Fact Check : ‘ਸੜਕ ਨਹੀਂ, ਮੰਦਰ ਚਾਹੀਦਾ ਹੈ ‘ ਦਾ ਨਾਰਾ ਲਗਾਉਣ ਵਾਲੇ ਆਦਮੀ ਦਾ ਕੋਵਿਡ- 19 ਨਾਲ ਮਰਨ ਦਾ ਦਾਅਵਾ ਗ਼ਲਤ।
‘ਸਾਨੂੰ ਸੜਕ ਨਹੀਂ ਚਾਹੀਦੀ ,ਮੰਦਰ ਚਾਹੀਦਾ ਹੈ ‘ ਦਾ ਨਾਰਾ ਲਗਾਉਣ ਵਾਲੇ ਆਦਮੀ ਦੀ ਕੋਵਿਡ -19 ਤੋਂ ਸੰਕ੍ਰਮਿਤ ਹੋਣ ਅਤੇ ਆਕਸੀਜ਼ਨ ਨਾ ਮਿਲਣ ਕਾਰਨ ਮੌਤ ਦੇ ਦਾਅਵੇ ਦੇ ਨਾਲ ਵਾਇਰਲ ਹੋਈ ਪੋਸਟ ਗ਼ਲਤ ਹੈ। ਜਿਤੇਂਦਰ ਗੁਪਤਾ ਦਿੱਲੀ ਦਾ ਸਥਾਈ ਨਿਵਾਸੀ ਹੈ ਅਤੇ ਬਿਲਕੁਲ ਸਹੀ ਹੈ।
- By: Abhishek Parashar
- Published: May 21, 2021 at 03:14 PM
ਨਵੀਂ ਦਿੱਲੀ( ਵਿਸ਼ਵਾਸ ਨਿਊਜ਼)। ਸਾਨੂੰ ਮੰਦਰ ਚਾਹੀਦਾ ਹੈ ‘ ਦਾ ਨਾਰਾ ਲਗਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਏ ਆਦਮੀ ਦੀ ਤਸਵੀਰ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋਇਆ ਅਤੇ ਲਖਨਊ ਵਿੱਚ ਆਕਸੀਜ਼ਨ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਜਿਤੇਂਦਰ ਗੁਪਤਾ ਦੀ ਹੈ ਅਤੇ ਉਹ ਬਿਲਕੁਲ ਸਹੀ ਸਲਾਮਤ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Gurchet Chitarkar’ ਨੇ ਵਾਇਰਲ ਤਸਵੀਰ(ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ” ਇਸ ਭਕਤ ਨੂੰ ਪਹਿਚਾਣੋ ਇਹ ਕਹਿੰਦਾ ਸੀ, ਸਾਨੂੰ ਹਸਪਤਾਲ ਨਹੀਂ ਚਾਹੀਦਾ ਮੰਦਰ ਚਾਹੀਦਾ। ਆਕਸੀਜ਼ਨ ਨਾ ਮਿਲਣ ਕਾਰਨ ਲਖਨਊ ਵਿੱਚ ਮੌਤ ਹੋ ਗਈ।😔 ਪ੍ਰਮਾਤਮਾ ਇਸਦੀ ਆਤਮਾ ਨੂੰ ਸ਼ਾਂਤੀ ਦੇਵੇ।🙏”
ਪੱਤਰਕਾਰ ਕਨ੍ਹਈਆ ਭੇਲਾਰੀ ਨੇ ਵੀ ਵਾਇਰਲ ਤਸਵੀਰ ਨੂੰ ਸ਼ੇਅਰ (ਆਰਕਾਇਵਡ ਲਿੰਕ) ਕਰਦੇ ਹੋਏ ਲਿਖਿਆ, ”ਇਹ ਮਹੋਦਯ ਮੂੰਹ ਅਤੇ ਅੱਖਾਂ ਫਾੜ ਕੇ ਕਹਿੰਦੇ ਸੀ ਸਾਨੂੰ ਹਸਪਤਾਲ ਨਹੀਂ, ਮੰਦਰ ਚਾਹੀਦਾ ਹੈ , ਆਕਸੀਜ਼ਨ ਨਾ ਮਿਲਣ ਕਾਰਨ ਇਸ ਦੀ ਲਖਨਊ ਵਿੱਚ ਮੌਤ ਹੋ ਗਈ, ਪਰਜਾਤੰਤਰ.”
