ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਇਹ ਦਾਅਵਾ ਝੂਠਾ ਹੈ । ਯੁਵਾ ਚੀਨੀ ਹੈਕਰ ਦੇ ਕਾਰਨ ਤਿੰਨੋਂ ਐਪਸ ਕੁਝ ਘੰਟਿਆਂ ਤੱਕ ਬੰਦ ਨਹੀਂ ਹੋਏ ਸਨ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਹਾਲ ਹੀ ਵਿੱਚ ਫੇਸਬੁੱਕ ਅਤੇ ਇਸਦੇ ਸਹਿਯੋਗੀ ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਦੁਨੀਆ ਭਰ ਵਿੱਚ ਕੁਝ ਸਮੇਂ ਲਈ ਬੰਦ ਹੋ ਗਈਆਂ ਸੀ। ਹੁਣ ਇਸ ਨੂੰ ਲੈ ਕੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇੱਥੇ ਯੂਜ਼ਰਸ ਇੱਕ ਬੱਚੇ ਦੀ ਤਸਵੀਰ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਇਸ 13 ਸਾਲਾ ਬੱਚੇ ਨੇ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਨੂੰ ਹੈਕ ਕਰ ਲਿਆ, ਜਿਸ ਕਾਰਨ ਕਈ ਐਪ ਘੰਟਿਆਂ ਤੱਕ ਨਹੀਂ ਚੱਲ ਸਕੇ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਦਾਅਵਾ ਝੂਠਾ ਹੈ। ਇਸ ਯੁਵਾ ਚੀਨੀ ਹੈਕਰ ਦੇ ਕਾਰਨ ਤਿੰਨੋਂ ਐਪਸ ਕੁਝ ਘੰਟਿਆਂ ਤੱਕ ਬੰਦ ਨਹੀਂ ਹੋਏ ਸੀ।
ਕੀ ਹੋ ਰਿਹਾ ਹੈ ਵਾਇਰਲ ?
ਇੱਕ ਫੇਸਬੁੱਕ ਯੂਜ਼ਰ ਨੇ ਇੱਕ ਵਾਇਰਲ ਪੋਸਟ ਸਾਂਝੀ ਕੀਤੀ ਜਿਸ ਵਿੱਚ ਇੱਕ ਬੱਚੇ ਨੂੰ ਵੇਖਿਆ ਜਾ ਸਕਦਾ ਹੈ ਅਤੇ ਤਸਵੀਰ ਉੱਤੇ ਲਿਖਿਆ ਗਿਆ ਹੈ ਕਿ ਇਹ ਉਹ ਹੀ 13 ਸਾਲਾ ਦਾ ਚੀਨੀ ਹੈਕਰ ਹੈ ਜਿਸਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਚਲਣਾ ਬੰਦ ਕਰ ਦਿੱਤਾ ਸੀ।
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਤੋਂ ਲੜਕੇ ਦੀ ਤਸਵੀਰ ਨੂੰ ਕੱਟਿਆ ਅਤੇ ਗੂਗਲ ਰਿਵਰਸ ਇਮੇਜ ਰਾਹੀਂ ਉਸਦੀ ਭਾਲ ਸ਼ੁਰੂ ਕੀਤੀ। ਸਰਚ ਕਰਨ ਤੇ ਸਾਨੂੰ ਇਹ ਤਸਵੀਰ ਡੇਲੀ ਮੇਲ ਡਾਟ ਯੂਕੇ ਵਿੱਚ 8 ਅਕਤੂਬਰ 2014 ਨੂੰ ਪ੍ਰਕਾਸ਼ਤ ਇੱਕ ਲੇਖ ਵਿੱਚ ਮਿਲੀ । ਇੱਥੇ ਖਬਰ ਵਿੱਚ ਦਿਤੀ ਜਾਣਕਾਰੀ ਅਨੁਸਾਰ ,’ ਇੱਕ 13 ਸਾਲਾ ਇੰਟਰਨੈਟ ਸਕਿਉਰਿਟੀ ਪ੍ਰੋਡਿਜੀ, ਜਿਸਨੂੰ ਮੀਡੀਆ ਦੁਆਰਾ “ਚੀਨ ਦਾ ਸਭ ਤੋਂ ਛੋਟਾ ਹੈਕਰ” ਵੀ ਕਿਹਾ ਜਾਂਦਾ ਹੈ, ਉਸਨੇ ਪਿਛਲੇ ਹਫਤੇ ਬੀਜਿੰਗ ਵਿੱਚ 2014 ਚੀਨ ਇੰਟਰਨੈਟ ਸੁਰੱਖਿਆ ਸੰਮੇਲਨ ਵਿੱਚ ਦਰਸ਼ਕਾਂ ਦੇ ਲਈ ਇੱਕ ਭਾਸ਼ਣ ਦਿੱਤਾ ।ਖਬਰ ਵਿੱਚ ਅੱਗੇ ਕਿਹਾ ਗਿਆ ਕਿ ਇਸ ਚੀਨੀ ਬੱਚੇ ਨੇ ਆਪਣੇ ਸਕੂਲ ਦਾ ਇੰਟਰਨੈੱਟ ਵੀ ਇੱਕ ਵਾਰ ਹੈਕ ਕਰ ਲਿਆ ਸੀ।
ਸਾਨੂੰ ਇਸ ਲੜਕੇ ਨਾਲ ਸੰਬੰਧਿਤ ਖ਼ਬਰ Shangaist.com ਅਤੇ Kotako.com ਤੇ ਵੀ ਮਿਲੀ। ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, ਵੇਨ ਝੇਂਜ਼ੇਂਗ ਨਾਂ ਦਾ ਇਹ ਲੜਕਾ ਚੀਨ ਦਾ ਸਭ ਤੋਂ ਕਮ ਉਮਰ ਦਾ ਹੈਕਰ ਹੈ। ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਲੜਕੇ ਨੇ ਨਾ ਸਿਰਫ ਆਪਣੇ ਸਕੂਲ ਦੇ ਕੰਪਿਊਟਰ ਨੂੰ ਹੈਕ ਕੀਤਾ, ਬਲਕਿ ਇੱਕ ਆਨਲਾਈਨ ਸਟੋਰ ਨੂੰ ਵੀ ਹੈਕ ਕਰ ਲਿਆ । ਤੁਸੀਂ ਇੱਥੇ ਅਤੇ ਇੱਥੇ ਪੂਰੀ ਕਹਾਣੀ ਪੜ੍ਹ ਸਕਦੇ ਹੋ।
ਆਪਣੀ ਜਾਂਚ ਜਾਰੀ ਰੱਖਦੇ ਹੋਏ, ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਇਸ ਹੀ ਚੀਨੀ ਹੈਕਰ ਨੇ ਹਾਲ ਹੀ ਵਿੱਚ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਨੂੰ ਘੰਟਿਆਂ ਲਈ ਬੰਦ ਕਰ ਦਿੱਤਾ ਸੀ। ਸਾਨੂੰ ਸਰਚ ਵਿੱਚ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੋ ਇਸ ਦਾਅਵੇ ਦੀ ਪੁਸ਼ਟੀ ਕਰ ਸਕੇ।
4 ਅਕਤੂਬਰ ਨੂੰ ਦੁਨੀਆ ਭਰ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਬੰਦ ਦੇ ਬਾਰੇ ਇੰਜਿਨਿਯਰਿੰਗ .facebook.com ਵੈਬਸਾਈਟ ‘ਤੇ ਇੱਕ ਲੇਖ ਮਿਲਿਆ । ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, “ਇਸ ਬੰਦ ਦੇ ਪਿੱਛੇ ਕੋਈ ਵੀ ਮੈਲਿਸ਼ਿਯਸ ਗਤਿਵਿਧੀ ਨਹੀਂ ਸੀ, ਬਲਕਿ ਮੁੱਖ ਕਾਰਨ ਸਾਡੇ ਔਰ ਤੋਂ ਫੈਕਲਟੀ ਕੌਂਫੀਗਰੇਸ਼ਨ ਵਿੱਚ ਤਬਦੀਲੀ ਸੀ। ਤੁਸੀਂ ਪੂਰਾ ਲੇਖ ਇੱਥੇ ਵੇਖ ਸਕਦੇ ਹੋ।
ਵਿਸ਼ਵਾਸ ਨਿਊਜ਼ ਨੇ ਜਾਂਚ ਜਾਰੀ ਰੱਖੀ ਅਤੇ ਸਾਨੂੰ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ 6 ਅਕਤੂਬਰ ਨੂੰ ਇਸੇ ਬੰਦ ਤੇ ਇੱਕ ਪੋਸਟ ਮਿਲੀ। ਹਾਲਾਂਕਿ, ਪੂਰੀ ਪੋਸਟ ਵਿੱਚ ਕਿਤੇ ਵੀ ਹੈਕਿੰਗ ਦਾ ਕੋਈ ਜ਼ਿਕਰ ਨਹੀਂ ਹੈ।
https://www.facebook.com/zuck/posts/10113961365418581
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਪੁਸ਼ਟੀ ਲਈ ਈਮੇਲ ਰਾਹੀਂ ਫੇਸਬੁੱਕ ਨਾਲ ਸੰਪਰਕ ਕੀਤਾ ਅਤੇ ਸਾਡੇ ਮੇਲ ਦੇ ਜਵਾਬ ਵਿੱਚ ਐਪਿਕ ਮੋਨੇਟਾਈਜੇਸ਼ਨ, ਫੇਸਬੁੱਕ ਦੀ ਸੰਚਾਰ ਪ੍ਰਬੰਧਕ ਸ਼ੇਫਾਲੀ ਸ਼੍ਰੀਨਿਵਾਸ ਨੇ ਕਿਹਾ: “ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਬੰਦ ਦੇ ਪਿੱਛੇ ਕੋਈ ਅਸਮਾਜਿਕ ਤੱਤ ਨਹੀਂ ਸਨ। ਮੁੱਖ ਕਾਰਨ ਸਾਡੇ ਵੱਲੋਂ ਫੈਕਲਟੀ ਕੌਂਫੀਗਰੇਸ਼ਨ ਵਿੱਚ ਤਬਦੀਲੀ ਸੀ।
ਹੁਣ ਵਾਰੀ ਸੀ ਫਰਜ਼ੀ ਪੋਸਟ ਸਾਂਝੀ ਕਰਨ ਵਾਲੇ ਫੇਸਬੁੱਕ ਯੂਜ਼ਰ ਮੁਹੰਮਦ ਜ਼ਕੀ ਦੀ ਸੋਸ਼ਲ ਸਕੈਨਿੰਗ ਦੀ। ਅਸੀਂ ਪਾਇਆ ਹੈ ਕਿ ਯੂਜ਼ਰ ਫੇਸਬੁੱਕ ਤੇ ਬਹੁਤ ਐਕਟਿਵ ਹੈ। ਇਸ ਤੋਂ ਇਲਾਵਾ, ਉਪਯੋਗਕਰਤਾ ਦੀ ਕੋਈ ਵੀ ਜਾਣਕਾਰੀ ਸਰਵਜਨਿਕ ਨਹੀਂ ਹੈ।
ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਇਹ ਦਾਅਵਾ ਝੂਠਾ ਹੈ । ਯੁਵਾ ਚੀਨੀ ਹੈਕਰ ਦੇ ਕਾਰਨ ਤਿੰਨੋਂ ਐਪਸ ਕੁਝ ਘੰਟਿਆਂ ਤੱਕ ਬੰਦ ਨਹੀਂ ਹੋਏ ਸਨ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।