ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਨਿਕਲੀ। ਵਿਸ਼ਵਾਸ ਨਿਊਜ਼ ਆਪਣੇ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਭੁੱਲ ਕੇ ਵੀ ਅਜਿਹੇ ਕਿਸੇ ਲਿੰਕ ਤੇ ਕਲਿਕ ਨਾ ਕਰਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਵਿੱਚ ਇੱਕ ਵਾਰ ਫਿਰ ਤੋਂ ਮੁਫਤ ਰੀਚਾਰਜ ਦੇ ਨਾਂ ਤੇ ਇੱਕ ਫਰਜ਼ੀ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਕਾਰਡ ਵੈਕਸੀਨੇਸ਼ਨ ਹੋਣ ਦੀ ਖੁਸ਼ੀ ਵਿੱਚ, Jio, Airtel ਅਤੇ Vi ਸਿਮ ਵਾਲਿਆਂ ਨੂੰ 3 ਮਹੀਨਿਆਂ ਦਾ ਰਿਚਾਰਜ ਮੁਫਤ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਸਿਰਾਜੀ ਯਸ਼ ਨੇ 11 ਅਕਤੂਬਰ ਨੂੰ ਇੱਕ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ: ‘ਦੇਸ਼ ਵਿੱਚ ਰਿਕਾਰਡ ਵੈਕਸੀਨੇਸ਼ਨ ਹੋਣ ਦੀ ਖੁਸ਼ੀ ਵਿੱਚ ਸਾਰੇ ਭਾਰਤੀ ਯੂਜ਼ਰਸ* ਨੂੰ 3 ਮਹੀਨਿਆਂ ਦਾ ਮੁਫਤ ਰਿਚਾਰਜ ਦਿੱਤਾ ਜਾ ਰਿਹਾ ਹੈ। ਜੇ ਤੁਹਾਡੇ ਕੋਲ Jio, Airtel ਜਾਂ Vi ਦਾ ਸਿਮ ਹੈ ਤਾਂ ਤੁਸੀਂ ਇਸ ਆਫ਼ਰ ਦਾ ਲਾਭ ਉਠਾ ਸਕਦੇ ਹੋ। ਨੋਟ: ਹੇਠਾਂ ਦਿੱਤੇ ਗਏ ਲਿੰਕ ਤੇ ਕਲਿਕ ਕਰ ਅਪਣਾ ਮੁਫਤ ਰੀਚਾਰਜ ਪ੍ਰਾਪਤ ਕਰੋ। ਕਿਰਪਾ ਧਿਆਨ ਦੀਓ : ਇਹ ਆਫ਼ਰ ਸਿਰਫ 15 OCTOBER 2021 ਤੱਕ ਹੀ ਸਿਮਿਤ ਹੈ! ਜਲਦੀ ਕਰੋ ..! ‘
ਤੱਥ ਜਾਂਚ ਦੇ ਉਦੇਸ਼ ਨਾਲ, ਵਾਇਰਲ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ ਜਿਵੇਂ ਕਿ ਇਹ ਹੈ। ਪੋਸਟ ਦਾ ਆਰਕਾਈਵ ਵਰਜਨ ਇਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਅਸੀਂ ਜਾਣਨਾ ਚਾਹੁੰਦੇ ਸੀ ਕਿ ਕੀ ਟੈਲੀਕਾਮ ਕੰਪਨੀਆਂ ਦੇਸ਼ ਵਿੱਚ ਰਿਕਾਰਡ ਵੈਕਸੀਨੇਸ਼ਨ ਹੋਣ ਆਪਣੇ ਉਪਭੋਗਤਾਵਾਂ ਨੂੰ ਫ੍ਰੀ ਰਿਚਾਰਜ ਦੇ ਰਹੀ ਹੈ। ਸੰਬੰਧਿਤ ਕੀਵਰਡਸ ਨਾਲ ਸਰਚ ਕਰਨ ਤੇ ਸਾਨੂੰ ਇੱਕ ਵੀ ਅਜਿਹੀ ਖ਼ਬਰ ਨਹੀਂ ਮਿਲੀ ਜੋ ਵਾਇਰਲ ਪੋਸਟ ਦੀ ਸੱਚਾਈ ਤੇ ਮੁਹਰ ਲਗਾਉਂਦੀ ਹੋਵੇ।
ਸਰਚ ਦੇ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ 22 ਅਪ੍ਰੈਲ 2021 ਨੂੰ ਤੇ ਪ੍ਰਕਾਸ਼ਤ ਇੱਕ ਖਬਰ ਮਿਲੀ। ਖ਼ਬਰ ਵਿੱਚ ਸੇਲਿਉਲਰ ਆਪਰੇਟਰਸ ਐਸੋਸੀਏਸ਼ਨ ਆਫ਼ ਇੰਡੀਆ ਦੇ ਵੱਲੋ ਤੋਂ ਤਿੰਨ ਮਹੀਨਿਆਂ ਦੇ ਫ੍ਰੀ ਰਿਚਾਰਜ ਵਾਲੀ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਗਿਆ ਸੀ। ਜਾਗਰਣ ਡਾਟ ਕੋਮ ਦੀ ਖਬਰ ਨੂੰ ਤੁਸੀਂ ਇੱਥੇ ਕਲਿਕ ਕਰ ਪੜ੍ਹ ਸਕਦੇ ਹੋ ।
ਜਾਂਚ ਦੇ ਦੌਰਾਨ ਅਸੀਂ ਮੈਸੇਜ ਦੇ ਨਾਲ ਦਿੱਤੇ ਗਏ ਲਿੰਕ ਤੇ ਕਲਿਕ ਕੀਤਾ, ਇੱਥੋਂ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਰਿਲਾਇੰਸ ਕੰਪਨੀ ਦੇ ਪ੍ਰਵਕਤਾ ਦੇ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਝੂਠੀ ਹੈ। ਸਾਡੇ ਵੱਲੋਂ ਅਜਿਹਾ ਕੋਈ ਆਫ਼ਰ ਨਹੀਂ ਦਿੱਤਾ ਜਾ ਰਹੀ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਪੋਸਟ ਕਰਨੇ ਵਾਲੇ ਯੂਜ਼ਰ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਸਿਰਾਜੀ ਯਸ਼ ਹੋਟਲ ਇੰਡਸਟ੍ਰੀ ਨਾਲ ਜੁੜਿਆ ਹੋਇਆ ਹੈ। ਇਸ ਤੋਂ ਵੱਧ ਜਾਣਕਾਰੀ ਸਾਨੂੰ ਇਨ੍ਹਾਂ ਦੇ ਅਕਾਊਂਟ ਤੋਂ ਨਹੀਂ ਮਿਲੀ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਨਿਕਲੀ। ਵਿਸ਼ਵਾਸ ਨਿਊਜ਼ ਆਪਣੇ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਭੁੱਲ ਕੇ ਵੀ ਅਜਿਹੇ ਕਿਸੇ ਲਿੰਕ ਤੇ ਕਲਿਕ ਨਾ ਕਰਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।