ਟਵਿੱਟਰ ਤੇ ਵੀ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਸਾਡੇ ਵਟਸਐੱਪ ਚੈਟਬੋਟ ਤੇ ਵੀ ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਭੇਜਕਰ ਇਸ ਦੀ ਸੱਚਾਈ ਪਤਾ ਕਰਨ ਦਾ ਅਨੁਰੋਧ ਕੀਤਾ ਹੈ।
ਪੜਤਾਲ
ਸੋਸ਼ਲ ਮੀਡਿਆ ਸਰਚ ਤੇ ਸਾਨੂੰ ਇਹ ਵੀਡੀਓ ਕਈ ਯੂਜ਼ਰਸ ਦੀ ਪ੍ਰੋਫਾਈਲ ਤੇ ਮਿਲਾ, ਜਿਸ ਨੇ ਉਸ ਆਦਮੀ ਨੂੰ ‘ ਸੜਕ ਨਹੀਂ ਚਾਹੀਦਾ , ਰੋਡ ਨਹੀਂ ਚਾਹੀਦਾ ….ਸਾਨੂੰ ਮੰਦਰ ਚਾਹੀਦਾ ਹੈ ‘ ਦਾ ਨਾਰਾ ਲਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡਿਆ ਤੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਾਂਝਾ ਹੁੰਦਾ ਆ ਰਿਹਾ ਹੈ।
ਫੇਸਬੁੱਕ ਯੂਜ਼ਰ ‘Inquilab‘ਨੇ ਇਸ ਵੀਡੀਓ ਨੂੰ ਆਪਣੀ ਪ੍ਰੋਫਾਈਲ ਤੇ ਪੰਜ ਅਗਸਤ 2020 ਨੂੰ ਸ਼ੇਅਰ ਕੀਤਾ ਹੈ। ਇੱਕ ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ ਇੱਕ ਨਵੰਬਰ 2019 ਨੂੰ ਆਪਣੀ ਪ੍ਰੋਫਾਈਲ ਤੇ ਸ਼ੇਅਰ ਕੀਤਾ ਹੈ।
ਇਸ ਵੀਡੀਓ ਵਿੱਚ ਨਜ਼ਰ ਆ ਰਹੇ ਆਦਮੀ ਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਲਖਨਊ ਵਿੱਚ ਆਕਸੀਜ਼ਨ ਨਾ ਮਿਲਣ ਦੇ ਕਾਰਨ ਉਸਦੀ ਦੀ ਮੌਤ ਹੋ ਗਈ। ਸੋਸ਼ਲ ਮੀਡਿਆ ਤੇ ਸਰਚ ਤੇ ਸਾਨੂੰ ‘Ravinder Singh Negi’ ਨਾਮ ਦੇ ਯੂਜ਼ਰ ਦੀ ਤਰਫ ਤੋਂ ਸਾਂਝਾ ਕੀਤਾ ਗਿਆ ਇੱਕ ਪੋਸਟ ਮਿਲਿਆ,ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਵਿੱਚ ਦਿਸ ਰਹੇ ਆਦਮੀ ਦਾ ਨਾਮ ਜੀਤੂ ਗੁਪਤਾ ਹੈ ਅਤੇ ਉਹ ਜਿੰਦਾ ਹੈ। ਉਨ੍ਹਾਂ ਦੀ ਮੌਤ ਨੂੰ ਲੈ ਕੇ ਅਫਵਾਹ ਫੈਲਾਈ ਜਾ ਰਹੀ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਰਿਪੋਰਟਰ ਦੇ ਜਰੀਏ ਜੀਤੂ ਗੁਪਤਾ ਦਾ ਸੰਪਰਕ ਨੰਬਰ ਮਿਲਿਆ। ਉਨ੍ਹਾਂ ਨੇ ਦੱਸਿਆ, ‘ਵਾਇਰਲ ਤਸਵੀਰ ਉਨ੍ਹਾਂ ਦੀ ਹੀ ਹੈ ਅਤੇ ਅਸਲ ਵਿੱਚ ਇਹ ਤਸਵੀਰ ਉਸ ਪੁਰਾਣੇ ਵੀਡੀਓ ਦਾ ਸਕ੍ਰੀਨ ਸ਼ਾਟ ਹੈ , ਜਿਸ ਵਿੱਚ ਉਨ੍ਹਾਂ ਨੇ ਮੰਦਰ ਚਾਹੀਏ ਦਾ ਨਾਰਾ ਲਗਾਇਆ ਸੀ।’ਉਨ੍ਹਾਂ ਨੇ ਸਾਨੂੰ ਦੱਸਿਆ,’ ਮੇਰਾ ਨਾਮ ਜਿਤੇਂਦਰ ਗੁਪਤਾ ਹੈ ਅਤੇ ਲੋਕੀ ਮੈਨੂੰ ਜੀਤੂ ਗੁਪਤਾ ਦੇ ਨਾਮ ਤੋਂ ਬੁਲਾਉਂਦੇ ਹਨ।’
