ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਤਸਵੀਰ ਵਿਚ ਦਿੱਸ ਰਹੀ ਮਹਿਲਾ ਦਾ ਨਾਂ ਡਾ. ਰਿਚਾ ਰਾਜਪੂਤ ਹੈ। ਉਹ ਕਾਨਪੁਰ ਵਿਚ ਸੁਰੱਖਿਅਤ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅਸਲ ਦੁਨੀਆ ਵਿਚ ਜਿਥੇ ਲੋਕ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ, ਓਥੇ ਹੀ ਸੋਸ਼ਲ ਮੀਡੀਆ ‘ਤੇ ਕੁਝ ਲੋਕ ਅਫਵਾਹਾਂ ਫੈਲਾਉਣ ਤੋਂ ਬਾਜ ਨਹੀਂ ਆ ਰਹੇ ਹਨ। ਫੇਸਬੁੱਕ ਤੋਂ ਲੈ ਕੇ ਵਹਟਸੱਪ ‘ਤੇ ਕੁੜੀ ਦੀ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਾਰਾਸ਼ਟਰ ਦੀ ਡਾਕਟਰ ਮਨੀਸ਼ਾ ਹੈ। ਇਨ੍ਹਾਂ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ।
ਵਿਸ਼ਵਾਸ ਨਿਊਜ਼ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਸ਼ਚਾਈ ਕੁਝ ਹੋਰ ਹੀ ਨਿਕਲੀ। ਤਸਵੀਰ ਵਿਚ ਦਿੱਸ ਰਹੀ ਕੁੜੀ ਦਾ ਨਾਂ ਮਨੀਸ਼ਾ ਪਾਟਿਲ ਨਹੀਂ ਹੈ। ਇਹ ਕਾਨਪੁਰ ਦੀ ਡਾਕਟਰ ਰਿਚਾ ਰਾਜਪੂਤ ਹਨ। ਇਨ੍ਹਾਂ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ। ਇਹ ਕਾਨਪੁਰ ਪੈਂਦੇ ਆਪਣੇ ਘਰ ਵਿਚ ਸਹੀ ਸਲਾਮਤ ਹਨ।
ਫੇਸਬੁੱਕ ਪੇਜ Punjabi Worldwide ਪੱਕੇ ਪੰਜਾਬੀ ਨੇ 28 ਅਪ੍ਰੈਲ ਨੂੰ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: “ਇਹ ਸਨ 28 ਸਾਲ ਦੀ ਡਾਕਟਰ ਮਨੀਸ਼ਾ ਪਾਟਿਲ ਜੋ 188 ਲੋਕਾ ਨੂੰ ਕਰੋਨਾ ਤੋ ਠੀਕ ਕਰ ਗਈ ਪਰ ਆਪ ਕਰੋਨਾ ਨਾਲ ਲੜਦੀ ਚਲੀ ਗਈ, ਕੱਲ ਕਰੋਨਾ ਕਾਰਨ ਇਹਨਾ ਦੀ ਮੌਤ ਹੋ ਗਈ, ਇਹੋ ਜਿਹੇ ਡਾਕਟਰਾਂ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ,, मिलिए इनसे ये है सफेद वर्दी वाली फोर्स की फ्रंट लाइनर महाराष्ट्र की रहने वाली 28 वर्षिय डाक्टर मनीषा पाटील जिसकी कल कोरोना बिमारी से मौत हो गई। मनीषा ने कुल 188 लोगो की जाँच कर उन्हे स्वस्थ किया था लेकिन वे खुद को ना बचा सकी। मनीषा जिसने ठीक से जिंदगी को जीया भी नहीं और शहीद हो गई।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਗੂਗਲ ਵਿਚ ਕਥਿਤ ਡਾਕਟਰ ਮਨੀਸ਼ਾ ਪਾਟਿਲ ਦੀ ਮੌਤ ਦੀ ਖ਼ਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤੀ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਇਸ ਤੋਂ ਬਾਅਦ, ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕਰਦੇ ਹੋਏ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਵੱਖ-ਵੱਖ ਕੀਵਰਡ ਤੋਂ ਸਾਨੂੰ ਸਰਚ ਦੇ ਦੌਰਾਨ ਫੇਸਬੁੱਕ ‘ਤੇ ਇਹਨਾਂ ਤਸਵੀਰਾਂ ਦੀ ਸਚਾਈ ਪਤਾ ਲੱਗੀ।
ਫੇਸਬੁੱਕ ‘ਤੇ 25 ਅਪ੍ਰੈਲ ਨੂੰ Dr. Richa Rajpoot ਨਾਂ ਦੇ ਪੇਜ ਨੇ ਵਾਇਰਲ ਪੋਸਟ ਅਪਲੋਡ ਕਰਦੇ ਹੋਏ ਲਿਖਿਆ, ”ਮੇਰੀ ਤਸਵੀਰਾਂ ਦੀ ਵਰਤੋਂ ਕਰਕੇ ਮੇਰੀ ਮੌਤ ਦੀ ਖ਼ਬਰ ਫੇਸਬੁੱਕ’ ਤੇ ਫੈਲਾਈ ਜਾ ਰਹੀ ਹੈ, ਕਿਰਪਾ ਕਰਕੇ ਮੈਨੂੰ ਇਸ ਤਰ੍ਹਾਂ ਦੀ ਕਿਸੇ ਵੀ ਪੋਸਟ ਦੀ ਜਾਣਕਾਰੀ ਦਿਓ ਅਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਸਰਚ ਦੇ ਦੌਰਾਨ ਸਾਨੂੰ ਟਵਿੱਟਰ ‘ਤੇ ਵਾਇਰਲ ਤਸਵੀਰਾਂ ਦੀ ਸੱਚਾਈ ਪਤਾ ਲੱਗੀ। ਸਾਨੂੰ Dr. Richa Rajpoot ਦੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਮਿਲਿਆ। ਇਸ ਵਿਚ ਰਿਚਾ ਨੇ ਇਕ ਵੀਡੀਓ ਦੇ ਜ਼ਰੀਏ ਦੱਸਿਆ ਕਿ ਕੁਝ ਲੋਕ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇ ਰਹੇ ਹਨ। ਜੋ ਕਿ ਗਲਤ ਹੈ।
25 ਅਪ੍ਰੈਲ ਨੂੰ ਰਿਚਾ ਦੇ ਟਵੀਟ ਵਿਚ ਸਾਨੂੰ ਉਹ ਦੋਵੇਂ ਤਸਵੀਰਾਂ ਵੀ ਮਿਲੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੋਵਾਂ ਤਸਵੀਰਾਂ ਨੂੰ ਟਵੀਟ ਕਰਦਿਆਂ ਰਿਚਾ ਨੇ ਲਿਖਿਆ: My entry on #BlueTwitter
ਪੜਤਾਲ ਦੇ ਅਗਲੇ ਚਰਨ ਵਿਚ, ਅਸੀਂ ਸਿੱਧੇ ਡਾ: ਰਿਚਾ ਰਾਜਪੂਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਵਾਇਰਲ ਤਸਵੀਰ ਦੀ ਸੱਚਾਈ ਦੱਸੀ। ਰਿਚਾ ਨੇ ਦੱਸਿਆ, “ਦੋਵੇਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਮੈਂ ਉਨ੍ਹਾਂ ਨੂੰ ਬਲੂ ਟਰੇਂਡ ਲਈ ਪਾਇਆ ਸੀ। ਨੀਲੇ ਸੂਟ ਵਾਲੀ ਪਹਿਲੀ ਤਸਵੀਰ ਡਿਵਾਈਨ ਹਸਪਤਾਲ ਦੀ ਹੈ। ਜਦ ਕਿ ਦੂਜੀ ਤਸਵੀਰ ਲਖਨਉ ਦੇ ਬਲਰਾਮਪੁਰ ਹਸਪਤਾਲ ਦੀ ਹੈ। ਪਰ ਕੁਝ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਝੂਠ ਬੋਲਣ ਲਈ ਇਸਤੇਮਾਲ ਕੀਤਾ। ਮੈਂ ਇਸ ਸਮੇਂ ਕਾਨਪੁਰ ਵਿੱਚ ਆਪਣੇ ਘਰ ਵਿੱਚ ਸੁਰੱਖਿਅਤ ਹਾਂ। ”
ਇਸ ਤਸਵੀਰ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Punjabi Worldwide ਪੱਕੇ ਪੰਜਾਬੀ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਤਸਵੀਰ ਵਿਚ ਦਿੱਸ ਰਹੀ ਮਹਿਲਾ ਦਾ ਨਾਂ ਡਾ. ਰਿਚਾ ਰਾਜਪੂਤ ਹੈ। ਉਹ ਕਾਨਪੁਰ ਵਿਚ ਸੁਰੱਖਿਅਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।