Fact Check: ਇਹ ਭਾਵਨਾਤਮਕ ਕਹਾਣੀ ਸਹੀ ਹੈ, ਪਰ ਇਸਦਾ ਟੋਕੀਓ ਓਲੰਪਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਕਹਾਣੀ ਤਾਂ ਸਹੀ ਹੈ ਪਰ ਇਸਦਾ ਟੋਕੀਓ ਓਲੰਪਿਕਸ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਇਹ ਘਟਨਾ ਦਸੰਬਰ 2012 ਵਿੱਚ ਸਪੇਨ ਵਿੱਚ ਹੋਈ ਇੱਕ ਕ੍ਰਾਸ-ਕੰਟ੍ਰੀ ਰੇਸ ਦੀ ਹੈ
- By: Pallavi Mishra
- Published: Aug 9, 2021 at 06:32 PM
- Updated: Aug 9, 2021 at 06:37 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਐਥਲੀਟਸ ਨੂੰ ਰੇਸਿੰਗ ਟ੍ਰੈਕ’ ਤੇ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੋਕੀਓ ਓਲੰਪਿਕਸ ਵਿੱਚ ਦੇ ਕੀਨੀਆ ਦੇ ਮਸ਼ਹੂਰ ਦੌੜਾਕ ਅਬੇਲ ਮੁਤਾਈ ਓਲੰਪਿਕ ਮੁਕਾਬਲੇ ਦੇ ਅੰਤਿਮ ਰਾਊਂਡ ਵਿੱਚ ਭੱਜਦੇ ਸਮੇਂ ਸਭ ਤੋਂ ਅੱਗੇ ਹੋਣ ਦੇ ਬਾਵਜੂਦ ਕੁਝ ਉਲਝਣ ਦੇ ਕਾਰਨ ਫਾਈਨਲ ਲਾਈਨ ਤੋਂ ਪਹਿਲਾਂ ਹੀ ਰੁਕ ਗਏ ਸੀ। ਪਰ ਉਨ੍ਹਾਂ ਦੇ ਪਿੱਛੇ ਆਉਣ ਵਾਲੇ ਸਪੇਨ ਦੇ ਇਵਾਨ ਫਰਨਾਂਡਿਸ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਏ,ਉਨ੍ਹਾਂ ਨੂੰ ਧੱਕ ਕੇ ਅੰਤਿਮ ਰੇਖਾ ਤੱਕ ਪਹੁੰਚਾ ਦਿੱਤਾ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਕਹਾਣੀ ਤਾਂ ਸਹੀ ਹੈ। ਪਰ ਇਸਦਾ ਟੋਕੀਓ ਓਲੰਪਿਕਸ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਇਹ ਘਟਨਾ ਦਸੰਬਰ 2012 ਵਿੱਚ ਸਪੇਨ ਵਿੱਚ ਹੋਈ ਇੱਕ ਕ੍ਰਾਸ- ਕੰਟ੍ਰੀ ਰੇਸ ਦੀ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Jaigaon Student’s ਨੇ ਇਹ ਪੋਸਟ ਸ਼ੇਅਰ ਕੀਤਾ ਜਿਸ ਵਿੱਚ ਤਸਵੀਰ ਦੇ ਨਾਲ ਲਿਖਿਆ ਗਿਆ ਹੈ : ਸੁਪ੍ਰਭਾਤ ਸਾਡੇ ਫੇਸਬੁੱਕ ਦੋਸਤਾਂ ਨੂੰ ਇਸ ਟੋਕੀਓ ਓਲੰਪਿਕਸ ਦੀ ਮਹਾਨ ਘਟਨਾ* ਕੇਨੀਆਂ ਦੇ ਮਸ਼ਹੂਰ ਦੌੜਾਕ ਅਬੇਲ ਮੁਤਾਈ ਓਲੰਪਿਕ ਮੁਕਾਬਲੇ ਦੇ ਆਖ਼ਰੀ ਰਾਉਂਡ ਵਿੱਚ ਭੱਜਦੇ ਸਮੇਂ ਅੰਤਿਮ ਲਾਈਨ ਤੋਂ ਕੁਝ ਮੀਟਰ ਹੀ ਦੂਰ ਸਨ ਅਤੇ ਉਨ੍ਹਾਂ ਦੇ ਸਾਰੇ ਮੁਕਾਬਲੇ ਵਾਲੇ ਖਿਡਾਰੀ ਪਿੱਛੇ ਸੀ । ਅਬੇਲ ਨੇ ਸੋਨੇ ਦਾ ਪਦਕ ਲਗਭਗ ਜਿੱਤ ਹੀ ਲਿਆ ਸੀ, ਇਨ੍ਹੇ ਵਿੱਚ ਕੁਝ ਗਲਤਫਹਿਮੀ ਦੇ ਕਾਰਨ ਉਹ ਅੰਤਿਮ ਰੇਖਾ ਸਮਝਦੇ ਹੋਏ ਇੱਕ ਮੀਟਰ ਪਹਿਲਾਂ ਹੀ ਰੋਕ ਗਏ। ਉਨ੍ਹਾਂ ਦੇ ਪਿੱਛੇ ਆਉਣ ਵਾਲੇ #ਸਪੇਨਇਵਾਨ ਫਰਨਾਂਡਿਸ ਦੇ ਧਿਆਨ ਵਿੱਚ ਆਇਆ ਕਿ ਅੰਤਿਮ ਰੇਖਾ ਸਮਝ ਨਹੀਂ ਆਉਣ ਕਰਕੇ ਉਹ ਪਹਿਲਾਂ ਹੀ ਰੁਕ ਗਏ। ਉਸਨੇ ਚਿੱਲਾਕਰ ਅਬੇਲ ਨੂੰ ਅੱਗੇ ਜਾਣ ਲਈ ਕਿਹਾ ਲੇਕਿਨ ਸਪੇਨਿਸ਼ ਨਾ ਸਮਝਣ ਦੇ ਕਾਰਣ ਉਹ ਨਹੀਂ ਹਿਲਿਆ। ਅਖੀਰ ਵਿੱਚ ਇਵਾਨ ਨੇ ਉਸਨੂੰ ਧੱਕ ਕੇ ਅੰਤਿਮ ਰੇਖਾ ਤੱਕ ਪਹੁੰਚਾ ਦਿੱਤਾ। ਇਸ ਨਾਲ ਅਬੇਲ ਦਾ ਪਹਿਲਾ ਅਤੇ ਇਵਾਨ ਦਾ ਦੂਜਾ ਨੰਬਰ ਆਇਆ। ਪੱਤਰਕਾਰਾਂ ਨੇ ਇਵਾਨ ਨੂੰ ਪੁੱਛਿਆ “ਤੁਸੀਂ ਅਜਿਹਾ ਕਿਉਂ ਕੀਤਾ?ਮੌਕਾ ਮਿਲਣ ਦੇ ਬਾਵਜੂਦ ਤੁਸੀਂ ਪਹਿਲਾ ਨੰਬਰ ਕਿਉਂ ਗੁਆਇਆ? ” ਈਵਾਨ ਨੇ ਕਿਹਾ, “ਮੇਰਾ ਸੁਪਨਾ ਹੈ ਕਿ #ਅਸੀਂ ਇੱਕ ਦਿਨ ਅਜਿਹੀ ਮਾਨਵਜਾਤੀ ਬਣਾਵਾਂਗੇ ਜੋ ਇੱਕ ਦੂਜੇ ਦੀ ਮਦਦ ਕਰੇਗੀ ਨਾ ਕਿ ਉਸਦੀ ਭੂਲ ਦਾ ਫਾਇਦਾ ਉਠਾਏਗੀ। ਅਤੇ ਮੈਂ ਪਹਿਲਾ ਨੰਬਰ ਨਹੀਂ ਗੁਆਇਆ।” ਪੱਤਰਕਾਰ ਨੇ ਫਿਰ ਕਿਹਾ, “ਪਰ ਤੁਸੀਂ ਕੇਨਿਯਨ ਮੁਕਾਬਲੇਬਾਜ਼ ਨੂੰ ਧਕੇਲ ਕਰ ਅੱਗੇ ਲਾਇਆ ਹੈ ।” ਇਸ ਤੇ ਇਵਾਨ ਨੇ ਕਿਹਾ, “ਉਹ ਪਹਿਲੇ ਨੰਬਰ ਤੇ ਹੀ ਸੀ । ਇਹ ਪ੍ਰਤੀਯੋਗਿਤਾ ਉਸਦੀ ਹੀ ਸੀ।” ਪੱਤਰਕਾਰ ਨੇ ਫਿਰ ਕਿਹਾ “ਪਰ ਤੁਸੀਂ ਸੋਨੇ ਦਾ ਪਦਕ ਜਿੱਤ ਸਕਦੇ ਸੀ” “ਉਸ ਨੂੰ ਜਿੱਤਣ ਦਾ ਕੀ ਮਤਲਬ ਹੁੰਦਾ। ਮੇਰੇ ਪਦਕ ਨੂੰ ਸਨਮਾਨ ਮਿਲਦਾ ? ਮੇਰੀ ਮਾਂ ਨੇ ਮੈਨੂੰ ਕੀ ਕਿਹਾ ਹੁੰਦਾ ? ਸੰਸਕਾਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਜਾਂਦੇ ਹਨ । ਮੈਂ ਅਗਲੀ ਪੀੜ੍ਹੀ ਨੂੰ ਕੀ ਦਿੱਤਾ ਹੁੰਦਾ ? ਦੂਜਿਆਂ ਦੀ ਕਮਜ਼ੋਰੀ ਜਾਂ ਅਗਿਆਨਤਾ ਦਾ ਫਾਇਦਾ ਨਾ ਉਠਾਏ ਹੋਏ ਉਨ੍ਹਾਂ ਦੀ ਮਦਦ ਕਰਨ ਦੀ ਸਿੱਖਿਆ ਮੇਰੀ ਮਾਂ ਨੇ ਮੈਨੂੰ ਦਿੱਤੀ ਹੈ ।” #TokyoOlympics2020″
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਦੀ ਖੋਜ ਕੀਤੀ। english.elpais.com ਵਿੱਚ 20 ਦਸੰਬਰ 2012 ਨੂੰ ਪਬਲਿਸ਼ ਇੱਕ ਖਬਰ ਵਿੱਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਖਬਰ ਦੇ ਅਨੁਸਾਰ “ਅਨੁਵਾਦਿਤ : 2 ਦਸੰਬਰ 2012 ਨੂੰ, ਸਪੈਨਿਸ਼ ਐਥਲੀਟ ਇਵਾਨ ਫਰਨਾਂਡਿਸ ਅਨਾਯਾ , ਨਵਰੇ ਵਿੱਚ ਇੱਕ ਕ੍ਰਾਸ- ਕੰਟ੍ਰੀ ਰੇਸ ਵਿੱਚ ਮੁਕਾਬਲਾ ਕਰ ਰਹੇ ਸੀ। ਉਹ ਕੇਨਿਯਨ ਐਥਲੀਟ ਹਾਬੀਲ ਮੁਤਾਈ ਤੋਂ ਥੋੜ੍ਹੀ ਦੂਰੀ ਤੇ ਦੂਜੇ ਸਥਾਨ ਤੇ ਚੱਲ ਰਹੇ ਸਨ। ਜਿਉਂ ਹੀ ਉਹ ਫਿਨਿਸ਼ ਲਾਈਨ ਵਿੱਚ ਦਾਖਲ ਹੋਏ, ਉਨ੍ਹਾਂ ਨੇ ਦੌੜ ਦੇ ਨਿਸ਼ਚਿਤ ਜੇਤੂ ਕੇਨਿਯਨ ਧਾਵਕ ਨੂੰ ਗਲਤੀ ਨਾਲ ਫਿਨਿਸ਼ ਲਾਈਨ ਤੋਂ ਲਗਭਗ 10 ਮੀਟਰ ਪਹਿਲਾਂ ਖਿੱਚੀ ਗਈ ਲਾਈਨ ਨੂੰ ਫਿਨਿਸ਼ ਲਾਈਨ ਸਮਝਦੇ ਹੋਏ ਰੁਕਦੇ ਵੇਖਿਆ। ਫਰਨਾਂਡੀਜ਼ ਅਨਾਯਾ ਨੇ ਮੁਤਾਈ ਦੀ ਗਲਤੀ ਦਾ ਫਾਇਦਾ ਉਠਾਉਣ ਦੀ ਬਜਾਏ, ਇਸ਼ਾਰਿਆਂ ਦੀ ਵਰਤੋਂ ਕਰਦਿਆਂ, ਕੇਨਿਆਈ ਖਿਡਾਰੀ ਨੂੰ ਫਿਨਿਸ਼ ਲਾਈਨ ਵੱਲ ਨਿਰਦੇਸ਼ਿਤ ਕੀਤਾ ਅਤੇ ਉਸਨੂੰ ਪਹਿਲਾਂ ਪਾਰ ਕਰਨ ਦਿੱਤਾ।
