ਦਿੱਲੀ ਦੇ ਅੰਡਰਪਾਸ ਵਿੱਚ ਡੁੱਬੀ ਕਾਰ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦੇ ਬਾਗਪਤ ਨਾਲ ਸੰਬੰਧਿਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਪਾਣੀ ਨਾਲ ਭਰੇ ਅੰਡਰਪਾਸ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਡੁੱਬੀ ਹੋਈ ਐਸ.ਯੂ.ਵੀ ਦੀ ਛੱਤ ਤੇ ਇੱਕ ਆਦਮੀ ਨੂੰ ਬੈਠਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਤਾਲਾਬ ਬਣ ਚੁੱਕਿਆ ਇਹ ਅੰਡਰਪਾਸ ਦਿੱਲੀ ਦੇ ਕਿਸੇ ਖੇਤਰ ਦਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦੇ ਬਾਗਪਤ ਨਾਲ ਜੁੜਿਆ ਹੋਇਆ ਹੈ, ਜੋ ਕਿ ਦਿੱਲੀ ਦੇ ਨਾਮ ਤੇ ਇੱਕ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਵੀਡੀਓ ਵਿੱਚ ?
ਫੇਸਬੁੱਕ ਯੂਜ਼ਰ ‘Rohtak News LIVE ਰੋਹਤਕ ਨਿਊਜ਼ ਲਾਈਵ’ ਨੇ ਇਸ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਇਸਨੂੰ ਦਿੱਲੀ ਦਾ ਦੱਸਿਆ ਹੈ।
ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਸਰਚ ਵਿੱਚ ਸਾਨੂੰ ਇਹ ਵੀਡੀਓ ਹਾਲ ਹੀ ਵਿੱਚ ਪ੍ਰਕਾਸ਼ਿਤ ਕਈ ਨਿਊਜ਼ ਰਿਪੋਰਟਾਂ ਵਿੱਚ ਮਿਲਿਆ। ਏ.ਬੀ.ਪੀ ਗੰਗਾ ਦੇ ਵੇਰੀਫਾਈਡ ਯੂਟਿਊਬ ਚੈਨਲ ਤੇ 25 ਅਗਸਤ 2021 ਨੂੰ ਅਪਲੋਡ ਕੀਤੇ ਗਏ ਬੁਲੇਟਿਨ ਵਿੱਚ ਸਾਨੂੰ ਇਹ ਵੀਡੀਓ ਮਿਲਿਆ।
ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਨਾਲ ਸਬੰਧਿਤ ਹੈ, ਜਦੋਂ ਭਾਰੀ ਮੀਂਹ ਕਾਰਨ ਤਾਲਾਬ ਬਣ ਚੁੱਕੇ ਅੰਡਰਪਾਸ ਵਿੱਚ ਇੱਕ ਫਾਰਚੋਰਨਰ ਕਾਰ ਫਸ ਗਈ ਅਤੇ ਉਸਦੇ ਮਾਲਕ ਨੂੰ ਛੱਤ ਤੇ ਬੈਠ ਕੇ ਆਪਣੀ ਜਾਨ ਬਚਾਉਣੀ ਪਈ।
25 ਅਗਸਤ ਨੂੰ ਹੀ ਪ੍ਰਕਾਸ਼ਿਤ ਇੱਕ ਹੋਰ ਨਿਊਜ਼ ਰਿਪੋਰਟ ਵਿੱਚ ਵੀ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਰਿਪੋਰਟ ਅਨੁਸਾਰ, ‘ਉੱਤਰ ਪ੍ਰਦੇਸ਼ ਬਾਗਪਤ ਵਿੱਚ ਰੇਲਵੇ ਅੰਡਰਪਾਸ ਵਿੱਚ ਇੱਕ ਐਸ.ਯੂ.ਵੀ ਕਾਰ ਦੇ ਡੁੱਬਣ ਦਾ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਐਸ.ਯੂ.ਵੀ ਅੰਡਰਪਾਸ ਵਿੱਚ ਭਰੇ ਪਾਣੀ ਵਿੱਚ ਡੁੱਬ ਗਈ, ਜਿਸ ਤੋਂ ਬਾਅਦ ਮਾਲਕ ਆਪਣੀ ਜਾਨ ਬਚਾਉਣ ਲਈ ਐਸ.ਯੂ.ਵੀ ਤੋਂ ਨਿਕਲ ਕਰ ਉਸਦੀ ਛੱਤ ਦੇ ਉੱਪਰ ਬੈਠ ਗਿਆ। ਹੁਣ ਅੰਡਰਪਾਸ ਵਿੱਚ ਡੁੱਬੀ ਐਸ.ਯੂ.ਵੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਐਸ.ਯੂ.ਵੀ ਦੇ ਡੁੱਬਣ ਦਾ ਮਾਮਲਾ ਰਮਾਲਾ ਠਾਣੇ ਦੇ ਜੀਵਾਨਾ ਰੇਲਵੇ ਅੰਡਰ ਪਾਸ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਐਸਯੂਵੀ ਸਵਾਰ ਆਪਣੀ ਕਾਰ ਨੂੰ ਰੇਲਵੇ ਅੰਡਰਪਾਸ ਤੋਂ ਕੱਢ ਰਿਹਾ ਸੀ। ਪਰ ਅੰਡਰਪਾਸ ਵਿੱਚ ਜ਼ਿਆਦਾ ਪਾਣੀ ਹੋਣ ਕਾਰਨ ਐਸਯੂਵੀ ਪਾਣੀ ਦੇ ਵਿੱਚਾਲੇ ਫਸ ਗਈ ਅਤੇ ਬੰਦ ਹੋ ਗਈ। ਜਿਸਦੇ ਬਾਅਦ ਕਿਸੇ ਤਰ੍ਹਾਂ ਚਾਲਕ ਨੇ ਐਸ.ਯੂ.ਵੀ ਤੋਂ ਬਾਹਰ ਨਿਕਲ ਕਰ ਜਾਨ ਬਚਾਈ।’
ਨਿਊਜ਼ 18 ਇੰਡੀਆ ਦੇ ਵੇਰੀਫਾਈਡ ਯੂਟਿਊਬ ਚੈਨਲ ਤੇ 25 ਅਗਸਤ ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਵਿੱਚ ਇਸ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
ਵਾਇਰਲ ਹੋ ਰਹੇ ਵੀਡੀਓ ਨੂੰ ਲੈ ਕੇ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਬਾਗਪਤ ਬਯੋਰੁ ਚੀਫ ਭੁਪੇੰਦ੍ਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਵੀਡੀਓ ਬਾਗਪਤ ਜ਼ਿਲ੍ਹੇ ਦੇ ਰੇਲਵੇ ਅੰਡਰਪਾਸ ਦਾ ਹੈ। ਕੁਝ ਦਿਨਾਂ ਪਹਿਲਾਂ ਹੀ ਇਹ ਵਾਕਿਆ ਸਾਹਮਣੇ ਆਇਆ ਸੀ, ਜਦੋਂ ਇੱਕ ਵਿਅਕਤੀ ਆਪਣੀ ਕਾਰ ਸਮੇਤ ਅੰਡਰਪਾਸ ਵਿੱਚ ਫਸ ਗਿਆ ਸੀ।
ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕਰਨ ਵਾਲੇ ਪੇਜ ਨੂੰ ਫੇਸਬੁੱਕ ‘ਤੇ ਕਰੀਬ ਸੱਤ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਦਿੱਲੀ ਦੇ ਅੰਡਰਪਾਸ ਵਿੱਚ ਡੁੱਬੀ ਕਾਰ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦੇ ਬਾਗਪਤ ਨਾਲ ਸੰਬੰਧਿਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।