ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਿਰੀ ਤਾਰੀਖ 31 ਮਾਰਚ ਦੇਰ ਸ਼ਾਮ ਆਏ ਨਿਰ੍ਦੇਸ਼ ਅਨੁਸਾਰ 30 ਜੂਨ 2021 ਤੱਕ ਵਧਾ ਦਿੱਤੀ ਗਈ ਹੈ, ਐਵੇਂ ਨਾ ਕਰਨ ਦੀ ਸਥਿਤੀ ਵਿੱਚ ਜੁਰਮਾਨਾ 10000 ਰੁਪਏ ਨਹੀਂ ਸਗੋ 1000 ਰੁਪਏ ਹੈ। ਇਸ ਲਈ ਵਾਇਰਲ ਪੋਸਟ ਭ੍ਰਮਕ ਹੈ ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸ਼ੋਸ਼ਲ ਮੀਡਿਆ ਵਿੱਚ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ 31 ਮਾਰਚ 2021 ਤੋਂ ਪਹਿਲਾ ਆਪਣਾ ਪਰਮਾਨੈਂਟ ਅਕਾਊਂਟ ਨੰਬਰ ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ 10000 ਰੁਪਿਆਂ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ । ਇਸਦੇ ਨਾਲ ਹੀ ਤੁਹਾਡਾ ਪੈਨ ਇੰਵੈਲਿਡ ਹੋ ਜਾਵੇਗਾ ।
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤੇ ਇਸਨੂੰ ਭ੍ਰਮਕ ਪਾਇਆ। ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਿਰੀ ਤਾਰੀਖ 31 ਮਾਰਚ ਦੇਰ ਸ਼ਾਮ ਆਏ ਨਿਰ੍ਦੇਸ਼ ਅਨੁਸਾਰ 30 ਜੂਨ 2021 ਤਕ ਵਧਾ ਦਿੱਤੀ ਗਈ ਹੈ, ਤੇ ਐਵੇਂ ਨਾ ਕਰਨ ਤੇ ਜੁਰਮਾਨਾ 10000 ਰੁਪਏ ਨਹੀਂ ਸਗੋਂ 1000 ਰੁਪਏ ਰੱਖਿਆ ਗਿਆ ਹੈ ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ Fukkard ਨੇ ਇਹ ਪੋਸਟ ਸ਼ੇਅਰ ਕੀਤੀ ਹੈ , ਜਿਸ ਵਿੱਚ ਅੰਗਰੇਜ਼ੀ ਵਿੱਚ ਲਿਖੇ ਟੈਕਸਟ ਦਾ ਪੰਜਾਬੀ ਅਨੁਵਾਦ ਹੈ : ਪੈਨ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਆਖ਼ਿਰੀ ਤਾਰੀਖ 31 ਮਾਰਚ ਹੈ । ਜੇਕਰ ਤੁਸੀਂ ਏਦਾਂ ਨਹੀਂ ਕਰੋਗੇ ਤਾਂ ਤੁਹਾਡਾ ਪੈਨ ਇੰਵੈਲਿਡ ਹੋ ਜਾਵੇਗਾ। ਇਸਦੇ ਨਾਲ ਹੀ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ।
ਅਰਕਾਈਵਡ ਵਰਜ਼ਨ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।
