ਸੁਭਾਸ਼ ਚੰਦਰ ਬੋਸ ਨੂੰ ਗਜਾਨਨ ਮਹਾਰਾਜ ਦੇ ਨਾਲ ਕਲਿਕ ਨਹੀਂ ਕੀਤਾ ਗਿਆ ਸੀ , ਵਾਇਰਲ ਫੋਟੋ ਵਿੱਚ ਪੁਰੀ ਦੇ ਕਰਨਲ ਨਿਜ਼ਾਮੁਦੀਨ ਅਤੇ ਸ਼ੰਕਰਾਚਾਰੀਆ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ): ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਤੰਤਰਤਾ ਸੇਨਾਨੀ ਸੁਭਾਸ਼ ਚੰਦਰ ਬੋਸ ਦੇ ਨਾਲ ਬੈਠਿਆਂ ਵਿਅਕਤੀ ਅਕੋਲਾ ਦੇ ਸੰਤ ਗਜਾਨਨ ਮਹਾਰਾਜ ਹੈ । ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤਸਵੀਰ ਵਿੱਚ ਸੁਭਾਸ਼ ਚੰਦਰ ਬੋਸ ਦੇ ਨਾਲ ਦਿੱਖ ਰਹੇ ਵਿਅਕਤੀ ਗਜਾਨਨ ਮਹਾਰਾਜ ਨਹੀਂ ਬਲਕਿ ਪੁਰੀ ਦੇ ਸ਼ੰਕਰਾਚਾਰੀਆ ਸਨ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ਦਿਨੇਸ਼ ਰੰਭਿਆ ਨੇ 16 ਸਤੰਬਰ ਨੂੰ ‘ਆਠਵਨਿਤਲੀ ਮਰਾਠੀ ਗਾਨੀ ‘ ਗਰੁੱਪ ਵਿੱਚ ਸੁਭਾਸ਼ ਚੰਦਰ ਬੋਸ ਦੀ ਇੱਕ ਤਸਵੀਰ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਸ਼੍ਰੀ ਸੰਤ ਗਜਾਨਨ ਮਹਾਰਾਜ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਇੱਕ ਦੁਰਲੱਭ ਤਸਵੀਰ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਗਜਾਨਨ ਮਹਾਰਾਜ ਅਕੋਲਾ ਆਉਂਦੇ ਸਨ, ਇਸ ਲਈ ਇਸਨੂੰ ਰਾਮਦਾਸਪੇਠ, ਅਕੋਲਾ ਦੇ ਇੱਕ ਸ਼ਰਧਾਲੂ ਨੇ ਆਪਣੇ ਸਟੂਡੀਓ ਵਿੱਚ ਕਲਿਕ ਕੀਤਾ ਸੀ। ਤਸਵੀਰ ਦਾ ਨੈਗੇਟਿਵ ਅਜੇ ਵੀ ਸੁਰੱਖਿਅਤ ਹੈ।
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਗੂਗਲ ਰਿਵਰਸ ਇਮੇਜ ਸਰਚ ਨਾਲ ਕੀਤੀ। ਸਾਨੂੰ ਇਸ ਫੋਟੋ ਦੇ ਕਈ ਨਤੀਜੇ ਮਿਲੇ ਹਨ।
ਸਾਨੂੰ ਇਹ ਫੋਟੋ 5 ਅਪ੍ਰੈਲ, 2016 ਨੂੰ #IndianHistory @RareHistorical ਤੇ ਪੋਸਟ ਕੀਤੇ ਗਏ ਇੱਕ ਟਵੀਟ ਵਿੱਚ ਮਿਲੀ। ਇਸ ਪੋਸਟ ਦੇ ਨਾਲ ਲਿਖਿਆ ਸੀ “ਨੇਤਾਜੀ ਸੁਭਾਸ਼ ਚੰਦਰ ਬੋਸ ਪੁਰੀ-ਉੜੀਸਾ ਦੇ ਸ਼ੰਕਰਾਚਾਰੀਆ ਦੇ ਨਾਲ।
ਸਾਨੂੰ ਇਹ ਤਸਵੀਰ ਕਾਂਗਰਸ ਦੇ ਵੇਰੀਫਾਈਡ ਟਵੀਟਰ ਹੈਂਡਲ ਤੇ ਵੀ ਸ਼ੇਅਰ ਕੀਤੀ ਗਈ ਮਿਲੀ।
ਬੇਟਰਫੋਟੋਗ੍ਰਾਫੀ ਡਾਟ ਇਨ ਤੇ ਵੀ ਇਹ ਤਸਵੀਰ ਮਿਲੀ। ਵੈੱਬਸਾਈਟ ਦੇ ਅਨੁਸਾਰ ਫੋਟੋ ਨੂੰ ਮਨੋਰੰਜਨ ਘੋਸ਼ ਨੇ ਕਲਿਕ ਕੀਤਾ ਸੀ।
ਅਸੀਂ ਇਹ ਵੀ ਚੈੱਕ ਕੀਤਾ ਕਿ ਤਸਵੀਰ ਵਿੱਚ ਦਿੱਖ ਰਿਹਾ ਦੂਜਾ ਵਿਅਕਤੀ ਕੌਣ ਸੀ । ਗੂਗਲ ਰਿਵਰਸ ਇਮੇਜ ਸਰਚ ਰਾਹੀਂ ਵਿਸ਼ਵਾਸ ਨਿਊਜ਼ ਨੂੰ ਪਤਾ ਚੱਲਿਆ ਕਿ ਤਸਵੀਰ ਵਿੱਚ ਦਿੱਖ ਰਿਹਾ ਦੂਜਾ ਵਿਅਕਤੀ ‘ਕਰਨਲ ’ ਨਿਜ਼ਾਮੁਦੀਨ, ਇੱਕ ਡਰਾਈਵਰ ਜਿਸਨੇ ਨੇਤਾਜੀ ਬੋਸ ਨੂੰ ਬਚਾਉਣ ਲਈ 3 ਗੋਲੀਆਂ ਖਾਈਆਂ ਸੀ।
ਹੁਣ ਇਹ ਸਪੱਸ਼ਟ ਹੋ ਗਿਆ ਸੀ ਕਿ ਸੁਭਾਸ਼ ਚੰਦਰ ਬੋਸ ਦੇ ਨਾਲ ਤਸਵੀਰ ਵਿੱਚ ਬਾਕੀ ਦੇ ਦੋ ਲੋਕ ਪੁਰੀ ਦੇ ਸ਼ੰਕਰਾਚਾਰੀਆ ਅਤੇ ਕਰਨਲ ਨਿਜ਼ਾਮੁਦੀਨ ਹਨ।
ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਅੰਬਰੀਸ਼ ਪੁੰਡਲਿਕ ਨਾਲ ਸੰਪਰਕ ਕੀਤਾ , ਜਿਨ੍ਹਾਂ ਨੇ ਸੁਭਾਸ਼ ਚੰਦਰ ਬੋਸ ਤੇ ਆਪਣੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਕਿਹਾ, “ਗਜਾਨਨ ਮਹਾਰਾਜ ਨੇ 1910 ਵਿੱਚ ਸਮਾਧੀ ਲਈ ਸੀ ਜਦੋਂ ਕਿ ਸੁਭਾਸ਼ ਚੰਦਰ ਬੋਸ ਦਾ ਜਨਮ 1897 ਵਿੱਚ ਹੋਇਆ ਸੀ। ਯਾਨੀ 1910 ਵਿੱਚ ਉਨ੍ਹਾਂ ਦੀ ਉਮਰ 13 ਸਾਲ ਰਹੀ ਹੋਣੀ। ਸਾਫ ਹੈ ਕਿ ਤਸਵੀਰ ਵਿੱਚ ਸੁਭਾਸ਼ ਚੰਦਰ ਬੋਸ ਦੇ ਨਾਲ ਗਜਾਨਨ ਮਹਾਰਾਜ ਨਹੀਂ ਹੋ ਸਕਦੇ । ਤਸਵੀਰ ਵਿੱਚ ਦਿੱਖ ਰਹੇ ਵਿਅਕਤੀ ਪੁਰੀ ਦੇ ਸ਼ੰਕਰਾਚਾਰੀਆ ਹਨ। ”
ਵਿਸ਼ਵਾਸ ਨਿਊਜ਼ ਨੇ ਫਿਰ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦਾ ਸੋਸ਼ਲ ਬੈਕਗ੍ਰਾਉੰਡ ਚੈੱਕ ਕੀਤਾ। ਦਿਨੇਸ਼ ਰੰਭਿਆ ਮੁੰਬਈ ਦੇ ਰਹਿਣ ਵਾਲੇ ਹੈ ਅਤੇ ‘ਆਠਵਣੀਤਲੀ ਮਰਾਠੀ ਗਾਣੀ,ਸਮੂਹ ਦੇ 3.3 ਲੱਖ ਤੋਂ ਵੱਧ ਮੈਂਬਰ ਹਨ।
ਨਤੀਜਾ: ਸੁਭਾਸ਼ ਚੰਦਰ ਬੋਸ ਨੂੰ ਗਜਾਨਨ ਮਹਾਰਾਜ ਦੇ ਨਾਲ ਕਲਿਕ ਨਹੀਂ ਕੀਤਾ ਗਿਆ ਸੀ , ਵਾਇਰਲ ਫੋਟੋ ਵਿੱਚ ਪੁਰੀ ਦੇ ਕਰਨਲ ਨਿਜ਼ਾਮੁਦੀਨ ਅਤੇ ਸ਼ੰਕਰਾਚਾਰੀਆ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।