Fact Check: ਉਰਫ਼ੀ ਜਾਵੇਦ ਨਹੀਂ ਹੈ ਜਾਵੇਦ ਅਖ਼ਤਰ ਦੀ ਪੋਤੀ, ਵਾਇਰਲ ਪੋਸਟ ਫਰਜੀ ਹੈ

ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਤਾਂ ਵਾਇਰਲ ਪੋਸਟ ਨੂੰ ਫਰਜੀ ਪਾਇਆ। ਸ਼ਬਾਨਾ ਆਜ਼ਮੀ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਰਫ਼ੀ ਜਾਵੇਦ ਦਾ ਗੀਤਕਾਰ ਜਾਵੇਦ ਅਖਤਰ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੇਸਬੁੱਕ ‘ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਗ ਬੌਸ ਓ.ਟੀ.ਟੀ ਤੋਂ ਬਾਹਰ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਉਰਫੀ ਜਾਵੇਦ ਅਸਲ ਵਿੱਚ ਲਿਰਿਸਿਸਟ ਅਤੇ ਰਾਈਟਰ ਜਾਵੇਦ ਅਖ਼ਤਰ ਦੀ ਪੋਤੀ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਤਾਂ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਸ਼ਬਾਨਾ ਆਜ਼ਮੀ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਰਫੀ ਜਾਵੇਦ ਦਾ ਗੀਤਕਾਰ ਜਾਵੇਦ ਅਖ਼ਤਰ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਰਾਣਾ ਜਿਤੇਸ਼ ਹਿੰਦੂ ਨਾਮ ਦੇ ਇੱਕ ਯੂਜ਼ਰ ਨੇ ਫੇਸਬੁੱਕ ਤੇ ਉਰਫ਼ੀ ਜਾਵੇਦ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਲਿਖਿਆ ਹੈ “# ਇਹਉਰਫ਼ੀਜਾਵੇਦਹੈ , #ਜਾਵੇਦਅਖਤਰ ਦੀ ਪੋਤੀ. #ਮੁੰਬਈਏਅਰਪੋਰਟਤੇਇਸਦਾਪਹਿਰਾਵਾਦੇਖੋ ਜਾਵੇਦ ਅਖ਼ਤਰ . #ਸ਼ਰਿਯਤ ਅਤੇ ਡਰ ਦੀ ਗੱਲ ਕਰਦਾ ਹੈ ਅਤੇ ਗਿਆਨ ਦਿੰਦਾ ਫਿਰਦਾ ਹੈ। ਬਾਕੀ ਉਰਫ਼ੀ ਪੂਰਾ #ਪਾਕਿਸਤਾਨਦਿਖਾਉਂਦੇਹੋਏ #ਸ਼ਰਿਯਤਨੂੰਚੁਣੌਤੀਦੇਰਹੀਹੈ 🤭🙄🙄 #ਤਾਲਿਬਾਨੀਚਾਹਕਕੇਲੋਕਦੱਸੋ, #ਇਸਦੀਸਹਾਰਿਆਕ਼ਾਨੂਨਦੇਅਨੁਸਾਰਕੀਸਜ਼ਾਬਣਦੀਹੈ #ਪੋਸਟਲਈਮੁਆਫੀਚਾਹੁੰਦੇਹਨ🙏🙏”

ਪੋਸਟ ਦਾ ਆਰਕਾਇਵਡ ਵਰਜਨ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਕੀ ਵਰਡ ਰਾਹੀਂ ਖੋਜ ਕੀਤੀ। ਸਾਨੂੰ ਅਭਿਨੇਤਰੀ ਅਤੇ ਜਾਵੇਦ ਅਖ਼ਤਰ ਦੀ ਪਤਨੀ ਸ਼ਬਾਨਾ ਆਜ਼ਮੀ ਦਾ ਇੱਕ ਟਵੀਟ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ,” ਉਰਫ਼ੀ ਜਾਵੇਦ ਸਾਡੇ ਨਾਲ ਕਿਸੇ ਵੀ ਤਰ੍ਹਾਂ ਤੋਂ ਸੰਬੰਧਿਤ ਨਹੀਂ ਹੈ।”

ਸ਼ਬਾਨਾ ਆਜ਼ਮੀ ਦੀ ਇਸ ਟਵੀਟ ਤੇ ਇੱਕ ਖਬਰ www.jagran.com/ ਵਿੱਚ ਵੀ ਮਿਲੀ।

ਇਸਦੇ ਬਾਅਦ ਅਸੀਂ ਉਰਫ਼ੀ ਜਾਵੇਦ ਬਾਰੇ ਕੀਵਰਡ ਰਾਹੀਂ ਸਰਚ ਕੀਤਾ। theancestory.com ਦੇ ਅਨੁਸਾਰ , ਉਹ ਲਖਨਊ ਦੀ ਰਹਿਣ ਵਾਲੀ ਹੈ ਅਤੇ ਇੱਕ ਅਭਿਨੇਤਰੀ ਹੈਂ।

ਵਿਸ਼ਵਾਸ ਨਿਊਜ਼ ਨੇ ਇਸ ਵਿਸ਼ੇ ਵਿੱਚ ਉਰਫ਼ੀ ਜਾਵੇਦ ਨਾਲ ਸੰਪਰਕ ਕੀਤਾ। ਸਾਡੇ ਨਾਲ ਫੋਨ ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ” ਮੈਂ ਜਾਵੇਦ ਅਖਤਰ ਦੀ ਪੋਤੀ ਨਹੀਂ ਹਾਂ। ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ।”

ਅਸੀਂ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਰਾਣਾ ਜਿਤੇਸ਼ ਹਿੰਦੂ ਦੀ ਪ੍ਰੋਫਾਈਲ ਨੂੰ ਸਰਚ ਕੀਤਾ। ਅਸੀਂ ਪਾਇਆ ਕਿ ਯੂਜ਼ਰ ਪਟਨਾ ਦਾ ਰਹਿਣ ਵਾਲਾ ਹੈ। ਯੂਜ਼ਰ ਦੇ 718 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਤਾਂ ਵਾਇਰਲ ਪੋਸਟ ਨੂੰ ਫਰਜੀ ਪਾਇਆ। ਸ਼ਬਾਨਾ ਆਜ਼ਮੀ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਰਫ਼ੀ ਜਾਵੇਦ ਦਾ ਗੀਤਕਾਰ ਜਾਵੇਦ ਅਖਤਰ ਨਾਲ ਕੋਈ ਸੰਬੰਧ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts