ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇਹ ਤਸਵੀਰ ਦਿੱਲੀ ਦੀ ਨਹੀਂ ਬਲਕਿ ਯੂ.ਪੀ ਦੇ ਫਿਰੋਜ਼ਾਬਾਦ ਦੀ ਹੈ। ਫਿਰੋਜ਼ਾਬਾਦ ਵਿੱਚ ਇੱਕ ਨਿੱਜੀ ਹਸਪਤਾਲ ਡੇਂਗੂ ਦੇ ਮਰੀਜਾਂ ਦਾ ਇਲਾਜ ਫੁੱਟਪਾਥ ਤੇ ਕਰ ਰਿਹਾ ਸੀ, ਜਦੋਂ ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਤਾਂ ਇਸ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ , ਜਿਸ ਵਿੱਚ ਫੁੱਟਪਾਥ ਤੇ ਕੁਝ ਮਰੀਜਾਂ ਨੂੰ ਬੈਠੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਨਾਲ ਦੀਵਾਰ ਤੇ ਗੁਲੂਕੋਜ ਦੀਆਂ ਬੋਤਲਾਂ ਵੀ ਟੰਗੀਆਂ ਹੋਈਆ ਹਨ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਦਾ ਹਾਲ ਹੈ। ਜਿੱਥੇ ਡੇਂਗੂ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈਡ ਨਾਲ ਮਿਲਣ ਕਾਰਨ ਉਨ੍ਹਾਂ ਦਾ ਇਲਾਜ਼ ਫੁੱਟਪਾਥ ਤੇ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਦਿੱਲੀ ਦੀ ਨਹੀਂ ਬਲਕਿ ਯੂ.ਪੀ ਦੇ ਫਿਰੋਜ਼ਾਬਾਦ ਦੀ ਹੈ। ਫਿਰੋਜ਼ਾਬਾਦ ਵਿੱਚ ਇੱਕ ਨਿੱਜੀ ਹਸਪਤਾਲ ਡੇਂਗੂ ਦੇ ਮਰੀਜਾਂ ਦਾ ਇਲਾਜ ਫੁੱਟਪਾਥ ਤੇ ਕਰ ਰਿਹਾ ਸੀ, ਜਦੋਂ ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਤਾਂ ਇਸ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ ” Social media cell halqa talwandi sabo PYC ” ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ : ਪੰਜਾਬ ਆ ਕੇ ਸਿਹਤ ਸਹੂਲਤਾਂ ਦੀਆਂ ਗਰੰਟੀਆਂ ਦੇਣ ਵਾਲੇ ਕੇਜਰੀਵਾਲ ਦੀ ਦਿੱਲੀ ਦੇ ਹਾਲਾਤ ਦੇਖ ਲਓ👇🏻 ਡੇਂਗੂ ਨਾਲ ਪੀੜਤ ਮਰੀਜ਼ਾਂ ਲਈ ਹਸਪਤਾਲਾ਼ਂ ‘ਚ ਜਗ੍ਹਾ ਤੱਕ ਨਹੀ ਤੇ ਅਨੇਕਾਂ ਫੁੱਟਪਾਥਾਂ ਤੇ ਇਹ ਮਰੀਜ਼ ਗੁਲੂਕੋਜ ਦੀਆਂ ਬੋਤਲਾਂ ਟੰਗੀ ਬੈਠੇ ਨੇ, ਇਸ ਤੋਂ ਪਹਿਲਾਂ ਕੇਜਰੀਵਾਲ ਦੇ ਮੁਹੱਲਾ ਕਲੀਨਿਕਾਂ ‘ਚ ਗਧੇ ਘੋਡ਼ੇ ਇਲਾਜ ਕਰਵਾਉਂਦੇ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਸਨ। ਪੰਜਾਬ ਵਾਸੀਓ ਈਸਟ ਇੰਡੀਆ ਕੰਪਨੀ ਦੀ ਵਿਚਾਰਧਾਰਾ ਰੱਖਣ ਵਾਲੇ ਕੇਜਰੀਵਾਲ ਤੋਂ ਬਚ ਕੇ ਰਹੋ #ਇੰਚਾਰਜਸੋਸ਼ਲਮੀਡੀਆ
