Fact Check: ਇਹ ਵੀਡੀਓ ਬੰਗਲੁਰੂ ਦੇ ਹਸਪਤਾਲ ਦਾ ਨਹੀਂ ਪਟਨਾ ਦੇ ਮਹਾਵੀਰ ਕੈਂਸਰ ਸੰਸਥਾਨ ਦਾ ਹੈ

ਹਸਪਤਾਲ ਵਿਚ ਮਰੀਜ ਨਾਲ ਭਰੇ ਵਾਰਡ ਵਾਲੇ ਜਿਹੜੇ ਵੀਡੀਓ ਨੂੰ ਪਟਨਾ ਸਥਿੱਤ AIIMS ਅਤੇ ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਪਟਨਾ ਪੈਂਦੇ ਮਹਾਵੀਰ ਕੈਂਸਰ ਸੰਸਥਾਨ ਦਾ ਹੈ। ਇਸ ਵੀਡੀਓ ਨੂੰ ਵੱਖ-ਵੱਖ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (Vishvas News)। ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ COVID-19 ਸੰਕ੍ਰਮਣ ਵਿਚਕਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿਚ ਹਸਪਤਾਲ ਅੰਦਰ ਮਰੀਜਾਂ ਦੀ ਭੀੜ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਬੰਗਲੁਰੂ ਦੇ ਹਸਪਤਾਲ ਸਣੇ ਵੱਖ-ਵੱਖ ਦਾਵਿਆਂ ਨਾਲ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਹਸਪਤਾਲ ਅੰਦਰ ਮਰੀਜਾਂ ਦੀ ਭੀੜ ਵਾਲਾ ਵੀਡੀਓ ਬਿਹਾਰ ਦੇ ਪਟਨਾ ਸਥਿੱਤ ਮਹਾਵੀਰ ਕੈਂਸਰ ਸੰਸਥਾਨ ਦਾ ਹੈ, ਜਿਸਨੂੰ ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰ ਪਟਨਾ ਸਥਿੱਤ AIIMS ਦਾ ਤੇ ਕੁਝ ਯੂਜ਼ਰ ਬੰਗਲੁਰੂ ਦੇ ਕਿਸੇ ਹਸਪਤਾਲ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Tharle Dinga” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘It is at Victoria hospital, Bangalore’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਸਾਨੂੰ ਟਵਿੱਟਰ ‘ਤੇ ਬੰਗਲੁਰੂ ਪੁਲਿਸ ਦੇ ਕਮਿਸ਼ਨਰ ਭਾਸਕਰ ਰਾਵ ਦਾ 19 ਜੁਲਾਈ ਨੂੰ ਪੋਸਟ ਕੀਤਾ ਗਿਆ ਇੱਕ ਟਵੀਟ ਮਿਲਿਆ, ਜਿਸਦੇ ਵਿਚ ਉਨ੍ਹਾਂ ਨੇ ਇਸ ਵੀਡੀਓ ਨੂੰ ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਦਾ ਦੱਸਕੇ ਸ਼ੇਅਰ ਕਰਨ ਵਾਲੇ ਵਿਅਕਤੀ ਨੂੰ ਗਿਰਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ।

ਇਸਦੇ ਨਾਲ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਦਾ ਨਹੀਂ ਹੈ।

ਸੋਸ਼ਲ ਮੀਡੀਆ ਸਕੈਨਿੰਗ ਵਿਚ ਸਾਨੂੰ ਅਜਿਹੇ ਕਈ ਯੂਜ਼ਰ ਮਿਲੇ, ਜਿਨ੍ਹਾਂ ਨੇ ਇਸ ਵੀਡੀਓ ਨੂੰ ਪਟਨਾ ਦੇ AIIMS ਦਾ ਦੱਸਕੇ ਸ਼ੇਅਰ ਕੀਤਾ ਹੈ। ਵਾਇਰਲ ਹੋ ਰਹੇ ਪੋਸਟ ‘ਤੇ ਸਾਨੂੰ ਕਈ ਯੂਜ਼ਰ ਦੇ ਕਮੈਂਟ ਮਿਲੇ, ਜਿਸਦੇ ਵਿਚ ਉਨ੍ਹਾਂ ਨੇ ਇਸੇ ਵੀਡੀਓ ਨੂੰ ਪਟਨਾ ਦੇ AIIMS ਦਾ ਦੱਸਿਆ ਹੈ।

