Fact Check: ਲਖਨਊ ਦੀ ਪ੍ਰਿਯਦਰਸ਼ਨੀ ਦੀ ਹੁਣ ਤੱਕ ਨਹੀਂ ਹੋਈ ਹੈ ਗ੍ਰਿਫਤਾਰੀ, ਵਾਇਰਲ ਵੀਡੀਓ ਲੇਡੀ ਡੌਨ ਅਨੁਰਾਧਾ ਦਾ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਵੀਡੀਓ ਨੂੰ ਲਖਨਊ ਦੀ ਪ੍ਰਿਯਦਰਸ਼ਨੀ ਦੀ ਗ੍ਰਿਫਤਾਰੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿੱਚ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਚੌਧਰੀ ਦਾ ਪੁਰਾਣਾ ਵੀਡੀਓ ਹੈ।
- By: Ashish Maharishi
- Published: Aug 11, 2021 at 05:00 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਯੂ.ਪੀ ਦੀ ਰਾਜਧਾਨੀ ਲਖਨਊ ਵਿੱਚ ਇੱਕ ਕੈਬ ਡਰਾਈਵਰ ਦੀ ਸ਼ਰੇਆਮ ਕੁੱਟਮਾਰ ਤੋਂ ਬਾਅਦ ਚਰਚਾ ਵਿੱਚ ਆਈ ਪ੍ਰਿਯਦਰਸ਼ਨੀ ਨਾਰਾਇਣ ਦੇ ਨਾਮ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਯੁਵਤੀ ਨੂੰ ਕੁਝ ਮਹਿਲਾ ਪੁਲਿਸ ਮੁਲਾਜ਼ਮਾ ਵੱਲੋ ਗ੍ਰਿਫਤਾਰ ਕੀਤਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਪ੍ਰਿਯਦਰਸ਼ਨੀ ਨਾਰਾਇਣ ਦਾ ਹੈ। ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਪ੍ਰਿਯਦਰਸ਼ਨੀ ਨੂੰ ਪੁਲਿਸ ਨੇ ਅਜੇ ਗ੍ਰਿਫਤਾਰ ਨਹੀਂ ਕੀਤਾ ਹੈ। ਵਾਇਰਲ ਵੀਡੀਓ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਚੌਧਰੀ ਦਾ ਹੈ। ਇਹ ਵੀਡੀਓ 2017 ਤੋਂ ਇੰਟਰਨੈੱਟ ਤੇ ਮੌਜੂਦ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਜਿਤੇਂਦ੍ਰ ਸੈਨੀ ਨੇ 6 ਅਗਸਤ ਨੂੰ ਰਾਜਸਥਾਨ ਦੀ ਲੇਡੀ ਡੌਨ ਦਾ ਵੀਡੀਓ ਅਪਲੋਡ ਕਰਦੇ ਹੋਏ ਇਸ ਨੂੰ ਲਖਨਊ ਦੀ ਯੁਵਤੀ ਦੱਸਿਆ ਹੈ। ਦਾਅਵਾ ਕਰਦਿਆਂ ਲਿਖਿਆ ਹੈ : ‘arrestlucknowgirl, lucknow girl arrested , lucknow girl viral video, lucknow cab driver’
ਵੀਡੀਓ ਨਾਲ ਛੇੜਛਾੜ ਕੀਤੀ ਗਈ ਅਤੇ ਲਿਖਿਆ ਗਿਆ ਕਿ ਲਖਨਊ ਦੀ ਕੁੜੀ ਪ੍ਰਿਯਦਰਸ਼ਨੀ ਨਾਰਾਇਣ ਗ੍ਰਿਫਤਾਰ। ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵਿੱਚ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਚੈਕ ਕਮੀਜ਼ ਪਹਿਨੇ ਇੱਕ ਯੁਵਤੀ ਨੂੰ ਲੈ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦਿੱਖ ਰਹੀ ਇਮਾਰਤ ਵਿੱਚ ਸਾਨੂੰ ਅਤਿ. ਮੁੱਖ ਨਿਆਇਕ ਮੈਜਿਸਟ੍ਰੇਟ ਡੀਡਵਾਨਾ (ਨਾਗੌਰ) ਲਿਖਿਆ ਨਜ਼ਰ ਆਇਆ , ਜਦੋਂ ਕਿ ਵੀਡੀਓ ਨੂੰ ਲੈ ਕੇ ਦੱਸਿਆ ਗਿਆ ਕਿ ਇਹ ਲਖਨਊ ਦੀ ਕੁੜੀ ਪ੍ਰਿਯਦਰਸ਼ਨੀ ਨਾਰਾਇਣ ਹੈ।
ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ InVID ਟੂਲ ਦੀ ਮਦਦ ਲਈ। ਇਸ ਦੇ ਜ਼ਰੀਏ ਵੀਡੀਓ ਦੇ ਬਹੁਤ ਸਾਰੇ ਗ੍ਰੇਬਸ ਕੱਢ ਕਰ ਇਸ ਨੂੰ ਗੂਗਲ ਰਿਵਰਸ ਇਮੇਜ ਟੂਲ ਦੁਆਰਾ ਖੋਜਣਾ ਸ਼ੁਰੂ ਕੀਤਾ। ਸਾਨੂੰ ਟੀ.ਵੀ 9 ਭਾਰਤਵਰਸ਼ ਦੀ ਵੈੱਬਸਾਈਟ ਤੇ 31 ਜੁਲਾਈ ਨੂੰ ਅਪਲੋਡ ਇੱਕ ਖਬਰ ਮਿਲੀ। ਖ਼ਬਰ ਵਿੱਚ ਉਸੇ ਔਰਤ ਦੀ ਤਸਵੀਰ ਅਪਲੋਡ ਸੀ, ਜੋ ਵਾਇਰਲ ਪੋਸਟ ਵਿੱਚ ਦਿੱਖ ਰਹੀ ਹੈ। ਖਬਰ ਅਨੁਸਾਰ ਇਹ ਅਨੁਰਾਧਾ ਚੌਧਰੀ ਹੈ। ਇਸਦਾ ਸੰਬੰਧ ਰਾਜਸਥਾਨ ਦੇ ਗੈਂਗਸਟਰ ਰਹੇ ਆਨੰਦਪਾਲ ਨਾਲ ਸੀ। ਖ਼ਬਰ ਵਿੱਚ ਦੱਸਿਆ ਗਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਨੁਰਾਧਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਇਸ ਹੀ ਚੈਨਲ ਦੇ ਯੂਟਿਊਬ ਚੈਨਲ ਤੇ ਸਾਨੂੰ ਇੱਕ ਖਬਰ ਮਿਲੀ। 31 ਜੁਲਾਈ 2021 ਨੂੰ ਅਪਲੋਡ ਇਸ ਨਿਊਜ਼ ਵਿੱਚ ਵਾਇਰਲ ਵੀਡੀਓ ਦੀ ਵਰਤੋਂ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ ਅਸਲ ਵੀਡੀਓ 2017 ਵਿੱਚ ਯੂਟਿਊਬ ਤੇ ਅਪਲੋਡ ਮਿਲਿਆ। 30 ਮਾਰਚ 2017 ਨੂੰ ਇੱਕ ਯੂਟਿਊਬ ਚੈਨਲ ਤੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਕਿ ਆਨੰਦਪਾਲ ਦੀ ਸਾਥੀ ਅਨੁਰਾਧਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।
ਹੁਣ ਸਾਨੂੰ ਇਹ ਜਾਨਣਾ ਸੀ ਕਿ ਅਖੀਰ ਲਖਨਊ ਪ੍ਰਿਯਦਰਸ਼ਨੀ ਨਾਰਾਇਣ ਕੌਣ ਹੈ। ਅਤੇ ਇਹ ਚਰਚਾ ਵਿੱਚ ਕਿਉਂ ਹਨ? ਇਸਦੇ ਲਈ ਗੂਗਲ ਓਪਨ ਸਰਚ ਦੀ ਮਦਦ ਲਈ। ਖੋਜ ਵਿੱਚ ਸਾਨੂੰ ਬਹੁਤ ਸਾਰੀਆਂ ਥਾਵਾਂ ਤੇ ਪ੍ਰਿਯਦਰਸ਼ਨੀ ਨਾਰਾਇਣ ਨਾਲ ਜੁੜੀਆਂ ਖ਼ਬਰ ਮਿਲੀਆਂ। ਰਿਪਬਲਿਕ ਭਾਰਤ ਦੀ ਵੈਬਸਾਈਟ ਤੇ ਮੌਜੂਦ ਇੱਕ ਖਬਰ ਤੋਂ ਪਤਾ ਲੱਗਿਆ ਕਿ ਉੱਤਰ ਪ੍ਰਦੇਸ਼ ਦੇ ਲਖਨਊ ‘ਚ ਇੱਕ ਲੜਕੀ ਦਾ ਕੈਬ ਡਰਾਈਵਰ ਨਾਲ ਝਗੜਾ ਕਰਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਘਟਨਾ 30 ਜੁਲਾਈ ਦੀ ਹੈ। ਇਸ ਦੀ ਪਛਾਣ ਪ੍ਰਿਯਦਰਸ਼ਨੀ ਨਾਰਾਇਣ ਯਾਦਵ ਵਜੋਂ ਹੋਈ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਪੜਤਾਲ ਦੇ ਦੌਰਾਨ ਸਾਨੂੰ ਜਾਗਰਣ ਡਾਟ ਕਾਮ ਉੱਤੇ 3 ਅਗਸਤ ਨੂੰ ਪਬਲਿਸ਼ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਕੈਬ ਡਰਾਈਵਰ ਦੀ ਕੁੱਟਮਾਰ ਕਰਨ ਵਾਲੀ ਪ੍ਰਿਯਦਰਸ਼ਨੀ ਨਾਰਾਇਣ ਯਾਦਵ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ ਲਖਨਊ ਦੇ ਈ-ਪੇਪਰ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ 10 ਅਗਸਤ ਦੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਕੈਬ ਚਾਲਕ ਦੀ ਕੁੱਟਮਾਰ ਕਰਨ ਵਾਲੀ ਪ੍ਰਿਯਦਰਸ਼ਨੀ ਤੋਂ ਪੁਲਿਸ ਨੇ 9 ਅਗਸਤ ਨੂੰ ਕਈ ਘੰਟਿਆਂ ਤੱਕ ਪੁੱਛ- ਗਿੱਛ ਕੀਤੀ। ਸੰਬੰਧਿਤ ਖਬਰ ਨੂੰ ਤੁਸੀਂ ਹੇਠਾਂ ਪੜ੍ਹ ਸਕਦੇ ਹੋ।
ਜਾਂਚ ਦੇ ਦੌਰਾਨ ਅਸੀਂ ਦੈਨਿਕ ਜਾਗਰਣ, ਲਖਨਊ ਦੇ ਵਰਿਸ਼ਠ ਅਪਰਾਧ ਸੰਵਾਦਦਾਤਾ ਗਿਆਨ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬ ਡਰਾਈਵਰ ਨੂੰ ਕੁੱਟਣ ਵਾਲੀ ਪ੍ਰਿਯਦਰਸ਼ਨੀ ਨਾਰਾਇਣ ਨਾਲ ਹੁਣ ਤੱਕ ਸਿਰਫ ਪੁੱਛ-ਗਿੱਛ ਹੋਈ ਹੈ। ਉਸ ਦੀ ਗ੍ਰਿਫਤਾਰੀ ਦੀ ਖਬਰ ਝੂਠੀ ਹੈ। ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਲੜਕੀ ਪ੍ਰਿਯਦਰਸ਼ਨੀ ਨਹੀਂ ਹੈ।
ਹੁਣ ਵਾਰੀ ਸੀ ਉਸ ਯੂਜ਼ਰ ਦੀ ਜਾਂਚ ਕਰਨ ਦੀ, ਜਿਸ ਨੇ ਫਰਜ਼ੀ ਪੋਸਟ ਨੂੰ ਵਾਇਰਲ ਕੀਤਾ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਜਿਤੇਂਦ੍ਰ ਸੈਨੀ ਦੇ ਚਾਰ ਹਜ਼ਾਰ ਤੋਂ ਜ਼ਿਆਦਾ ਫੇਸਬੁੱਕ ਦੋਸਤ ਹਨ। ਵੈਸੇ ਤਾਂ ਯੂਜ਼ਰ ਯੂ.ਪੀ ਦਾ ਰਹਿਣ ਵਾਲਾ ਹੈ, ਪਰ ਹੁਣ ਦਿੱਲੀ ਵਿੱਚ ਰਹਿੰਦਾ ਹੈ। ਇਹ ਅਕਾਊਂਟ ਨੂੰ ਅਕਤੂਬਰ 2014 ਵਿੱਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਵੀਡੀਓ ਨੂੰ ਲਖਨਊ ਦੀ ਪ੍ਰਿਯਦਰਸ਼ਨੀ ਦੀ ਗ੍ਰਿਫਤਾਰੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿੱਚ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਚੌਧਰੀ ਦਾ ਪੁਰਾਣਾ ਵੀਡੀਓ ਹੈ।
- Claim Review : ਕੈਬ ਡਰਾਈਵਰ ਦੀ ਕੁਟਾਈ ਕਰਨ ਵਾਲੀ ਲਖਨਊ ਦੀ ਕੁੜੀ ਪ੍ਰਿਯਦਰਸ਼ਨੀ ਨੂੰ ਗ੍ਰਿਫਤਾਰ ਕੀਤਾ ਗਿਆ।
- Claimed By : ਫੇਸਬੁੱਕ ਯੂਜ਼ਰ ਜਿਤੇਂਦ੍ਰ ਸੈਨੀ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...