ਵਾਇਰਲ ਪੋਸਟ ਵਿਚ ਦਿੱਖ ਰਹੀ ਮੂਰਤੀ ਦਾ ਜਗਨਨਾਥ ਪੁਰੀ ਮੰਦਰ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੋਂ ਇਲਾਵਾ ਵਾਇਰਲ ਪੋਸਟ ਦਾ ਇਹ ਦਾਅਵਾ ਵੀ ਗ਼ਲਤ ਸਾਬਿਤ ਹੋਇਆ ਕਿ 1920 ਵਿੱਚ ਸਪੈਨਿਸ਼ ਫਲੂ ਦੇ ਸਮੇਂ ਵੀ ਸ਼ਾਲੀਗ੍ਰਾਮ ਨੂੰ ਬਾਹਰ ਕੱਢਿਆ ਗਿਆ ਸੀ। ਅਸਲ ਵਿੱਚ ਸਪੈਨਿਸ਼ ਫਲੂ 1918 ਵਿੱਚ ਫੈਲਿਆ ਸੀ ਅਤੇ ਉਸ ਸਮੇਂ ਸ਼ਾਲੀਗ੍ਰਾਮ ਨੂੰ ਨਹੀਂ ਕੱਢਿਆ ਗਿਆ ਸੀ ।
ਵਿਸ਼ਵਾਸ਼ ਨਿਊਜ਼ (ਨਵੀਂ ਦਿੱਲੀ)। ਸ਼ੋਸ਼ਲ ਮੀਡੀਆ ਤੇ ਕਾਲੇ ਰੰਗ ਦੀ ਗਾਂ ਦੇ ਮੂੰਹ ਵਰਗੀ ਦਿਖਣ ਵਾਲੀ ਇੱਕ ਮੂਰਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਗਨਨਾਥ ਪੁਰੀ ਮੰਦਿਰ ਨਾਲ ਸੰਬੰਧਿਤ ਸ਼ਾਲੀਗ੍ਰਾਮ ਹੈ। ਜਿਸ ਨੂੰ ਆਖ਼ਿਰੀ ਵਾਰ 1920 ਵਿੱਚ ਸਪੈਨਿਸ਼ ਫਲੂ ਦੌਰਾਨ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕੱਢਿਆ ਗਿਆ ਸੀ ਅਤੇ ਹੁਣ ਇਸ ਨੂੰ ਕੋਵਿਡ ਤੋਂ ਬਚਾਉਣ ਲਈ ਕੱਢਿਆ ਗਿਆ ਹੈ। ਜਦੋਂ ਵੀ ਧਰਤੀ ਤੇ ਕੋਈ ਮਹਾਮਾਰੀ ਆਉਂਦੀ ਹੈ ਤਾਂ ਇਸਨੂੰ ਦਰਸ਼ਨ ਲਈ ਬਾਹਰ ਕੱਢਿਆ ਜਾਂਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਦਾਅਵਾ ਝੂਠਾ ਪਾਇਆ। ਦਰਅਸਲ ਮਹਾਮਾਰੀ ਦੇ ਦੌਰਾਨ ਕਦੇ ਵੀ ਸ਼ਾਲੀਗ੍ਰਾਮ ਨੂੰ ਬਾਹਰ ਨਹੀਂ ਕੱਢਿਆ ਜਾਂਦਾ। ਉੱਥੇ ਹੀ ਵਾਇਰਲ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਸ਼ਾਲੀਗ੍ਰਾਮ ਜਗਨਨਾਥ ਪੁਰੀ ਵਿਚ ਨਹੀਂ ਹੈ। ਹਰ ਸਾਲ ਜਗਨਨਾਥ ਪੁਰੀ ਵਿਚ ਭਗਵਾਨ ਬਾਰੀ ਨਰਸਿਮਹਾ ਦੀ ਮੂਰਤੀ ਨੂੰ ਸ਼ਹਿਰ ਵਿਚ ਘੁੰਮਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਲੋਕ ਮਹਾਂਮਾਰੀ ਅਤੇ ਹੋਰ ਬਿਮਾਰੀਆਂ ਤੋਂ ਸੁਰੱਖਿਅਤ ਹਨ।
ਵਾਇਰਲ ਪੋਸਟ ਕੀ ਹੈ?
