Fact Check: ਚੀਨ ਵਿੱਚ ਇੱਕ ਟਰੱਕ ਤੋਂ ਡਿੱਗੀ ਮੱਛੀਆਂ ਦੀ ਪੁਰਾਣੀ ਤਸਵੀਰ ਹੋਂਡੂਰਾਸ ਵਿੱਚ ‘ਮੱਛੀ ਦੀ ਬਾਰਿਸ਼’ ਦੱਸਦਿਆਂ ਕੀਤੀ ਜਾ ਰਹੀ ਹੈ ਵਾਇਰਲ

ਵਿਸ਼ਵਾਸ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹੋਡੂਰਾਸ ਵਿੱਚ ਹੋਈ ਕਿਸੇ ‘ਮੱਛੀ ਦੀ ਬਾਰਿਸ਼ ‘ ਦੀ ਨਹੀਂ, ਬਲਕਿ ਚੀਨ ਵਿੱਚ ਇੱਕ ਟਰੱਕ ਤੋਂ ਡਿੱਗੀ ਮੱਛੀਆਂ ਦੀ ਹੈ। ਹੋਡੂਰਾਸ ਦੇ ਯੋਰੋ ਵਿੱਚ ਅਜਿਹੀ ਘਟਨਾ ਹੁੰਦੀ ਜ਼ਰੂਰ ਹੈ,ਪਰ ਵਾਇਰਲ ਤਸਵੀਰ ਇਸ ਘਟਨਾ ਦੀ ਨਹੀਂ ਹੈ।

ਨਵੀਂ ਦਿੱਲੀ (Vishvas News )। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਹੁਤ ਸਾਰੀਆਂ ਮੱਛੀਆਂ ਨੂੰ ਸੜਕ ਤੇ ਖਿਲਰਿਆ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਯੋਰੋ, ਹੋਂਡੂਰਾਸ ਵਿੱਚ ਹੋਈ “ਮੱਛੀ ਦੀ ਬਾਰਿਸ਼ ” ਦੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹੋਂਡੂਰਾਸ ਵਿੱਚ ਕਿਸੇ ‘ਮੱਛੀ ਵਰਖਾ’ ਦੀ ਨਹੀਂ, ਬਲਕਿ ਚੀਨ ਵਿੱਚ ਇੱਕ ਟਰੱਕ ਤੋਂ ਡਿੱਗੀ ਮੱਛੀਆਂ ਦੀ ਹੈ। ਹੋਂਡੂਰਾਸ ਦੇ ਯੋਰੋ ਵਿੱਚ ਅਜਿਹੀ ਘਟਨਾ ਸਾਲ ਵਿੱਚ 1-2 ਵਾਰ ਵਾਪਰਦੀ ਜ਼ਰੂਰ ਹੈ, ਪਰ ਵਾਇਰਲ ਤਸਵੀਰ ਇਸ ਘਟਨਾ ਦੀ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Tukaram Sarma Bhattiprolu ਨੇ ਇਹ ਪੋਸਟ ਸਾਂਝਾ ਕੀਤਾ, ਜਿਸ ਵਿੱਚ ਤਸਵੀਰ ਦੇ ਨਾਲ ਲਿਖਿਆ ਹੈ: *”Rain of fish” is an annual weather event in which hundreds of fish rain from the sky onto the city Yoro in Honduras.” ਜਿਸਦਾ ਹਿੰਦੀ ਅਨੁਵਾਦ ਹੁੰਦਾ ਹੈ “ਮੱਛੀ ਦੀ ਬਾਰਿਸ਼ ” ਇੱਕ ਸਾਲਾਨਾ ਮੌਸਮ ਘਟਨਾ ਹੈ ਜਿਸ ਵਿੱਚ ਹੋਡੂਰਾਸ ਦੇ ਯੋਰੋ ਸ਼ਹਿਰ ਵਿੱਚ ਅਸਮਾਨ ਤੋਂ ਸੈਂਕੜੇ ਮੱਛੀਆਂ ਬਰਸਦੀਆਂ ਹਨ।

ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ

ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਸਰਚ ਕੀਤਾ। dailymail.co.uk ਵਿੱਚ 19 ਮਾਰਚ 2015 ਨੂੰ ਪਬਲਿਸ਼ਡ ਇੱਕ ਖਬਰ ਵਿੱਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਖਬਰ ਦੇ ਅਨੁਸਾਰ, ਇਹ ਘਟਨਾ ਚੀਨ ਦੇ ਕੈਲੀ ਸ਼ਹਿਰ ਦੀ ਹੈ, ਜਿੱਥੇ ਮੱਛੀ ਟ੍ਰਾਂਸਪੋਰਟ ਕਰਨ ਵਾਲੇ ਇੱਕ ਟਰੱਕ ਦਾ ਦਰਵਾਜ਼ਾ ਗ਼ਲਤੀ ਨਾਲ ਖੁੱਲ੍ਹ ਜਾਣ ਤੋਂ ਬਾਅਦ 6800 ਕਿਲੋਗ੍ਰਾਮ ਕੈਟਫਿਸ਼ ਸੜਕ ਤੇ ਖਿੱਲਰ ਗਈ ਸੀ।

ਸਾਨੂੰ ਇਹ ਤਸਵੀਰ firstpost.com ਦੀ ਇੱਕ ਖਬਰ ਵਿੱਚ ਵੀ ਮਿਲੀ ਹੈ। 20 ਮਾਰਚ 2015 ਨੂੰ ਪ੍ਰਕਾਸ਼ਿਤ ਇਸ ਖ਼ਬਰ ਦੇ ਅਨੁਸਾਰ ਵੀ ਇਹ ਘਟਨਾ ਚੀਨ ਦੀ ਹੈ, ਜਿੱਥੇ ਟਰੱਕ ਦਾ ਦਰਵਾਜ਼ਾ ਗ਼ਲਤੀ ਨਾਲ ਖੁੱਲ੍ਹ ਜਾਣ ਤੋਂ ਬਾਅਦ 6800 ਕਿਲੋਗ੍ਰਾਮ ਕੈਟਫਿਸ਼ ਸੜਕ ਤੇ ਡਿੱਗ ਗਈ ਸੀ।

ਸਾਨੂੰ ਇਹ ਤਸਵੀਰ ਇਸ ਡਿਸਕ੍ਰਿਪਸ਼ਨ ਨਾਲ avax.news ਤੇ ਵੀ ਮਿਲੀ।

ਇਨ੍ਹਾਂ ਸਾਰੀਆਂ ਥਾਵਾਂ ਤੇ ਇਸ ਤਸਵੀਰ ਦਾ ਸਿਹਰਾ ਰਾਇਟਰਜ਼ ਨੂੰ ਦਿੱਤਾ ਗਿਆ ਹੈ। ਅਸੀਂ ਇਸ ਮਾਮਲੇ ਦੇ ਸੰਬੰਧ ਵਿੱਚ ਰਾਇਟਰਜ਼ ਪਿਕਚਰਸ ਨਾਲ ਮੇਲ ਰਾਹੀਂ ਸੰਪਰਕ ਕੀਤਾ। ਜਵਾਬ ਵਿੱਚ ਸਾਨੂੰ ਦੱਸਿਆ ਗਿਆ ਕਿ ਇਸ ਫੋਟੋ ਨੂੰ ਇੱਕ ਸਟ੍ਰਿੰਗਰ ਨੇ ਰਾਇਟਰਜ਼ ਲਈ ਖਿੰਚਿਆਂ ਸੀ। ਇਹ ਘਟਨਾ ਹੋਡੂਰਾਸ ਦੀ ਨਹੀਂ, ਚੀਨ ਦੀ ਹੈ, ਜਦੋਂ 2015 ਵਿੱਚ ਇੱਕ ਟਰੱਕ ਤੋਂ ਇਹ ਮੱਛੀਆਂ ਡਿੱਗ ਗਈਆਂ ਸਨ।

ਕੀਵਰਡਸ ਨਾਲ ਲੱਭਣ ਤੇ ਸਾਨੂੰ ਪਤਾ ਚੱਲਿਆ ਕਿ ਹੋਡੂਰਾਸ ਦੇ ਯੋਰੋ ਵਿੱਚ ਲੁਵਿਆ ਡੇ ਪੇਸੇਸ ਜਾਂ ਐਗੁਆਸੇਰੋ ਡੀ ਪੇਸਕਾਡੋ (ਡਾਊਨਪੋਰ ਆਫ ਫਿਸ਼) ਦੇ ਰੂਪ ਵਿੱਚ ਵੀ ਪਹਿਚਾਣੇ ਜਾਉਂਣ ਵਾਲੀ ਇਹ ਮੱਛੀ ਦੀ ਬਾਰਿਸ਼ ਦੀ ਘਟਨਾ ਹਰ ਸਾਲ 1 ਤੋਂ 2 ਵਾਰ ਹੁੰਦੀ ਹੈ। ਇਹ ਇੱਕ ਅਜਿਹੀ ਘਟਨਾ ਹੈ, ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਵਾਰਸ਼ਿਕ ਰੂਪ ਤੋਂ ਯੋਰੋ ਹੋਡੂਰਾਸ ਵਿੱਚ ਵਾਪਰ ਰਹੀ ਹੈ। ਜਿਸ ਵਿੱਚ ਮੱਛੀ ਅਸਮਾਨ ਤੋਂ ਡਿੱਗਦੀਆਂ ਹਨ।

ਫੇਸਬੁੱਕ ਤੇ ਇਹ ਪੋਸਟ Karnan Manick ਨਾਮ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਸੀ। ਇਸ ਪੇਜ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਚੇਨਈ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹੋਡੂਰਾਸ ਵਿੱਚ ਹੋਈ ਕਿਸੇ ‘ਮੱਛੀ ਦੀ ਬਾਰਿਸ਼ ‘ ਦੀ ਨਹੀਂ, ਬਲਕਿ ਚੀਨ ਵਿੱਚ ਇੱਕ ਟਰੱਕ ਤੋਂ ਡਿੱਗੀ ਮੱਛੀਆਂ ਦੀ ਹੈ। ਹੋਡੂਰਾਸ ਦੇ ਯੋਰੋ ਵਿੱਚ ਅਜਿਹੀ ਘਟਨਾ ਹੁੰਦੀ ਜ਼ਰੂਰ ਹੈ,ਪਰ ਵਾਇਰਲ ਤਸਵੀਰ ਇਸ ਘਟਨਾ ਦੀ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts