ਸਾਡੀ ਪੜਤਾਲ ਵਿੱਚ ਪਤਾ ਚੱਲਿਆ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਨਹੀਂ ਹਟਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਤਿੰਨਾਂ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਵੀ ਪੂਰੀ ਤਰ੍ਹਾਂ ਗ਼ਲਤ ਹੈ। ਇਸ ਪੋਸਟ ਨੂੰ ਸਿਰਫ ਸਨਸਨੀ ਫੈਲਾਉਣ ਦੇ ਲਈ ਕੀਤਾ ਗਿਆ ਹੈ, ਸੱਚਾਈ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਕੇਂਦਰ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਮੰਤਰਾਲੇ ਲੈ ਲੈਣ ਅਤੇ ਕੇਂਦਰ ਸਰਕਾਰ ਵੱਲੋਂ ਲਾਏ ਗਏ ਤਿੰਨਾਂ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਨ ਦੀ ਸੋਸ਼ਲ ਮੀਡਿਆ ਤੇ ਪਾਈ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਾਇਆ ਗਿਆ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੋਂ ਉਨ੍ਹਾਂ ਦਾ ਮੰਤਰਾਲੇ ਨਹੀਂ ਲਿਆ ਗਿਆ ਹੈ, ਉਹ ਹੁਣ ਵੀ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨੂੰ ਆਪਣੀ ਸੇਵਾ ਦੇ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਵੀ ਅਫਵਾਹ ਸਾਬਿਤ ਹੋਈ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਰੇਨੁ ਸ਼ਾਕਯਵਰ ਨਾਮ ਦੀ ਫੇਸਬੁੱਕ ਯੂਜ਼ਰ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ- ਮੋਦੀ ਨੇ ਛੀਨਾ ਕ੍ਰਿਸ਼ੀ ਮੰਤਰੀ ਦਾ ਵੀ ਮੰਤਰਾਲੇ ਤਿੰਨੇ ਕ੍ਰਿਸ਼ੀ ਕਾਨੂੰਨ ਵੀ ਕੀਤੇ ਰੱਦ।। ਦੇਖੋ ਵੀਡੀਓ। ਇਸਦੇ ਨਾਲ ਹੀ ਪੋਸਟ ਵਿੱਚ ਇੱਕ ਫੋਟੋ ਵਿੱਚ ਜਿਸ ਤੇ ਲਿਖਿਆ ਹੈ ਕਿ ਮੋਦੀ ਕੀ ਗੇਂਦ ਤੋਂ ਇੱਕ ਹੋਰ ਮੰਤਰੀ ਬੋਲਡ। ਬ੍ਰੇਕਿੰਗ ਨਿਊਜ਼- ਕ੍ਰਿਸ਼ੀ ਮੰਤਰੀ ਦਾ ਵੀ ਛੀਨਾ ਮੰਤਰਾਲੇ! ਤਿੰਨਾਂ ਕ੍ਰਿਸ਼ੀ ਕਾਨੂੰਨ ਵੀ ਕੀਤੇ ਗਏ ਰੱਦ! ਇਸ ਪੋਸਟ ਦੇ ਨਾਲ ਯੂਟਿਊਬ ਦਾ ਵੀਡੀਓ ਲਿੰਕ ਵੀ ਦਿੱਤਾ ਗਿਆ ਹੈ।
ਇਹ ਪੋਸਟ 15 ਜੁਲਾਈ, 2021 ਨੂੰ ਸ਼ੇਅਰ ਕੀਤੀ ਗਈ ਸੀ। ਇਸ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਸਭ ਤੋਂ ਪਹਿਲਾਂ ਅਸੀਂ ਪੋਸਟ ਦੇ ਨਾਲ ਦਿੱਤੇ ਗਏ ਵੀਡੀਓ ਨੂੰ ਦੇਖਣ ਦਾ ਫੈਸਲਾ ਕੀਤਾ। 8 ਮਿੰਟ ਅਤੇ ਸੈਕੰਡ ਦੇ ਇਸ ਵੀਡੀਓ ਵਿੱਚ ਅਜਿਹੀ ਸੰਭਾਵਨਾ ਜਤਾਈ ਗਈ ਹੈ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਕੁਰਸੀ ਚੱਲੀ ਜਾਵੇਗੀ। ਇਸ ਵੀਡੀਓ ਵਿੱਚ ਕਿਤੇ ਵੀ ਉਨ੍ਹਾਂ ਦਾ ਮੰਤਰਾਲੇ ਲੈ ਲੈਣ ਦੀ ਇਹ ਗੱਲ ਨਹੀਂ ਕੀਤੀ ਗਈ ਹੈ। ਇਸ ਵੀਡੀਓ ਦੇ ਸਿਰਲੇਖ ਵਿੱਚ ਸਾਫ ਤੌਰ ਤੇ ਲਿਖਿਆ ਹੈ ਮੋਦੀ ਨੇ ਖੋਅ ਲਿਆ ਕ੍ਰਿਸ਼ੀ ਮੰਤਰੀ ਦਾ ਵੀ ਮੰਤਰਾਲੇ ਤਿੰਨਾਂ ਕ੍ਰਿਸ਼ੀ ਕਾਨੂੰਨ ਵੀ ਕਰ ਦਿੱਤੇ ਰੱਦ।। ਇਸ ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਨਸਨੀ ਫੈਲਾਉਣ ਦੇ ਲਈ ਇਸ ਵਿੱਚ ਗ਼ਲਤ ਹੇਡਿੰਗ ਦੀ ਵਰਤੋਂ ਕੀਤੀ ਗਈ ਹੈ, ਜਦੋਂ ਕਿ ਵੀਡੀਓ ਦੇ ਕੰਟੇੰਟ ਵਿੱਚ ਕੋਈ ਵੀ ਠੋਸ ਆਧਾਰ ਤੇ ਕ੍ਰਿਸ਼ੀ ਮੰਤਰੀ ਦਾ ਅਹੁਦਾ ਖੋਹਣ ਅਤੇ ਕ੍ਰਿਸ਼ੀ ਕਾਨੂੰਨਾਂ ਦੇ ਰੱਦ ਹੋਣ ਦੀ ਗੱਲ ਨਹੀਂ ਦੱਸੀ ਗਈ ਹੈ।
