Fact Check: ਵਾਇਰਲ ਫੋਟੋ ਕਿਸਾਨ ਸੁਸ਼ੀਲ ਕਾਜਲ ਦੀ ਨਹੀਂ, ਮਹਿੰਦਰ ਪੂਨੀਆ ਦੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹ ਕਰਨ ਵਾਲਾ ਪਾਇਆ ਗਿਆ। ਵਾਇਰਲ ਹੋ ਰਹੀ ਤਸਵੀਰ ਸੁਸ਼ੀਲ ਕਾਜਲ ਦੀ ਨਹੀਂ ਮਹਿੰਦਰ ਪੂਨੀਆ ਹੈ ਜੋ ਕਿ ਲਾਠੀਚਾਰਜ ਦੌਰਾਨ ਜ਼ਖ਼ਮੀ ਹੋ ਗਏ ਸੀ।

Fact Check: ਵਾਇਰਲ ਫੋਟੋ ਕਿਸਾਨ ਸੁਸ਼ੀਲ ਕਾਜਲ ਦੀ ਨਹੀਂ, ਮਹਿੰਦਰ ਪੂਨੀਆ ਦੀ ਹੈ

ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਕਰਨਾਲ ਵਿੱਚ ਹੋਏ ਲਾਠੀਚਾਰਜ ਤੋਂ ਬਾਅਦ ਇੱਕ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ । ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਫੋਟੋ ਕਿਸਾਨ ਸੁਸ਼ੀਲ ਕਾਜਲ ਦੀ ਹੈ, ਜਿਨ੍ਹਾਂ ਦੀ ਕਰਨਾਲ ਵਿੱਚ ਹੋਏ ਲਾਠੀਚਾਰਜ ਦੌਰਾਨ ਮੌਤ ਹੋ ਗਈ ਹੈ। ਦੂਜੇ ਯੂਜ਼ਰਸ ਵੀ ਇਸ ਨੂੰ ਸੱਚ ਮੰਨਦਿਆਂ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਫੋਟੋ ਵਿੱਚ ਦਿਸ ਰਿਹਾ ਆਦਮੀ ਮਹਿੰਦਰ ਪੂਨੀਆ ਹੈ ਜੋ ਲਾਠੀਚਾਰਜ ਦੇ ਦੌਰਾਨ ਜ਼ਖਮੀ ਹੋਏ ਸਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “News 07 Kandi ki awaaj ” ਨੇ 2 ਸਿਤੰਬਰ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਵਾਹਿਗੁਰੂ ਮੇਹਰ ਕਰੋ” ਪੋਸਟ ਉੱਤੇ ਲਿਖਿਆ ਹੈ, ਪੁਲਿਸ ਲਾਠੀਚਾਰਜ ਦੌਰਾਨ ਹੋਈ ਸੁਸ਼ੀਲ ਕਾਜਲ ਦੀ ਮੌਤ😭 ਉਨ੍ਹਾਂ ਨੂੰ ਮੇਰੇ ਵੱਲੋਂ ਆਖ਼ਰੀ ਸ਼ਰਧਾਂਜਲੀ 🙏🏻ਤੁਸੀਂ ਵੀ ਦਿਓ ਉਨ੍ਹਾਂ ਨੂੰ ਸ਼ਰਧਾਂਜਲੀ..ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🙏🏻…

ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।

ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰ੍ਡ੍ਸ ਨਾਲ ਕਿਸਾਨ ਸੁਸ਼ੀਲ ਕਾਜਲ ਬਾਰੇ ਸਰਚ ਕੀਤਾ। ਸਾਨੂੰ ਕਈ ਰਿਪੋਰਟਾਂ ਵਿੱਚ ਸੁਸ਼ੀਲ ਕਾਜਲ ਦੀ ਅਸਲ ਫੋਟੋ ਨਾਲ ਪ੍ਰਕਾਸ਼ਿਤ ਖਬਰ ਮਿਲੀ। ਸਾਨੂੰ memesrandom.com ਤੇ 29 ਅਗਸਤ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਸੁਸ਼ੀਲ ਕਾਜਲ ਦੀ ਫੋਟੋ ਲੱਗੀ ਮਿਲੀ। ਖਬਰ ਅਨੁਸਾਰ Death: Sushil Kajal, Martyr no.603 dead after suffering multiple injuries last night.ਪੂਰੀ ਖਬਰ ਇੱਥੇ ਪੜ੍ਹੋ।