ਅਧਿਕਾਰਿਕ Youtube ਚੈੱਨਲ ‘Bharat Live’ ‘ਤੇ 16 ਜੁਲਾਈ ਨੂੰ ਅਪਲੋਡ ਕੀਤੇ ਗਏ ਬੁਲੇਟਿਨ ਵਿਚ ਇਸਨੂੰ ਪ੍ਰਾਥਮਿਕ ਤੌਰ ‘ਤੇ ਪਟਨਾ AIIMS ਦਾ ਵੀਡੀਓ ਦੱਸਿਆ ਗਿਆ ਹੈ।

ਫੇਸਬੁੱਕ ਪੇਜ ‘Bihar‘ ‘ਤੇ ਵੀ ਸਾਨੂੰ ਇਹ ਵੀਡੀਓ ਮਿਲਿਆ, ਜਿਸਦੇ ਵਿਚ ਇਸਨੂੰ ਪਟਨਾ ਦੇ ਮਹਾਵੀਰ ਕੈਂਸਰ ਸੰਸਥਾਨ ਦਾ ਦੱਸਿਆ ਗਿਆ ਹੈ।

ਇਸ ਪੋਸਟ ‘ਤੇ ‘ਰਾਣਾ ਸਿੰਘ’ ਨੇ ਟਿੱਪਣੀ ਕਰਦੇ ਹੋਏ ਲਿਖਿਆ ਹੈ, ‘ਮੇਰਾ ਨਾਂ ਡਾਕਟਰ ਰਾਣਾ ਸਿੰਘ ਹੈ ਅਤੇ ਇਹ ਵੀਡੀਓ ਮੈਂ ਆਪ ਬਣਾਇਆ ਹੈ। ਮਹਾਵੀਰ ਕੈਂਸਰ ਸੰਸਥਾਨ ਵਿਚ ਮੈਂ ਡਾਕਟਰ ਹਾਂ ਅਤੇ ਮੈਡੀਕਲ ਅਫਸਰ ਦੇ ਪੋਸਟ ‘ਤੇ ਹਾਂ। ਇਹ ਵੀਡੀਓ ਮੈਂ ਕਲ 15 ਜੁਲਾਈ ਨੂੰ ਬਣਾਇਆ, ਜਦੋਂ ਮਰੀਜਾਂ ਦੀ ਭੀੜ ਕੋਰੋਨਾ ਸਕ੍ਰੀਨਿੰਗ OPD ਨੰਬਰ 5 ਦੇ ਨੇੜੇ ਕੱਠੀ ਹੋ ਗਈ ਸੀ।’

ਮਹਾਵੀਰ ਕੈਂਸਰ ਸੰਸਥਾਨ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਤੋਂ ਡਾਕਟਰ ਰਾਣਾ ਸਿੰਘ ਦੇ ਮੈਡੀਕਲ ਅਫਸਰ ਹੋਣ ਦੀ ਪੁਸ਼ਟੀ ਹੁੰਦੀ ਹੈ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਡਾਕਟਰ ਰਾਣਾ ਸਿੰਘ ਨਾਲ ਸੰਪਰਕ ਕੀਤਾ। ਡਾਕਟਰ. ਸਿੰਘ ਨੇ ਦੱਸਿਆ, ‘ਇਹ ਵੀਡੀਓ ਉਨ੍ਹਾਂ ਨੇ ਹੀ ਬਣਾਇਆ ਸੀ ਅਤੇ ਇਹ ਹਸਪਤਾਲ ਦੀ ਓਪੀਡੀ (ਨੰਬਰ 5) ਦਾ ਹੈ।” ਉਨ੍ਹਾਂ ਨੇ ਕਿਹਾ,“ ਸਾਡੇ ਹਸਪਤਾਲ ਦੇ ਕੁਝ ਕਰਮਚਾਰੀ ਕੋਵੀਡ -19 ਪਾਜ਼ੀਟਿਵ ਹੋਣ ਕਾਰਨ ਚਾਰ-ਪੰਜ ਦਿਨਾਂ ਤੱਕ ਕੋਈ ਕੰਮ ਨਹੀਂ ਹੋਇਆ ਅਤੇ ਬਾਅਦ ਵਿਚ ਜਦੋਂ ਹਸਪਤਾਲ ਖੁੱਲ੍ਹਿਆ, ਅਚਾਨਕ ਮਰੀਜ਼ਾਂ ਦੀ ਭੀੜ ਓਪੀਡੀ ਵਿਚ ਜਮ੍ਹਾਂ ਹੋ ਗਈ।’