ਇਸ ਵੀਡੀਓ ਵਿੱਚ ਨੇਸ਼ਨ ਟੀ.ਵੀ ਨਾਮ ਦੇ ਯੂਟਿਊਬ ਚੈਨਲ ਦੇ ਦੁਆਰਾ ਅਪਲੋਡ ਕੀਤਾ ਹੈ। ਇਹ ਵੀਡੀਓ 15 ਜੁਲਾਈ, 2021 ਨੂੰ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 5,566 ਵਿਊ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਖੇਤੀਬਾੜੀ ਮੰਤਰੀ ਅਤੇ ਕ੍ਰਿਸ਼ੀ ਕਾਨੂੰਨਾਂ ਦੇ ਬਾਰੇ ਇੰਨੀ ਵੱਡੀ ਖ਼ਬਰ ਨੂੰ ਜ਼ਰੂਰ ਹੀ ਮੀਡਿਆ ਹਾਊਸ ਨੇ ਕਵਰ ਕੀਤਾ ਹੋਵੇਗਾ। ਅਸੀਂ ਇਸ ਨੂੰ ਗੂਗਲ ਤੇ ਸਰਚ ਕੀਤਾ, ਪਰ ਸਾਨੂੰ ਉੱਥੇ ਕਿਤੇ ਵੀ ਅਜਿਹੀ ਰਿਪੋਰਟ ਨਹੀਂ ਮਿਲੀ, ਜੋ ਕਿ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
ਇਸ ਤੋਂ ਬਾਅਦ ਅਸੀਂ ਭਾਰਤ ਸਰਕਾਰ ਦੀ ਅਧਿਕਾਰਿਤ ਸਾਈਟਸ ਤੇ ਚੈੱਕ ਕੀਤਾ। ਸਾਨੂੰ ਇੱਥੇ ਇੱਕ ਸੂਚੀ ਮਿਲੀ,ਜੋ ਕਿ 7 ਜੁਲਾਈ, 2021 ਨੂੰ ਅਪਡੇਟ ਕੀਤੀ ਗਈ ਸੀ। ਇਸ ਸੂਚੀ ਅਨੁਸਾਰ ਨਰੇਂਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਅਤੇ ਕਿਸਾਨ ਕਲਿਆਣ ਦੇ ਕੈਬਿਨੇਟ ਰੈਂਕ ਦੇ ਮੰਤਰੀ ਹਨ। 7 ਜੁਲਾਈ ਨੂੰ ਹੀ ਮੋਦੀ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਸੀ, ਜਿਸ ਵਿੱਚ ਕਈ ਪੁਰਾਣੇ ਮੰਤਰੀਆਂ ਨੂੰ ਹਟਾਇਆ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਕੁਝ ਨਵੇਂ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਸੀ। ਤੁਸੀਂ ਵੀ ਇਸ ਲਿਸਟ ਨੂੰ ਇੱਥੇ ਵੇਖ ਸਕਦੇ ਹੋ।
ਅਸੀਂ ਭਾਰਤੀਯ ਜਨਤਾ ਪਾਰਟੀ ( ਭਾਜਪਾ) ਦੇ ਪ੍ਰਵਕਤਾ ਅਤੇ ਪਾਰਟੀ ਦੇ ਯੁਵਾ ਮੋਰਚਾ ਦੇ ਮੰਤਰੀ ਤੇਜਿੰਦਰ ਪਾਲ ਸਿੰਘ ਬੱਗਾ ਨਾਲ ਫੋਨ ਤੇ ਇਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਪੋਸਟ ਫਰਜ਼ੀ ਹੈ। ਅਜਿਹੀ ਪੋਸਟ ਦਾ ਮਤਲਬ ਸਿਰਫ ਸਨਸਨੀ ਫੈਲਾਉਣਾ ਹੈ।
ਰੇਨੁ ਸ਼ਾਕਯਵਰ ਦੇ ਫੇਸਬੁੱਕ ਪ੍ਰੋਫਾਈਲ ਨੂੰ ਚੈੱਕ ਕੀਤਾ ਤਾਂ ਅਸੀਂ ਪਾਇਆ ਕਿ ਉਨ੍ਹਾਂ ਦੇ ਬਾਇਓ ਦੇ ਮੁਤਾਬਿਕ, ਉਹ ਇੱਕ ਰਾਜਨੀਤਿਕ ਪਾਰਟੀ ਦੀ 16 ਜੂਨ 2021 ਤੱਕ ਮੈਂਬਰ ਹਨ।
ਨਤੀਜਾ: ਸਾਡੀ ਪੜਤਾਲ ਵਿੱਚ ਪਤਾ ਚੱਲਿਆ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਨਹੀਂ ਹਟਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਤਿੰਨਾਂ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਵੀ ਪੂਰੀ ਤਰ੍ਹਾਂ ਗ਼ਲਤ ਹੈ। ਇਸ ਪੋਸਟ ਨੂੰ ਸਿਰਫ ਸਨਸਨੀ ਫੈਲਾਉਣ ਦੇ ਲਈ ਕੀਤਾ ਗਿਆ ਹੈ, ਸੱਚਾਈ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।