Fact Check : ਬਨਾਰਸ ਦੇ ਘਾਟ ਦੀ ਇਹ ਤਸਵੀਰ 2008 ਦੀ ਹੈ, ਇਸਦਾ ਕੋਵਿਡ ਨਾਲ ਕੋਈ ਸੰਬੰਧ ਨਹੀਂ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਝੂਠੀ ਨਿਕਲੀ। ਇਸ ਤਸਵੀਰ ਦਾ ਜਿਸ ਤਰੀਕੇ ਅਤੇ ਜਿਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਉਹ ਝੂਠਾ ਹੈ।
- By: Ashish Maharishi
- Published: May 21, 2021 at 07:05 PM
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਕੋਰੋਨਾ ਮਹਾਮਾਰੀ ਦੀ ਭਿਆਨਕਤਾ ਦੇ ਵਿਚਕਾਰ ਗੰਗਾ ਵਿਚ ਵਹਿੰਦੇ ਹੋਏ ਲਾਸ਼ਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਕੁਝ ਅਜਿਹੇ ਯੂਜ਼ਰਸ ਵੀ ਹਨ, ਜਿਹੜੇ ਇਨ੍ਹਾਂ ਤਸਵੀਰਾਂ ਨੂੰ ਹੁਣ ਦਾ ਹੀ ਮੰਨਦੇ ਹੋਏ ਵਾਇਰਲ ਕਰ ਰਹੇ ਹਨ। ਅਜਿਹੀ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਸੋਸ਼ਲ ਮੀਡਿਆ ਯੂਜ਼ਰਸ ਪੀ.ਐੱਮ ਨਰੇਂਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਹਾਲ ਹੀ ਦੀ ਫੋਟੋ ਦੱਸ ਰਹੇ ਹਨ। ਇਸ ਤਸਵੀਰ ਵਿੱਚ ਘਾਟ ਕਿਨਾਰੇ ਗੰਗਾ ਤੇ ਪਏ ਇੱਕ ਸੜੇ ਗਲੇ ਸ਼ਵ ਨੂੰ ਕੁੱਤਾ ਨੋਚ ਰਿਹਾ ਹੈ। ਸਾਡੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ।
ਜਾਂਚ ਵਿੱਚ ਪਤਾ ਲੱਗਿਆ ਕਿ 2008 ਦੀ ਤਸਵੀਰ ਨੂੰ ਕੁਝ ਲੋਕ ਹੁਣ ਵਾਇਰਲ ਕਰ ਰਹੇ ਹਨ। ਇਸ ਲਈ ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਕਾਰਨੇਹਰ ਸਿੰਘ ਨੇ 19 ਮਈ ਨੂੰ ਇੱਕ ਤਸਵੀਰ ਪੋਸਟ ਕੀਤੀ। ਤਸਵੀਰ ਦੇ ਉੱਤੇ ਲਿਖਿਆ ਹੋਇਆ ਸੀ ਉਸ ਦੇ ਮਨ ਦੀ ਬਕਵਾਸ ਕਿ ਸੁਨਣਾ ਜੋ ਗੰਗਾ ਵਿੱਚ ਬਹਿੰਦੀ ਲਾਸ਼ਾਂ ਤੇ ਖਾਮੋਸ਼ ਹੈ।
ਇਸ ਤਸਵੀਰ ਨੂੰ ਤਾਜ਼ਾ ਮੰਨਦਿਆਂ ਦੂਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਵਿੱਚ ਵਾਇਰਲ ਤਸਵੀਰ ਨੂੰ ਅਪਲੋਡ ਕਰਕੇ ਸਰਚ ਕੀਤਾ। ਪਹਿਲੇ ਹੀ ਪਰਿਣਾਮ ਵਿੱਚ ਸਾਨੂੰ ਇਹ ਤਸਵੀਰ agefotostock.com ਨਾਮ ਦੀ ਵੈੱਬਸਾਈਟ ਤੇ ਮਿਲੀ। ਤਸਵੀਰ ਨੂੰ ਲੈ ਕੇ ਦੱਸਿਆ ਗਿਆ ਕਿ ਇਹ ਤਸਵੀਰ ਰਣਜੀਤ ਸੇਨ ਨੇ ਕਲਿਕ ਕੀਤੀ ਹੈ। ਇਸਦਾ ਕਲੈਕਸ਼ਨ ਢਿੰਢੋਡੀਆ ਫੋਟੋ ਕੋਲ ਹੈ। ਤਸਵੀਰ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਇਹ ਤਸਵੀਰ
ਵਾਰਾਨਸੀ ਦੇ ਘਾਟ ਦੀ ਹੈ।
ਵਾਇਰਲ ਤਸਵੀਰ ਦੇ ਉਪਰ alamy ਲਿਖਿਆ ਹੋਇਆ ਸੀ ਤਾਂ ਅਸੀਂ ਆਪਣੀ ਜਾਂਚ ਅੱਗੇ ਵਧਾਉਂਦੇ ਹੋਏ alamy ਦੀ ਵੈੱਬਸਾਈਟ ਤੇ ਪਹੁੰਚੇ। ਉੱਥੇ ਜਦੋਂ ਅਸੀਂ ਕੀਵਰਡ ਦੇ ਨਾਲ ਅਸਲੀ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਇਹ ਤਸਵੀਰ ਸਾਨੂੰ ਇੱਥੇ ਵੀ ਮਿਲੀ। ਇਸ ਨੂੰ 20 ਫਰਵਰੀ 2008 ਨੂੰ ਕਲਿਕ ਕੀਤਾ ਗਿਆ ਸੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਰਣਜੀਤ ਸੇਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਬਹੁਤ ਪੁਰਾਣੀ ਹੈ। ਇਸਦਾ ਕੋਵਿਡ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡਿਆ ਤੇ ਵਾਇਰਲ ਕਲੇਮ ਫਰਜ਼ੀ ਹੈ।
ਵਿਸ਼ਵਾਸ ਨਿਊਜ਼ ਨੇ ਪੁਰਾਣੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਕਾਰਨੇਹਰ ਸਿੰਘ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਲੁਧਿਆਣੇ ਦਾ ਰਹਿਣ ਵਾਲਾ ਹੈ। ਫ਼ੈਕ੍ਟ ਚੈੱਕ ਕੀਤੇ ਜਾਣ ਤੱਕ ਉਸਦੇ 1300 ਤੋਂ ਵੱਧ ਦੋਸਤ ਸਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਝੂਠੀ ਨਿਕਲੀ। ਇਸ ਤਸਵੀਰ ਦਾ ਜਿਸ ਤਰੀਕੇ ਅਤੇ ਜਿਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਉਹ ਝੂਠਾ ਹੈ।
- Claim Review : ਗੰਗਾ ਵਿੱਚ ਲਾਸ਼ ਦੀ ਹੁਣ ਦੀ ਤਸਵੀਰ
- Claimed By : ਫੇਸਬੁੱਕ ਯੂਜ਼ਰ ਕਾਰਨੇਹਰ ਸਿੰਘ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...