ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਵੀਡੀਓ ਵਿਚ ਕੋਈ ‘ਹਿੰਦੂ-ਮੁਸਲਿਮ’ ਐਂਗਲ ਨਹੀਂ ਹੈ। ਇਸਨੂੰ ਭੜਕਾਊ ਮਕਸਦ ਨਾਲ ਸੰਪਰਦਾਇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਕੁੜੀ ਨੂੰ ਇੱਕ ਆਈਸਕ੍ਰੀਮ ਪਾਰਲਰ ਵਿਚ ਭੰਨਤੋੜ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਕੁਝ ਲੋਕ ‘ਹਿੰਦੂ-ਮੁਸਲਿਮ’ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਵਿਆਹੁਤਾ ਮੁਸਲਿਮ ਵਿਅਕਤੀ ਨੇ ਹਿੰਦੂ ਕੁੜੀ ਨਾਲ ਝੂਠ ਬੋਲ ਕੇ ਵਿਆਹ ਕਰਵਾ ਲਿਆ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਵੀਡੀਓ ਦੀ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਦੀ ਹੈ। ਵਿਅਕਤੀ ਦਾ ਨਾਂ ਆਨੰਦ ਪਾਟਿਲ ਸੀ।
ਫੇਸਬੁੱਕ ਪੇਜ “The SSRS चौपाल” ਨੇ 17 ਅਕਤੂਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ : “झूठ बोलकर दो बच्चों के बाप मुस्लिम युवक ने हिन्दू लड़की से आर्य समाज मंदिर में शादी की! सच्चाई सामने आईं तो हंगामा खड़ा होना ही था हिन्दू लड़की अब अपने तकदीर को कोस रही हैं।”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ। ਇਸਦੇ ਨਾਲ ਅਸੀਂ ਕਈ ਵੀਡੀਓ ਗਰੇਬ ਕੱਢੇ। ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਟਾਇਮਸ ਟੁਡੇ ਇੰਡੀਆ ਨਾਂ ਦੇ ਇੱਕ ਲੋਕਲ ਚੈੱਨਲ ਦੇ ਫੇਸਬੁੱਕ ਪੇਜ ‘ਤੇ ਇੱਕ ਖਬਰ ਮਿਲੀ। ਇਸਨੂੰ 14 ਅਕਤੂਬਰ ਨੂੰ ਅਪਲੋਡ ਕੀਤਾ ਗਿਆ ਸੀ। ਇਸਦੇ ਵਿਚ ਦੱਸਿਆ ਗਿਆ ਕਿ ਇੰਦੌਰ ਦੇ ਭੰਵਰਕੁਆ ਖੇਤਰ ਦੇ ਭੋਲਾਰਾਮ ਉਸਤਾਦ ਮਾਰਗ ਵਿਚ ਇੱਕ ਮਹਿਲਾ ਨੇ ਮਚਾਇਆ ਉਤਪਾਦ। ਦੋ ਬੱਚਿਆਂ ਦੇ ਪਿਤਾ ਨੇ ਮਹਿਲਾ ਨੂੰ ਅਨਾਥ ਦੱਸਕੇ ਵਿਆਹ ਕੀਤਾ। ਆਰਯ ਸਮਾਜ ਵਿਚ ਕੀਤਾ ਸੀ 2017 ਅੰਦਰ ਵਿਆਹ। ਆਨੰਦ ਅਮੁਲ ਪਾਰਲਰ ਦੀ ਦੁਕਾਨ ਚਲਾਉਂਦਾ ਹੈ, ਪੀੜਤ ਮਹਿਲਾ ਦਾ ਨਾਂ ਨੇਹਾ ਪਾਟਿਲ ਹੈ। ਪੂਰਾ ਵੀਡੀਓ ਇਥੇ ਵੇਖੋ।
