ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਗੁਜਰਾਤ ਦੇ 5G ਮੋਬਾਈਲ ਟਾਵਰ ਨੂੰ ਅੱਗ ਲਾਉਣ ਦਾ ਦਾਅਵਾ ਝੂਠਾ ਸਾਬਿਤ ਹੋਇਆ। ਵਾਇਰਲ ਵੀਡੀਓ ਦਾ ਗੁਜਰਾਤ ਨਾਲ ਕੋਈ ਸੰਬੰਧ ਨਹੀਂ ਹੈ। ਇਹ ਪਿਛਲੇ ਕਈ ਸਾਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਮੋਬਾਈਲ ਟਾਵਰ ਨੂੰ ਧੂੰ-ਧੂੰ ਕਰਦੇ ਹੋਏ ਜਲਦੇ ਦੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਗੁਜਰਾਤ ਦੇ 5G ਟਾਵਰ ਨੂੰ ਅੱਗ ਲਗਾ ਦਿੱਤੀ ਗਈ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਾਇਰਲ ਹੋਈ ਵੀਡੀਓ ਪਹਿਲਾਂ ਹੀ ਇੰਟਰਨੈੱਟ ਤੇ ਵੱਖ-ਵੱਖ ਸ਼ਹਿਰਾਂ ਦੇ ਨਾਂ‘ ਤੇ ਪੁਰਾਣੀਆਂ ਤਰੀਕਾਂ ਨਾਲ ਮੌਜੂਦ ਹੈ। ਇੱਕ ਵਾਰ ਪਹਿਲਾਂ ਵੀ ਅਜਿਹੀ ਵੀਡੀਓ ਵਾਇਰਲ ਹੋ ਚੁੱਕੀ ਹੈ। ਇਸ ਦੀ ਪੜਤਾਲ ਤੁਸੀਂ ਇੱਥੇ ਦੇਖ ਸਕਦੇ ਹੋ।
ਕੀ ਹੋ ਰਿਹਾ ਹੈ ਵਾਇਰਲ
ਟਵਿੱਟਰ ਯੂਜ਼ਰ ਪੀਯੂਸ਼ ਮੀਨਾ ਨੇ 13 ਮਈ ਨੂੰ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗੁਜਰਾਤ ਵਿੱਚ ਜਲਾ ਦਿੱਤਾ 5G ਟਾਵਰ। ਅਜਿਹਾ ਸਾਰੇ ਦੇਸ਼ ਵਿੱਚ ਹੋਣਾ ਚਾਹੀਦਾ ਹੈ।
ਇੱਥੇ ਯੂਜ਼ਰ ਦੇ ਦਾਅਵੇ ਨੂੰ ਇਸ ਤਰਾਂ ਲਿਖਿਆ ਗਿਆ ਹੈ। ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੀ ਜਾਂਚ ਲਈ ਰਿਵਰਸ ਇਮੇਜ ਟੂਲ ਦੀ ਮਦਦ ਲਈ। ਵੀਡੀਓ ਨੂੰ InVID ਟੂਲ ਤੇ ਅਪਲੋਡ ਕਰਨ ਨਾਲ ਬਹੁਤ ਸਾਰੇ ਸਕ੍ਰੀਨ ਸ਼ਾਟ ਕੱਢੇ। ਫਿਰ ਇਸ ਦੀ ਭਾਲ ਸ਼ੁਰੂ ਕੀਤੀ। ਵਾਇਰਲ ਵੀਡੀਓ ਸਾਨੂੰ ਗਰਵਿਤ ਸਿਹਾਗ ਨਾਮ ਦੇ ਇੱਕ ਯੂਟਿਯੂਬ ਚੈਨਲ ਤੇ ਮਿਲਿਆ। ਇਸ ਨੂੰ 8 ਫਰਵਰੀ 2018 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਬਾਰੇ ਕੋਈ ਖਾਸ ਜਾਣਕਾਰੀ ਇੱਥੇ ਨਹੀਂ ਦਿੱਤੀ ਗਈ ਸੀ। ਪੂਰੀ ਵੀਡੀਓ ਇੱਥੇ ਵੇਖੋ।
ਵਾਇਰਲ ਵੀਡੀਓ ਸਾਨੂੰ ਹਿੰਦ ਐਕਸਪ੍ਰੈਸ ਟੀਵੀ ਨਾਮ ਦੇ ਯੂਟਿਊਬ ਚੈਨਲ ਤੇ ਵੀ ਮਿਲਿਆ। ਇਸ ਨੂੰ 27 ਜਨਵਰੀ 2018 ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ ਕਿ ਅੰਬਾਲਾ ਦੇ ਬਰਾੜਾ ਉਪਮੰਡਲ ਵਿਖੇ ਮੋਬਾਈਲ ਟਾਵਰ ਵਿੱਚ ਇਹ ਅੱਗ ਭੜਕੀ ਸੀ। ਪੂਰੀ ਵੀਡੀਓ ਇੱਥੇ ਵੇਖੋ।
ਹੁਣ ਤੱਕ ਦੀ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਸੀ ਕਿ ਜਿਸ ਵੀਡੀਓ ਨੂੰ ਹੁਣ ਦਾ ਦੱਸਦੇ ਹੋਏ ਗੁਜਰਾਤ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ, ਉਹ 2018 ਤੋਂ ਯੂਟਿਊਬ ਵਿੱਚ ਮੌਜੂਦ ਹੈ।
ਜਾਂਚ ਨੂੰ ਅੱਗੇ ਵਧਾਉਂਦਿਆਂ ਵਿਸ਼ਵਾਸ ਨਿਊਜ਼ ਨੇ ਗੁਜਰਾਤ ਦੇ ਵਰਿਸ਼ਠ ਪੱਤਰਕਾਰ ਪ੍ਰਸ਼ਾਂਤ ਨੇਮਾ ਨਾਲ ਸੰਪਰਕ ਕੀਤਾ। ਵਾਇਰਲ ਵੀਡੀਓ ਬਾਰੇ ਸਾਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਵਾਇਰਲ ਵੀਡੀਓ ਬਹੁਤ ਪੁਰਾਣਾ ਹੈ। ਇਸਦਾ ਗੁਜਰਾਤ ਨਾਲ ਕੋਈ ਸੰਬੰਧ ਨਹੀਂ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਗੁਜਰਾਤ ਦੇ 5G ਮੋਬਾਈਲ ਟਾਵਰ ਨੂੰ ਅੱਗ ਲਾਉਣ ਦਾ ਦਾਅਵਾ ਝੂਠਾ ਸਾਬਿਤ ਹੋਇਆ। ਵਾਇਰਲ ਵੀਡੀਓ ਦਾ ਗੁਜਰਾਤ ਨਾਲ ਕੋਈ ਸੰਬੰਧ ਨਹੀਂ ਹੈ। ਇਹ ਪਿਛਲੇ ਕਈ ਸਾਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।