ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਕਿਸਾਨ ਦਾ ਇਹ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗਿਆ ਹੋਇਆ ਹੈ। ਇਹ ਬੁੱਤ ਹਾਲੀਆ ਨਹੀਂ ਪੁਰਾਣਾ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸੰਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਕਿਸਾਨ ਦੇ ਬੁੱਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਬਣਾਇਆ ਗਿਆ ਕਿਸਾਨ ਦਾ ਬੁੱਤ ਹੈ। ਯੂਜ਼ਰਸ ਇਸ ਬੁੱਤ ਨੂੰ ਹਾਲੀਆ ਬਣਿਆ ਹੋਇਆ ਸਮਝਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿਸਾਨ ਦਾ ਇਹ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗਿਆ ਹੋਇਆ ਹੈ। ਇਹ ਬੁੱਤ ਹਾਲੀਆ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਇਹ ਪਾਕਿਸਤਾਨ ਵਾਲੇ ਪਾਸੇ ਲੱਗਿਆ ਹੋਇਆ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸੰਬੰਧ ਨਹੀਂ ਹੈ। ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ “ਪੰਜਾਬੀ ਆਵਾਜ਼ Punjabi Awaaz ” ਨੇ 22 ਨਵੰਬਰ ਨੂੰ ਇਹ ਪੋਸਟ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : 🙏ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਬਣਾਇਆ ਗਿਆ ਕਿਸਾਨ ਦਾ ਬੁੱਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
ਫੇਸਬੁੱਕ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾ ਇਸ ਫੋਟੋ ਨੂੰ ਯਾਨਡੇਕਸ ਟੂਲ ਪਾਇਆ ਅਤੇ ਸਰਚ ਕੀਤਾ। ਸਾਨੂੰ ਇਹ ਫੋਟੋ Kamaldeep Singh ਬਰਾੜ ਨਾਮ ਦੇ ਇੱਕ ਟਵੀਟਰ ਯੂਜ਼ਰ ਦੇ ਅਕਾਊਂਟ ਵਿੱਚ ਮਿਲੀ । 19 ਨਵੰਬਰ 2021 ਨੂੰ ਫੋਟੋ ਨੂੰ ਸ਼ੇਅਰ ਕਰ ਲਿਖਿਆ ਹੋਇਆ ਸੀ : A sculpture of farmer at Integrated Check Post Kartarpur Sahib corridor Dera Baba Nanak. ਟਵੀਟ ਵਿੱਚ ਤੁਸੀਂ ਵਾਇਰਲ ਫੋਟੋ ਨੂੰ ਵੇਖ ਸਕਦੇ ਹੋ।
Jatt Prabhjot ਨਾਮ ਦੇ ਯੂਟਿਊਬ ਚੈਨਲ ਤੇ 18 ਨਵੰਬਰ 2021 ਨੂੰ ਇੱਕ ਵੀਡੀਓ ਅਪਲੋਡ ਮਿਲਿਆ। ਵੀਡੀਓ ਵਿੱਚ ਤੁਸੀਂ ਵਾਇਰਲ ਕਿਸਾਨ ਦੇ ਬੁੱਤ ਨੂੰ ਦੇਖ ਸਕਦੇ ਹੋ। ਪੂਰੀ ਵੀਡੀਓ ਇੱਥੇ ਵੇਖੋ ।
ਵਾਇਰਲ ਬੁੱਤ ਦੀ ਤਸਵੀਰ ਸਾਨੂੰ ਕਈ ਹੋਰ ਯੂਟਿਊਬਰ ਦੇ ਵੀਡੀਓ ਵਿੱਚ ਦਿਖਾਈ ਦਿੱਤੀ।
ਮਾਮਲੇ ਵਿੱਚ ਵੱਧ ਜਾਣਕਰੀ ਲਈ ਅਸੀਂ ਦੈਨਿਕ ਜਾਗਰਣ ਦੇ ਗੁਰਦਸਪੂਰ ਪੱਤਰਕਾਰ ਸੁਨੀਲ ਥਾਨੇਵਾਲੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਬੁੱਤ ਭਾਰਤ ਦੇ ਪਾਸੇ ਹੈ ਅਤੇ ਇਹ ਹਾਲੀਆ ਨਹੀਂ ਪੁਰਾਣਾ ਹੈ। ਇਸਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸੰਬੰਧ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ 13K ਫੋਲੋਵਰਸ ਹਨ ਅਤੇ ਪੇਜ ਨੂੰ 21 ਅਗਸਤ 2019 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਕਿਸਾਨ ਦਾ ਇਹ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗਿਆ ਹੋਇਆ ਹੈ। ਇਹ ਬੁੱਤ ਹਾਲੀਆ ਨਹੀਂ ਪੁਰਾਣਾ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।