ਫੇਸਬੁੱਕ ਪੇਜ਼ ਘਨਸ਼ਾਮ ਵਨ ਮਹਾਰਾਜ ਬਿਲਵਕੇਸ਼ਵਰ ਮਹਾਦੇਵ ਮੰਦਰ ਹਰਿਦਵਾਰ ਤੇ ਇਹ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ ਸ਼ਾਲੀਗ੍ਰਾਮ ਪੁਰੀ ਮੰਦਿਰ ਨਾਲ ਸੰਬੰਧਿਤ ਇਸ ਸ਼ਾਲੀਗ੍ਰਾਮ ਨੂੰ ਆਖਰੀ ਵਾਰ 1920 ਵਿੱਚ ਸਪੈਨਿਸ਼ ਫਲੂ ਦੇ ਦੌਰਾਨ ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕੱਢਿਆ ਗਿਆ ਸੀ। ਕੋਵੀਡ ਦੇ ਮੱਦੇਨਜ਼ਰ ਇਸ ਨੂੰ ਹੁਣ ਵਾਪਸ ਤੋਂ ਬਾਹਰ ਕੱਢਿਆ ਗਿਆ ਹੈ। ਕਿਰਪਾ ਕਰਕੇ ਦਰਸ਼ਨ ਕਰੋ ਅਤੇ ਇਸ ਨੂੰ ਪਰਿਵਾਰ ਅਤੇ ਦੋਸਤਾਂ ਨੂੰ ਦਿਉ … ਸ਼ਾਲੀਗ੍ਰਾਮ ਜਗਨਨਾਥ ਪੁਰੀ ਵਿੱਚ ਹੈ, ਜਦੋਂ ਧਰਤੀ ਤੇ ਮਹਾਮਾਰੀ ਆਉਂਦੀ ਹੈ ਓਦੋਂ ਇਸਨੂੰ ਬਾਹਰ ਦਰਸ਼ਨ ਕਰਨ ਲਈ ਕੱਢਿਆ ਜਾਂਦਾ ਹੈ। ਇਸ ਤੋਂ ਪਹਿਲਾ ਇਸਨੂੰ 1920 ਵਿੱਚ ਕੱਢਿਆ ਗਿਆ ਸੀ।
ਪੋਸਟ ਦਾ ਅਰਕਾਈਵਡ ਸੰਸਕਰਣ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਇੰਟਰਨੈਟ ਤੇ ਕੀਵਰਡਸ ਦੀ ਮਦਦ ਨਾਲ ਸਰਚ ਕੀਤਾ ਤਾਂ ਸਾਨੂੰ ਮਾਰਚ 2020 ਵਿੱਚ ਪ੍ਰਕਾਸ਼ਿਤ ਹੋਈ ਕੁਝ ਮੀਡੀਆ ਰਿਪੋਰਟਾਂ ਮਿਲੀਆਂ, ਜਿਸ ਵਿੱਚ ਪੁਰੀ ਮੰਦਿਰ ਦੇ ਦੇਵਤਾ ਬਾਡੀ ਨਰਸਿਮਹਾ ਨੂੰ ਕੋਰੋਨਾ ਮਹਾਮਾਰੀ ਦੇ ਕਾਰਨ ਜਗਨਨਾਥ ਨਾਥ ਮੰਦਿਰ ਤੋਂ ਬਾਹਰ ਕੱਢ ਕੇ ਸ਼ਹਿਰ ਵਿੱਚ ਘੁਮਾਉਣ ਦੀ ਗੱਲ ਕੀਤੀ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਭਗਵਾਨ ਨਰਸਿਮਹਾ ਦੀ ਮੂਰਤੀ ਨੂੰ ਹਰ ਸਾਲ ਚੇਤ ਮਾਹ ਦੇ ਚੌਥੇ ਦਿਨ ਬਾਹਰ ਕੱਢਿਆ ਜਾਂਦਾ ਹੈ ਅਤੇ ਰਿਸ਼ੀ ਮਾਰਕੰਡ, ਅੰਗੀਰਾ, ਭ੍ਰਿਗੁ ਅਤੇ ਕਾਂਡੂ ਦੇ ਆਸ਼ਰਮ ਸਮੇਤ ਪੂਰੇ ਸ਼ਹਿਰ ਵਿੱਚ ਘੁਮਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਲੋਕ ਮਹਾਮਾਰੀ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਨ। ਹਾਲਾਂਕਿ, ਕਿਸੇ ਵੀ ਮੀਡੀਆ ਰਿਪੋਰਟ ਵਿੱਚ ਸਾਨੂੰ ਸ਼ਾਲੀਗ੍ਰਾਮ ਬਾਹਰ ਕੱਢਣ ਦਾ ਜ਼ਿਕਰ ਨਹੀਂ ਮਿਲਿਆ।
ਸਰਚ ਦੌਰਾਨ, ਜਗਨਨਾਥ ਪੁਰੀ ਮੰਦਿਰ ਦੀ ਵੈੱਬਸਾਈਟ ਤੇ ਬਾੜੀ ਨਰਸਿਮਹਾ ਦੀ ਮੂਰਤੀ ਨੂੰ ਸ਼ਹਿਰ ਵਿੱਚ ਘੁਮਾਉਣ ਦੀ ਪ੍ਰਥਾ ਦਾ ਜ਼ਿਕਰ ਮਿਲਿਆ।
ਵਾਇਰਲ ਪੋਸਟ ਵਿੱਚ ਇਹ ਦਾਅਵਾ ਕੀਤਾ ਕਿ ਸ਼ਾਲੀਗ੍ਰਾਮ ਨੂੰ ਆਖਰੀ ਵਾਰ 1920 ਵਿੱਚ ਕੱਢਿਆ ਗਿਆ ਸੀ ਜਦੋਂ ਸਪੈਨਿਸ਼ ਫਲੂ ਫੈਲਿਆ ਸੀ। ਅਸੀਂ ਇੰਟਰਨੈਟ ਤੇ ਸਪੈਨਿਸ਼ ਫਲੂ ਬਾਰੇ ਖੋਜ ਕੀਤੀ ਤਾਂ ਸਾਨੂੰ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਤੋਂ ਇੱਕ ਰਿਪੋਰਟ ਮਿਲੀ। ਇਸ ਦੇ ਅਨੁਸਾਰ, ਸਪੈਨਿਸ਼ ਫਲੂ 1918 ਵਿੱਚ ਫੈਲਿਆ ਸੀ ਨਾ ਕਿ 1920 ਵਿੱਚ ਅਤੇ ਉਸ ਸਮੇਂ ਵੀ ਸ਼ਾਲੀਗ੍ਰਾਮ ਨੂੰ ਨਹੀਂ ਕੱਢਿਆ ਗਿਆ ਸੀ ।
ਵਿਸ਼ਵਾਸ ਨਿਊਜ਼ ਨੇ ਓਡੀਸ਼ਾ ਦੇ ਜਗਨਨਾਥ ਪੁਰੀ ਮੰਦਿਰ ਦੇ ਪੁਜਾਰੀ ਵਿਸ਼ਵਬਾਸੂ ਬਿਨਾਯਕਦਾਸ ਮਹਾਪਾਤਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਵਿੱਚ ਦਿੱਖ ਰਿਹਾ ਸ਼ਾਲੀਗ੍ਰਾਮ ਜਗਨਨਾਥ ਪੁਰੀ ਵਿੱਚ ਨਹੀਂ ਹੈ। ਇਹ ਪੋਸਟ ਫ਼ਰਜ਼ੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਾਮਾਰੀ ਦੌਰਾਨ ਸ਼ਾਲੀਗ੍ਰਾਮ ਨੂੰ ਬਾਹਰ ਨਹੀਂ ਕੱਢਿਆ ਜਾਂਦਾ। ਇੱਥੇ ਭਗਵਾਨ ਨਰਸਿਮਹਾ ਦੀ ਮੂਰਤੀ ਨੂੰ ਹਰ ਸਾਲ ਬਾਹਰ ਕੱਢਣ ਦੀ ਪ੍ਰਥਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਲੋਕ ਮਹਾਮਾਰੀ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਗਨਨਾਥ ਪੁਰੀ ਵਿੱਚ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਸਭ ਤੋਂ ਵੱਡਾ ਅਤੇ ਸਭ ਤੋਂ ਭਾਰੀ ਸ਼ਾਲੀਗ੍ਰਾਮ ਮੌਜੂਦ ਹੈ। ਇਸ ਨੂੰ ਮੰਦਰ ਦੇ ਗਰਭ ਗ੍ਰਹਿ ਵਿੱਚ ਰੱਖਿਆ ਗਿਆ ਹੈ। 11 ਵੀਂ ਸਦੀ ਵਿੱਚ, ਨੇਪਾਲ ਦੇ ਰਾਜੇ ਨੇ ਉੜੀਸਾ ਦੇ ਰਾਜੇ ਯਯਾਤੀ ਕੇਸਰੀ ਨੂੰ ਇਹ ਸ਼ਾਲੀਗ੍ਰਾਮ ਭੇਂਟ ਕੀਤਾ ਸੀ । ਹਾਲਾਂਕਿ, ਵਾਇਰਲ ਪੋਸਟ ਵਿੱਚ ਦਿੱਖ ਰਹੀ ਮੂਰਤੀ ਕਿੱਥੇ ਹੈ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ।
ਵਿਸ਼ਵਾਸ ਨਿਊਜ਼ ਨੇ ਅਜਿਹੇ ਹੀ ਮਿਲਦੇ ਜੁਲਦੇ ਦਾਅਵੇ ਦਾ ਫ਼ੈਕ੍ਟ ਚੈੱਕ ਪਿਛਲੇ ਸਾਲ ਵੀ ਕੀਤਾ ਗਿਆ ਸੀ।
ਹੁਣ ਵਾਰੀ ਸੀ ਫੇਸਬੁੱਕ ‘ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ਼ ਘਨਸ਼ਾਮ ਵਨ ਮਹਾਰਾਜ ਬਿਲਵਕੇਸ਼ਵਰ ਮਹਾਦੇਵ ਮੰਦਿਰ ਹਰਿਦਵਾਰ ਦੀ ਪ੍ਰੋਫਾਈਲ ਸਕੈਨ ਕਰਨ ਦੀ । ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਖ਼ਬਰ ਲਿਖਣ ਜਾਣ ਤਕ ਇਸ ਪੇਜ ਤੇ 27 ਹਜ਼ਾਰ ਤੋਂ ਜ਼ਿਆਦਾ ਫੋਲੋਵਰਸ ਸਨ।
ਨਤੀਜਾ: ਵਾਇਰਲ ਪੋਸਟ ਵਿਚ ਦਿੱਖ ਰਹੀ ਮੂਰਤੀ ਦਾ ਜਗਨਨਾਥ ਪੁਰੀ ਮੰਦਰ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੋਂ ਇਲਾਵਾ ਵਾਇਰਲ ਪੋਸਟ ਦਾ ਇਹ ਦਾਅਵਾ ਵੀ ਗ਼ਲਤ ਸਾਬਿਤ ਹੋਇਆ ਕਿ 1920 ਵਿੱਚ ਸਪੈਨਿਸ਼ ਫਲੂ ਦੇ ਸਮੇਂ ਵੀ ਸ਼ਾਲੀਗ੍ਰਾਮ ਨੂੰ ਬਾਹਰ ਕੱਢਿਆ ਗਿਆ ਸੀ। ਅਸਲ ਵਿੱਚ ਸਪੈਨਿਸ਼ ਫਲੂ 1918 ਵਿੱਚ ਫੈਲਿਆ ਸੀ ਅਤੇ ਉਸ ਸਮੇਂ ਸ਼ਾਲੀਗ੍ਰਾਮ ਨੂੰ ਨਹੀਂ ਕੱਢਿਆ ਗਿਆ ਸੀ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।