Fact Check: ਭਗਤ ਸਿੰਘ ਦੇ ਨਾਮ ਤੋਂ ਵਾਇਰਲ ਹੋ ਰਹੀ ਇਹ ਫੋਟੋ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਪੋਸਟ ਫਰਜੀ ਹੈ। ਅਸਲ ਵਿਚ ਵਾਇਰਲ ਹੋ ਰਹੀ ਇਹ ਤਸਵੀਰ ਭਗਤ ਸਿੰਘ ਦੀ ਨਹੀਂ ਬਲਕਿ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।

Fact Check: ਭਗਤ ਸਿੰਘ ਦੇ ਨਾਮ ਤੋਂ ਵਾਇਰਲ ਹੋ ਰਹੀ ਇਹ ਫੋਟੋ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਗਤ ਸਿੰਘ ਦੀ ਅਸਲੀ ਤਸਵੀਰ ਹੈ। ਤਸਵੀਰ ਦੇ ਉੱਤੇ ਲਿਖਿਆ ਹੋਇਆ ਹੈ: “ਭਗਤ ਸਿੰਘ ਦੀ ਅਸਲੀ ਫ਼ੋਟੋ, ਸ਼ੇਅਰ ਅਤੇ ਲਾਇਕ ਕਰੋ”। ਯੂਜ਼ਰਸ ਇਸ ਤਸਵੀਰ ਨੂੰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਭਗਤ ਸਿੰਘ ਦੀ ਨਹੀਂ ਹੈ। ਅਸਲ ਵਿੱਚ ਇਹ ਤਸਵੀਰ 1857 ਵਿੱਚ ਕੈਦ ਕੀਤੇ ਗਏ ਫਰੂਖਾਬਾਦ ਦੇ ਨਵਾਬ, ਤਫਜ਼ੂਲ ਹੁਸੈਨ ਖਾਨ ਦੀ ਹੈ। ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਤੇ “ਰੱਬ ਦਾ ਰੇਡੀਉ ਐਫ ਐਮ” ਨਾਂ ਦੇ ਫੇਸਬੁੱਕ ਪੇਜ ਨੇ ਇਹ ਤਸਵੀਰ ਅਪਲੋਡ ਕੀਤੀ ਹੈ ਅਤੇ ਤਸਵੀਰ ਦੇ ਨਾਲ ਲਿਖਿਆ ਹੋਇਆ ਹੈ,”ਆਖ਼ਰੀ ਦਿਨਾਂ ਵਿੱਚ ਭਗਤ ਸਿੰਘ ਸਿੱਖੀ ਨੂੰ ਧਾਰ ਲਿਆ ਸੀ ਫਾਂਸੀ ਦੇ ਤਖ਼ਤੇ ਉੱਪਰ ਜਾਂਦੇ ਵੇਲੇ ਭਗਤ ਸਿੰਘ ਦੇ ਵਾਲ ਛੇ ਇੰਚ ਤੋਂ ਵੱਧ ਲੰਬੇ ਸੀ …..ਰੱਬ ਦਾ ਰੇਡੀਉ ਐਫ.ਐਮ ਚੈਨਲ, ਇਸ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਭਗਤ ਸਿੰਘ ਟੋਪੀ ਵਾਲਾ ਨਹੀਂ ਪੱਗ ਵਾਲਾ ਹੀ ਸੀ — ਭਗਤ ਸਿੰਘ ਜੀ ਦੀ ਅਸਲੀ ਫੋਟੋ ਇਹੋ ਹੈ ਸ਼ੇਅਰ ਜਰੂਰ ਕਰਨਾ ਜੀ ਤੇ ਸਾਡੇ ਇਸ ਪੇਜ ਨੂੰ ਲਾਈਕ ਕਰੋ ਫੋਲੋ ਕਰੋ” 🙏🙏

ਇਸ ਪੋਸਟ ਦਾ ਸਕ੍ਰੀਨ ਸ਼ੋਟ ਇਥੇ ਵੇਖਿਆ ਜਾ ਸਕਦਾ ਹੈ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਇਸ ਤਸਵੀਰ ਨੂੰ ਯਾਨਡੇਕ੍ਸ ਟੂਲ ਵਿਚ ਅਪਲੋਡ ਕਰ ਸ਼ੁਰੂ ਕੀਤੀ। ਯਾਨਡੇਕ੍ਸ ਸਰਚ ਵਿੱਚ ਸਾਨੂੰ ਅਸਲ ਤਸਵੀਰ ਕਈ ਥਾਵਾਂ ਤੇ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੇ ਨਾਂ ਤੋਂ ਸ਼ੇਅਰ ਕੀਤੀ ਗਈ ਮਿਲੀ।

ਇਸ ਤਸਵੀਰ ਦੀ ਜਾਂਚ ਦੇ ਦੌਰਾਨ ਸਾਨੂੰ ਇੱਕ ਲਿੰਕ “STATE LIBRARY VICTORIA” ਦੀ ਵੈੱਬਸਾਈਟ ਦਾ ਮਿਲਿਆ। ਮੇਲਬਰਨ ਪਬਲਿਕ ਲਾਇਬ੍ਰੇਰੀ ਦੇ ਤੌਰ ‘ਤੇ 1854 ਵਿਚ ਸਥਾਪਿਤ, “STATE LIBRARY VICTORIA” ਆਸਟਰੇਲੀਆ ਦੀ ਸਭ ਤੋਂ ਪੁਰਾਣੀ ਅਤੇ ਵਿਸ਼ਵ ਦੀ ਪਹਿਲੀ ਮੁਫਤ ਪਬਲਿਕ ਲਾਇਬ੍ਰੇਰੀ ਹੈ। ਵੈੱਬਸਾਈਟ ਤੇ ਤਸਵੀਰ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਸੀ। ਤਸਵੀਰ ਨਾਲ ਲਿਖਿਆ ਹੋਇਆ ਸੀ: “The “Nawab of Ferrukhabad” banished from India for life because of his crimes during the Mutiny, now residing at Mecca. Ought to have been hanged”

ਅਸੀਂ ਇਸ ਵਾਇਰਲ ਹੋ ਰਹੀ ਤਸਵੀਰ ਦੀ ਭਾਲ ਹੋਰ ਵਧਾਈ। ਸਾਨੂੰ ਇਸ ਤਸਵੀਰ ਨਾਲ ਜੁੜਿਆ ਇੱਕ ਆਰਟੀਕਲ ScoopWhoop ਦੀ ਵੈੱਬਸਾਈਟ ਤੇ 10 ਮਈ 2019 ਨੂੰ ਪਬਲਿਸ਼ ਮਿਲਿਆ। ਆਰਟੀਕਲ ਵਿਚ ਲਿਖਿਆ ਗਿਆ ਸੀ ” इतिहास के तहखाने से लाएं हैं 1857 की क्रांति में सब न्यौछावर करने वाले क्रांतिकारियों की तस्वीरें” ਆਰਟੀਕਲ ਵਿਚ ਇਸ ਤਸਵੀਰ ਨਾਲ ਲਿਖਿਆ ਹੋਇਆ ਸੀ : ਨਵਾਬ ਤਫ਼ਾਜੁਲ ਹੁਸੈਨ ਖਾਨ, ਫਰੂਖਾਬਾਦ ਦੇ ਨਵਾਬ ਨੇ ਕ੍ਰਾਂਤੀਕਾਰੀਆਂ ਦੀ ਮਦਦ ਕੀਤੀ ਸੀ।

ਹੁਣ ਅਸੀਂ ਇਸ ਤਸਵੀਰ ਦੀ ਅਧਿਕਾਰਕ ਪੁਸ਼ਟੀ ਲੈਣ ਲਈ “Shaheed Bhagat Singh Centenary Foundation” ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਦੇ ਸੁਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਜਗਮੋਹਨ ਸਿੰਘ ਨੇ ਸਾਨੂੰ ਇਸ ਤਸਵੀਰ ਬਾਰੇ ਪੁਸ਼ਟੀ ਦਿੰਦੇ ਹੋਏ ਕਿਹਾ, “ਇਹ ਵਾਇਰਲ ਹੋ ਰਹੀ ਤਸਵੀਰ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ ਅਤੇ ਪਹਿਲਾਂ ਵੀ ਕਈ ਵਾਰ ਇਹ ਤਸਵੀਰ ਭਗਤ ਸਿੰਘ ਦੇ ਨਾਂ ਤੋਂ ਵਾਇਰਲ ਹੋ ਚੁੱਕੀ ਹੈ। ਅਸਲ ਵਿੱਚ, ਇਹ ਤਸਵੀਰ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਸੋਸ਼ਲ ਮੀਡਿਆ ਦਾ ਗ਼ਲਤ ਇਸਤੇਮਾਲ ਕਰਕੇ ਐਦਾਂ ਦੀ ਫਰਜ਼ੀ ਖ਼ਬਰ ਫੈਲਾਉਂਦੇ ਹਨ। ਇਸ ਤਸਵੀਰ ਦਾ ਭਗਤ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ।

ਇਸ ਦਾਅਵੇ ਨਾਲ ਜੁੜੀ ਸਾਡੀ ਪਹਿਲਾਂ ਦੀ ਰਿਪੋਰਟ ਨੂੰ ਇਥੇ ਪੜ੍ਹੋ।

ਪੜਤਾਲ ਦੇ ਅੰਤਿਮ ਪੜਾਵ ਵਿੱਚ ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਨੂੰ ਵਾਇਰਲ ਕਰਨ ਵਾਲੇ ਪੇਜ਼ “ਰੱਬ ਦਾ ਰੇਡੀਉ ਐਫ.ਐਮ” ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਸ ਪੇਜ਼ ਨੂੰ 20 ਸਿਤੰਬਰ 2020 ਨੂੰ ਬਣਾਇਆ ਗਿਆ ਹੈ। ਇਸਨੂੰ 13,482 ਲੋਕ ਲਾਇਕ ਕਰਦੇ ਹਨ ਅਤੇ 24,264 ਲੋਕ ਇਸ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਪੋਸਟ ਫਰਜੀ ਹੈ। ਅਸਲ ਵਿਚ ਵਾਇਰਲ ਹੋ ਰਹੀ ਇਹ ਤਸਵੀਰ ਭਗਤ ਸਿੰਘ ਦੀ ਨਹੀਂ ਬਲਕਿ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts