ਇਹ ਵੀਡੀਓ ਓਦੋਂ ਦਾ ਹੈ ਜਦੋਂ ਆਸਟ੍ਰੇਲੀਆ ਵਿਚ ਇਕ ਸੁਪਰਮਾਰਕੀਟ ਵਿਚ ਬੱਚਿਆਂ ਦੇ ਪੀਣ ਵਾਲੇ ਫਾਰਮੂਲਾ ਮਿਲਕ ਦੇ ਡੱਬੇ ਦੀ ਖ਼ਰੀਦਦਾਰੀ ਨੂੰ ਲੈ ਕੇ ਬਹਿਸ ਹੋ ਗਈ ਸੀ। ਆਸਟ੍ਰੇਲੀਆ ਦੇ Big W ਸੁਪਰ ਮਾਰਕੀਟ ਵਿਚ ਇਕ ਵਿਅਕਤੀ ਨੂੰ ਸਿਰਫ ਦੋ ਬੇਬੀ ਫਾਰਮੂਲਾ ਮਿਲਕ ਖਰੀਦਣ ਦੀ ਇਜਾਜ਼ਤ ਸੀ, ਜਦਕਿ ਇਹ ਏਸ਼ੀਆਯੀ ਜੋੜਾ ਚਾਰ ਡੱਬੇ ਖਰੀਦ ਰਿਹਾ ਸੀ। ਜਦੋ ਦੂਜੇ ਕਸਟਮਰ ਨੇ ਇਸ ਗੱਲ ਤੇ ਅਵਾਜ ਚੁੱਕੀ ਤਾਂ ਇਨ੍ਹਾਂ ਲੋਕਾਂ ਵਿਚਕਾਰ ਬਹਿਸ ਹੋ ਗਈ, ਜਿਸਦੇ ਚਲਦੇ ਏਸ਼ੀਆਯੀ ਜੋੜੇ ਨੂੰ ਸੁਪਰਮਾਰਕੀਟ ਤੋਂ ਬਾਹਰ ਕੱਢਣਾ ਪਿਆ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਜੋੜੇ ਨੂੰ ਇਕ ਸੁਪਰਮਾਰਕਿਟ ਦੇ ਸਟਾਫ ਦੁਆਰਾ ਬਾਹਰ ਕਢਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਜੋੜਾ ਦਿੱਸਣ ਵਿਚ ਏਸ਼ਿਆਈ ਲੱਗ ਰਿਹਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਸੁਪਰ ਮਾਰਕੀਟ ਵਿਚ ਚੀਨੀ ਲੋਕਾਂ ਦੇ ਜਾਣ ‘ਤੇ ਬੇਨ ਲੱਗਾ ਦਿੱਤਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਕਰਦਿਆਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ, ਇਹ ਵੀਡੀਓ ਓਦੋਂ ਦਾ ਹੈ ਜਦੋਂ ਆਸਟ੍ਰੇਲੀਆ ਵਿਚ ਇਕ ਸੁਪਰਮਾਰਕੀਟ ਵਿਚ ਬੱਚਿਆਂ ਦੇ ਪੀਣ ਵਾਲੇ ਫਾਰਮੂਲਾ ਮਿਲਕ ਦੇ ਡੱਬੇ ਦੀ ਖ਼ਰੀਦਦਾਰੀ ਨੂੰ ਲੈ ਕੇ ਬਹਿਸ ਹੋ ਗਈ ਸੀ। ਆਸਟ੍ਰੇਲੀਆ ਦੇ Big W ਸੁਪਰ ਮਾਰਕੀਟ ਵਿਚ ਇਕ ਵਿਅਕਤੀ ਨੂੰ ਸਿਰਫ ਦੋ ਬੇਬੀ ਫਾਰਮੂਲਾ ਮਿਲਕ ਖਰੀਦਣ ਦੀ ਇਜਾਜ਼ਤ ਸੀ, ਜਦਕਿ ਇਹ ਏਸ਼ੀਆਯੀ ਜੋੜਾ ਚਾਰ ਡੱਬੇ ਖਰੀਦ ਰਿਹਾ ਸੀ। ਜਦੋ ਦੂਜੇ ਕਸਟਮਰ ਨੇ ਇਸ ਗੱਲ ਤੇ ਅਵਾਜ ਚੁੱਕੀ ਤਾਂ ਇਨ੍ਹਾਂ ਲੋਕਾਂ ਵਿਚਕਾਰ ਬਹਿਸ ਹੋ ਗਈ, ਜਿਸਦੇ ਚਲਦੇ ਏਸ਼ੀਆਯੀ ਜੋੜੇ ਨੂੰ ਸੁਪਰਮਾਰਕੀਟ ਤੋਂ ਬਾਹਰ ਕੱਢਣਾ ਪਿਆ।
42 ਸੈਕੰਡ ਦੀ ਵਾਇਰਲ ਹੋਈ ਵੀਡੀਓ ਵਿਚ ਇਕ ਏਸ਼ਿਆਈ ਜੋੜੇ ਅਤੇ ਇਕ ਅੰਗਰੇਜੀ ਜੋੜੇ ਵਿਚਕਾਰ ਬਹਿਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਸੁਪਰ ਮਾਰਕੀਟ ਸਟਾਫ ਦਖਲਅੰਦਾਜ਼ੀ ਕਰਦਾ ਹੈ ਅਤੇ ਏਸ਼ਿਆਈ ਜੋੜੇ ਨੂੰ ਸੁਪਰਮਾਰਕੀਟ ਵਿਚੋਂ ਬਾਹਰ ਕੱਢ ਦਿੰਦੇ ਹਨ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, ” ਗੋਰੀਆ ਹੱਥੋ ਚੀਨੀ ਨਾਗਰਿਕ ਹੋ ਰਹੇ ਹਨ ਨਫਰਤ ਦਾ ਸ਼ਿਕਾਰ। ਤਾਜਾ ਘਟਨਾ ਪਰਥ ਦੀ ਸੁਪਰ ਮਾਰਕਿਟ ਦੀ”
ਇਸ ਪੋਸਟ ਦਾ ਅਕਰਾਈਵਡ ਲਿੰਕ।
ਇਸ ਪੋਸਟ ਦੀ ਪੜਤਾਲ ਕਰਨ ਲਈ, ਅਸੀਂ ਪਹਿਲਾਂ Invid ਟੂਲ ਦੀ ਮਦਦ ਨਾਲ ਇਸ ਵੀਡੀਓ ਦੀਆਂ ਕੁਝ ਸਕ੍ਰੀਨ ਗ੍ਰੈਬਾਂ ਕੱਢੀਆਂ ਅਤੇ ਫਿਰ ਗੂਗਲ ਰਿਵਰਸ ਇਮੇਜ ‘ਤੇ ਉਨ੍ਹਾਂ ਕੀਫ੍ਰੇਮਜ਼ ਨੂੰ ਸਰਚ ਕੀਤਾ। ਸਾਡੇ ਹੱਥ dailymail.co.uk ਦੀ ਇੱਕ ਖ਼ਬਰ ਲੱਗੀ ਜਿਹੜੀ 11 ਅਪ੍ਰੈਲ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਅਨੁਸਾਰ, ਇਹ ਘਟਨਾ ਹਾਲ ਹੀ ਵਿਚ ਮੈਲਬਰਨ ਵਿਚ ਇੱਕ Big W ਸਟੋਰ ਵਿੱਚ ਵਾਪਰੀ ਹੈ। ਵਾਇਰਲ ਹੋਈ ਵੀਡੀਓ ਨੂੰ ਸ਼ੂਟ ਕਰਨ ਵਾਲੇ ਗਵਾਹਾਂ ਦੇ ਅਨੁਸਾਰ, Big W ਸਟੋਰ ਵਿੱਚ ਇੱਕ ਜੋੜਾ ਬੇਬੀ ਫਾਰਮੂਲਾ ਦੇ ਚਾਰ ਡੱਬੇ ਲੈ ਗਿਆ। ਜਦੋਂ ਉਹ ਉਨ੍ਹਾਂ ਨੂੰ ਕਾਊਂਟਰ ਤੋਂ ਖਰੀਦ ਰਹੇ ਸਨ, ਇੱਕ ਬਜ਼ੁਰਗ ਆਦਮੀ ਨੇ ਦਖਲ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਸੁਪਰ ਮਾਰਕੀਟ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਪਈ ਅਤੇ ਜੋੜੇ ਨੂੰ ਬਾਹਰ ਜਾਣ ਲਈ ਕਿਹਾ ਗਿਆ।
ਸਾਨੂੰ ਇਹ ਖ਼ਬਰ news.com.au ਤੇ ਵੀ ਮਿਲੀ। ਇਸ ਖ਼ਬਰ ਵਿਚ ਵੀ ਉਹੀ ਡਿਟੇਲਸ ਸੀ ਜੇੜੀ dailymail.co.uk ਵਿਚ ਸੀ।
ਅਸੀਂ ਇਸ ਵਿਸ਼ੇ ਦੀ ਹੋਰ ਪੁਸ਼ਟੀ ਲਈ Big W ਦੇ ਸੰਚਾਰ ਪ੍ਰਬੰਧਕ ਜੋਨਾਥਨ ਮੈਕਲੀਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਫੋਨ ‘ਤੇ ਦੱਸਿਆ,“ਇਹ ਘਟਨਾ ਮੈਲਬਰਨ ਦੇ Big W ਦੇ ਲਿਲੀਡੇਲ ਵਿੱਚ ਸਥਿਤ ਇੱਕ ਸੁਪਰ ਮਾਰਕੀਟ ਦੀ ਹੈ, ਜਿੱਥੇ ਈਸਟਰ ਵੀਕੈਂਡ ‘ਤੇ ਇਹ ਜੋੜਾ ਦੋ ਤੋਂ ਵੱਧ ਫਾਰਮੂਲਾ ਦੁੱਧ ਖਰੀਦਦਾ ਪਾਇਆ ਗਿਆ। Big W ਦੇ ਸਟੋਰ ਵਿਚ ਹਰ ਇਕ ਚੀਜ਼ ਨੂੰ ਖਰੀਦਣ ਦੀ ਇਕ ਸੀਮਾ ਹੈ, ਜਿਸ ਕਾਰਨ ਇਕ ਵਿਅਕਤੀ ਸਿਰਫ 2 ਫਾਰਮੂਲਾ ਦੁੱਧ ਖਰੀਦ ਸਕਦਾ ਹੈ। ਅਜਿਹੀ ਸਥਿਤੀ ਵਿਚ, ਜਦੋਂ ਸੁਪਰ ਮਾਰਕੀਟ ਦੇ ਸਟਾਫ ਨੇ ਇਸ ਜੋੜੇ ਨੂੰ 2 ਤੋਂ ਵੱਧ ਫਾਰਮੂਲਾ ਦੁੱਧ ਖਰੀਦਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਗੁੱਸਾ ਜਤਾਇਆ। ਜਿਸ ਕਾਰਨ ਕਾਊਂਟਰ ‘ਤੇ ਲਾਈਨ ਵਿਚ ਖੜੇ ਲੋਕਾਂ ਨੇ ਜੋੜੇ ਨੂੰ ਫਾਰਮੂਲਾ ਦੁੱਧ ਵਾਪਸ ਦੇਣ ਲਈ ਕਿਹਾ। ਇਸ ‘ਤੇ ਜੋੜੇ ਨੇ ਲੋਕਾਂ ਨਾਲ ਬਹਿਸ ਵੀ ਕੀਤੀ। ਫਿਰ ਸੁਪਰ ਮਾਰਕੀਟ ਸਟਾਫ ਨੇ ਦਖਲ ਦਿੱਤਾ ਅਤੇ ਜੋੜੇ ਨੂੰ ਸੁਪਰ ਮਾਰਕੀਟ ਛੱਡਣ ਲਈ ਕਿਹਾ ਗਿਆ। ਕੋਈ ਵੀ Big W ਸਟੋਰ ਨਸਲੀ ਪੱਖਪਾਤੀ ਨਹੀਂ ਹੈ, ਇਹ ਦਾਅਵਾ ਬਿਲਕੁਲ ਝੂਠਾ ਹੈ।”
