Fact Check: ਔਰਤਾਂ ਦੇ ਲਈ ਸ਼ਰਾਬ ਦੀਆਂ ਵੱਖ ਦੁਕਾਨਾਂ ਖੋਲ੍ਹਣ ਦੀ ਖ਼ਬਰ ਨੂੰ ਗਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਮੱਧ ਪ੍ਰਦੇਸ਼ ਵਿੱਚ ਔਰਤਾਂ ਲਈ ਸ਼ਰਾਬ ਦੀਆਂ ਵੱਖ ਦੁਕਾਨਾਂ ਖੋਲ੍ਹਣ ਦਾ ਪ੍ਰਸਤਾਵ 2020 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਰੱਖਿਆ ਗਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ, ” ਔਰਤਾਂ ਦੇ ਲਈ ਵੱਖ ਤੋਂ ਦੁਕਾਨ ਖੁੱਲ੍ਹੇਗੀ ਸਰਕਾਰ। ਭੋਪਾਲ, ਇੰਦੌਰ, ਜਬਲਪੁਰ ਤੋਂ ਹੋਵੇਗੀ ਸ਼ੁਰੂਆਤ ।” ਇਸ ਅਖਬਾਰ ਦੀ ਕਟਿੰਗ ਨੂੰ ਸਾਂਝਾ ਕਰਦੇ ਹੋਏ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਖਬਰ ਹਾਲੀਆ ਹੈ ਅਤੇ ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਨੇ ਇਹ ਪ੍ਰਸਤਾਵ ਪਾਸ ਕੀਤਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਮੱਧ ਪ੍ਰਦੇਸ਼ ਵਿੱਚ ਔਰਤਾਂ ਲਈ ਸ਼ਰਾਬ ਦੀਆਂ ਵੱਖਰੀਆਂ ਦੁਕਾਨਾਂ ਖੋਲ੍ਹਣ ਦਾ ਪ੍ਰਸਤਾਵ 2020 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਰੱਖਿਆ ਗਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

Himani Singh ਨਾਮ ਦੀ ਫੇਸਬੁੱਕ ਯੂਜ਼ਰ ਨੇ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਬਸ ਆਹੀ ਫਰਕ ਹੈ ਕਿ ਅਸੀਂ ਪੜ੍ਹਾਵਾਂਗੇ ਉਹ ਪੀਵਾਂਗੇ। ਕਾਂਗਰਸ ਧੀਆਂ ਨੂੰ ਉੱਚ ਸਿੱਖਿਆ ਲਈ ਪ੍ਰੋਤਸਾਹਿਤ ਕਰਨ ਦੇ ਲਈ ਮੋਬਾਈਲ ਅਤੇ ਸਕੂਟੀ ਦੇਵੇਗੀ। ਅਤੇ ਭਾਜਪਾ ਔਰਤਾਂ ਲਈ ਸ਼ਰਾਬ ਦੀ ਦੁਕਾਨ ਖੋਲ੍ਹੇਗੀ।#ਯੂਪੀਕਿਧੀਨੂੰਸਕੂਟੀ”

ਇਸ ਪੋਸਟ ਦਾ ਅਰਕਾਇਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਸਕ੍ਰੀਨਸ਼ਾਟ ਵਿੱਚ ਪੀਪੁਲਸ ਬਿਊਰੋ ਲਿਖਿਆ ਹੈ। ਕੀਵਰਡਸ ਸਰਚ ਨਾਲ ਲੱਭਣ ਤੇ ਸਾਨੂੰ ਪਤਾ ਲੱਗਾ ਕਿ ਇਹ ਖਬਰ ਪੀਪੁਲਸ ਸਮਾਚਾਰ ਨਾਮ ਦੇ ਇੱਕ ਅਖਬਾਰ ਵਿੱਚ 28 ਫਰਵਰੀ, 2020 ਨੂੰ ਛਪੀ ਸੀ। ਉਸ ਸਮੇਂ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ।

ਸਾਨੂੰ ਇਸ ਮਾਮਲੇ ਵਿੱਚ ਖਬਰਾਂ outlookindia.com, indiatimes.com, india.com, oneindia.com ‘ਤੇ ਵੀ ਮਿਲੀ । ਸਾਰੀਆਂ ਖ਼ਬਰਾਂ ਫਰਵਰੀ, ਮਾਰਚ 2020 ਦੀਆਂ ਸਨ। ਉਸ ਸਮੇਂ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਕਮਲਨਾਥ ਮੁੱਖ ਮੰਤਰੀ ਸਨ।

ਖੋਜ ਕਰਨ ‘ਤੇ, ਸਾਨੂੰ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ 28 ਫਰਵਰੀ, 2020 ਦਾ ਇੱਕ ਟਵੀਟ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਇਸ ਖਬਰ ਨੂੰ ਟਵੀਟ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ।

ਅਸੀਂ ਇਸ ਮਾਮਲੇ ਦੀ ਪੁਸ਼ਟੀ ਲਈ ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ ਨਈ ਦੁਨੀਆਂ ਦੇ ਭੋਪਾਲ ਸੰਵਾਦਦਾਤਾ ਦੀਪਕ ਵਿਸ਼ਵਕਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਵਿਸ਼ੇ ਵਿੱਚ ਮੱਧ ਪ੍ਰਦੇਸ਼ ਦੇ ਆਬਕਾਰੀ ਆਯੁਕਤ ਰਾਜੀਵ ਦੁਬੇ ਨਾਲ ਗੱਲ ਕੀਤੀ। ਆਬਕਾਰੀ ਆਯੁਕਤ ਰਾਜੀਵ ਦੂਬੇ ਨੇ ਕਿਹਾ, “ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਸਰਕਾਰ ਨੇ ਨਹੀਂ ਬਣਾਇਆ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਹ ਪੋਸਟ ਫਰਜ਼ੀ ਹੈ। ਵਿਭਾਗ ਅਜਿਹੀ ਕੋਈ ਤਿਆਰੀ ਨਹੀਂ ਕਰ ਰਿਹਾ ਹੈ। ਨਾ ਹੀ ਇਸ ਸਬੰਧੀ ਕੋਈ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਹਨ।”

ਇਹ ਪੋਸਟ ਨੂੰ Himani Singh ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਉਨ੍ਹਾਂ ਨੂੰ 23,207 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਮੱਧ ਪ੍ਰਦੇਸ਼ ਵਿੱਚ ਔਰਤਾਂ ਲਈ ਸ਼ਰਾਬ ਦੀਆਂ ਵੱਖ ਦੁਕਾਨਾਂ ਖੋਲ੍ਹਣ ਦਾ ਪ੍ਰਸਤਾਵ 2020 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਰੱਖਿਆ ਗਿਆ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts