ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਉੱਚੀ ਇਮਾਰਤ ਤੋਂ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਕ ਵਪਾਰੀ ਹੈ ਅਤੇ ਮੰਦੀ ਦੇ ਕਰਕੇ ਇਸ ਵਿਅਕਤੀ ਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਸੀ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਮੌਜੂਦ ਵਿਅਕਤੀ ਦਾ ਨਾਂ ਪੀਯੂਸ਼ ਧੀਰਜ ਲਾਲ ਪੱਚੀਗਰ ਸੀ, ਜਿਸਦੇ ਉੱਤੇ ਇੱਕ ਗਹਿਣੇ ਦੇ ਸ਼ੋਰੂਮ ਤੋਂ ₹18000 ਦੀ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੋਇਆ ਸੀ। ਜਦੋਂ ਜਵੇਲਰੀ ਸ਼ੋਰੂਮ ਦੇ ਮਾਲਕ ਨੂੰ ਪਤਾ ਲੱਗਿਆ ਕਿ ਪੀਯੂਸ਼ ਵਾਪੀ ਦੇ ਹੋਟਲ ਮਹਾਰਾਜਾ ਵਿਚ ਰੁੱਕਿਆ ਹੋਇਆ ਹੈ ਤਾਂ ਉਹ ਉਸਨੂੰ ਪਕੜਵਾਉਣ ਲਈ ਹੋਟਲ ਪੁੱਜਿਆ, ਜਿਥੇ ਬੱਚਣ ਲਈ ਪੀਯੂਸ਼ ਪੰਜਵੇਂ ਫਲੋਰ ‘ਤੇ ਚੜ ਗਿਆ ਅਤੇ ਪੈਰ ਫਿਸਲਣ ਨਾਲ ਉਹ ਡਿੱਗ ਗਿਆ।
ਵਾਇਰਲ ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਉੱਚੀ ਬਿਲਡਿੰਗ ਤੋਂ ਕੁੱਦਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “ਵਪਾਰ ਵਿੱਚ ਮੰਦੀ ਕਾਰਣ ਸੂਰਤ ਗੁਜਰਾਤ ਦੇ ਇਕ ਵਪਾਰੀ ਨੇ ਮਾਰੀ ਦਫਤਰ ਚੋ ਛਾਲ”
ਇਸ ਪੋਸਟ ਦੀ ਜਾਂਚ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ ‘ਤੇ ਪਾਇਆ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਇਸਦੇ ਬਾਅਦ ਅਸੀਂ ਇਨ੍ਹਾਂ ਕੀ-ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ‘Man jumps from 5th floor’ ਕੀਵਰਡ ਨਾਲ ਲਭਿਆ ਤਾਂ ਸਾਨੂੰ ਇੱਕ ਖਬਰ Times Of India ‘ਤੇ ਮਿਲੀ। 26 ਸਤੰਬਰ 2019 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ਮਾਮਲਾ ਗੁਜਰਾਤ ਦੇ ਵਾਲਸਾਡ ਪੈਂਦੇ ਵਾਪੀ ਇਲਾਕੇ ਦਾ ਹੈ। ਖਬਰ ਅਨੁਸਾਰ, ‘ਵਾਪੀ ਸ਼ਹਿਰ ਵਿਚ ਇੱਕ 51 ਸਾਲਾਂ ਵਿਅਕਤੀ, ਜਿਹਨੇ ਕਥਿਤ ਤੌਰ ‘ਤੇ ਵਾਪੀ ਦੀ ਇੱਕ ਦੁਕਾਨ ਤੋਂ ਕੁੱਝ ਗਹਿਣੇ ਚੋਰੀ ਕੀਤੇ ਸਨ, ਵਾਪੀ ਸ਼ਹਿਰ ਦੇ ਇੱਕ ਹੋਟਲ ਦੀ ਪੰਜਵੀ ਮੰਜ਼ਿਲ ‘ਤੇ ਗਿਰਫਤਾਰੀ ਤੋਂ ਬੱਚਣ ਲਈ ਪੁੱਜਿਆ ਅਤੇ ਪੈਰ ਫਿਸਲਣ ਨਾਲ ਉਹ ਡਿੱਗ ਪਿਆ।”
ਵੱਧ ਜਾਣਕਾਰੀ ਲਈ ਅਸੀਂ ਵਾਪੀ ਪੁਲਿਸ ਸਟੇਸ਼ਨ ਦੇ SHO ਗਿਆਨੀ ਪਟੇਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਪੁਲਿਸ ਜਾਂਚ ਵਿਚ ਪਤਾ ਚਲਿਆ ਕਿ ਪੀਯੂਸ਼ ਪੱਚੀਗਰ ਲੋਕਾਂ ਨੂੰ ਧੋਖਾ ਦੇ ਕੇ ਪੈਸੇ ਲੈਂਦਾ ਸੀ ਅਤੇ ਇੱਕ ਸਾਲ ਪਹਿਲਾਂ ਵਾਪੀ ਵਿਚ ਇੱਕ ਦੁਕਾਨ ਤੋਂ 18,000 ਰੁਪਏ ਦੇ ਗਹਿਣੇ ਚੋਰੀ ਕੀਤੇ ਸੀ। ਪਹਿਲਾਂ ਤੋਂ ਹੀ ਗਹਿਣਿਆਂ ਦਾ ਸੌਦਾ ਕਰਨ ਕਰਕੇ ਉਹ ਗੁਜਰਾਤ ਵਿਚ ਜਵੈਲਰਸ ਨਾਲ ਜਾਣੂ ਸੀ। ਹਾਲਾਂਕਿ, ਉਨ੍ਹਾਂ ਵਿਚ ਵੱਧ ਨੇ ਪੀਯੂਸ਼ ਨਾਲ ਵਪਾਰ ਕਰਨਾ ਬੰਦ ਕਰ ਦਿੱਤਾ ਸੀ, ਕਿਉਂਕਿ ਓਹਨੇ ਸੂਰਤ ਵਿਚ ਕਈਆਂ ਨਾਲ ਠਗੀ ਕੀਤੀ ਸੀ। ਇਸ ਵਿਚਕਾਰ, ਵਾਪੀ ਦੇ ਜੌਹਰੀ ਨੂੰ ਜਦੋਂ ਪਤਾ ਚਲਿਆ ਕਿ ਪੀਯੂਸ਼ ਪੱਚੀਗਰ ਵਾਪੀ ਵਿਚ ਸੀ ਅਤੇ ਮਹਾਰਾਜਾ ਹੋਟਲ ਵਿਚ ਰੁਕਿਆ ਹੋਇਆ ਸੀ ਤਾਂ ਉਹ ਆਪਣੇ ਚੋਰੀ ਦੇ ਸਮਾਨ ਦੀ ਬਰਾਮਦਗੀ ਲਈ ਪੀਯੂਸ਼ ਨੂੰ ਮਿਲਣ ਗਿਆ ਸੀ। ਜੌਹਰੀ ਨੇ ਪੀਯੂਸ਼ ਨਾਲ ਮੁਲਾਕਾਤ ਕੀਤੀ ਅਤੇ ਉਸਦੇ ਬਾਅਦ ਚੋਰੀ ਕੀਤੇ ਗਏ ਗਹਿਣਿਆਂ ਬਾਰੇ ਪੁੱਛਿਆ। ਇਸਤੋਂ ਬਾਅਦ ਪਿਯੂਸ਼ ਛੱਤ ‘ਤੇ ਚੜ੍ਹ ਗਿਆ ਅਤੇ ਡਿੱਗ ਪਿਆ।”
ਇੰਸਪੈਕਟਰ ਪਟੇਲ ਨੇ ਦੱਸਿਆ ਕਿ ਪੱਚੀਗਰ ਦੇ ਪਰਿਵਾਰ ਦੇ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਉਨ੍ਹਾਂ ਨਾਲ ਨਹੀਂ ਰਹਿ ਰਿਹਾ ਹੈ ਅਤੇ ਕਈ ਠਗੀ ਦੇ ਘਟਨਾਵਾਂ ਅੰਦਰ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਪੈਸੇ ਕਮਾਉਣ ਦੇ ਗਲਤ ਤਰੀਕੇ ਕਰਕੇ ਪਰਿਵਾਰ ਨੇ ਉਸ ਨਾਲ ਰਿਸ਼ਤਾ ਖਤਮ ਕਰ ਲਿਆ ਸੀ।
ਇਸ ਪੋਸਟ ਨੂੰ “Radio Punjab Today” ਨਾਂ ਦੇ ਪੇਜ ਨੇ ਸ਼ੇਅਰ ਕੀਤਾ ਸੀ ਜਿਸਨੂੰ 96,514 ਲੋਕ ਫਾਲੋ ਕਰਦੇ ਹਨ। ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਮੌਜੂਦ ਵਿਅਕਤੀ ਦਾ ਨਾਂ ਪੀਯੂਸ਼ ਧੀਰਜ ਲਾਲ ਪੱਚੀਗਰ ਸੀ, ਜਿਸਦੇ ਉੱਤੇ ਇੱਕ ਗਹਿਣੇ ਦੇ ਸ਼ੋਰੂਮ ਤੋਂ ₹18000 ਦੀ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੋਇਆ ਸੀ। ਜਦੋਂ ਜਵੇਲਰੀ ਸ਼ੋਰੂਮ ਦੇ ਮਾਲਕ ਨੂੰ ਪਤਾ ਲੱਗਿਆ ਕਿ ਪੀਯੂਸ਼ ਵਾਪੀ ਦੇ ਹੋਟਲ ਮਹਾਰਾਜਾ ਵਿਚ ਰੁੱਕਿਆ ਹੋਇਆ ਹੈ ਤਾਂ ਉਹ ਉਸਨੂੰ ਪਕੜਵਾਉਣ ਲਈ ਹੋਟਲ ਪੁੱਜਿਆ, ਜਿਥੇ ਬੱਚਣ ਲਈ ਪੀਯੂਸ਼ ਪੰਜਵੇਂ ਫਲੋਰ ‘ਤੇ ਚੜ ਗਿਆ ਅਤੇ ਪੈਰ ਫਿਸਲਣ ਨਾਲ ਉਹ ਡਿੱਗ ਗਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।