Fact Check: ਸੜਕ ਹਾਦਸੇ ਦੀ ਸ਼ਿਕਾਰ ਬੱਚੀ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਬੱਚੀ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਰੇਪ ਦਾ ਦਾਅਵਾ ਗਲਤ ਹੈ।

Fact Check: ਸੜਕ ਹਾਦਸੇ ਦੀ ਸ਼ਿਕਾਰ ਬੱਚੀ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਮ੍ਰਿਤ ਬੱਚੀ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੀ ਨਾਲ ਬਲਾਤਕਾਰ ਕਰ ਇਸਨੂੰ ਮਾਰ ਦਿੱਤਾ ਗਿਆ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਬੱਚੀ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਰੇਪ ਦਾ ਦਾਅਵਾ ਗਲਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Bright future vala yaar ਨੇ 7 ਨਵੰਬਰ ਨੂੰ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਤਿੰਨ ਸਾਲ ਦੀ ਲੜਕੀ ਨਾਲ ਰੇਪ ਕਰਕੇ ਮਾਰ ਦਿੱਤਾ ਕੁਝ ਦ੍ਰਿਸ਼ ਅਸੀਂ ਛੁਪਾ ਰਹੇ ਜੋ ਨੂੰ ਦਿਖਾ ਨਹੀਂ ਸਕਦੇ ਸ਼ੇਅਰ ਕਰੋ ਤਾਂ ਕਿ ਦਰਿੰਦਾ ਪਕੜਿਆ ਜਾਵੇ”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਸੀਂ ਪੜਤਾਲ ਲਈ ਇਸ ਵੀਡੀਓ ਨੂੰ invid ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਕੀਵਰਡ ਨਾਲ ਸਰਚ ਕੀਤਾ। ਸਾਨੂੰ ਅਲੀਗੜ੍ਹ ਪੁਲਿਸ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਇੱਕ ਯੂਜ਼ਰ ਦੁਆਰਾ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਜਵਾਬ ਵਿਚ ਪੁਲਿਸ ਦੇ ਅਧਿਕਾਰਿਕ ਅਕਾਊਂਟ ਦੁਆਰਾ ਸਪਸ਼ਟ ਕੀਤਾ ਗਿਆ ਸੀ ਕਿ ਵੀਡੀਓ ਵਿਚ ਤਿੰਨ ਸਾਲ ਦੀ ਬੱਚੀ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ ਸੀ। ਪੋਸਟ ਵਿਚ ਲਿਖਿਆ ਸੀ “ਕਿਰਪਾ ਕਰਕੇ ਸੱਚ ਜਾਣੇ ਬਗੈਰ ਅਜਿਹੇ ਗੁੰਮਰਾਹਕਰਨ ਟਵੀਟ ਨਾ ਕਰੋ। ਸੱਚ ਜਾਣੋ…..ਪ੍ਰਕਰਣ ਵਿਚ ਬੱਚੀ ਦੀ ਮੌਤ ਸੜਕ ਹਾਦਸੇ ਵਿਚ ਆਈ ਚੋਟ ਕਰਕੇ ਹੋਈ ਹੈ, ਜਿਸਦੇ ਸਬੰਧ ਵਿਚ ਥਾਣਾ ਅਕਰਾਬਾਦ ਵਿਚ ਅਭਿਯੋਗ ਪੰਜੀਕ੍ਰਿਤ ਹੈ, ਜਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਜਬਰ ਜਨਾਹ ਵਰਗੀ ਕੋਈ ਘਟਨਾ ਨਹੀਂ ਹੋਈ ਹੈ।”

ਇਸ ਘਟਨਾ ‘ਤੇ ਅਲੀਗੜ੍ਹ ਪੁਲਿਸ ਨੇ 8 ਨਵੰਬਰ ਨੂੰ ਵੀ ਇੱਕ ਟਵੀਟ ਕੀਤਾ ਸੀ, ਜਿਸਦੇ ਵਿਚ SP ਕ੍ਰਾਈਮ ਨੇ ਵੀਡੀਓ ਦੇ ਜਰੀਏ ਦੱਸਿਆ ਸੀ, ‘ਥਾਣਾ ਅਕਰਾਬਾਦ ਅਧੀਨ 3 ਸਾਲਾਂ ਬੱਚੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਸਬੰਧ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਗੁੰਮਰਾਹਕਰਨ ਅਤੇ ਫਰਜੀ ਹੈ।’

https://twitter.com/aligarhpolice/status/1325136909073477632

ਇਸਦੇ ਅਲਾਵਾ, ਅਲੀਗੜ੍ਹ ਪੁਲਿਸ ਨੇ ਇੱਕ ਟਵੀਟ ਵਿਚ ਮ੍ਰਿਤਕ ਬੱਚੀ ਦੀ ਮਾਂ ਦੁਆਰਾ ਦਿੱਤਾ ਗਿਆ ਇੱਕ ਬਿਆਨ ਵੀ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਬੱਚੀ ਦੀ ਮਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸਦੀ ਧੀ ਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ।

https://twitter.com/Prahaladverma7/status/1325130987731218432

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਅਲੀਗੜ੍ਹ ਦੇ SP ਕ੍ਰਾਈਮ ਅਰਵਿੰਦ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਸ ਵਿਸ਼ੇ ਵਿਚ ਸਪਸ਼ਟੀਕਰਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ। ਬੱਚੀ ਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਉਸਦੇ ਨਾਲ ਰੇਪ ਹੋਣ ਦਾ ਦਾਅਵਾ ਗਲਤ ਹੈ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਕਈ ਯੂਜ਼ਰ ਸ਼ੇਅਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bright future vala yaar ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਬੱਚੀ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਰੇਪ ਦਾ ਦਾਅਵਾ ਗਲਤ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts