Fact Check : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੈ ਕੇ ਵਾਇਰਲ ਹੋਇਆ ਇਹ ਪੋਸਟ ਹੈ ਫਰਜੀ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮਰੀਕਾ ਦੀ ਤਰਫ਼ੋਂ ਦੁਨੀਆ ਦੇ 50 ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮਲ ਹਨ ਵਾਲਾ ਦਾਅਵਾ ਫਰਜ਼ੀ ਸਾਬਿਤ ਹੋਇਆ ਹੈ। ਅਮਰੀਕੀ ਸਰਕਾਰ ਨਾ ਤਾਂ ਦੁਨੀਆ ਭਰ ਵਿਚ ਇਮਾਨਦਾਰ ਵਿਅਕਤੀਆਂ ਦੀ ਸੂਚੀ ਕੱਢਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੁਰਸਕਾਰ ਦਿੰਦਾ ਹੈ।

ਵਿਸ਼ਵਾਸ ਨਿਊਜ਼(ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਵਿੱਚ ਮਨਮੋਹਨ ਸਿੰਘ ਦੀ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਨੇ ਦੁਨੀਆਂ ਦੇ 50 ਇਮਾਨਦਾਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਭਾਰਤ ਵਿੱਚੋ ਸਿਰਫ ਮਨਮੋਹਨ ਸਿੰਘ ਦਾ ਨਾਂ ਚੁਣਿਆ ਗਿਆ ਹੈ। ਦਾਅਵੇ ਮੁਤਾਬਿਕ ਮਨਮੋਹਨ ਸਿੰਘ ਇਸ ਸੂਚੀ ਵਿੱਚ ਪਹਿਲੇ ਸਥਾਨ ਤੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਸਾਬਿਤ ਹੋਇਆ ਹੈ। ਸਾਨੂੰ ਪਤਾ ਚੱਲਿਆ ਕਿ ਅਮਰੀਕੀ ਸਰਕਾਰ ਨਾ ਤਾਂ ਦੁਨੀਆ ਭਰ ਵਿੱਚ ਇਮਾਨਦਾਰ ਵਿਅਕਤੀਆਂ ਦੀ ਸੂਚੀ ਕੱਢਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੁਰਸਕਾਰ ਦਿੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ajay Pratap ਨੇ 30 ਜੂਨ 2021 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ ਜਿਸ ਵਿੱਚ ਲਿਖਿਆ ਹੋਇਆ ਹੈ ” ‘ਅਮਰੀਕਾ ਦੀ ਜਾਰੀ ਕੀਤੀ ਦੁਨੀਆ ਦੇ 50 ਸਭ ਤੋਂ ਇਮਾਨਦਾਰ ਵਿਅਕਤੀਆਂ ਦੀ ਸੂਚੀ ਵਿੱਚ ਭਾਰਤ ਦੇ ਇਕੱਲੇ ਵਿਅਕਤੀ ਹਨ, ਡਾ ਮਨਮੋਹਨ ਸਿੰਘ ਜੀ। ਉਹ ਵੀ ਪਹਿਲੇ ਸਥਾਨ ‘ਤੇ ..।

ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਸ਼ੁਰੂਆਤ ਨਿਊਜ਼ ਸਰਚ ਤੋਂ ਕੀਤੀ , ਸਾਨੂੰ ਇਸ ਨਾਲ ਜੁੜੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ , ਜੇਕਰ ਅਜਿਹਾ ਕੁਝ ਹੁੰਦਾ ਤਾਂ ਕੀਤੇ ਨਾ ਕੀਤੇ ਪ੍ਰਕਾਸ਼ਿਤ ਜ਼ਰੂਰ ਹੋਣਾ ਸੀ। ਐਦਾਂ ਦੀ ਕੋਈ ਖ਼ਬਰ ਕਿਤੇ ਵੀ ਨਹੀਂ ਮਿਲੀ।

ਅਸੀਂ ਆਪਣੀ ਪੜਤਾਲ ਜਾਰੀ ਰੱਖੀ ਤਾਂ ਸਾਨੂੰ ਫੋਰਬਜ਼ ਮੈਗਜ਼ੀਨ ਅਤੇ ਅਮਰੀਕਾ ਦੀ ਨਊਜ਼ਵਿਕ ਪਤ੍ਰਿਕਾ ਦੀ ਵੈਬਸਾਈਟ ਤੇ ਟਾਪ 28 ਅਤੇ ਟਾਪ 10 ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦਾ ਨਾਮ ਸ਼ਾਮਿਲ ਸੀ ਪਰ ਇਹ ਦੋਨਾਂ ਹੀ ਅਮਰੀਕੀ ਸਰਕਾਰ ਦਵਾਰਾ ਪ੍ਰਕਾਸ਼ਿਤ ਨਹੀਂ ਕੀਤੀ ਜਾਂਦੀ।

ਅਸੀਂ ਆਪਣੀ ਜਾਂਚ ਅੱਗੇ ਵਧਾਈ ਤੇ ਸਿੱਧਾ United States Senate ਦੀ ਅਧਿਕਾਰਕ ਵੈਬਸਾਈਟ ਵੱਲ ਰੁੱਖ ਕੀਤਾ। ਇੱਥੇ ਅਸੀਂ ਉਨ੍ਹਾਂ ਸਾਰੇ ਪੁਰਸਕਾਰਾਂ ਦੀ ਸੂਚੀ ਨੂੰ ਵੇਖਿਆ ਜਿਹੜੇ ਅਮਰੀਕੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਅਮਰੀਕੀ ਸਰਕਾਰ ਦੀ ਤਰਫ਼ੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਸੂਚੀ ਨੂੰ ਵੇਖਣ ਦੇ ਬਾਅਦ ਸਾਨੂੰ ਪਤਾ ਚੱਲਿਆ ਕਿ ਅਮਰੀਕੀ ਸਰਕਾਰ ਨਾ ਤਾਂ ਦੁਨੀਆ ਭਰ ਵਿੱਚ ਇਮਾਨਦਾਰ ਵਿਅਕਤੀਆਂ ਦੀ ਸੂਚੀ ਕੱਢਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੁਰਸਕਾਰ ਦਿੰਦਾ ਹੈ।

ਇਸ ਤੋਂ ਬਾਅਦ ਅਸੀਂ ਸਿੱਧਾ ਅਮਰੀਕੀ ਸਰਕਾਰ ਦੀ ਵੈੱਬਸਾਈਟ ਤੇ ਪਹੁੰਚੇ। ਇੱਥੇ ਅਸੀਂ ਮਨਮੋਹਨ ਸਿੰਘ ਕੀਵਰਡ ਨਾਲ ਸਰਚ ਕੀਤਾ , ਪਰ ਸਾਨੂੰ ਇਸ ਦਾਅਵੇ ਨਾਲ ਮਿਲਦਾ – ਜੁਲਦਾ ਕੋਈ ਪਰਿਣਾਮ ਨਹੀਂ ਮਿਲਿਆ।

ਇਸ ਮਾਮਲੇ ਵਿੱਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਹੈਡ ਆਸ਼ੂਤੋਸ਼ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਐਦਾਂ ਦੀ ਕੋਈ ਨਿਊਜ਼ ਉਨ੍ਹਾਂ ਸਾਹਮਣੇ ਨਹੀਂ ਆਈ ਹੈ ਅਤੇ ਇਹ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਜੁੜਿਆ ਇਹ ਦਾਅਵਾ ਪਹਿਲਾਂ ਵਿੱਚ ਵਾਇਰਲ ਹੋ ਚੁੱਕਿਆ ਹੈ , ਤੁਸੀਂ ਸਾਡੀ ਪਹਿਲਾਂ ਦੀ ਪੜਤਾਲ ਇੱਥੇ ਪੜ੍ਹ ਸਕਦੇ ਹੋ।

ਪੜਤਾਲ ਦੇ ਅੰਤਿਮ ਪੜਾਵ ਵਿੱਚ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Ajay Pratap ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਅਲਾਹਾਬਾਦ ਦਾ ਵਸਨੀਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮਰੀਕਾ ਦੀ ਤਰਫ਼ੋਂ ਦੁਨੀਆ ਦੇ 50 ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮਲ ਹਨ ਵਾਲਾ ਦਾਅਵਾ ਫਰਜ਼ੀ ਸਾਬਿਤ ਹੋਇਆ ਹੈ। ਅਮਰੀਕੀ ਸਰਕਾਰ ਨਾ ਤਾਂ ਦੁਨੀਆ ਭਰ ਵਿਚ ਇਮਾਨਦਾਰ ਵਿਅਕਤੀਆਂ ਦੀ ਸੂਚੀ ਕੱਢਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੁਰਸਕਾਰ ਦਿੰਦਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts