Fact Check: ਪਾਕਿਸਤਾਨੀ ਮੌਲਾਨਾ ਦੇ ਬਿਆਨ ਨੂੰ ਭਾਰਤ ਦਾ ਦੱਸ ਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਪਾਕਿਸਤਾਨ ਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜ ਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਮੌਲਾਨਾ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇਕਰ ਸਰਕਾਰ ਨੇ ਮਸਜਿਦ ਬੰਦ ਕਰਨ ਦੀ ਗੱਲ ਕੀਤੀ ਤਾਂ ਲੋਕਾਂ ਨੂੰ ਇਹ ਗੱਲ ਬਰਦਾਸ਼ ਨਹੀਂ ਕਰਨੀ ਚਾਹੀਦੀ ਅਤੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੁੱਝ ਭਾਰਤੀ ਯੂਜ਼ਰ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਘਟਨਾ ਭਾਰਤ ਦੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿੱਚ ਇਹ ਵੀਡੀਓ ਪਾਕਿਸਤਾਨ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਇੱਕ ਮੌਲਾਨਾ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇਕਰ ਸਰਕਾਰ ਨੇ ਮਸਜਿਦ ਬੰਦ ਕਰਨ ਦੀ ਗੱਲ ਕੀਤੀ ਤਾਂ ਲੋਕਾਂ ਨੂੰ ਇਹ ਗੱਲ ਬਰਦਾਸ਼ ਨਹੀਂ ਕਰਨੀ ਚਾਹੀਦੀ ਅਤੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ, “ਮੌਲਾਨਾ ਦਾ ਐਲਾਨ…ਮਸਜਿਦ ਨੂੰ ਖਾਲੀ ਕਰਵਾਉਣ ਦਾ ਹੁਕਮ ਹੋਇਆ ਤਾਂ ਅਸੀਂ ਮੈਦਾਨ ਵਿੱਚ ਆ ਜਾਵਾਗੇ।”

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਵੀਡੀਓ ਦੀ ਪੜਤਾਲ ਕਰਨ ਲਈ, ਅਸੀਂ ਇਸ ਵੀਡੀਓ ਦੇ ਕੀ-ਫ਼੍ਰੇਮਸ ਕੱਢੇ ਅਤੇ ਫਿਰ ਉਹਨਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਉਸਮਾਨ ਅਲੀ ਨਾਂ ਦੇ ਇੱਕ ਯੂਜ਼ਰ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ, ਓਹਨੇ ਲਿਖਿਆ – “The video that led to the arrest of Muft Kifayatullah in District #Mansehra. Everytime I watch this clip, every time I pray that may Allah have mercy on us and may Allah saves us from idiots. #CoronavirusLockdown#WeStandWith_MuftiMuneeb#Lockdown2″ ਜਿਸਦਾ ਪੰਜਾਬੀ ਅਨੁਵਾਦ ਹੈ “ਇਹ ਉਹ ਵੀਡੀਓ ਹੈ ਜਿਸਦੇ ਨਾਲ ਜ਼ਿਲ੍ਹਾ # ਮਨਸੇਹਰਾ ਵਿੱਚ ਮੁਫਤੀ ਕਿਫਾਇਅਤਉੱਲਾ ਨੂੰ ਗ੍ਰਿਫਤਾਰ ਕੀਤਾ ਗਿਆ। ਹਰ ਵਾਰ ਜਦੋਂ ਮੈਂ ਇਹ ਕਲਿੱਪ ਵੇਖਦਾ ਹਾਂ, ਹਰ ਵਾਰ ਪ੍ਰਾਰਥਨਾ ਕਰਦਾ ਹਾਂ ਕਿ ਅੱਲਾਹ ਸਾਡੇ ‘ਤੇ ਮਿਹਰ ਕਰੇ ਅਤੇ ਅੱਲਾਹ ਸਾਨੂੰ ਮੂਰਖਾਂ ਤੋਂ ਬਚਾਵੇ। #” ਇਸ ਟਵੀਟ ਦੇ ਅਨੁਸਾਰ, ਵੀਡੀਓ ਪਾਕਿਸਤਾਨ ਦਾ ਹੈ ਅਤੇ ਵੀਡੀਓ ਵਿੱਚ ਬੋਲਣ ਵਾਲਾ ਵਿਅਕਤੀ ਮੁਫਤੀ ਕਿਫਾਇਅਤਉੱਲਾ ਹੈ।

ਜਦੋਂ ਅਸੀਂ ਇਸ ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਇੰਟਰਨੈਟ ‘ਤੇ ਲੱਭਿਆ, ਤਾਂ ਸਾਨੂੰ 16 ਅਪ੍ਰੈਲ ਨੂੰ paktribune.com ਦੀ ਇੱਕ ਖ਼ਬਰ ਮਿਲੀ। ਖ਼ਬਰ ਦੇ ਅਨੁਸਾਰ, ਮੁਫਤੀ ਕਿਫਾਇਅਤਉੱਲਾ ਦੇ ਇਕ ਭਾਸ਼ਣ, ਜਿਸ ਵਿਚ ਉਹ ਲੋਕਾਂ ਨੂੰ ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਲਈ ਪ੍ਰੇਰਿਤ ਕਰਦਾ ਅਤੇ ਕੋਰੋਨਾ ਸੰਕਟ ਦੇ ਸਮੇਂ ਵੀ ਮਸਜਿਦਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦੇ ਵਿਰੁੱਧ ਕਰਦਾ ਦਿਖਿਆ। ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਸਾਨੂੰ ਇਹ ਖ਼ਬਰ ਪਾਕਿਸਤਾਨੀ ਵੈਬਸਾਈਟ samaa.tv ‘ਤੇ ਵੀ ਮਿਲੀ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ samaa.tv ਦੇ ਕਰਾਚੀ ਬਿਊਰੋ ਦੇ ਡਿਪਟੀ ਐਡੀਟਰ ਇਕਬਾਲ ਸ਼ੌਕੀਲ ਨਾਲ ਗੱਲ ਕੀਤੀ। ਉਹਨਾਂ ਨੇ ਸਾਨੂੰ ਦੱਸਿਆ, “ਵੀਡੀਓ ਵਿਚ ਦਿਸ ਰਿਹਾ ਵਿਅਕਤੀ ਮੁਫਤੀ ਕਿਫਾਇਅਤਉੱਲਾ ਹੈ, ਜਿਸਨੂੰ ਗ੍ਰਿਫ਼ਤਾਰ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਵੀਡੀਓ ਮਾਨਸ਼ੇਹਰਾ ਦਾ ਹੈ, ਜਿਥੇ ਉਹ ਕਿਸੇ ਉਲੇਮਾ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਗਿਆ ਸੀ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ मनोज भारतवंशी ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਪਾਕਿਸਤਾਨ ਦਾ ਹੈ।

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts