Fact Check : ਯੂ.ਪੀ ਸਰਕਾਰ ਦੇ ਨਾਮ ਤੇ ਵਾਇਰਲ ਹੋਈ ਫਰਜ਼ੀ ਪੋਸਟ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ ਗਿਆ। ਅਸਲ ਵਿੱਚ ਅਸਮ ਸਰਕਾਰ ਨਾਲ ਜੁੜੀ ਇੱਕ ਪੁਰਾਣੀ ਖ਼ਬਰ ਨੂੰ ਕੁਝ ਲੋਕ ਯੂ.ਪੀ ਸਰਕਾਰ ਦੇ ਨਾਮ ਤੇ ਫਰਜ਼ੀ ਵਾਇਰਲ ਕਰ ਰਹੇ ਹਨ।

विश्‍वास न्‍यूज (नई दिल्‍ली)। ਪੂਰੇ ਦੇਸ਼ ਵਿੱਚ 10 ਵੀਂ ਅਤੇ 12 ਵੀਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ। ਪਰ ਇਸਦੇ ਨਾਲ ਹੀ ਇਸ ਬਾਰੇ ਕੁਝ ਫਰਜ਼ੀ ਖ਼ਬਰਾਂ ਵੀ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਚ ਯੂ.ਪੀ ਸਰਕਾਰ ਨੂੰ ਲੈ ਕੇ ਇੱਕ ਗ਼ਲਤ-ਪ੍ਰਚਾਰ ਵਾਇਰਲ ਹੋ ਰਿਹਾ ਹੈ।

ਇਸ ਵਿੱਚ ਇੱਕ ਵੈੱਬਸਾਈਟ ਦੀ ਖ਼ਬਰ ਨੂੰ ਇਹ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ ਕਿ ਯੂ.ਪੀ ਵਿੱਚ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਜਿਸਦੇ ਤਹਿਤ ਹੁਣ 10ਵੀਂ ਅਤੇ 12ਵੀਂ ਵਿੱਚ ਪ੍ਰਮੋਟ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਲਈ ਵਿਸ਼ੇਸ਼ ਪ੍ਰੀਖਿਆ ਦੇਣੀ ਹੋਵੇਗੀ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਯੂ.ਪੀ ਸਰਕਾਰ ਵੱਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਅਸਮ ਸਰਕਾਰ ਨਾਲ ਜੁੜੀ ਇੱਕ ਪੁਰਾਣੀ ਖ਼ਬਰ ਨੂੰ ਕੁਝ ਲੋਕ ਯੂ.ਪੀ ਸਰਕਾਰ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ। ਹਾਲਾਂਕਿ, ਬਾਅਦ ਵਿੱਚ ਅਸਮ ਸਰਕਾਰ ਨੇ ਵੀ ਆਪਣਾ ਫੈਸਲਾ ਵਾਪਸ ਲੈ ਲਿਆ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਤੇ ਰਾਮ ਅਵਤਾਰ ਨਾਂ ਦੇ ਇੱਕ ਯੂਜ਼ਰ 6 ਅਗਸਤ ਨੂੰ ਇੱਕ ਪੋਸਟ ਲਿਖਦੇ ਹੋਏ ਟਾਈਪ ਕੀਤਾ ਕਿ ਕੀ ਗੱਲ ਹੈ। ਪੋਸਟ ਵਿੱਚ ਅਪਲੋਡ ਖਬਰ ਤੇ ਸਿਰਲੇਖ ਵਿੱਚ ਲਿਖਿਆ ਗਿਆ: ’10 ਵੀਂ 12 ਵੀਂ ਵਿੱਚ ਪ੍ਰਮੋਟ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਲਈ ਦੇਣਾ ਪਵੇਗਾ ਸਪੈਸ਼ਲ ਪੇਪਰ।’

ਇਸ ਵਿੱਚ ਅੱਗੇ ਲਿਖਿਆ ਗਿਆ : ਆਦੇਸ਼ ਦੇ ਅਨੁਸਾਰ ਕੋਵਿਡ ਦੌਰਾਨ ਪ੍ਰੀਖਿਆ ਦਿੱਤੇ ਬਿਨਾਂ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਵਾਲੇ 10 ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਦੀ ਮਾਰਕਸ਼ੀਟ ਸਰਕਾਰੀ ਨੌਕਰੀਆਂ ਲਈ ਵੈਧ ਨਹੀਂ ਹੈ।

ਖਬਰ ਦੇ ਸਕ੍ਰੀਨਸ਼ਾਟ ਵਿੱਚ ਯੋਗੀ ਆਦਿੱਤਿਆਨਾਥ ਦੀ ਤਸਵੀਰ ਵੱਖ ਚਿਪਕਾਈ ਗਈ ਹੈ। ਇਸ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਖ਼ਬਰ ਯੂ.ਪੀ ਸਰਕਾਰ ਨਾਲ ਜੁੜੀ ਹੈ। ਹਾਲਾਂਕਿ, ਇਹ ਝੂਠ ਨਿਕਲਿਆ।

ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿੱਚ ਵਰਤੀ ਗਈ ਖ਼ਬਰ ਦੇ ਸਕ੍ਰੀਨਸ਼ਾਟ ਦੀ ਹੇਡਿੰਗ ’10 ਵੀਂ, 12 ਵੀਂ ਵਿੱਚ ਪ੍ਰਮੋਟ ਹੋਣ ਵਾਲੇ ਵਿਦਿਆਰਥੀਆਂ ਨੂੰ ਦੇਣੀ ਹੋਗੀ ਵਿਸ਼ੇਸ਼ ਪ੍ਰੀਖਿਆ’ ਨੂੰ ਗੂਗਲ ਤੇ ਸਰਚ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਜਾਂਚ ਵਿੱਚ ਸਾਨੂੰ ਨਿਊਜ਼ 18 ਦੀ ਵੈੱਬਸਾਈਟ ਤੇ ਅਸਲ ਖ਼ਬਰ ਮਿਲੀ। ਇਸ ਖਬਰ ਵਿੱਚ ਇਸ ਨੂੰ ਅਸਮ ਦੀ ਦੱਸਿਆ ਗਿਆ। ਪੂਰੀ ਖ਼ਬਰ ਇੱਥੇ ਪੜ੍ਹ ਸਕਦੇ ਹੋ।

ਜਾਂਚ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਅਸਮ ਦੀ ਪੁਰਾਣੀ ਖਬਰ ਦੇ ਸਕ੍ਰੀਨਸ਼ਾਟ ਉੱਤੇ ਯੋਗੀ ਆਦਿੱਤਿਆਨਾਥ ਦੀ ਤਸਵੀਰ ਲਾ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੂੰ ਹੁਣ ਇਹ ਜਾਣਨਾ ਸੀ ਕਿ ਕੀ ਅਸਮ ਸਰਕਾਰ ਦੁਆਰਾ ਅਜਿਹਾ ਕੋਈ ਆਦੇਸ਼ ਜਾਰੀ ਕੀਤਾ ਗਿਆ ਹੈ ? ਇਸਦੇ ਲਈ ਅਸੀਂ ਦੁਆਰਾ ਗੂਗਲ ਸਰਚ ਦੀ ਮਦਦ ਲਈ। ਸਾਨੂੰ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ ਤੇ 9 ਜੁਲਾਈ ਨੂੰ ਪਬਲਿਸ਼ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਅਸਮ ਸਰਕਾਰ ਦੀ ਭਰਤੀ ਦੇ ਲਈ ਹੋਣ ਵਾਲੀ 10 ਵੀਂ ਅਤੇ 12ਵੀਂ ਦੇ ਬੋਰਡ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਥੇ ਪੂਰੀ ਖ਼ਬਰ ਪੜ੍ਹੋ।

ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਯੂ.ਪੀ ਦੇ ਸੀ.ਐਮ ਯੋਗੀ ਆਦਿੱਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤਯੂੰਜਯ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ , “ਵਾਇਰਲ ਪੋਸਟ ਦਾ ਯੂ.ਪੀ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਇੱਥੇ ਅਜਿਹਾ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।”

ਇਸ ਤੋਂ ਬਾਅਦ ਅਸੀਂ ਅਸਮ ਹਾਇਰ ਸੈਕੰਡਰੀ ਏਜੁਕੇਸ਼ਨ ਕਾਉਂਸਿਲ ਦੇ ਜਨਸੰਪਰਕ ਅਧਿਕਾਰੀ ਲੁਈਟ ਪਾਠਕ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸਮ ਵਿੱਚ ਫਿਲਹਾਲ ਅਜਿਹਾ ਕੋਈ ਆਦੇਸ਼ ਲਾਗੂ ਨਹੀਂ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਗੁਹਾਟੀ ਦੇ ਈਸਟਮੋਜੋ ਦੇ ਪੱਤਰਕਾਰ ਨੀਲੁਤਪਲ ਤਿਮਸੀਨਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸਮ ਵਿੱਚ ਸਰਕਾਰੀ ਨੌਕਰੀਆਂ ਦੇ ਲਈ ਵਾਇਰਲ ਪੋਸਟ ਵਰਗੀ ਗੱਲ ਹੋਈ ਸੀ। ਪਰ ਵਿਰੋਧ ਦੇ ਬਾਅਦ ਸਰਕਾਰ ਦੇ ਵੱਲੋਂ ਇਸ ਨੂੰ ਅੱਗੇ ਨਾ ਵਧਾਉਂਦੇ ਹੋਏ ਰੱਦ ਕਰ ਦਿੱਤਾ।

ਜਾਂਚ ਦੇ ਅੰਤ ਵਿੱਚ ਹੁਣ ਸਾਨੂੰ ਇਹ ਜਾਨਣਾ ਸੀ ਕਿ ਯੂ.ਪੀ ਸਰਕਾਰ ਨੂੰ ਲੈ ਕੇ ਫਰਜ਼ੀ ਪੋਸਟ ਕਰਨ ਵਾਲਾ ਯੂਜ਼ਰ ਕੌਣ ਹੈ। ਸੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਰਾਮ ਅਵਤਾਰ ਯੂ.ਪੀ ਦੇ ਪੀਲੀਭੀਤ ਦਾ ਵਸਨੀਕ ਹੈ। ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਯੂਜ਼ਰ ਕਈ ਸੰਗਠਨਾਂ ਨਾਲ ਜੁੜਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ ਗਿਆ। ਅਸਲ ਵਿੱਚ ਅਸਮ ਸਰਕਾਰ ਨਾਲ ਜੁੜੀ ਇੱਕ ਪੁਰਾਣੀ ਖ਼ਬਰ ਨੂੰ ਕੁਝ ਲੋਕ ਯੂ.ਪੀ ਸਰਕਾਰ ਦੇ ਨਾਮ ਤੇ ਫਰਜ਼ੀ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts