ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੁਲਵਾਮਾ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਬੰਗਲਾਦੇਸ਼ ਦੇ ਇੱਕ ਪੁਰਾਣੇ ਵੀਡੀਓ ਨੂੰ ਕੁਝ ਲੋਕ ਪੁਲਵਾਮਾ ਅਟੈਕ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। 30 ਸਕਿੰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਬੁਰਕਾ ਪਹਿਨੇ ਇੱਕ ਸ਼ਕਸ ਦੀ ਤਲਾਸ਼ੀ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਤਲਾਸ਼ੀ ਦੌਰਾਨ ਇਸ ਵਿਅਕਤੀ ਦੇ ਸਰੀਰ ਤੇ ਕੁਝ ਲਿਪਟਿਆ ਹੋਇਆ ਮਿਲਿਆ । ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਪੁਲਵਾਮਾ ਹਮਲੇ ਨਾਲ ਜੋੜਦੇ ਹੋਏ ਵਾਇਰਲ ਕਰ ਰਹੇ ਹਨ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ । ਇਸ ਵੀਡੀਓ ਦਾ ਪੁਲਵਾਮਾ ਨਾਲ ਕੋਈ ਸੰਬੰਧ ਨਹੀਂ ਹੈ। ਇਹ ਬੰਗਲਾਦੇਸ਼ ਦਾ ਪੁਰਾਣਾ ਵੀਡੀਓ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਸ਼ਸ਼ੀ ਪਾਟਿਲ ਨੇ 23 ਸਤੰਬਰ ਨੂੰ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਇਸਨੂੰ ਪੁਲਵਾਮਾ ਨਾਲ ਜੋੜਦਿਆਂ ਦਾਅਵਾ ਕੀਤਾ : “ਇਹ ਵੀਡੀਓ ਉਨ੍ਹਾਂ ਲੋਕਾਂ ਲਈ ਹੈ ਜੋ ਪੁੱਛਦੇ ਹਨ ਕਿ ਪੁਲਵਾਮਾ ਵਿੱਚ ਵਿਸਫੋਟ ਕਿੱਥੋਂ ਹੋਇਆ!”
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਉਂਝ ਹੀ ਰੱਖਿਆ ਗਿਆ ਹੈ ਜਿਵੇਂ ਕਿ ਪੋਸਟ ਵਿੱਚ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾ InVID ਟੂਲ ਵਿੱਚ ਵਾਇਰਲ ਵੀਡੀਓ ਅਪਲੋਡ ਕਰਕੇ ਇਸਦੇ ਕਈ ਗ੍ਰੇਬਸ ਕੱਢੇ। ਇਸ ਤੋਂ ਬਾਅਦ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਰਾਹੀਂ ਖੋਜਣਾ ਸ਼ੁਰੂ ਕੀਤਾ । ਔਰਿਜਿਨਾਲ ਵੀਡੀਓ ਸਾਨੂੰ ਸਮੋਲ ਟੀਵੀ ਬਾਂਗਲਾ ਨਾਂ ਦੇ ਇੱਕ ਯੂਟਿਬ ਚੈਨਲ ਤੇ ਮਿਲਿਆ । ਇਸਨੂੰ ਮਾਰਚ 2021 ਨੂੰ ਅਪਲੋਡ ਕੀਤਾ ਗਿਆ ਸੀ । ਇਸ ਵਿੱਚ ਦੱਸਿਆ ਗਿਆ ਕਿ ਬੁਰਕਾ ਪਹਿਨੇ ਇੱਕ ਯੁਵਕ ਨੂੰ ਸ਼ਰਾਬ ਤਸਕਰੀ ਦੇ ਆਰੋਪ ਵਿੱਚ ਫੜਿਆ ਗਿਆ। ਇਹ ਗ੍ਰਿਫਤਾਰੀ ਰੌਜਾਨ, ਚਟਗਾਂਵ ਵਿੱਚ ਹੋਈ। ਚਟਗਾਂਵ ਬੰਗਲਾਦੇਸ਼ ਦਾ ਇੱਕ ਸ਼ਹਿਰ ਹੈ । ਪੂਰੀ ਖ਼ਬਰ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਜੰਮੂ ਅਤੇ ਕਸ਼ਮੀਰ ਦੇ ਵਰਿਸ਼ਠ ਸੰਵਾਦਦਾਤਾ ਰਾਹੁਲ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੰਮੂ -ਕਸ਼ਮੀਰ ਵਿੱਚ ਪੁਲਿਸ ਖਾਕੀ ਵਰਦੀ ਪਾਉਂਦੀ ਹੈ। ਇਹ ਵੀਡੀਓ ਸਾਡੇ ਰਾਜ ਦਾ ਨਹੀਂ ਹੈ। ਦੂਜੀ ਗੱਲ, ਅਜਿਹੀ ਕੋਈ ਗ੍ਰਿਫਤਾਰੀ ਇੱਥੇ ਕਦੇ ਨਹੀਂ ਹੋਈ ਹੈ।
ਹੁਣ ਸਾਨੂੰ ਇਹ ਜਾਨਣਾ ਸੀ ਕਿ ਵਾਇਰਲ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕਰਨ ਵਾਲਾ ਕੌਣ ਹੈ। ਸੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਸ਼ਸ਼ੀ ਪਾਟਿਲ ਮਹਾਰਾਸ਼ਟਰ ਦੇ ਕੋਲ੍ਹਾਪੁਰ ਦਾ ਰਹਿਣ ਵਾਲਾ ਹੈ। ਇਸਦੇ ਅਕਾਊਂਟ ਨੂੰ ਅਗਸਤ 2018 ਵਿੱਚ ਬਣਾਇਆ ਗਿਆ ਸੀ। ਪੰਜ ਸੌ ਤੋਂ ਵੱਧ ਲੋਕ ਇਸ ਪ੍ਰੋਫਾਈਲ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੁਲਵਾਮਾ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਬੰਗਲਾਦੇਸ਼ ਦੇ ਇੱਕ ਪੁਰਾਣੇ ਵੀਡੀਓ ਨੂੰ ਕੁਝ ਲੋਕ ਪੁਲਵਾਮਾ ਅਟੈਕ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।