ਹੁਣ ਅਸੀਂ ਇੰਟਰਨੈਟ ‘ਤੇ ਸਰਚ ਕੀਤਾ ਕਿ ਕੀ ਆਸਟ੍ਰੇਲੀਆ ਵਿਚ ਕਿਸੇ ਸੁਪਰਮਾਰਕੀਟ ਅੰਦਰ ਕਿਸੀ ਵਿਸ਼ੇਸ਼ ਨਸਲ ਜਾਂ ਹੋਰ ਦੇਸ਼ ਦੇ ਲੋਕਾਂ ਨੂੰ ਜਾਣ ‘ਤੇ ਪਾਬੰਦੀ ਹੈ। ਸਾਨੂੰ ਕੀਤੇ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸਨੇ ਦਾਅਵਾ ਕੀਤਾ ਕਿ ਆਸਟ੍ਰੇਲੀਆ ਦੇ ਕਿਸੀ ਸੁਪਰਮਾਰਕੀਟ ਵਿਚ ਚੀਨੀ ਜਾਂ ਕਿਸੀ ਹੋਰ ਦੇਸ਼ ਦੇ ਨਾਗਰਿਕ ਨੂੰ ਜਾਣ ‘ਤੇ ਮਨਾਹੀ ਹੈ।
ਇਸ ਵੀਡੀਓ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Radio Punjabi Today ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਇਹ ਵੀਡੀਓ ਓਦੋਂ ਦਾ ਹੈ ਜਦੋਂ ਆਸਟ੍ਰੇਲੀਆ ਵਿਚ ਇਕ ਸੁਪਰਮਾਰਕੀਟ ਵਿਚ ਬੱਚਿਆਂ ਦੇ ਪੀਣ ਵਾਲੇ ਫਾਰਮੂਲਾ ਮਿਲਕ ਦੇ ਡੱਬੇ ਦੀ ਖ਼ਰੀਦਦਾਰੀ ਨੂੰ ਲੈ ਕੇ ਬਹਿਸ ਹੋ ਗਈ ਸੀ। ਆਸਟ੍ਰੇਲੀਆ ਦੇ Big W ਸੁਪਰ ਮਾਰਕੀਟ ਵਿਚ ਇਕ ਵਿਅਕਤੀ ਨੂੰ ਸਿਰਫ ਦੋ ਬੇਬੀ ਫਾਰਮੂਲਾ ਮਿਲਕ ਖਰੀਦਣ ਦੀ ਇਜਾਜ਼ਤ ਸੀ, ਜਦਕਿ ਇਹ ਏਸ਼ੀਆਯੀ ਜੋੜਾ ਚਾਰ ਡੱਬੇ ਖਰੀਦ ਰਿਹਾ ਸੀ। ਜਦੋ ਦੂਜੇ ਕਸਟਮਰ ਨੇ ਇਸ ਗੱਲ ਤੇ ਅਵਾਜ ਚੁੱਕੀ ਤਾਂ ਇਨ੍ਹਾਂ ਲੋਕਾਂ ਵਿਚਕਾਰ ਬਹਿਸ ਹੋ ਗਈ, ਜਿਸਦੇ ਚਲਦੇ ਏਸ਼ੀਆਯੀ ਜੋੜੇ ਨੂੰ ਸੁਪਰਮਾਰਕੀਟ ਤੋਂ ਬਾਹਰ ਕੱਢਣਾ ਪਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।