ਸਾਨੂੰ ਇਹ ਤਸਵੀਰ ਡਿਸਕ੍ਰਿਪਸ਼ਨ ਦੇ ਨਾਲ thehindu.com ਅਤੇ usatoday.com ਤੇ ਵੀ ਮਿਲੀ।
ਇਸ ਵਿਸ਼ੇ ਵਿੱਚ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਸਪੋਰਟਸ ਹੈਡ ਵਿਪਲਵ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਕਨਫਰਮ ਕੀਤਾ ਕਿ ਇਹ ਦਾਅਵਾ ਭ੍ਰਮਕ ਹੈ ਅਤੇ ਇਹ ਘਟਨਾ 2012 ਦੀ ਹੈ, ਟੋਕਿਓ ਓਲੰਪਿਕਸ ਦੀ ਨਹੀਂ।
ਫੇਸਬੁੱਕ ਤੇ ਇਹ ਪੋਸਟ Jaigaon Student’s ਨਾਮ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤੀ ਸੀ। ਇਸ ਪੇਜ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਇਸ ਪੇਜ ਦੇ ਸਿਰਫ 22 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਕਹਾਣੀ ਤਾਂ ਸਹੀ ਹੈ ਪਰ ਇਸਦਾ ਟੋਕੀਓ ਓਲੰਪਿਕਸ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਇਹ ਘਟਨਾ ਦਸੰਬਰ 2012 ਵਿੱਚ ਸਪੇਨ ਵਿੱਚ ਹੋਈ ਇੱਕ ਕ੍ਰਾਸ-ਕੰਟ੍ਰੀ ਰੇਸ ਦੀ ਹੈ
- Claim Review : ਟੋਕੀਓ ਓਲੰਪਿਕਸ ਵਿੱਚ ਕੀਨੀਆ ਦੇ ਮਸ਼ਹੂਰ ਦੌੜਾਕ ਅਬੇਲ ਮੁਤਾਈ, ਓਲੰਪਿਕ ਪ੍ਰਤੀਯੋਗਤਾ ਦੇ ਅੰਤਿਮ ਰਾਉਂਡ ਵਿੱਚ ਭੱਜਦੇ ਹੋਏ ਸਭ ਤੋਂ ਅੱਗੇ ਹੋਣ ਦੇ ਬਾਵਜੂਦ ਅੰਤਿਮ ਲਾਈਨ ਤੋਂ ਪਹਿਲਾ ਕਿਸੀ ਉਲਝਣ ਦੇ ਕਾਰਨ ਰੁਕ ਗਏ ਸੀ। ਪਰ ਉਨ੍ਹਾਂ ਦੇ ਪਿੱਛੇ ਆਉਣ ਵਾਲੇ ਸਪੇਨ ਦੇ ਇਵਾਨ ਫਰਨਾਂਡਿਸ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਏ ਉਨ੍ਹਾਂ ਨੂੰ ਧੱਕ ਕੇ ਅੰਤਿਮ ਰੇਖਾ ਤੱਕ ਪਹੁੰਚਾ ਦਿੱਤਾ।
- Claimed By : Jaigaon Student's
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...