ਸਿੰਘ ਨੇ ਕਿਹਾ, ‘ਮੈਂ ਮੈਨੇਜਮੈਂਟ ਨੂੰ ਇਸ ਬਾਰੇ ਦੱਸਣ ਲਈ ਇੱਕ ਵੀਡੀਓ ਬਣਾਇਆ ਸੀ ਅਤੇ ਪ੍ਰਬੰਧਨ ਨੇ ਸਥਿਤੀ ਦੀ ਗੰਭੀਰਤਾ ਬਾਰੇ ਤੁਰੰਤ ਧਿਆਨ ਵੀ ਦਿੱਤਾ। ਹਸਪਤਾਲ ਪ੍ਰਬੰਧਨ ਦੁਆਰਾ ਕਈ ਫੈਸਲੇ ਲਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਦੁਬਾਰਾ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਬੰਧਨ ਨੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਮਰੀਜ਼ਾਂ ਦੀਆਂ ਫਾਈਲਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਜੋੜਿਆ ਗਿਆ ਹੈ ਹੈ ਤਾਂ ਜੋ ਮਰੀਜ਼ ਸਿੱਧਾ ਸਬੰਧਤ ਵਿਭਾਗ ਤੱਕ ਪਹੁੰਚ ਸਕੇ।” ਉਨ੍ਹਾਂ ਨੇ ਕਿਹਾ ਕਿ ਮੈਂ ਇਹ ਵੀਡੀਓ ਪ੍ਰਬੰਧਨ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਲਈ ਬਣਾਇਆ ਸੀ ਅਤੇ ਇਹ ਮਾਮਲਾ ਹੁਣ ਸੁਲਝਾ ਲਿਆ ਗਿਆ ਹੈ।

ਆਚਾਯ ਕਿਸ਼ੋਰ ਕੁਨਾਲ ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਵੀ ਇਸ ਬਾਰੇ ਵੱਧ ਜਾਣਕਾਰੀ ਦਿੱਤੀ ਗਈ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ 15 ਜੁਲਾਈ ਦੀ ਹੈ, ਜਦੋਂ ਅੱਠ ਦਿਨਾਂ ਦੀ ਬੰਦੀ ਬਾਅਦ ਕੈਂਸਰ ਸੰਸਥਾਨ ਅਚਾਨਕ ਖੁੱਲਿਆ ਅਤੇ ਉਸਦੇ ਵਿਚ ਭੀੜ ਵੱਧ ਗਈ।

ਇਸ ਪੋਸਟ ਨੂੰ ਸ਼ੇਅਰ ਕਰਨਾ ਵਾਲਾ ਫੇਸਬੁੱਕ ਪੇਜ Tharle Dinga ਵਾਇਰਲ ਕੰਟੇਂਟ ਅਤੇ ਵੀਡੀਓ ਨੂੰ ਵੱਧ ਸ਼ੇਅਰ ਕਰਦਾ ਹੈ।

ਕੋਰੋਨਾ ਵਾਇਰਸ ਸੰਕ੍ਰਮਣ ਵਿਚਕਾਰ ਸੋਸ਼ਲ ਮੀਡੀਆ ‘ਤੇ ਫਰਜ਼ੀ ਖਬਰਾਂ ਦਾ ਹੜ ਆਇਆ ਹੋਇਆ ਹੈ, ਜਿਸਦੇ ਵਿਚ ਫੋਟੋ ਅਤੇ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੇ ਪਾਣੀ ਨਾਲ ਭਰੇ ਵਾਰਡ ਦੀ ਤਸਵੀਰ ਨੂੰ ਪਟਨਾ ਦੇ ਕੋਵਿਡ-19 ਸੈਂਟਰ ਦਾ ਦੱਸਕੇ ਵਾਇਰਲ ਕੀਤਾ ਗਿਆ ਸੀ, ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ। ਪੂਰੀ ਰਿਪੋਰਟ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ: ਹਸਪਤਾਲ ਵਿਚ ਮਰੀਜ ਨਾਲ ਭਰੇ ਵਾਰਡ ਵਾਲੇ ਜਿਹੜੇ ਵੀਡੀਓ ਨੂੰ ਪਟਨਾ ਸਥਿੱਤ AIIMS ਅਤੇ ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਪਟਨਾ ਪੈਂਦੇ ਮਹਾਵੀਰ ਕੈਂਸਰ ਸੰਸਥਾਨ ਦਾ ਹੈ। ਇਸ ਵੀਡੀਓ ਨੂੰ ਵੱਖ-ਵੱਖ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts