ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਇਹ ਵੀਡੀਓ ਵੇਰਕਾ ਪਲਾਂਟ ਦਾ ਨਹੀਂ ਹੈ। ਵਾਇਰਲ ਵੀਡੀਓ 2020 ਤੁਰਕੀ ਦਾ ਹੈ ਜਿੱਥੇ ਕੋਨੀਆ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟੱਬ ‘ਚ ਨਹਾ ਰਿਹਾ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਦੁੱਧ ਦੇ ਟੱਬ ‘ਚ ਨਹਾਉਂਦੇ ਹੋਏ ਵੇਖਿਆ ਜਾ ਸਕਦਾ ਹੈ। 30 ਸੈਕੰਡ ਦੇ ਇਸ ਵੀਡੀਓ ਨੂੰ ਤੇਜ਼ੀ ਨਾਲ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਵੇਰਕਾ ਦੁੱਧ ਦੇ ਪਲਾਂਟ ਦਾ ਹੈ। ਯੂਜ਼ਰਸ ਇਸਨੂੰ ਸੱਚ ਮੰਨਦੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਵੇਰਕਾ ਪਲਾਂਟ ਦਾ ਨਹੀਂ ਹੈ। ਵਾਇਰਲ ਵੀਡੀਓ 2020 ਤੁਰਕੀ ਦਾ ਹੈ ਜਿੱਥੇ ਕੋਨੀਆ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟੱਬ ‘ਚ ਨਹਾ ਰਿਹਾ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ Sarbjeet Singh ਨੇ 5 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ,’ਵੇਰਕਾ ਦੁੱਧ ਦੇ ਪਲਾਂਟ ਵਿਚ ਦੁੱਧ ਨਾਲ ਨਹਾਉਂਦੇ ਬੰਦੇ ਦੀ ਵੀਡਿਉ ਵਾਇਰਲ 👇👇👇👇👇
ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਅਸੀਂ ਇਨਵੀਡ ਟੂਲ ਦੀ ਵਰਤੋਂ ਕਰਦੇ ਹੋਏ ਵੀਡੀਓ ਦੇ ਕਈ ਗਰੈਬਸ ਕੱਢੇ ਅਤੇ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਵੀਡੀਓ ਰਿਪੋਰਟ asianetnews.com ਦੀ ਵੈੱਬਸਾਈਟ ਤੇ 8 ਨਵੰਬਰ 2020 ਨੂੰ ਅਪਲੋਡ ਮਿਲੀ। ਰਿਪੋਰਟ ਵਿੱਚ ਦਿੱਤੀ ਜਾਣਕਾਰੀ ਮੁਤਾਬਿਕ ,’ਇਹ ਅਜੀਬ ਘਟਨਾ ਤੁਰਕੀ ਦੇ ਇੱਕ ਡੇਅਰੀ ਸੈਂਟਰ ਵਿੱਚ ਵਾਪਰੀ। ਦੁੱਧ ਦੇ ਟੱਬ ਵਿੱਚ ਨਹਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਡੀਓ ਵਿੱਚ ਦਿੱਖ ਰਹੇ ਅਤੇ ਵੀਡੀਓ ਫਿਲਮਾਉਣ ਵਾਲੇ ਵਿਅਕਤੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਅਤੇ ਡੇਅਰੀ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ।”
ਇਸ ਨਾਲ ਜੁੜੀ ਖ਼ਬਰ ਸਾਨੂੰ Punjab Kesari TV ਦੇ ਯੂਟਿਊਬ ਚੈਨਲ ਤੇ ਵੀ ਮਿਲੀ।12 ਨਵੰਬਰ 2020 ਨੂੰ ਅਪਲੋਡ ਇਸ ਵੀਡੀਓ ਵਿੱਚ ਦੱਸਿਆ ਗਿਆ ਕਿ,’ ਤੁਰਕੀ ਦੇ ਕੋਨੀਆ ਦੇ ਐਂਟੋਨੀਅਨ ਪ੍ਰਾਂਤ ਦੇ ਡੇਅਰੀ ਪਲਾਂਟ ਵਿੱਚ ਰਿਕਾਰਡ ਕੀਤਾ ਗਿਆ ਹੈ। ਜਿੱਥੇ ਇੱਕ ਦੁੱਧ ਦੀ ਡੇਅਰੀ ਪਲਾਂਟ ‘ਚ ਵਿਅਕਤੀ ਦੇ ਦੁੱਧ ਦੇ ਟੱਬ ਵਿੱਚ ਨਹਾਉਂਦੇ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਡੀਓ ਵਿੱਚ ਦਿੱਖ ਰਹੇ ਅਤੇ ਵੀਡੀਓ ਬਣਾਉਣ ਵਾਲੇ ਆਦਮੀ ਦੋਂਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੂਰੀ ਖਬਰ ਇੱਥੇ ਪੜ੍ਹੋ।
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ jagran.com ਤੇ 7 ਮਈ 2022 ਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਖਬਰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ ,’वित्त और सहकारिता मंत्री हरपाल सिंह चीमा ने बताया कि वायरल वीडियो की तस्वीर स्पष्ट तौर पर दिखाती है कि यह भद्दी हरकत वेरका ब्रांड की प्रसिद्धि को खऱाब करने के इरादे से की गई है। उन्होंने कहा कि पुुलिस द्वारा दोषियों की खोज करने के बाद सख्त कानूनी कार्रवाई अमल में लाई जाएगी।’
tribuneindia.com ਵਿੱਚ ਵੀ ਇਸ ਨਾਲ ਜੁੜੀ ਹਾਲੀਆ ਰਿਪੋਰਟ ਮਿਲੀ। 6 ਮਈ 2022 ਨੂੰ ਛਪੀ ਖਬਰ ਵਿੱਚ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਗੁਰਦੇਵ ਸਿੰਘ ਦਾ ਬਿਆਨ ਮਿਲਿਆ ਜਿੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਦੱਸਿਆ ਕਿ ,” ਇਹ ਵੇਰਕਾ ਦੇ ਬ੍ਰਾਂਡ ਦੇ ਅਕਸ ਨੂੰ ਖ਼ਰਾਬ ਕਰਨ ਲਈ ਕੁਝ ਬੇਈਮਾਨ ਤੱਤਾਂ ਵੱਲੋਂ ਕੀਤਾ ਗਿਆ ਹੈ। ਗੁਰਦੇਵ ਸਿੰਘ ਨੇ ਸਪੱਸ਼ਟ ਕੀਤਾ ਕਿ ਵੀਡੀਓ ਦਾ ਵੇਰਕਾ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂਕਿ ਇਹ ਤੁਰਕੀ ਦੇ ਸੂਬੇ ਸੈਂਟਰਲ ਐਂਟੋਨੀਅਨ ਦੇ ਕੋਨੀਆ ਨਾਮਕ ਉਪਨਗਰ ਵਿੱਚ ਸ਼ੂਟ ਕੀਤਾ ਗਿਆ ਹੈ। ਨਹਾਉਂਦੇ ਹੋਏ ਦਿਖਣ ਵਾਲੇ ਵਿਅਕਤੀ ਦੀ ਪਛਾਣ ਐਮਰੇ ਸਯਾਰ ਵਜੋਂ ਹੋਈ ਹੈ ਅਤੇ ਵੀਡੀਓ ਨੂੰ ਕਿਸੇ ਹੋਰ ਵਿਅਕਤੀ ਉੱਗਰ ਦੂਰਗੁਟ ਨੇ ਅਪਲੋਡ ਕੀਤਾ ਸੀ। ਦੋਵਾਂ ਨੂੰ ਤੁੁਰਕੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਵਾਇਰਲ ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ ਚੰਡੀਗੜ੍ਹ ਵੇਰਕਾ ਦੇ ਜਨਰਲ ਮੈਨੇਜਰ ਸੰਜੀਵ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ ਅਤੇ ਵਾਇਰਲ ਵੀਡੀਓ ਵੇਰਕਾ ਮਿਲਕ ਪਲਾਂਟ ਦਾ ਨਹੀਂ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਹੀ ਕੀਤੀ ਜਾਵੇਗੀ।
ਅੰਮ੍ਰਿਤਸਰ ਵਿੱਚ ਹੋਈ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਰਿਪੋਰਟਰ ਵਿਪਿਨ ਰਾਣਾ ਨਾਲ ਵਾਇਰਲ ਦਾਅਵੇ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਵੀ ਇਸ ਦਾਅਵੇ ਨੂੰ ਗ਼ਲਤ ਦੱਸਿਆ ਅਤੇ ਸਾਡੇ ਨਾਲ ਪ੍ਰੈਸ ਕਾਨਫਰੰਸ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤਾ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਿਆ ਕਿ ਯੂਜ਼ਰ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 200 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਇਹ ਵੀਡੀਓ ਵੇਰਕਾ ਪਲਾਂਟ ਦਾ ਨਹੀਂ ਹੈ। ਵਾਇਰਲ ਵੀਡੀਓ 2020 ਤੁਰਕੀ ਦਾ ਹੈ ਜਿੱਥੇ ਕੋਨੀਆ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟੱਬ ‘ਚ ਨਹਾ ਰਿਹਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।