ਜਿਤੇਂਦਰ ਗੁਪਤਾ ਨੇ ਦੱਸਿਆ,’ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।’ ਗੁਪਤਾ ਨੇ ਸਾਡੇ ਨਾਲ ਸ਼ਿਕਾਇਤ ਦੀ ਕਾਪੀ ਨੂੰ ਵੀ ਸ਼ੇਅਰ ਕੀਤਾ ਅਤੇ ਨਾਲ ਸਾਨੂੰ ਆਪਣਾ ਇੱਕ ਵੀਡੀਓ ਵੀ ਬਣਾ ਕੇ ਭੇਜਿਆ, ਜਿਸ ਵਿੱਚ ਉਹ ਖੁਦ ਦੇ ਸਲਾਮਤ ਹੋਣ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,’ ਉਹ ਦਿੱਲੀ ਦਾ ਸਥਾਨਕ ਨਿਵਾਸੀ ਹੈ ਅਤੇ ਪਿਛਲੇ ਕਈ ਦਹਾਕਾਂ ਤੋਂ ਇੱਥੇ ਹੀ ਰਹਿ ਰਿਹਾ ਹੈ। ਨਾ ਤਾਂ ਮੈਂ ਕਦੇ ਕੋਵਿਡ -19 ਤੋਂ ਸੰਕ੍ਰਮਿਤ ਹੋਇਆ ਅਤੇ ਨਾ ਹੀ ਕਦੇ ਲਖਨਊ ਗਿਆ।’ ਗੁਪਤਾ ਨੇ ਕਿਹਾ,’ ਵਾਇਰਲ ਵੀਡੀਓ 2017-18 ਦੇ ਦੌਰਾਨ ਦਿੱਲੀ ਦੇ ਰਾਮਲੀਲਾ ਮੈਦਾਨ ਦਾ ਹੈ ਅਤੇ ਇਸ ਵੀਡੀਓ ਦੇ ਸਕ੍ਰੀਨ ਸ਼ਾਟ ਨੂੰ ਮੇਰੀ ਮੌਤ ਦੀ ਝੂਠੀ ਖ਼ਬਰ ਦੇ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।’
ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਧਿਕਾਰਿਕ ਪੇਜ ਨੂੰ ਕਰੀਬ ਨੌ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ‘ਸਾਨੂੰ ਸੜਕ ਨਹੀਂ ਚਾਹੀਦੀ ,ਮੰਦਰ ਚਾਹੀਦਾ ਹੈ ‘ ਦਾ ਨਾਰਾ ਲਗਾਉਣ ਵਾਲੇ ਆਦਮੀ ਦੀ ਕੋਵਿਡ -19 ਤੋਂ ਸੰਕ੍ਰਮਿਤ ਹੋਣ ਅਤੇ ਆਕਸੀਜ਼ਨ ਨਾ ਮਿਲਣ ਕਾਰਨ ਮੌਤ ਦੇ ਦਾਅਵੇ ਦੇ ਨਾਲ ਵਾਇਰਲ ਹੋਈ ਪੋਸਟ ਗ਼ਲਤ ਹੈ। ਜਿਤੇਂਦਰ ਗੁਪਤਾ ਦਿੱਲੀ ਦਾ ਸਥਾਈ ਨਿਵਾਸੀ ਹੈ ਅਤੇ ਬਿਲਕੁਲ ਸਹੀ ਹੈ।
- Claim Review : ਹਸਪਤਾਲ ਨਹੀਂ ਮੰਦਰ ਚਾਹੀਦਾ ਦਾ ਨਾਰਾ ਲਾਉਣ ਵਾਲੇ ਆਦਮੀ ਦੀ ਆਕਸੀਜ਼ਨ ਦੇ ਅਭਾਵ ਵਿੱਚ ਮੌਤ
- Claimed By : FB User- Kanhaiya Bhelari
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...