ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਗਾਂ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿਚ ਇੱਕ ਖਾਸ ਗਾਂ ਦੀ ਪ੍ਰਜਾਤੀ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੂਪਤਿ ਮੰਦਰ ਵਿਚ ਭਗਵਾਨ ਦੇ ਅਭਿਸ਼ੇਕ ਲਈ ਇਸੇ ਖਾਸ ਗਾਂ ਦਾ ਦੁੱਧ ਇਸਤੇਮਾਲ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਹੀ ਗਾਂ ਪੁੰਗਨੂਰ ਗਾਂ ਹੈ ਅਤੇ ਇਹ ਰੋਜ਼ਾਨਾ 100 ਕਿੱਲੋ ਦੁੱਧ ਦਿੰਦੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਤਿਰੂਪਤਿ ਮੰਦਰ ਦੇ ਗੋਸ਼ਾਲਾ ਦੇ ਅਡਮਿਨਿਸਟ੍ਰੇਟਰ ਅਨੁਸਾਰ ਮੰਦਰ ਵਿਚ ਭਗਵਾਨ ਦੇ ਅਭਿਸ਼ੇਕ ਲਈ ਸਾਰੀ ਗਾਂ ਦਾ ਦੁੱਧ ਇਸਤੇਮਾਲ ਕੀਤਾ ਜਾਂਦਾ ਹੈ। ਵੀਡੀਓ ਵਿੱਚ ਦਿੱਸ ਰਹੀ ਗਾਂ ਪੁੰਗਨੂਰ ਗਾਂ ਨਹੀਂ, ਬਲਕਿ ਗੁਜਰਾਤ ਦੀ ਗਿਰ ਗਾਂ ਹੈ। ਅਸੀਂ ਪੜਤਾਲ ਵਿਚ ਇਹ ਵੀ ਪਾਇਆ ਕਿ ਗਿਰ ਗਾਂ ਦਿਨ ਵਿਚ 100 ਕਿੱਲੋ ਨਹੀਂ, ਬਲਕਿ 12-13 ਕਿੱਲੋ ਦੁੱਧ ਹੀ ਦਿੰਦੀ ਹੈ, ਜਦਕਿ ਪੁੰਗਨੂਰ ਗਾਂ ਸਿਰਫ 2-3 ਕਿੱਲੋ ਦੁੱਧ ਦਿੰਦੀ ਹੈ।
ਵਾਇਰਲ ਵੀਡੀਓ ਵਿਚ ਇੱਕ ਵੱਡੀ ਗਾਂ ਨੂੰ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ“यह गाय प्रतिदिन करीब 100 लीटर दूध देती है। यह पुंगनुर गाय है। केवल इसी गाय के दूध से ही तिरुपति भगवान का अभिषेक होता है। इसको देखना बहुत ही शुभ माना गया है।”
ਇਸ ਵਾਇਰਲ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਵੀਡੀਓ ਵਿਚ ਦਿੱਸ ਰਹੀ ਗਾਂ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਲੱਭਣ ‘ਤੇ ਸਾਡੇ ਹੱਥ ਡੀਡੀ ਨਿਊਜ਼ ਦੇ ਅਧਿਕਾਰਕ YouTube ਚੈਨਲ ‘ਤੇ ਅਪਲੋਡਡ ਇੱਕ ਵੀਡੀਓ ਲੱਗਿਆ। ਇਸ ਵੀਡੀਓ ਨੂੰ Jul 24, 2017 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਅੰਦਰ ਸ਼ੁਰੂਆਤ ਵਿਚ ਹੀ ਇਸ ਗਾਂ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਅੰਦਰ ਲਿਖਿਆ ਹੋਇਆ ਹੈ “ਗੁਜਰਾਤ ਵਿਚ ਪਸ਼ੂਪਾਲਣ ਨੂੰ ਵਧਾਉਣ ਦੇਣ ਦੇ ਉਦੇਸ਼ ਤੋਂ ਗਿਰ ਗਾਂ ਅਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ। ਗਿਰ ਗਾਂ ਦੇ ਕਈ ਫ਼ਾਇਦੇ ਹਨ। ਬ੍ਰਾਜ਼ੀਲ ਦੇ ਇੱਕ ਸ਼ੋਧਕਰਤਾ ਡਾ. ਹੋਸੇ ਉਤਾਵਿਓ ਲੇਮੋਸ ਨੇ PM ਨੂੰ ਇਨ੍ਹਾਂ ਗਾਂ ‘ਤੇ ਲਿਖੀ ਕਿਤਾਬ ਵੀ ਭੇਂਟ ਕੀਤੀ।”
