ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਵੀਡੀਓ ਮੁੰਬਈ ਦੇ ਇੱਕ ਹਸਪਤਾਲ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਸੰਕ੍ਰਮਿਤ ਮਰੀਜਾਂ ਦੀ ਵੱਧਦੀ ਗਿਣਤੀ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਹਸਪਤਾਲ ਦੇ ਵਾਰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਦਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਵੀਡੀਓ ਮੁੰਬਈ ਦੇ ਇੱਕ ਹਸਪਤਾਲ ਦਾ ਹੈ।
ਫੇਸਬੁੱਕ ਯੂਜ਼ਰ ‘DK Soni’ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ये दिल्ली के हालात है। लाशें इतनी ज्यादा है कि पांच-पांच दिन संस्कार नहीं हो पा रहा। अकेले लोकनायक हॉस्पिटल मे 106 बॉडी पड़ी है। 80 मोर्चरी रेक मे और 26 जमीन पर।”
ਇੱਕ ਮਿੰਟ 24 ਸੈਕੰਡ ਦੇ ਇਸ ਵੀਡੀਊ ਵਿਚ ਕਈ ਮਰੀਜਾਂ ਨੂੰ ਵਾਰਡ ਵਿਚ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਵਿਚ ਬੈਡ ‘ਤੇ ਲਾਸ਼ਾਂ ਵੀ ਨਜ਼ਰ ਆ ਰਹੀਆਂ ਹਨ। 1.18 ਸੈਕੰਡ ਦੇ ਫਰੇਮ ਵਿਚ ਵੀਡੀਓ ‘ਚ ਨਜ਼ਰ ਆ ਰਹੀ ਮਹਿਲਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਚੱਲ ਬਾਹਰ ਜਾ ਅਤੇ ਅਪਲੋਡ ਕਰ। ਫੇਸਬੁੱਕ ‘ਤੇ ਪਾ ਅਤੇ KEM ਹਸਪਤਾਲ ਨੂੰ ਟੈਗ ਕਰ।’
ਇਸਨੂੰ ਕੀਵਰਡ ਬਣਾ ਕੇ ਜਦੋਂ ਅਸੀਂ ਸਰਚ ਕੀਤਾ ਤਾਂ ਸਾਨੂੰ ਯੂਟਿਊਬ ‘ਤੇ 26 ਮਈ 2020 ਨੂੰ ਅਪਲੋਡ ਕੀਤਾ ਗਿਆ ਇੱਕ ਬੁਲੇਟਿਨ ਮਿਲਿਆ, ਜਿਸਦੇ ਵਿਚ ਇਸ ਵੀਡੀਓ ਨਾਲ ਮਿਲਦੀ-ਜੁਲਦੀ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ। ਦੋਵੇਂ ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਵੀ ਇੱਕ ਹੀ ਹੈ। ਇਸ ਵੀਡੀਓ ਵਿਚ ਵੀ 1.18 ਸੈਕੰਡ ਦੇ ਫਰੇਮ ਵਿਚ ਨਜ਼ਰ ਆ ਰਹੀ ਮਹਿਲਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਚੱਲ ਬਾਹਰ ਜਾ ਅਤੇ ਅਪਲੋਡ ਕਰ। ਫੇਸਬੁੱਕ ‘ਤੇ ਪਾ ਅਤੇ KEM ਹਸਪਤਾਲ ਨੂੰ ਟੈਗ ਕਰ।’
‘Kedar TRUE TV’ ਨਾਂ ਦੇ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਇਸ ਵੀਡੀਓ ਨਾਲ ਜੀਓ ਲੋਕੇਸ਼ਨ ਦੀ ਟੈਗਿੰਗ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਹੜਾ KEM ਹਸਪਤਾਲ ਦਾ ਦੱਸਿਆ ਜਾ ਰਿਹਾ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਮੁੰਬਈ ਬਿਊਰੋ ਦੇ ਚੀਫ ਉਮਪ੍ਰਕਾਸ਼ ਤਿਵਾਰੀ ਨੇ ਦੱਸਿਆ, ‘ਇਹ ਵੀਡੀਓ ਮੁੰਬਈ ਦੇ ਇੱਕ ਹਸਪਤਾਲ ਨਾਲ ਜੁੜਿਆ ਹੈ।’ ਵਿਸ਼ਵਾਸ ਨਿਊਜ਼ ਹਲਾਂਕਿ ਸਵਤੰਤਰ ਰੂਪ ਨਾਲ ਇਸ ਵੀਡੀਓ ਦੀ ਮਿਤੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਇੱਕ ਨਿਊਜ਼ ਰਿਪੋਰਟ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਵੀਡੀਓ ਦੇ ਕੇਈਐਮ ਹਸਪਤਾਲ ਨਾਲ ਜੁੜੇ ਹੋਣ ਦਾ ਜਿਕਰ ਹੈ। 27 ਮਈ 2020 ਦੀ ਰਿਪੋਰਟ ਮੁਤਾਬਕ, ‘ਮੁੰਬਈ ਦੇ ਮਸ਼ਹੂਰ KEM ਹਸਪਤਾਲ ਦਾ ਹੁਣ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਹਸਪਤਾਲ ਦੇ ਕੁੱਝ ਮਰੀਜਾਂ ਨੇ ਹੀ ਬਣਾਇਆ ਹੈ।
ਇੱਕ ਹੋਰ ਨਿਊਜ਼ ਰਿਪੋਰਟ ਦੇ ਮੁਤਾਬਕ ਦਿੱਲੀ ਦੇ ਲੋਕਨਾਇਕ ਹੱਸਪਤਾਲ ਦੇ ਕੋਵਿਡ-19 ਮੋਰਚੇਰੀ ਵਿਚ 108 ਸ਼ਵ ਰੱਖੇ ਹੋਏ ਹਨ ਜਦਕਿ ਵਾਇਰਲ ਹੋ ਰਹੀ ਵੀਡੀਓ ਦਾ ਇਸ ਹਸਪਤਾਲ ਨਾਲ ਕਿਸੇ ਵੀ ਤਰ੍ਹਾਂ ਦਾ ਲੈਣਾ-ਦੇਣਾ ਨਹੀਂ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ DK Soni ਨਾਂ ਦੇ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਵੀਡੀਓ ਮੁੰਬਈ ਦੇ ਇੱਕ ਹਸਪਤਾਲ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।