X
X

Fact Check: ਗੋਬਿੰਦਘਾਟ ਦੇ ਨਾਂ ‘ਤੇ ਵਾਇਰਲ ਹੋ ਰਿਹਾ ਹੈ ਮੋਰੱਕੋ ਦਾ ਵੀਡੀਓ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰਤ ਵਿਚ ਹਰ ਸਾਲ ਪਹਾੜੀ ਇਲਾਕਿਆਂ ਵਿਚ ਮੌਨਸੂਨ ਉਫਾਨ ਮਚਾਉਂਦਾ ਹੀ ਹੈ। ਇਸੇ ਸੰਧਰਭ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਪਹਾੜੀ ਇਲਾਕੇ ਦਾ ਹੈ ਜਿਸਦੇ ਵਿਚ ਇੱਕ ਛੋਟੀ ਜਿਹੀ ਨਦੀ ਵਿਚ ਨਾਲੇ ਵਰਗੇ ਗੰਦੇ ਪਾਣੀ ਦਾ ਹੜ੍ਹ ਆ ਜਾਂਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰਾਖੰਡ ਦੇ ਗੋਬਿੰਦਘਾਟ ਦਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਗੋਬਿੰਦਘਾਟ ਦਾ ਨਹੀਂ, ਬਲਕਿ ਮੋਰੱਕੋ ਦੇ ਇਮਲੀਲ ਇਲਾਕੇ ਦਾ ਹੈ। ਇਹ ਘਟਨਾ 1 ਸਿਤੰਬਰ 2019 ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡਿਆ ਦੇ ਫੇਸਬੁੱਕ ਪਲੇਟਫਾਰਮ ‘ਤੇ “Old Is Gold – ਸਦਾਬਹਾਰ ਗੀਤ ਤੇ ਫ਼ਿਲਮਾਂ” ਨਾਂ ਦਾ ਪੇਜ ਇੱਕ ਵੀਡੀਓ ਸ਼ੇਅਰ ਕਰਦਾ ਹੈ। ਇਹ ਵੀਡੀਓ ਇੱਕ ਪਹਾੜੀ ਇਲਾਕੇ ਦਾ ਹੈ ਜਿਸਦੇ ਵਿਚ ਇੱਕ ਛੋਟੀ ਜਿਹੀ ਨਦੀ ਵਿਚ ਨਾਲੇ ਵਰਗੇ ਗੰਦੇ ਪਾਣੀ ਦਾ ਹੜ੍ਹ ਆ ਜਾਂਦਾ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: 7/9/19 Gobind ghat

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਉਨ੍ਹਾਂ ਕੀ-ਫ਼੍ਰੇਮਸ ਨੂੰ ਜਦੋਂ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਵੀਡੀਓ ਕਈ ਅਰਬੀ ਕੈਪਸ਼ਨ ਨਾਲ ਇੰਟਰਨੈੱਟ ‘ਤੇ ਅਪਲੋਡਿਡ ਮਿਲਿਆ।

