Fact Check: ਬੁਜ਼ੁਰਗ ਮਾਂ ਨੂੰ ਘਰ ਵਿਚ ਬੰਦ ਕਰ ਸ਼ਾਹੀਨ ਬਾਗ ਜਾਣ ਦਾ ਦਾਅਵਾ ਫਰਜ਼ੀ ਹੈ

ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਲੀਗੜ੍ਹ ਵਿਚ ਮਾਂ ਨੂੰ ਬੰਦ ਕਰ ਮੁੰਡੇ ਤੇ ਨੂੰਹ ਦਾ ਸ਼ਾਹੀਨ ਬਾਗ ਜਾਣ ਦਾ ਦਾਅਵਾ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਦੇ ਸ਼ਾਹੀਨ ਬਾਗ ਵਿਚ CAA ਅਤੇ NRC ਖਿਲਾਫ ਚਲ ਰਹੇ ਪ੍ਰਦਰਸ਼ਨ ਦੇ ਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਅਲੀਗੜ੍ਹ ਵਿਚ ਇੱਕ ਨੂੰਹ ਅਤੇ ਮੁੰਡੇ ਨੇ ਆਪਣੀ ਮਾਂ ਨੂੰ ਕਮਰੇ ਵਿਚ ਬੰਦ ਕਰਕੇ 10 ਦਿਨਾਂ ਲਈ ਸ਼ਾਹੀਨ ਬਾਗ ਚਲੇ ਗਏ ਸਨ।

ਵਿਸ਼ਵਾਸ ਟੀਮ ਦੀ ਜਾਂਚ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਪੜਤਾਲ ਵਿਚ ਪਤਾ ਚਲਿਆ ਕਿ ਨੂੰਹ ਅਤੇ ਮੁੰਡੇ ਨੇ ਮਨੋਂ ਰੂਪ ਤੋਂ ਬਿਮਾਰ ਆਪਣੀ ਮਾਂ ਨੂੰ ਬੰਦ ਕਰਕੇ ਕੁਝ ਦੇਰ ਲਈ ਗਏ ਸਨ। ਪਰ ਉਹ ਸ਼ਾਹੀਨ ਬਾਗ ਨਹੀਂ, ਬਲਕਿ ਅਲੀਗੜ੍ਹ ਵਿਚ ਹੀ ਸਨ। ਘਟਨਾ 26 ਜਨਵਰੀ 2020 ਦੀ ਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “हरियाणवी तड़का” ਨੇ 7 ਫਰਵਰੀ ਨੂੰ ਇੱਕ ਵੀਡੀਓ ਅਪਲੋਡ ਕਰਕੇ ਦਾਅਵਾ ਕੀਤਾ: “मां को भूखी प्यासी कमरे में बंद कर मुस्लिम बहू और बेटा निकले दिल्ली के शाहीन बाग में मौज मस्ती करने* 10 दिन से कमरे में बंद थी बुजुर्ग महिला अलीगढ़ मोहल्ला शेखान अपर कोट का यह विडियो जरूर देखें एक बुजुर्ग मुस्लिम महिला को उसके बेटे व बहू ने घर में बुजुर्ग को (10 दिन) भूखा प्यासा घर के अन्दर कमरे मे बन्द कर शहर से बाहर दिल्ली के शाहीन बाग में मौज मस्ती करने चले गये। बेटी ने टी वी के न्यूज चैनल पर भाई भाभी को देख उसे अपनी मां से मिलने की याद आई, घर बन्द देख हुआ शक, घर का ताले तोड़ने पर बेहद बुरी हालत व अधमरी अवस्था में बुजुर्ग महिला को बन्द घर से बाहर निकाला गया।”

(ਪੰਜਾਬੀ ਅਨੁਵਾਦ: ਮਾਂ ਨੂੰ ਭੁੱਕੀ ਪਿਆਸੀ ਕਮਰੇ ਵਿਚ ਬੰਦ ਕਰ ਮੁਸਲਿਮ ਨੂੰਹ ਅਤੇ ਮੁੰਡਾ ਨਿਕਲੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਮੌਜ ਮਸਤੀ ਕਰਨ* 10 ਦਿਨਾਂ ਤੋਂ ਕਮਰੇ ਵਿਚ ਬੰਦ ਸੀ ਬੁਜ਼ੁਰਗ ਮਹਿਲਾ, ਅਲੀਗੜ੍ਹ ਮੋਹੱਲਾ ਸ਼ੇਖਾਨ ਅਪਰ ਕੋਟ ਦਾ ਇਹ ਵੀਡੀਓ ਜ਼ਰੂਰ ਵੇਖੋ। ਇੱਕ ਬੁਜ਼ੁਰਗ ਮੁਸਲਿਮ ਮਹਿਲਾ ਨੂੰ ਉਸਦੇ ਮੁੰਡੇ ਅਤੇ ਨੂੰਹ ਨੇ ਘਰ ਵਿਚ ਬੁਜ਼ੁਰਗ ਨੂੰ (10 ਦਿਨ) ਭੁੱਕ ਪਿਆਸਾ ਘਰ ਅੰਦਰ ਕਮਰੇ ਵਿਚ ਬੰਦ ਕਰ ਸ਼ਹਿਰ ਤੋਂ ਬਾਹਰ ਦਿੱਲੀ ਦੇ ਸ਼ਾਹੀਨ ਬਾਗ ਮੌਜ ਮਸਤੀ ਕਰਨ ਚਲੇ ਗਏ। ਕੁੜੀ ਨੇ TV ਦੇ ਨਿਊਜ਼ ਚੈੱਨਲ ‘ਤੇ ਭਰਾ ਅਤੇ ਭਾਭੀ ਨੂੰ ਵੇਖ ਆਪਣੀ ਮਾਂ ਨਾਲ ਮਿਲਣ ਦੀ ਯਾਦ ਆਈ, ਘਰ ਬੰਦ ਵੇਖ ਹੋਇਆ ਸ਼ੱਕ, ਘਰ ਦਾ ਤਾਲਾ ਤੋੜਨ ‘ਤੇ ਬੇਹੱਦ ਬੁਰੀ ਹਾਲਤ ਅਤੇ ਅੱਧਮਰੀ ਹਾਲਤ ਵਿਚ ਬੁਜ਼ੁਰਗ ਨੂੰ ਬੰਦ ਘਰ ਤੋਂ ਬਾਹਰ ਕੱਡਿਆ ਗਿਆ। )