ਵੱਧ ਪੜਤਾਲ ਲਈ ਅਸੀਂ ਤਿਰੂਪਤਿ ਮੰਦਰ ਦੇ ਐਡਮਿਨਿਸਟ੍ਰੇਸ਼ਨ ਨੂੰ ਕਾਲ ਕੀਤਾ। ਐਡਮਿਨ ਮੈਨੇਜਰ ਰਵਿਸ਼ੇਖਰ ਨੇ ਸਾਨੂੰ ਦੱਸਿਆ “ਭਗਵਾਨ ਦੇ ਅਭਿਸ਼ੇਕ ਲਈ ਇਸਤੇਮਾਲ ਹੋਣ ਵਾਲਾ ਦੁੱਧ ਕਿਸੀ ਇੱਕ ਖਾਸ ਗਾਂ ਦੀ ਪ੍ਰਜਾਤੀ ਦਾ ਨਹੀਂ ਹੁੰਦਾ, ਬਲਕਿ ਸਾਰੀ ਗਾਂਵਾ ਦੀ ਪ੍ਰਜਾਤੀਆਂ ਦਾ ਮਿਸ਼ਰਣ ਹੁੰਦਾ ਹੈ।” ਸਾਨੂੰ ਦੱਸਿਆ ਗਿਆ ਕਿ ਤਿਰੂਪਤਿ ਮੰਦਰ ਵਿਚ ਇਸਤੇਮਾਲ ਕੀਤੇ ਜਾਣ ਵਾਲਾ ਦੁੱਧ ਸ਼੍ਰੀ ਵੈਂਕਟੇਸ਼ਵਰ ਟ੍ਰਸਟ ਦੀ ਗੋਸ਼ਾਲਾ ਤੋਂ ਆਉਂਦਾ ਹੈ।
ਇਸਦੇ ਬਾਅਦ ਅਸੀਂ ਸ਼੍ਰੀ ਵੈਂਕਟੇਸ਼ਵਰ ਟ੍ਰਸਟ ਦੇ ਐਡਮਿਨਿਸਟ੍ਰੇਟਰ ਰਾਮਲਿੰਗਮ ਰੈੱਡੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਗੋਸ਼ਾਲਾ ਵਿਚ ਓਂਗੋਲ, ਗਿਰ, ਸਾਹਿਵਾਲ ਵਰਗੀ ਕਈ ਗਾਂਵਾ ਦੀ ਪ੍ਰਜਾਤੀਆਂ ਹਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਗੋਸ਼ਾਲਾ ਵਿਚ ਪੁੰਗਨੂਰ ਗਾਂ ਵੀ ਹੈ ਪਰ ਕਿਓਂਕਿ ਉਸਦੀ ਨਸਲ ਖਤਮ ਹੋਣ ਦੇ ਕਰੀਬ ਹੈ ਇਸਲਈ ਉਨ੍ਹਾਂ ਨੂੰ ਖਾਸ ਜਗਾਹ ਰੱਖਿਆ ਜਾਂਦਾ ਹੈ। ਅਸੀਂ ਉਨ੍ਹਾਂ ਨਾਲ ਵਾਇਰਲ ਵੀਡੀਓ ਵੀ ਸ਼ੇਅਰ ਕੀਤਾ ਜਿਸਦੇ ਉੱਤੇ ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਵਿਚ ਦਿੱਸ ਰਹੀ ਗਾਂ ਗਿਰ ਗਾਂ ਹੈ। ਪੁੰਗਨੂਰ ਗਾਂ ਛੋਟੀ ਹੁੰਦੀ ਹੈ, ਜਦਕਿ ਵੀਡੀਓ ਵਿਚ ਦਿੱਸ ਰਹੀ ਗਾਂ ਕਾਫੀ ਵੱਡੀ ਹੈ। ਇਹ ਦੇਖਣ ਵਿਚ ਬ੍ਰਾਜ਼ੀਲ ਹਾਈਬ੍ਰਿਡ ਗਾਂ ਲੱਗ ਰਹੀ ਹੈ।
ਇਸ ਵੀਡੀਓ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Purushottam Kandhari ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਤਿਰੂਪਤਿ ਮੰਦਰ ਦੇ ਗੋਸ਼ਾਲਾ ਦੇ ਅਡਮਿਨਿਸਟ੍ਰੇਟਰ ਅਨੁਸਾਰ ਮੰਦਰ ਵਿਚ ਭਗਵਾਨ ਦੇ ਅਭਿਸ਼ੇਕ ਲਈ ਸਾਰੀ ਗਾਂ ਦਾ ਦੁੱਧ ਇਸਤੇਮਾਲ ਕੀਤਾ ਜਾਂਦਾ ਹੈ। ਵੀਡੀਓ ਵਿੱਚ ਦਿੱਸ ਰਹੀ ਗਾਂ ਪੁੰਗਨੂਰ ਗਾਂ ਨਹੀਂ, ਬਲਕਿ ਗੁਜਰਾਤ ਦੀ ਗਿਰ ਗਾਂ ਹੈ। ਅਸੀਂ ਪੜਤਾਲ ਵਿਚ ਇਹ ਵੀ ਪਾਇਆ ਕਿ ਗਿਰ ਗਾਂ ਦਿਨ ਵਿਚ 100 ਕਿੱਲੋ ਨਹੀਂ, ਬਲਕਿ 12-13 ਕਿੱਲੋ ਦੁੱਧ ਹੀ ਦਿੰਦੀ ਹੈ, ਜਦਕਿ ਪੁੰਗਨੂਰ ਗਾਂ ਸਿਰਫ 2-3 ਕਿੱਲੋ ਦੁੱਧ ਦਿੰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।