ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਕੁਝ ਲੋਕ ਸੋਨੀਆ ਗਾਂਧੀ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਨੂੰ ਕਵਾਤ੍ਰੋਚੀ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵਾਇਰਲ ਤਸਵੀਰ 1996 ਦੀ ਹੈ। ਇਸ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਨਾਲ ਖੜੇ ਹਨ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਆਪਣੇ ਬੇਟੇ ਰਾਹੁਲ ਗਾਂਧੀ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇੱਕ ਪੁਰਾਣੀ ਤਸਵੀਰ ਆਪੱਤੀਜਨਕ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਸ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਖੜਾ ਵਿਅਕਤੀ ਇਟਲੀ ਦਾ ਕਾਰੋਬਾਰੀ ਔਤਾਵਿਯੋ ਕਵਾਤ੍ਰੋਚੀ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਸੋਨੀਆ ਗਾਂਧੀ ਦੇ ਨਾਲ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਖੜਾ ਹੈ। ਇਹ ਤਸਵੀਰ 1996 ਦੇ ਇੱਕ ਪ੍ਰੋਗਰਾਮ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਕ੍ਰਿਸ਼ਣ ਸੁਥਾਰ ਰਾਵਤਖੇਰਾ ਨੇ 4 ਜੂਨ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਤਸਵੀਰ ਨੂੰ ਪੋਸਟ ਕਰਦਿਆਂ ਦਾਅਵਾ ਕੀਤਾ ਹੈ ਕਿ : ‘ਇਹ ਰਾਹੁਲ ਖਾਨ ਨਹੀਂ ਹੈ ,ਇਹ ਉਨ੍ਹਾਂ ਦੀ ਕੈਬਰੇ ਡਾਂਸਰ ਮਾਂ ਦਾ ਕਰੀਬੀ ਦੋਸਤ ਔਤਾਵਿਯੋ ਕਵਾਤ੍ਰੋਚੀ ਹੈ, ਬਾਕੀ ਇਸ ਫੋਟੋ ਨੂੰ ਵੇਖ ਕੇ ਕੁਝ ਕਹਿਣ ਦੀ ਲੋੜ ਨਹੀਂ ਹੈ..!’
ਇਸ ਪੋਸਟ ਨੂੰ ਸਹੀ ਮੰਨਦੇ ਹੋਏ ਲੋਕ ਬਹੁਤ ਜ਼ਿਆਦਾ ਵਾਇਰਲ ਕਰ ਰਹੇ ਹਨ। ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਈਮੇਜ਼ ਟੂਲ ਉੱਤੇ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਇਹ ਤਸਵੀਰ ਯਾਹੂ ਤੇ ਮਿਲੀ। ਰਾਹੁਲ ਗਾਂਧੀ ਦੇ ਜਨਮ ਦਿਨ ‘ਤੇ ਬਣੀ ਇੱਕ ਫੋਟੋ ਐਲਬਮ ਵਿੱਚ ਇਹ ਤਸਵੀਰ ਮੌਜੂਦ ਸੀ। ਤੁਸੀਂ ਇਸ ਨੂੰ ਇੱਥੇ ਵੇਖ ਸਕਦੇ ਹੋ।
ਜਾਂਚ ਦੇ ਦੌਰਾਨ ਸਾਨੂੰ ਇਹ ਤਸਵੀਰ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਵੀ ਮਿਲੀ। ਇਸ ਫੋਟੋ ਦੇ ਕੈਪਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਸਪੈਸ਼ਲ ਪ੍ਰੋਟੈਕਸ਼ਨ ਸਮੂਹ ਦੇ ਇੱਕ ਫੰਕਸ਼ਨ ਵਿੱਚ ਤੱਤਕਾਲੀਨ ਕਾਂਗਰਸ ਪ੍ਰੈਸੀਡੈਂਟ ਆਪਣੇ ਪੁੱਤਰ ਰਾਹੁਲ ਗਾਂਧੀ ਦੇ ਨਾਲ ਪਹੁੰਚੀ ਸੀ। ਇਹ ਤਸਵੀਰ 8 ਅਪ੍ਰੈਲ 1996 ਦੀ ਹੈ। ਇਹ ਪੀ.ਟੀ.ਆਈ ਦੇ ਫੋਟੋਗ੍ਰਾਫਰ ਦੁਆਰਾ ਲਈ ਗਈ ਸੀ। ਅਸਲ ਤਸਵੀਰ ਇਥੇ ਵੇਖੋ।
ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਕਾਂਗਰਸ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਘਟੀਆ ਹਰਕਤਾਂ ਸਿਰਫ ਟਰੋਲ ਆਰਮੀ ਵਾਲੇ ਹੀ ਕਰ ਸਕਦੇ ਹਨ। ਤਸਵੀਰ ਵਿੱਚ ਰਾਹੁਲ ਗਾਂਧੀ ਨੂੰ ਸਪੱਸ਼ਟ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਪਰ ਕੁਝ ਲੋਕ ਗਾਂਧੀ ਪਰਿਵਾਰ ਤੋਂ ਇੰਨੇ ਡਰਦੇ ਹਨ ਕਿ ਉਹ ਦਿਨ ਰਾਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਜਾਂਚ ਦੇ ਆਖਰੀ ਦੌਰ ਵਿੱਚ ਅਸੀਂ ਫਰਜ਼ੀ ਪੋਸਟ ਕਰਨੇ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਕ੍ਰਿਸ਼ਣ ਸੁਥਾਰ ਰਾਵਤਖੇਰਾ ਨੂੰ 10 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਕੁਝ ਲੋਕ ਸੋਨੀਆ ਗਾਂਧੀ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਨੂੰ ਕਵਾਤ੍ਰੋਚੀ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵਾਇਰਲ ਤਸਵੀਰ 1996 ਦੀ ਹੈ। ਇਸ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਨਾਲ ਖੜੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।