ਪੋਸਟ ਨੂੰ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਗਿਆ ਹੈ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਇੱਕ- ਇੱਕ ਕਰਕੇ ਪੜਤਾਲ ਕਰਨੀ ਸ਼ੁਰੂ ਕੀਤੀ । ਅਸੀਂ ਇੰਟਰਨੇਟ ਉੱਤੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਿਰੀ ਤਾਰੀਖ ਬਾਰੇ ਸਰਚ ਕੀਤਾ। ਸਾਨੂੰ ਅਜਿਹੀ ਬਹੁਤ ਸਾਰੀਆਂ ਮੀਡਿਆ ਰਿਪੋਰਟਸ ਮਿਲੀ , ਜਿਸ ਵਿੱਚ ਪੈਨ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਆਖ਼ਿਰੀ ਤਾਰੀਖ 31 ਮਾਰਚ 2021 ਦੱਸੀ ਗਈ ਸੀ । ਹਾਲਾਂਕਿ 31 ਮਾਰਚ ਦੀ ਦੇਰ ਸ਼ਾਮ ਕੇਂਦਰ ਸਰਕਾਰ ਨੇ ਆਖ਼ਿਰੀ ਤਾਰੀਖ ਵਧਾ ਕੇ 30 ਜੂਨ 2021 ਕਰਨ ਦਾ ਐਲਾਨ ਕੀਤਾ। ਇਨਕਮ ਟੈਕਸ
ਵਿਭਾਗ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ।
ਇਸਦੇ ਬਾਅਦ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਾ ਕੀਤਾ ਗਿਆ ਤਾਂ ਕਿ ਪੈਨ ਇੰਵੈਲਿਡ ਹੋ ਜਾਵੇਗਾ । ਸਾਨੂੰ ਬਹੁਤ ਸਾਰੀਆਂ ਮੀਡਿਆ ਰਿਪੋਰਟਸ ਮਿਲਿਆ, ਜਿਸ ਵਿੱਚ ਇਹ ਦੱਸਿਆ ਗਿਆ ਹੈ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਵਾਉਣ ਤੇ ਪੈਨ ਇਨਓਪਰੈਟੀਵ ਜਾਂ ਇੰਵੈਲਿਡ ਹੋ ਜਾਵੇਗਾ । ਇਸਦੇ ਬਾਅਦ ਜਿਸ ਵੀ ਵਿਤੀਯ ਲੈਣ ਦੇਣ ਵਿੱਚ ਪੈਨ ਦੀ ਲੌੜ ਹੁੰਦੀ ਹੈ, ਯੂਜ਼ਰ ਉਹ ਲੈਣ ਦੇਣ ਨਹੀਂ ਕਰ ਸਕਦਾ ।
ਯੂਜ਼ਰਸ ਨੂੰ ਬੈਂਕ ਵਲੋਂ ਮੈਸੇਜ ਵੀ ਭੇਜੇ ਜਾਂ ਰਹੇ ਹਨ, ਜਿਸ ਵਿੱਚ ਇਹ ਗੱਲ ਲਿਖੀ ਹੋਈ ਹੈ ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਵਾਉਣ ਤੇ ਕਿੰਨਾ ਜੁਰਮਾਨਾ ਦੇਣਾ ਪਵੇਗਾ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 10000 ਰੁਪਏ ਜੁਰਮਾਨਾ ਚੁਕਾਉਣਾ ਪਵੇਗਾ, ਇਹ ਸਹੀ ਨਹੀਂ ਹੈ। ਮੀਡਿਆ ਰਿਪੋਰਟ ਦੇ ਅਨੁਸਾਰ 23 ਮਾਰਚ ਨੂੰ ਹੀ ਲੋਕ ਸਭਾ ਵਿੱਚ ਵਿਤੀਯ ਬਿਲ 2021 ਪਾਸ ਕੀਤਾ ਗਿਆ ਹੈ, ਜਿਸਦੇ ਨਾਲ ਇਨਕਮ ਟੈਕਸ ਐਕਟ 1961 ਵਿੱਚ ਸੈਕਸ਼ਨ 234H ਜੋੜਿਆ ਗਿਆ ਹੈ। ਇਸਦੇ ਅਨੁਸਾਰ ਜੇਕਰ ਕੋਈ ਆਦਮੀ ਨਿਰਧਾਰਿਤ ਸਮੇਂ ਸੀਮਾ ਦੇ ਵਿੱਚ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦਾ ਤਾਂ ਉਸਨੂੰ ਵੱਧ ਤੋਂ ਵੱਧ 1000 ਰੁਪਏ ਜੁਰਮਾਨਾ ਵਸੂਲਿਆ ਜਾ ਸਕਦਾ ਹੈ। ਪਹਿਲਾ ਇਹ ਨਵਾਂ ਕਾਨੂੰਨ 1 ਅਪ੍ਰੈਲ ਤੋਂ ਲਾਗੂ ਹੋਣਾ ਸੀ, ਪਰੰਤੂ ਡੈੱਡਲਾਈਨ ਵੱਧਣ ਦੇ ਬਾਅਦ ਫਿਲਹਾਲ ਇਹ ਲਾਗੂ ਨਹੀਂ ਹੋਵੇਗਾ ।