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਵੱਲੋਂ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਯਾਨਡੇਕਸ ਟੂਲ ਰਾਹੀਂ ਸਰਚ ਕੀਤਾ। ਸਾਨੂੰ ਇਹ ਫੋਟੋ ਕਈ ਨਿਊਜ਼ ਵੈੱਬਸਾਈਟਾਂ ਤੇ ਲੱਗੀ ਮਿਲੀ । ਦੈਨਿਕ ਜਾਗਰਣ ਤੇ 6 ਅਕਤੂਬਰ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਹ ਤਸਵੀਰ ਮਿਲੀ । ਖਬਰ ਨੂੰ ਪ੍ਰਕਾਸ਼ਿਤ ਕਰਕੇ ਸਿਰਲੇਖ ਲਿਖਿਆ ਗਿਆ ਸੀ : फुटपाथ पर मरीजों का इलाज करने वाला डाक्टर बेनकाब
ਖਬਰ ਅਨੁਸਾਰ ਡੇਂਗੂ, ਵਾਇਰਲ ਬੁਖਾਰ ਅਤੇ ਹੋਰ ਬਿਮਾਰੀਆਂ ਦੇ ਕਹਿਰ ਦੇ ਵਿਚਕਾਰ ਕਠਫੋਰੀ ਵਿੱਚ ਫਲਾਈਓਵਰ ਦੇ ਫੁੱਟਪਾਥ ‘ਤੇ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ ਬਿਨਾਂ ਪੰਜੀਕਰਨ ਦੇ ਹਸਪਤਾਲ ਚਲਾ ਰਿਹਾ ਸੀ। ਬੀ.ਏ.ਐਮ.ਐਸ ਦੀ ਡਿਗਰੀ ਹੋਣ ਤੋਂ ਬਾਅਦ ਐਲੋਪੈਥਿਕ ਢੰਗ ਨਾਲ ਇਲਾਜ ਕਰ ਰਿਹਾ ਸੀ। ਫੁੱਟਪਾਥ ‘ਤੇ ਦਾਖਲ ਮਰੀਜ਼ਾਂ ਤੋਂ ਪੂਰੀ ਫੀਸ ਵਸੂਲੀ ਜਾਂਦੀ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਕੋਈ ਹੋਰ ਜਗ੍ਹਾ ਭੇਜ ਕੇ ਹਸਪਤਾਲ ਨੂੰ ਸੀਲ ਕਰ ਦਿੱਤਾ। ਹੁਣ ਕਲੀਨਿਕ ਦਾ ਪੰਜੀਕਰਨ ਵੀ ਰੱਦ ਹੋ ਸਕਦਾ ਹੈ। ਪੂਰੀ ਖਬਰ ਇੱਥੇ ਪੜ੍ਹੋ।
patrika.com ਦੀ ਵੈੱਬਸਾਈਟ ਤੇ 5 ਅਕਤੂਬਰ 2021 ਨੂੰ ਇਸ ਘਟਨਾ ਨਾਲ ਜੁੜੀ ਖਬਰ ਮਿਲੀ। ਖਬਰ ਦੇ ਮੁਤਾਬਿਕ ” ਫਿਰੋਜ਼ਾਬਾਦ ਦੇ ਇੱਕ ਬਿਨਾ ਨਾਮ ਤੋਂ ਚਲ ਰਹੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਡਿਵਾਈਡਰ ਤੇ ਬਿਠਾ ਕੇ ਕੀਤਾ ਜਾ ਰਿਹਾ ਸੀ ਇਲਾਜ਼ , ਸਿਹਤ ਵਿਭਾਗ ਨੇ ਕਰਵਾਇਆ ਸੀਲ” ਪੂਰੀ ਖਬਰ ਇੱਥੇ ਪੜ੍ਹ ਸਕਦੇ ਹੋ।
mediavigil.com ਦੀ ਵੈੱਬਸਾਈਟ ਤੇ ਵੀ ਸਾਨੂੰ ਸੰਬੰਧਿਤ ਖਬਰ ਮਿਲੀ । ਖਬਰ ਅਨੁਸਾਰ ” डॉ अश्विनी गुप्ता कस्बा कठफोरी में नर्सिंग होम चलाते हैं। सोमवार को इसी नर्सिंग होम का एक वीडियो वायरल होने के बाद प्रशासन में हड़कंप मच गया। इसकी जानकारी डीएम चंद्र