Fact Check: ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਰਾਧੇ ਮਾਂ ਨਹੀਂ ਹੈ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਵੀਡੀਓ ਵਿਚ ਦਿੱਸ ਰਹੀ ਔਰਤ ਰਾਧੇ ਮਾਂ ਨਹੀਂ ਬਲਕਿ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਤਾਂਤ੍ਰਿਕ ਹੈ।
- By: Bhagwant Singh
- Published: Sep 1, 2020 at 04:41 PM
ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲਾਲ ਰੰਗ ਦੇ ਕੱਪੜੇ ਪਾਏ ਇੱਕ ਔਰਤ ਨੂੰ ਪੁਲਿਸ ਦੀ ਤਰਫ ਤਲਵਾਰ ਕਰਦੇ ਹੋਏ ਅਤੇ ਪੁਲਿਸ ਨਾਲ ਜੁਬਾਨ ਲੜਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਹੀ ਔਰਤ ਰਾਧੇ ਮਾਂ ਹੈ ਜਿਸਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਅਤੇ ਉਸਦੇ ਭਗਤਾਂ ਨੂੰ ਆਪਣੇ ਨਾਲ ਲੈ ਗਈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵੀਡੀਓ ਵਿਚ ਦਿੱਸ ਰਹੀ ਔਰਤ ਰਾਧੇ ਮਾਂ ਨਹੀਂ ਬਲਕਿ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਤਾਂਤ੍ਰਿਕ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ “Avtar Singh Raipur” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਰਾਧੇ ਮਾਂ ਕੁੱਟ ਤੀ”
ਇਸ ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ: “ਰਾਧੇ ਮਾਂ ਕੋਰੋਨਾ ਟੈਸਟ ਨਹੀਂ ਕਰਵਾਉਂਦੀ ਸੀ ਫੇਰ ਪੁਲਿਸ ਨੇ ਕੁੱਟ-ਕੁੱਟ ਕੇ ਨਾਲ ਭਗਤਾਂ ਨੂੰ ਵੀ ਲੈ ਗਈ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਨਾਲ ਇਸ ਮਾਮਲੇ ਨਾਲ ਜੁੜੀ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਯੂਟਿਊਬ ‘ਤੇ ANI ਦੁਆਰਾ ਅਪਲੋਡ ਇਸ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਮਿਲਿਆ। ਇਹ ਵੀਡੀਓ 25 ਮਾਰਚ 2020 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਵੀਡੀਓ ਨਾਲ ਹੈਡਲਾਈਨ ਲਿਖੀ ਗਈ ਸੀ: “Watch: Woman tantric brandishes sword to stop police, later arrested”
ਵੀਡੀਓ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ਦੀ ਹੈ ਜਿੱਥੇ ਲਾਕਡਾਊਨ ਦੌਰਾਨ ਇੱਕ ਮਹਿਲਾ ਤਾਂਤ੍ਰਿਕ ਨੇ ਆਪਣੇ ਘਰ 100 ਤੋਂ ਵੀ ਵੱਧ ਲੋਕਾਂ ਨੂੰ ਬੁਲਾ ਲਿਆ ਸੀ ਅਤੇ ਪੁਲਿਸ ਦੇ ਆਉਣ ‘ਤੇ ਉਹ ਮਹਿਲਾ ਪੁਲਿਸ ਸਾਹਮਣੇ ਤਲਵਾਰ ਲੈ ਕੇ ਖੜੀ ਹੋ ਗਈ ਸੀ। ਇਸ ਵੀਡੀਓ ਵਿਚ ਵਾਇਰਲ ਪੋਸਟ ਵਿਚ ਇਸਤੇਮਾਲ ਵੀਡੀਓ ਦੇ ਭਾਗ ਨੂੰ ਵੇਖਿਆ ਜਾ ਸਕਦਾ ਹੈ ਅਤੇ ਵੀਡੀਓ ਵਿਚ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ਦੇ SP ਦਾ ਇਸ ਮਾਮਲੇ ਨੂੰ ਲੈ ਕੇ ਬਿਆਨ ਵੀ ਸੁਣਿਆ ਜਾ ਸਕਦਾ ਹੈ।
ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ ਖਬਰ ਵੀ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਔਰਤ ਦੀ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ। 27 ਮਾਰਚ 2020 ਨੂੰ ਪ੍ਰਕਾਸ਼ਿਤ ਇਸ ਖਬਰ ਦੀ ਹੈਡਲਾਈਨ ਸੀ: “गोरखपुर में झाडफ़ूंक रोकने गई पुलिस टीम पर पथराव, छह महिलाएं समेत 13 गिरफ्तार Gorakhpur News”
ਇਸ ਖਬਰ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ਦੀ ਹੈ ਜਿਥੇ ਇੱਕ ਅਧਿਆਪਕ ਦੀ ਪਤਨੀ ਤੰਤ੍ਰ-ਮੰਤ੍ਰ ਦਾ ਕੰਮ ਕਰਦੀ ਸੀ। ਇਹ ਮਹਿਲਾ ਆਪਣੇ ਆਪ ਨੂੰ ਦੇਵੀ ਦਾ ਰੂਪ ਸਮਝਦੀ ਸੀ। ਇਸ ਘਟਨਾ ਨੂੰ ਲੈ ਕੇ ਪੁਲਿਸ ਨੇ 13 ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਹੈ। ਇਸ ਖਬਰ ਵਿਚ ਦਿੱਤੀ ਜਾਣਕਾਰੀ ਅਨੁਸਾਰ ਇਸ ਮਹਿਲਾ ਦਾ ਨਾਂ ਸੁਭਦ੍ਰਾ ਹੈ।
ਇਹ ਸਾਫ ਹੋ ਗਿਆ ਸੀ ਕਿ ਵੀਡੀਓ ਵਿਚ ਰਾਧੇ ਮਾਂ ਨਹੀਂ ਹੈ। ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੇ ਸਾਡੇ ਸਹਿਯੋਗੀ ਦੇਵਰੀਆ ਜਿਲ੍ਹੇ ਦੇ ਪ੍ਰਭਾਰੀ ਮਹੇਂਦਰ ਕੁਮਾਰ ਤ੍ਰਿਪਾਠੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਫ ਕੀਤਾ ਕਿ ਵੀਡੀਓ ਵਿਚ ਦਿੱਸ ਰਹੀ ਔਰਤ ਰਾਧੇ ਮਾਂ ਨਹੀਂ ਹੈ। ਇਹ ਔਰਤ ਇੱਕ ਅਧਿਆਪਕ ਦੀ ਪਤਨੀ ਹੈ ਜਿਹੜੀ ਆਪਣੇ ਆਪ ਨੂੰ ਦੇਵੀ ਦਾ ਰੂਪ ਸਮਝਦੀ ਸੀ ਅਤੇ ਤੰਤ੍ਰ-ਮੰਤ੍ਰ ਦਾ ਕੰਮ ਕਰਦੀ ਸੀ।
ਹੁਣ ਵਾਰੀ ਸੀ ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ Avtar Singh Raipur ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਸ ਪੇਜ ਨੂੰ 45,739 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਵੀਡੀਓ ਵਿਚ ਦਿੱਸ ਰਹੀ ਔਰਤ ਰਾਧੇ ਮਾਂ ਨਹੀਂ ਬਲਕਿ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਤਾਂਤ੍ਰਿਕ ਹੈ।
- Claim Review : ਰਾਧੇ ਮਾਂ ਨਾਲ ਹੋਈ ਕੁੱਟਮਾਰ
- Claimed By : FB Page- Avtar Singh Raipur
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...