ਅਸੀਂ “hassicity.com” ਦੇ ਲਿੰਕ ‘ਤੇ ਕਲਿਕ ਕੀਤਾ ਅਤੇ ਇਸ ਵੀਡੀਓ ਨਾਲ ਲਿਖੇ ਗਏ ਗਏ ਕੈਪਸ਼ਨ “لحظات تحبس الأنفاس انجرافات ارضية بمنطقة امليل السياحية المغربية تفاجئ اهالي المنطقة” ਨੂੰ ਗੂਗਲ ਟਰਾਂਸਲੇਟ ਵਿਚ ਪਾ ਕੇ ਇਸਦਾ ਅਨੁਵਾਦ ਕੱਡਿਆ। ਇਸ ਕੰਟੇਂਟ ਦਾ ਅਨੁਵਾਦ “The breathtaking moments of landslides in the Moroccan tourist region of Imlil surprise the people of the region” ਨਿਕੱਲਿਆ। ਇਸ ਅਨੁਵਾਦ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਹੁਣ ਅਸੀਂ ਇਸ ਅਨੁਵਾਦ ਨੂੰ ਗੂਗਲ ਸਰਚ ਕੀਤਾ ਅਤੇ ਸਾਡੇ ਹੱਥ “www.moroccoworldnews.com” ਦੀ ਖਬਰ ਦਾ ਇੱਕ ਲਿੰਕ ਮਿਲਿਆ। ਇਹ ਖਬਰ 2 ਸਿਤੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦੀ ਹੇਡਲਾਈਨ ਸੀ: Second Wave of Flooding Hits Southern Morocco. ਇਸ ਖਬਰ ਵਿਚ ਵਾਇਰਲ ਹੋ ਰਹੇ ਵੀਡੀਓ ਨੂੰ ਵੀ ਜੋੜਿਆ ਗਿਆ ਸੀ।

ਇਸ ਖਬਰ ਵਿਚ ਹੜ ਦੀ ਘਟਨਾ ਬਾਰੇ ਦੱਸਿਆ ਗਿਆ ਸੀ। ਖਬਰ ਦੇ ਅਨੁਸਾਰ, ਇਸ ਵੀਡੀਓ ਵਿਚ ਵਹਿੰਦੀ ਨਦੀ, ਗੰਦਗੀ ਅਤੇ ਪੱਥਰਾਂ ਨੂੰ ਨਾਲ ਲੈਂਦੇ ਹੋਏ ਇਮਲੀਲ ਵਿਚ ਇੱਕ ਪੁਲ ਨੂੰ ਖਤਮ ਕਰਦੇ ਹੋਏ ਦਿਖਾਇਆ ਗਿਆ ਹੈ। ਓਦੋਂ ਝਰਨਾ ਸੜਕਾਂ ਅਤੇ ਇਮਾਰਤਾਂ ਦੇ ਕਿਨਾਰਿਆਂ ‘ਤੇ ਖੜੀ ਗੱਡੀਆਂ ਨੂੰ ਨੁਕਸਾਨ ਪਹੁੰਚਦਾ ਹੈ। ਤੇਜੀ ਨਾਲ ਵਹਿ ਰਹੇ ਹੜ੍ਹ ਦੇ ਪਾਣੀ ਤੋਂ ਲੋਕਾਂ ਨੂੰ ਬੱਚਦੇ ਹੋਏ ਦਿਖਾਇਆ ਗਿਆ ਹੈ। ਟਿਜਰਟ ਪਿੰਡ ਦੀ ਘਟਨਾ ਦੇ ਕੁੱਝ ਦਿਨਾਂ ਬਾਅਦ ਹੀ ਇਥੇ ਹੜ੍ਹ ਆ ਗਈ, ਜਿਸਦੇ ਕਾਰਣ 7 ਲੋਕਾਂ ਨੂੰ ਆਪਣੀ ਜਾਂ ਗਵਾਉਣੀ ਪੈ ਗਈ ਸੀ। ਮੋਰੱਕੋ ਦੇ ਅਧਿਕਾਰਕ ਸਮਾਚਾਰ ਆਊਟਲੇਟ ਅਤੇ ਲੋਕਲ ਅਧਿਕਾਰੀਆਂ ਨੇ ਹਾਲ ਦੇ ਸਮੇਂ ਵਿਚ ਇਸ ਹੜ੍ਹ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਇਸ ਵੀਡੀਓ ਵਿਚ ਘਟਨਾ ਨੂੰ ਗੋਬਿੰਦਘਾਟ ਦਾ ਦੱਸਿਆ ਗਿਆ ਹੈ, ਕਿਓਂਕਿ ਗੋਬਿੰਦਘਾਟ ਚਮੋਲੀ ਜਿਲ੍ਹੇ ਅੰਦਰ ਪੈਂਦਾ ਹੈ ਇਸਲਈ ਅਸੀਂ ਦੈਨਿਕ ਜਾਗਰਣ ਦੇ ਉੱਤਰਾਖੰਡ ਇੰਚਾਰਜ ਰਿਪੋਰਟਰ ਦੇਵੇਂਦਰ ਸਤੀ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਵੀਡੀਓ ਦੇ ਦਾਅਵੇ ਦੀ ਪੜਤਾਲ ਕਰਦੇ ਹੋਏ ਦੱਸਿਆ, “ਆਪਦਾ ਪ੍ਰਬੰਧਨ ਮਹਿਕਮੇ ਨੇ ਇਸ ਵੀਡੀਓ ਨੂੰ ਫਰਜੀ ਦੱਸਿਆ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਨਾਲਾ ਉਫਾਨ ‘ਤੇ ਆਉਣ ਦੇ ਬਾਅਦ ਉਹ ਪੁੱਲ ਅਤੇ ਗੱਡੀਆਂ ਨੂੰ ਆਪਣੇ ਨਾਲ ਲੈ ਜਾਂਦਾ ਹੈ। ਇਸਨੂੰ ਚਮੋਲੀ ਦੇ ਗੋਬਿੰਦਘਾਟ ਬੱਦਲ ਫੱਟਣ ਦੇ ਦੌਰਾਨ ਦਾ ਦੱਸਕੇ ਸੋਸ਼ਲ ਮੀਡੀਆ ਅਤੇ ਲੋਕਲ ਨਿਊਜ਼ ਚੈਨਲਾਂ ਦੁਆਰਾ ਪ੍ਰਸਾਰਤ ਕੀਤਾ ਗਿਆ ਸੀ। ਚਮੋਲੀ ਦੇ ਐਸਪੀ ਯਸ਼ਵੰਤ ਚੋਹਾਨ ਨੇ ਦੱਸਿਆ ਕਿ ਇਹ ਵੀਡੀਓ ਚਮੋਲੀ ਜਾਂ ਗੋਬਿੰਦਘਾਟ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ। ਆਪਦਾ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਕਿਹਾ ਕਿ ਵੀਡੀਓ ਵਿਚ ਜਿਹੜੀ ਭਾਸ਼ਾ ਲੋਕ ਬੋਲ ਰਹੇ ਹਨ ਉਹ ਇਥੇ ਦੀ ਨਹੀਂ ਹੈ। ਇਹ ਵੀਡੀਓ ਵੀ ਇਥੇ ਦਾ ਨਹੀਂ ਹੈ।”

ਹੁਣ ਅਸੀਂ ਇਸ ਖਬਰ ਨੂੰ ਵਾਇਰਲ ਕਰਨ ਵਾਲੇ ਪੇਜ “Old Is Gold – ਸਦਾਬਹਾਰ ਗੀਤ ਤੇ ਫ਼ਿਲਮਾਂ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਪੇਜ ਨੂੰ 29,645 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਅਗਸਤ 2018 ਵਿਚ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਹੋ ਰਹੇ ਦਾਅਵੇ ਨੂੰ ਫਰਜੀ ਸਾਬਤ ਕੀਤਾ। ਇਹ ਵੀਡੀਓ ਗੋਬਿੰਦਘਾਟ ਦਾ ਨਹੀਂ, ਬਲਕਿ ਮੋਰੱਕੋ ਦੇ ਇਮਲੀਲ ਇਲਾਕੇ ਦਾ ਹੈ। ਇਹ ਘਟਨਾ 1 ਸਿਤੰਬਰ 2019 ਦੀ ਹੈ।

  • Claim Review : (Video of flood) 7/9/19 Gobind ghat
  • Claimed By : FB Page-Old Is Gold - ਸਦਾਬਹਾਰ ਗੀਤ ਤੇ ਫ਼ਿਲਮਾਂ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later