ਤੁਹਾਨੂੰ ਦੱਸ ਦਈਏ ਜੇਕਰ ਪੈਨ ਆਧਾਰ ਨਾਲ ਲਿੰਕ ਨਹੀਂ ਹੋਵੇਗਾ ਤਾਂ ਨਾ ਹੀ ਤੁਸੀਂ ਬੈਂਕ ਵਿੱਚ ਖਾਤਾ ਖੁਲਵਾ ਸਕਦੇ ਹੋ ਅਤੇ ਨਾ ਹੀ 50000 ਰੁਪਏ ਤੋਂ ਵੱਧ ਦੀ ਬੈਂਕ ਲੈਣ ਦੇਣ ਕਰ ਸਕਦੇ ਹੋ, ਇਹਨਾਂ ਦੋਨਾਂ ਕੰਮਾਂ ਲਈ ਪੈਨ ਜ਼ਰੂਰੀ ਹੈ ।
ਹਾਲਾਂਕਿ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 272B ਦੇ ਅਨੁਸਾਰ ਜੇਕਰ ਕੋਈ ਵੀ ਆਦਮੀ ਸੈਕਸ਼ਨ 139A ਦੇ ਪਰਾਵਧਾਨ ਦਾ ਪਾਲਣ ਨਹੀਂ ਕਰਦਾ ਤਾਂ ਅਸੈਸਿੰਗ ਅਫਸਰ ਜੁਰਮਾਨੇ ਦੇ ਰੂਪ ਵਿੱਚ ਦਸ ਹਜ਼ਾਰ ਰੁਪਈਆ ਦਾ ਭੁਗਤਾਨ ਕਰਨ ਦਾ ਆਦੇਸ਼ ਦੇ ਸਕਦਾ ਹੈ। ਸੈਕਸ਼ਨ 139A ਪੈਨ ਨੂੰ ਆਧਾਰ ਨਾਲ ਲਿੰਕ ਕਰਨ ਸੰਬੰਧਿਤ ਨਹੀਂ ਹੈ, ਇਹ ਸੈਕਸ਼ਨ ਦੱਸਦਾ ਹੈ ਕਿ ਪੈਨ ਕਿ ਹੈ ਅਤੇ ਕਿਸਨੂੰ ਪੈਨ ਲੈਣ ਦੀ ਜ਼ਰੂਰਤ ਹੈ। ਨਵੇਂ ਨਿਯਮਾਂ ਦੇ ਅਨੁਸਾਰ ਪੈਨ ਦੇ ਲਈ ਆਵੇਦਨ ਕਰਨ ਦਾ ਜਾਂ ਆਈਟਿਆਰ ਭਰਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਹੈ ।
ਵੱਧ ਜਾਣਕਾਰੀ ਲਈ ਅਸੀਂ ਚਾਰਟਰਡ ਅਕਾਊਂਟੈਂਟ ਆਕਾਸ਼ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਵਿੱਚ ਪੈਨਲਟੀ ਦੀ ਰਕਮ ਗ਼ਲਤ ਦੱਸੀ ਗਈ ਹੈ। ਅਸਲ ਵਿੱਚ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰ ਪਾਣੇ ਦੀ ਸਤਿਥੀ ਵਿੱਚ ਵੱਧ ਤੋਂ ਵੱਧ 1000 ਰੁਪਏ ਦਾ ਜੁਰਮਾਨਾ ਲਗੇਗਾ।
ਹੁਣ ਵਾਰੀ ਸੀ ਟਵਿੱਟਰ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Fukkard ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦਾ। ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਹੈ।
ਅਪਡੇਟ : ਭਾਰਤ ਸਰਕਾਰ ਦੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਿਰੀ ਤਾਰੀਖ ਵਧਾ ਕਰ 30 ਜੂਨ 2021 ਕਰਨ ਦੇ ਬਾਅਦ ਖ਼ਬਰ ਵਿੱਚ ਜ਼ਰੂਰੀ ਬਦਲਾਵ ਕੀਤੇ ਗਏ ਹਨ।
ਨਤੀਜਾ: ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਿਰੀ ਤਾਰੀਖ 31 ਮਾਰਚ ਦੇਰ ਸ਼ਾਮ ਆਏ ਨਿਰ੍ਦੇਸ਼ ਅਨੁਸਾਰ 30 ਜੂਨ 2021 ਤੱਕ ਵਧਾ ਦਿੱਤੀ ਗਈ ਹੈ, ਐਵੇਂ ਨਾ ਕਰਨ ਦੀ ਸਥਿਤੀ ਵਿੱਚ ਜੁਰਮਾਨਾ 10000 ਰੁਪਏ ਨਹੀਂ ਸਗੋ 1000 ਰੁਪਏ ਹੈ। ਇਸ ਲਈ ਵਾਇਰਲ ਪੋਸਟ ਭ੍ਰਮਕ ਹੈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।