ਅਜਿਹੀ ਹੀ ਇੱਕ ਖਬਰ ਸਾਨੂੰ ajitjalandhar.com ਦੁਆਰਾ ਪ੍ਰਕਾਸ਼ਿਤ ਮਿਲੀ, ਪ੍ਰਕਾਸ਼ਿਤ ਖਬਰ ਵਿੱਚ ਸੁਸ਼ੀਲ ਕਾਜਲ ਦੀ ਅਸਲ ਤਸਵੀਰ ਨਾਲ ਲਿਖਿਆ ਹੋਇਆ ਹੈ,ਬਸਤਾੜਾ ਟੋਲ ਪਲਾਜ਼ਾ ਵਿਖੇ ਹੋਏ ਪੁਲਿਸ ਲਾਠੀਚਾਰਜ ਦੌਰਾਨ ਪੁਲਿਸ ਦੀਆਂ ਡਾਂਗਾਂ ਖਾਣ ਵਾਲੇ ਪਿੰਡ ਰਾਏਪੁਰ ਜਾਟਾਨਾ, ਹਲਕਾ ਘਰੌਂਡਾ ਦੇ ਰਹਿਣ ਵਾਲੇ ਕਿਸਾਨ ਸੁਸ਼ੀਲ ਕਾਜਲ ਦੀ ਅੱਜ ਸਵੇਰੇ ਆਪਣੇ ਘਰ ਵਿਖੇ ਹੀ ਮੌਤ ਹੋ ਗਈ।

ਹੋਰ ਸਰਚ ਕਰਨ ਤੇ ਸਾਨੂੰ ptcnews ਤੇ 29 ਅਗਸਤ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਵੀ ਸੁਸ਼ੀਲ ਕਾਜਲ ਦੀ ਤਸਵੀਰ ਲੱਗੀ ਮਿਲੀ , ਜਿਸਨੂੰ ਸਿਰਲੇਖ ਦਿੱਤਾ ਗਿਆ ਸੀ “ਹਰਿਆਣਾ ‘ਚ ਹੋਏ ਲਾਠੀਚਾਰਜ ‘ਚ ਜ਼ਖ਼ਮੀ ਹੋਏ ਕਿਸਾਨ ਦੀ ਰਾਤ ਇੰਝ ਹੋਈ ਮੌਤ” ਪੂਰੀ ਖਬਰ ਇਥੇ ਪੜ੍ਹੋ। thequint.com ਤੇ ਵੀ ਸੁਸ਼ੀਲ ਕਾਜਲ ਦੀ ਆਹੀ ਤਸਵੀਰ ਲੱਗੀ ਮਿਲੀ ਜੋ ਹੋਰ ਥਾਵਾਂ ਤੇ ਹਨ।

ਸਾਡੀ ਹੁਣ ਤਕ ਦੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਵਾਇਰਲ ਫੋਟੋ ਸੁਸ਼ੀਲ ਕਾਜਲ ਦੀ ਨਹੀਂ ਹੈ।

ਹੁਣ ਅਸੀਂ ਫੋਟੋ ਵਿੱਚ ਦਿਸ ਰਹੇ ਆਦਮੀ ਬਾਰੇ ਫੇਸਬੁੱਕ ਤੇ ਸਰਚ ਕੀਤਾ ਤਾਂ ਸਾਨੂੰ ਅਮਿਤਾਭ ਕੁਮਾਰ ਦਾਸ ਨਾਮ ਦੇ ਯੂਜ਼ਰਸ ਦੇ ਅਕਾਊਟ ਦੇ 29 ਅਗਸਤ ਨੂੰ ਪੋਸਟ ਕੀਤਾ ਗਿਆ ਇਕ ਨਿਊਜ਼ ਆਰਟੀਕਲ ਮਿਲਿਆ, ਆਰਟੀਕਲ ਵਿਚ ਸਾਨੂ ਉਹ ਫੋਟੋ ਵੀ ਦਿਸੀ ਜੋ ਵਾਇਰਲ ਹੋ ਰਹੀ ਹੈ। ਅਤੇ ਫੋਟੋ ਜਖਮੀ ਕਿਸਾਨ ਦਾ ਨਾਮ ਮਹਿੰਦਰ ਸਿੰਘ ਦੱਸਿਆ ਗਿਆ ਸੀ, ਅਸੀਂ ਜਦੋਂ ਇਸ ਨਾਮ ਤੋਂ ਸਰਚ ਕੀਤਾ ਤਾਂ ਸਾਨੂੰ Abhimanyu Kohar ਨਾਮ ਦੇ ਫੇਸਬੁੱਕ ਅਕਾਊਂਟ ਤੇ ਇੱਕ ਫੋਟੋ ਮਿਲੀ। ਫੋਟੋ ਵਿੱਚ ਸਾਨੂੰ ਵਾਇਰਲ ਪੋਸਟ ਵਿੱਚ ਅਸੀਂ ਆਦਮੀ ਵੀ ਦੀਖਿਆ। ਜਦੋਂ ਅਸੀਂ ਕਿਸਾਨ ਨੇਤਾ ਅਭਿਮਨਯੂ ਕੋਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕੀ ਫੋਟੋ ਵਿੱਚ ਦਿਸ ਰਹੇ ਆਦਮੀ ਦਾ ਨਾਮ ਮਹਿੰਦਰ ਪੂਨੀਆ ਹੈ ਅਤੇ ਉਹ ਸਹੀ ਸਲਾਮਤ ਹਨ।

ਜਾਂਚ ਨੂੰ ਅੱਗੇ ਵਧਾਊਂਧੇ ਹੋਏ ਅਸੀਂ ਮਹਿੰਦਰ ਪੂਨੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਚੋਟ ਲੱਗੀ ਸੀ , ਅਤੇ ਹੁਣ ਉਹ ਆਪਣੇ ਘਰ ਹਨ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਵਿਚ ਫੋਟੋ ਉਨ੍ਹਾਂ ਦੀ ਹੈ। ਮਹਿੰਦਰ ਪੂਨੀਆ ਨੇ ਆਪਣੀ ਇੱਕ ਵੀਡੀਓ ਵੀ ਸਾਡੇ ਨਾਲ ਸਾਂਝਾ ਕੀਤੀ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਵਾਇਰਲ ਪੋਸਟ ਕਰਨ ਵਾਲੇ ਫੇਸਬੁੱਕ ਪੇਜ “News 07 Kandi ki awaaj ” ਦੀ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕੀ ਇਸ ਪੇਜ ਨੂੰ 588 ਲੋਕ ਫੋਲੋ ਕਰਦੇ ਹਨ ਅਤੇ ਇਸ ਫੇਸਬੁੱਕ ਪੇਜ ਨੂੰ 1 ਜੁਲਾਈ 2021 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹ ਕਰਨ ਵਾਲਾ ਪਾਇਆ ਗਿਆ। ਵਾਇਰਲ ਹੋ ਰਹੀ ਤਸਵੀਰ ਸੁਸ਼ੀਲ ਕਾਜਲ ਦੀ ਨਹੀਂ ਮਹਿੰਦਰ ਪੂਨੀਆ ਹੈ ਜੋ ਕਿ ਲਾਠੀਚਾਰਜ ਦੌਰਾਨ ਜ਼ਖ਼ਮੀ ਹੋ ਗਏ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts