ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭਾਰਤ ਦੇ ਨਾਮ ਤੇ ਵਾਇਰਲ ਵੀਡੀਓ ਭ੍ਰਮਕ ਨਿਕਲਿਆ। ਇਸਦਾ ਹਿੰਦੁਸਤਾਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਮੁਸਲਿਮ ਆਦਮੀ ਨੂੰ ਬਿਜਲੀ ਵਿਭਾਗ ਦੇ ਇੱਕ ਕਰਮਚਾਰੀ ਨੂੰ ਧਮਕਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵਾਇਰਲ ਵੀਡੀਓ ਭਾਰਤ ਦਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਇਸ ਵੀਡੀਓ ਦਾ ਭਾਰਤ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਇਹ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦਾ ਪੁਰਾਣਾ ਵੀਡੀਓ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਗੋਕੁਲ ਚੌਧਰੀ ਨੇ 2 ਸਤੰਬਰ 2021 ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਇਸਨੂੰ ਭਾਰਤ ਦੱਸਿਆ ਹੈ। ਇਸ ਵਿੱਚ ਲਿਖਿਆ ਗਿਆ ਹੈ : “ ਬਿਜਲੀ ਚੋਰੀ ਕਰਾਂਗਾ !! ਨਹੀਂ ਮੰਨਾਂਗਾ !! … ਮਰਾਂਗਾ ਜਾਂ ਮਾਰ ਦੇਵਾਂਗਾ। ਇਹ ਤਾਲਿਬਾਨ ਤਾਂ ਦੇਸ਼ ਦੇ ਅੰਦਰ ਹੀ ਪੈਦਾ ਹੋ ਰਿਹਾ ਹੈ।”
ਫੇਸਬੁੱਕ ਪੋਸਟ ਦਾ ਕੰਟੇੰਟ ਬਦਲਿਆ ਨਹੀਂ ਗਿਆ ਹੈ। ਹੋਰ ਉਪਭੋਗਤਾ ਵੀ ਇਸ ਵੀਡੀਓ ਨੂੰ ਲਗਾਤਾਰ ਵਾਇਰਲ ਕਰ ਰਹੇ ਹਨ। ਫੇਸਬੁੱਕ ਤੋਂ ਇਲਾਵਾ ਇਹ ਵੀਡੀਓ ਟਵਿੱਟਰ, ਯੂਟਿਊਬ ਅਤੇ ਵਹਟਸਐਪ ਤੇ ਵੀ ਵਾਇਰਲ ਹੈ। ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਵੱਖ -ਵੱਖ ਕੀਵਰਡਸ ਟਾਈਪ ਕਰਕੇ ਇੰਟਰਨੈਟ ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪਾਕਿਸਤਾਨ ਦੀ ਬਿਜਲੀ ਕੰਪਨੀ ਕੇ-ਇਲੈਕਟ੍ਰਿਕ ਦੇ ਟਵਿੱਟਰ ਹੈਂਡਲ ‘ਤੇ ਅਸਲ ਵੀਡੀਓ ਮਿਲਿਆ। ਇਸ ਨੂੰ 27 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ਟਵੀਟ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਵਿਅਕਤੀ ਬਿਜਲੀ ਚੋਰੀ ਕਰਦਾ ਫੜਿਆ ਗਿਆ ਸੀ।
ਸਾਨੂੰ ਵੀਡੀਓ ਦੇ ਦੋ ਗ੍ਰੇਬ ਸਾਨੂੰ ਸਿਆਸਤ ਡਾਟ ਪੀ.ਕੇ ਨਾਮ ਦੇ ਟਵਿੱਟਰ ਹੈਂਡਲ ਤੇ ਵੀ ਮਿਲੇ। ਇਸਨੂੰ ਇੱਕ ਖ਼ਬਰ ਦੇ ਨਾਲ 28 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ਉਰਦੂ ਵਿੱਚ ਇਸ ਵਿੱਚ ਲਿਖਿਆ ਹੋਇਆ ਸੀ ਕਿ ਕਰਾਚੀ ਵਿੱਚ ਬਿਜਲੀ ਚੋਰੀ ਕਰਦਾ ਫੜਿਆ ਆਦਮੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਪਾਕਿਸਤਾਨ ਦੇ ਪੱਤਰਕਾਰ ਆਰਿਫ ਮੁਹੰਮਦ ਨਾਲ ਵਹਟਸਐਪ ਰਾਹੀਂ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਪਾਕਿਸਤਾਨ ਦਾ ਹੈ। ਇਹ ਉਸ ਸਮੇਂ ਦਾ ਹੈ, ਜਦੋਂ ਬਿਜਲੀ ਵਿਭਾਗ ਨੇ ਇੱਕ ਸਥਾਨਕ ਵਿਅਕਤੀ ਨੂੰ ਬਿਜਲੀ ਚੋਰੀ ਕਰਦੇ ਹੋਏ ਫੜਿਆ ਸੀ।
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਗੋਕੁਲ ਚੌਧਰੀ ਨੂੰ 59 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਪੇਜ ਨੂੰ 9 ਜਨਵਰੀ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭਾਰਤ ਦੇ ਨਾਮ ਤੇ ਵਾਇਰਲ ਵੀਡੀਓ ਭ੍ਰਮਕ ਨਿਕਲਿਆ। ਇਸਦਾ ਹਿੰਦੁਸਤਾਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।