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਵਿਚੋਂ ਦੀ ਕਈ ਗਰੇਬ ਕੱਢੇ। ਇਸਦੇ ਬਾਅਦ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਇਚ ਅਪਲੋਡ ਕਰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕਈ ਨਿਊਜ਼ ਵੈੱਬਸਾਈਟ ‘ਤੇ ਇਸ ਨਾਲ ਸਬੰਧਿਤ ਖਬਰਾਂ ਅਤੇ ਵੀਡੀਓ ਮਿਲੇ।

ਸਾਨੂੰ ਜ਼ੀ ਨਿਊਜ਼ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸਨੂੰ 27 ਜਨਵਰੀ ਨੂੰ ਅਪਲੋਡ ਕੀਤਾ ਗਿਆ ਸੀ। ਇਸਦੇ ਵਿਚ ਦੱਸਿਆ ਗਿਆ, ”ਯੂਪੀ ਦੇ ਅਲੀਗੜ੍ਹ ਥਾਣਾ ਦਿੱਲੀ ਗੇਟ ਖੇਤਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਕਲਜੁਗੀ ਮੁੰਡੇ ਨੇ ਆਪਣੀ ਵੋਟੀ ਨਾਲ ਘੁੰਮਣ ਜਾਣ ਲਈ ਆਪਣੀ ਮਾਂ ਨੂੰ ਘਰ ਵਿਚ ਬੰਦ ਕਰ ਦਿੱਤਾ।”

ਪੜਤਾਲ ਦੌਰਾਨ ਸਾਨੂੰ ਪਤਾ ਚਲਿਆ ਕਿ ਅਲੀਗੜ੍ਹ ਦੇ ਕੋਤਵਾਲੀ ਸ਼ਹਿਰ ਇਲਾਕੇ ਦੇ ਮੋਹੱਲਾ ਸ਼ੇਰ ਖਾਨ ਦੀ 90 ਸਾਲ ਦੀ ਅਸਗਰੀ ਆਪਣੇ ਛੋਟੇ ਮੁੰਡੇ ਜਲਾਲੁੱਦੀਨ ਅਤੇ ਨੂੰਹ ਨਾਲ ਰਹਿੰਦੀ ਹਨ।

ਸਾਨੂੰ ਆਜਤਕ ਦੀ ਵੈੱਬਸਾਈਟ ‘ਤੇ ਵੀ ਇਹ ਖਬਰ ਮਿਲੀ। ਘਟਨਾ 26 ਜਨਵਰੀ 2020 ਦੀ ਹੈ।

ਇਸਦੇ ਬਾਅਦ ਅਸੀਂ ਵਾਇਰਲ ਵੀਡੀਓ ਦਾ ਸੱਚ ਜਾਣਨ ਲਈ ਕੋਤਵਾਲੀ ਨਗਰ ਦੇ SHO ਨੂੰ ਕਾਲ ਕੀਤਾ। ਉਨ੍ਹਾਂ ਨੇ ਦੱਸਿਆ, “ਪਿਛਲੇ ਮਹੀਨੇ ਦੀ 26 ਤਰੀਕ ਨੂੰ ਕੁਝ ਲੋਕਾਂ ਨੇ ਇੱਕ ਬੁਜ਼ੁਰਗ ਮਹਿਲਾ ਨੂੰ ਤਾਲਾ ਤੋੜ ਕੱਡਿਆ ਸੀ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਬੁਜ਼ੁਰਗ ਦਿਮਾਗੀ ਤੋਰ ‘ਤੇ ਸਹੀ ਨਹੀਂ ਹੈ। ਉਸਦੀ ਨੂੰਹ ਅਤੇ ਮੁੰਡਾ ਕੀਤੇ ਬਾਹਰ ਨਹੀਂ, ਬਲਕਿ ਅਲੀਗੜ੍ਹ ਵਿਚ ਹੀ ਸਨ। ਜਾਂਚ ਵਿਚ ਪੂਰਾ ਮਾਮਲਾ ਪ੍ਰਾਪਰਟੀ ਵਿਵਾਦ ਦਾ ਨਿਕਲਿਆ।”

ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “हरियाणवी तड़का” ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਲੀਗੜ੍ਹ ਵਿਚ ਮਾਂ ਨੂੰ ਬੰਦ ਕਰ ਮੁੰਡੇ ਤੇ ਨੂੰਹ ਦਾ ਸ਼ਾਹੀਨ ਬਾਗ ਜਾਣ ਦਾ ਦਾਅਵਾ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts