਉਨ੍ਹਾਂ ਨੇ ਕਿਹਾ, “ਵੀਡੀਓ ਵਿਚ ਦਿੱਸ ਰਿਹਾ ਨਜ਼ਾਰਾ ਸਾਡੇ ਹੀ ਲਾਜ ਦਾ ਹੈ। ਇਥੇ ਅਕਸਰ ਅਜਿਹੇ ਨਜ਼ਾਰੇ ਵੇਖਣ ਨੂੰ ਮਿਲ ਜਾਂਦੇ ਹਨ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ketan Mehta ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਇਸ ਤੇਂਦੂਏ ਨੂੰ ਤਾਜ, ਰਣਥੰਭੌਰ ਵਿਚ ਨਹੀਂ, ਬਲਕਿ ਦੱਖਣੀ ਅਫ਼ਰੀਕਾ ਦੇ ਇੱਕ ਲਾਜ ਵਿਚ ਵੇਖਿਆ ਗਿਆ ਸੀ ਅਤੇ ਇਹ ਵੀਡੀਓ ਓਥੇ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।