विजय सिंह को हुई तो उन्होंने स्वास्थ्य विभाग के अधिकारियों को अवगत किया और जांच के आदेश दिए। डीएम के निर्देश पर एसीएमओ डॉ. अशोक कुमार के नेतृत्व में स्वास्थ्य विभाग की टीम पुलिस बल के साथ मौके पर पहुंची। टीम की जांच के बाद नर्सिंग होम को सीज़ कर दिया गया है। बड़ी संख्या में ग्रामीण भी जमा हो गए। इसको लेकर इलाके में हड़कंप मच गया है।” ਪੂਰੀ ਖਬਰ ਇਥੇ ਵੇਖੋ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੇ ਸੰਬੰਧ ਵਿੱਚ ਦੈਨਿਕ ਜਾਗਰਣ ਆਗਰਾ ਦੇ ਡਿਜੀਟਲ ਹੈੱਡ ਪ੍ਰਤੀਕ ਗੁਪਤਾ ਨਾਲ ਸੰਪਰਕ ਕੀਤਾ। ਅਸੀਂ ਵਹਟਸਐੱਪ ਤੇ ਉਨ੍ਹਾਂ ਦੇ ਨਾਲ ਇਹ ਫੋਟੋ ਵੀ ਸ਼ੇਅਰ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਦਿੱਲੀ ਦੀ ਨਹੀਂ ਫਿਰੋਜ਼ਾਬਾਦ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਹਸਪਤਾਲ ਨੇ ਆਪਣੇ ਮਰੀਜ਼ ਫੁੱਟਪਾਥ ਤੇ ਲਿਟਾ ਦਿੱਤੇ, ਜਦੋਂ ਇਹ ਫੋਟੋ ਵਾਇਰਲ ਹੋਈ ਤਾਂ ਉਸ ਹਸਪਤਾਲ ਤੇ ਐਕਸ਼ਨ ਲਿਆ ਗਿਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਵਾਇਰਲ ਫੋਟੋ ਦਾ ਦਿੱਲੀ ਨਾਲ ਕੋਈ ਸੰਬੰਧ ਨਹੀਂ ਹੈ।
ਪੜਤਾਲ ਦੇ ਅੰਤਿਮ ਪੜਾਵ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਫੋਟੋ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ । ਜਾਂਚ ਵਿੱਚ ਸਾਨੂੰ ਪਤਾ ਲੱਗਿਆ 624 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 1 ਅਗਸਤ 2020 ਨੂੰ ਬਣਾਇਆ ਗਿਆ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇਹ ਤਸਵੀਰ ਦਿੱਲੀ ਦੀ ਨਹੀਂ ਬਲਕਿ ਯੂ.ਪੀ ਦੇ ਫਿਰੋਜ਼ਾਬਾਦ ਦੀ ਹੈ। ਫਿਰੋਜ਼ਾਬਾਦ ਵਿੱਚ ਇੱਕ ਨਿੱਜੀ ਹਸਪਤਾਲ ਡੇਂਗੂ ਦੇ ਮਰੀਜਾਂ ਦਾ ਇਲਾਜ ਫੁੱਟਪਾਥ ਤੇ ਕਰ ਰਿਹਾ ਸੀ, ਜਦੋਂ ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਤਾਂ ਇਸ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।