ਪੜਤਾਲ ਦੌਰਾਨ ਸਾਨੂੰ ਇੱਕ ਹੋਰ ਵੀਡੀਓ ਟਵਿੱਟਰ ‘ਤੇ ਮਿਲਿਆ। MP Breaking News ਨਾਂ ਦੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਮਿਲਿਆ। ਇਸਦੇ ਵਿਚ ਵਾਇਰਲ ਵੀਡੀਓ ਵਿਚ ਭੰਨਤੋੜ ਕਰਨ ਵਾਲੀ ਮਹਿਲਾ ਦੇ ਬਿਆਨ ਨੂੰ ਸੁਣਿਆ ਜਾ ਸਕਦਾ ਹੈ। ਇਸਦੇ ਵਿਚ ਯੁਵਤੀ ਨੂੰ ਇਹ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਉਸਨੂੰ ਧੋਖਾ ਦੇਣ ਵਾਲੇ ਯੁਵਕ ਦਾ ਨਾਂ ਆਨੰਦ ਪਾਟਿਲ ਹੈ। ਪੂਰਾ ਵੀਡੀਓ ਵੇਖੋ।
ਪੜਤਾਲ ਦੌਰਾਨ ਸਾਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਖਬਰ ਵਿਚ ਦੱਸਿਆ ਗਿਆ ਕਿ 2017 ਵਿਚ ਮਿਲਕ ਪਾਰਲਰ ਚਲਾਉਣ ਵਾਲੇ ਆਨੰਦ ਪਾਟਿਲ ਨੇ 2017 ਵਿਚ ਯੁਵਤੀ ਨਾਲ ਆਰਯ ਸਮਾਜ ਮੰਦਿਰ ਵਿਚ ਵਿਆਹ ਕੀਤਾ ਸੀ, ਉਹ ਪਹਿਲਾਂ ਤੋਂ ਵਿਆਹੁਤਾ ਸੀ। ਇਸੇ ਕਰਕੇ ਗੁੱਸੇ ਵਿਚ ਆਈ ਯੁਵਤੀ ਨੇ ਪਾਰਲਰ ਵਿਚ ਆ ਕੇ ਭੰਨਤੋੜ ਕੀਤੀ। ਪੂਰੀ ਖਬਰ ਪੜ੍ਹੋ।
ਪੂਰੇ ਮਾਮਲੇ ਦੀ ਸਚਾਈ ਜਾਣਨ ਲਈ ਅਸੀਂ ਇੰਦੌਰ ਪੁਲਿਸ ਨਾਲ ਸੰਪਰਕ ਕੀਤਾ। ਇੰਦੌਰ ਦੇ ਭੰਵਰਕੁਆ ਥਾਣੇ ਦੇ ASI ਮਧੁਕਰ ਵਰਮਾ ਨੇ ਦੱਸਿਆ, ”ਵਾਇਰਲ ਵੀਡੀਓ ਵਿਚ ਕੋਈ ਸੰਪਰਦਾਇਕ ਐਂਗਲ ਨਹੀਂ ਹੈ। ਭੰਵਰਕੁਆ ਖੇਤਰ ਵਿਚ ਆਈਸਕ੍ਰੀਮ ਪਾਰਲਰ ਵਿਚ ਹੰਗਾਮਾ ਮਚਾਉਣ ਵਾਲੀ ਮਹਿਲਾ ਦਾ ਆਰੋਪ ਸੀ ਕਿ ਆਨੰਦ ਨੇ ਉਸਦੇ ਨਾਲ ਧੋਕਾ ਕਰ ਆਰਯ ਸਮਾਜ ਮੰਦਿਰ ਵਿਚ ਵਿਆਹ ਕੀਤਾ। ਵਿਆਹ ਨੂੰ 3 ਸਾਲ ਹੋ ਚੁੱਕੇ ਹਨ। ਦੋਵੇਂ ਹਿੰਦੂ ਹਨ। ਹੰਗਾਮੇ ਦੇ ਬਾਅਦ ਮਹਿਲਾ ਅਤੇ ਆਨੰਦ ਨੂੰ ਥਾਣੇ ਲੈ ਆਇਆ ਗਿਆ। ਦੋਵੇਆਂ ਨੂੰ ਸਮਝਾਇਆ ਗਿਆ ਅਤੇ ਘਰ ਭੇਜ ਦਿੱਤਾ ਗਿਆ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ The SSRS चौपाल ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਵੀਡੀਓ ਵਿਚ ਕੋਈ ‘ਹਿੰਦੂ-ਮੁਸਲਿਮ’ ਐਂਗਲ ਨਹੀਂ ਹੈ। ਇਸਨੂੰ ਭੜਕਾਊ ਮਕਸਦ ਨਾਲ ਸੰਪਰਦਾਇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।