ਵਿਸ਼ਵਾਸ ਨਿਊਜ਼ ਨੇ ਅਪਣੇ ਤੱਥ ਜਾਂਚ ਵਿੱਚ ਪਾਇਆ ਕਿ ਬੱਸ ਦੀ ਤਸਵੀਰ ਲੰਡਨ ਦੀ ਹੈ। ਅਸਲ ਬੱਸ ਦੇ ਉਪਰ ਬੈਸਟ ਨਹੀਂ ਲਿਖਿਆ ਹੋਇਆ ਸੀ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਡਬਲ ਡੇਕਰ ਲਾਲ ਰੰਗ ਦੀ ਬੱਸ ਦਿੱਖ ਰਹੀ ਹੈ , ਜਿਸ ਤੇ ਮਰਾਠੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਬੈਸਟ ਲਿਖਿਆ ਹੈ। ਬੱਸ ਦੇ ਉਪਰ ‘ਕੋਲਾਬਾ ਡਿਪੂ’ ਵੀ ਲਿਖਿਆ ਹੋਇਆ ਹੈ। ਪੋਸਟ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁੰਬਈ ਵਿੱਚ ਆਈ ਨਵੀਂ ਬੈਸਟ ਬੱਸ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਤੱਥ ਜਾਂਚ ਵਿੱਚ ਪਾਇਆ ਕਿ ਬੱਸ ਦੀ ਤਸਵੀਰ ਲੰਡਨ ਦੀ ਹੈ। ਅਸਲ ਬੱਸ ਦੇ ਉਪਰ ਬੈਸਟ ਨਹੀਂ ਲਿਖਿਆ ਹੋਇਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Suresh Yallappa Chalwadi ਨੇ ਤਸਵੀਰ ਪੋਸਟ ਕੀਤੀ ਅਤੇ ਮਰਾਠੀ ਵਿੱਚ ਲਿਖਿਆ,‘एक नवा लूक संवादात्मक डबल डायकराच्या कुलाबा अगारां मेडे दखल’
ਅਨੁਵਾਦ: ਕੋਲਾਬਾ ਡਿਪੂ ਵਿੱਚ ਆਈ ਬੈਸਟ ਇਲੈਕਟ੍ਰਿਕ ਡਬਲ ਡੇਕਰ ਬੱਸ ਦਾ ਨਵਾਂ ਰੂਪ ।
ਇੱਥੇ ਪੋਸਟ ਅਤੇ ਉਸਦਾ ਆਰਕਾਈਵ ਵਰਜਨ ਵੇਖੋ ।
ਪੜਤਾਲ
ਅਸੀਂ Google ਰਿਵਰਸ ਇਮੇਜ ਸਰਚ ਕੀਤਾ । ਸਾਨੂੰ ਡਬਲ ਡੇਕਰ ਬੱਸ ਦੀ ਇਹ ਤਸਵੀਰ ‘ਡਬਲ ਡੇਕਰ’ ਦੇ ਵਿਕੀਪੀਡੀਆ ਪੇਜ ‘ਤੇ ਮਿਲੀ । ਪਰ ਇੱਥੇ ਮੌਜੂਦ ਇਸ ਬੱਸ ‘ਤੇ’ ਬੈਸਟ ‘ਨਹੀਂ ਲਿਖਿਆ ਹੋਇਆ ਸੀ । ਇੱਥੇ ਇਸ ਤਸਵੀਰ ਦੇ ਨਾਲ ਲਿਖਿਆ ਸੀ: ਲੰਡਨ ਵਿੱਚ ਚੱਲ ਰਹੀ ਇੱਕ ਨਵੀਂ ਰੂਟਮਾਸਟਰ ਬੱਸ । ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤਸਵੀਰ ਮੁੰਬਈ ਦੀ ਨਹੀਂ, ਬਲਕਿ ਲੰਡਨ ਦੀ ਹੈ।
ਜਦੋਂ ਅਸੀਂ ਵਧੇਰੇ ਜਾਣਕਾਰੀ ਲਈ ਤਸਵੀਰ ਤੇ ਕਲਿਕ ਕੀਤਾ, ਤਾਂ ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਬੱਸ ਦੇ ਸਿਖਰ ਤੇ ਵਿਕਟੋਰੀਆ ਲਿਖਿਆ ਹੋਇਆ ਸੀ ਅਤੇ ਬੱਸ ਦੀ ਨੰਬਰ ਪਲੇਟ ਵੀ ਵਾਇਰਲ ਤਸਵੀਰ ਵਰਗੀ ਸੀ। ਵਿਕੀਪੀਡੀਆ ਦੇ ਅਨੁਸਾਰ, ਇਹ ਤਸਵੀਰ 25 ਜੂਨ 2015 ਨੂੰ ਕਲਿਕ ਕੀਤੀ ਗਈ ਸੀ।
ਸਾਨੂੰ ਇਹ ਤਸਵੀਰ ਫਲਿਕਰ ਡਾਟ ਕੋਮ ਤੇ ਵੀ ਮਿਲੀ। ਇੱਥੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਸ ਤਸਵੀਰ ਦੇ ਫੋਟੋਗ੍ਰਾਫਰ ਮਾਰਟਿਨ ਨਾਮ ਦੇ ਸ਼ਕਸ ਹਨ। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਤਸਵੀਰ ਲੰਡਨ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਬੈਸਟ ਦੇ ਪੀ.ਆਰ.ਓ ਨਾਲ ਸੰਪਰਕ ਕੀਤਾ। ਮਨੋਜ ਵਰਦੇ ਨੇ ਕਿਹਾ, “ਵਾਇਰਲ ਕੀਤੀ ਜਾ ਰਹੀ ਤਸਵੀਰ ਐਡੀਟੇਡ ਹੈ । ਅਜਿਹੀ ਕਿਸੇ ਵੀ ਬੱਸ ਨੂੰ ਮੁੰਬਈ ਦੀਆਂ ਬੱਸ ਸੇਵਾਵਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਬੱਸ ਤੇ ਐਡਿਟ ਕਰਕੇ ਬੈਸਟ ਦਾ ਲੋਗੋ ਚਿਪਕਾਇਆ ਗਿਆ ਹੈ ।
ਆਪਣੀ ਜਾਂਚ ਦੇ ਆਖ਼ਰੀ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਾਈਟ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਾ ਕਿ Suresh Yallappa Chalwadi ਮੁੰਬਈ ਦਾ ਰਹਿਣ ਵਾਲਾ ਹੈ ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਅਪਣੇ ਤੱਥ ਜਾਂਚ ਵਿੱਚ ਪਾਇਆ ਕਿ ਬੱਸ ਦੀ ਤਸਵੀਰ ਲੰਡਨ ਦੀ ਹੈ। ਅਸਲ ਬੱਸ ਦੇ ਉਪਰ ਬੈਸਟ ਨਹੀਂ ਲਿਖਿਆ ਹੋਇਆ ਸੀ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।