Fact Check : ਦਿੱਲੀ ਵਿਚ ਹੋਈ ਹੱਤਿਆ ਨੂੰ ਫਿਰਕਾਪ੍ਰਸਤ ਰੰਗ ਦੇ ਕੇ ਕੀਤਾ ਜਾ ਰਿਹਾ ਹੈ ਵਾਇਰਲ, ਫਰਜ਼ੀ ਹੈ ਵਾਇਰਲ ਪੋਸਟ
ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਦਿੱਲੀ ਵਿਚ ਹੋਈ ਹੱਤਿਆ ਨੂੰ ਕੁਝ ਲੋਕ ਸੋਸ਼ਲ ਮੀਡੀਆ ‘ਤੇ ਫਰਜੀ ਸੰਪਰਦਾਇਕ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- By: Ashish Maharishi
- Published: Jul 25, 2020 at 05:50 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ CCTV ਫੁਟੇਜ ਵਾਇਰਲ ਹੋ ਰਹੀ ਹੈ। ਇਸਦੇ ਵਿਚ ਕੁਝ ਲੋਕਾਂ ਨੂੰ ਇੱਕ ਵਿਅਕਤੀ ਦੀ ਬੇਹਰਿਹਮੀ ਨਾਲ ਹੱਤਿਆ ਕਰਦੇ ਵੇਖਿਆ ਜਾ ਸਕਦਾ ਹੈ। ਕੁਝ ਲੋਕ ਇਸ ਵੀਡੀਓ ਨੂੰ ਸੰਪਰਦਾਇਕ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਦਿੱਲੀ ਦੇ ਮਾਦੀਪੁਰ ਵਿਚ ਧਰਮ ਵਿਸ਼ੇਸ਼ ਲੋਕਾਂ ਨੇ ਨਾਬਾਲਿਗ ਮੁੰਡੇ ਦੀ ਹੱਤਿਆ ਕਰ ਦਿੱਤੀ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਚਲਿਆ ਕਿ 8 ਜੁਲਾਈ ਨੂੰ ਪੱਛਮੀ ਦਿੱਲੀ ਦੇ ਇੱਕ ਮੋਹੱਲੇ ਵਿਚ ਹੋਈ ਹੱਤਿਆ ਨੂੰ ਕੁਝ ਲੋਕ ਫਰਜੀ ਫਿਰਕਾਪ੍ਰਸਤ ਰੰਗ ਦੇ ਕੇ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਫਰਜੀ ਸਾਬਤ ਹੋਈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “नितेश मिश्रा” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: “दिल्ली के मादीपुर में तीन नाबालिगों जिहादियों ने एक लड़के की मामूली सी बात पर बीच सड़क चाकुओं से गोद कर हत्या कर दी। हम सब जातिवादिता में मर रहे हैं वहाँ इन शांतिदूतों को अच्छी ट्रेंनिग मिलती है।”
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਹ ਇੱਕ CCTV ਫੁਟੇਜ ਸੀ। ਵੀਡੀਓ ਉੱਤੇ ਖੱਬੀ ਤਰਫ ਸਾਨੂੰ ਮਿਤੀ ਨਜ਼ਰ ਆਈ ਅਤੇ ਸੱਜੇ ਪਾਸੇ ਮਾਦੀਪੁਰ ਲਿਖਿਆ ਨਜ਼ਰ ਆਇਆ।
ਇਸਦੇ ਬਾਅਦ ਅਸੀਂ InVID ਵਿਚ ਵਾਇਰਲ ਵੀਡੀਓ ਨੂੰ ਅਪਲੋਡ ਕੀਤਾ। ਇਸਦੇ ਕਈ ਗਰੇਬ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਸਹਾਇਤਾ ਨਾਲ ਸਰਚ ਕੀਤਾ। ਸਾਨੂੰ The Quint ਵਿਚ ਇੱਕ ਖਬਰ ਮਿਲੀ। ਇਸਦੇ ਵਿਚ ਵਾਇਰਲ ਵੀਡੀਓ ਦੇ ਫੁਟੇਜ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਅਨੁਸਾਰ, ਪੱਛਮੀ ਦਿੱਲੀ ਦੇ ਮਾਦੀਪੂਰ ਦੇ ਰਘੁਵੀਰ ਨਗਰ ਵਿਚ ਮਨੀਸ਼ ਨਾਂ ਦੇ ਵਿਅਕਤੀ ਦੀ ਤਿੰਨ ਨਾਬਾਲਗ ਦੁਆਰਾ 28 ਵਾਰ ਖੰਜਰਾਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ 8 ਜੁਲਾਈ ਨੂੰ ਹੋਈ ਸੀ।
ਪੜਤਾਲ ਦੌਰਾਨ ਸਾਨੂੰ ABP ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਵੀ ਵਾਇਰਲ ਵੀਡੀਓ ਦੇ ਫੁਟੇਜ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਵਿਚ ਦੱਸਿਆ ਗਿਆ, “ਦਿੱਲੀ ਦੇ ਰਘੁਬੀਰ ਨਗਰ ਇਲਾਕੇ ਵਿਚ ਇੱਕ ਵਿਅਕਤੀ ਨੂੰ ਤਿੰਨ ਲੋਕਾਂ ਨੇ ਵਿਚਕਾਰ ਸੜਕ ਦੇ ਖੰਜਰਾਂ ਨਾਲ ਗੋਦ ਕੇ ਮਾਰ ਦਿੱਤਾ। ਪੁਲਿਸ ਨੇ ਹੱਤਿਆ ਦੇ ਤਿੰਨੋਂ ਆਰੋਪੀਆਂ ਨੂੰ ਗਿਰਫ਼ਤਾਰ ਕਰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਹੈ।”
ਇਸਨੂੰ ਲੈ ਕੇ ਅਸੀਂ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ। ਦਿੱਲੀ ਪੁਲਿਸ ਦੇ ਪ੍ਰਵਕਤਾ ਅਨਿਲ ਮਿੱਤਲ ਨੇ ਕਿਹਾ, ‘ਇਸ ਘਟਨਾ ਵਿਚ ਕੋਈ ਸੰਪਰਦਾਇਕ ਐਂਗਲ ਨਹੀਂ ਸੀ। ਵਾਇਰਲ ਪੋਸਟ ਫਰਜੀ ਹੈ’
ਅੰਤ ਵਿਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ “नितेश मिश्रा” ਇੱਕ ਖਾਸ ਵਿਚਾਰਧਾਰਾ ਤੋਂ ਪ੍ਰੇਰਿਤ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਦਿੱਲੀ ਵਿਚ ਹੋਈ ਹੱਤਿਆ ਨੂੰ ਕੁਝ ਲੋਕ ਸੋਸ਼ਲ ਮੀਡੀਆ ‘ਤੇ ਫਰਜੀ ਸੰਪਰਦਾਇਕ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- Claim Review : ਯੂਜ਼ਰ ਦਾਅਵਾ ਕਰ ਰਹੇ ਹਨ ਕਿ ਦਿੱਲੀ ਦੇ ਮਾਦੀਪੁਰ ਵਿਚ ਧਰਮ ਵਿਸ਼ੇਸ਼ ਲੋਕਾਂ ਨੇ ਨਾਬਾਲਿਗ ਮੁੰਡੇ ਦੀ ਹੱਤਿਆ ਕਰ ਦਿੱਤੀ।
- Claimed By : FB User- Nitish Mishra
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...