Fact Check: ਆਤਿਸ਼ਬਾਜੀ ਦਾ ਇਹ ਵੀਡੀਓ ਤਾਇਵਾਨ ਦਾ ਹੈ, ਦੀਵਾਲੀ ਨਾਲ ਜੋੜ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਤਾਈਵਾਨ ਵਿੱਚ ਸਾਲਾਨਾ ਆਯੋਜਿਤ ਹੋਣ ਵਾਲੇ ਧਾਰਮਿਕ ਯਾਤਰਾ ਬੈਸ਼ਾਤੁਨ ਮਾਜ਼ੂ ਦੇ ਦੌਰਾਨ ਹੋਣ ਵਾਲੀ ਆਤਿਸ਼ਬਾਜ਼ੀ ਦੇ ਵੀਡੀਓ ਨੂੰ ਕੈਨੇਡਾ ਵਿੱਚ ਦੀਵਾਲੀ ਦੌਰਾਨ ਭਾਰਤੀਆਂ ਦੇ ਆਤਿਸ਼ਬਾਜ਼ੀ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Abhishek Parashar
- Published: Nov 9, 2021 at 06:28 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ‘ਚ ਸੜਕ ਕਿਨਾਰੇ ਆਤਿਸ਼ਬਾਜ਼ੀ ਨੂੰ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਦਾ ਇਹ ਵੀਡੀਓ ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਵੱਲੋਂ ਮਨਾਈ ਗਈ ਦੀਵਾਲੀ ਦੇ ਤਿਉਹਾਰ ਨਾਲ ਸਬੰਧਿਤ ਹੈ, ਜਿਸ ਦੌਰਾਨ ਉਨ੍ਹਾਂ ਨੇ ਸੜਕਾਂ ‘ਤੇ ਸ਼ਾਨਦਾਰ ਢੰਗ ਨਾਲ ਆਤਿਸ਼ਬਾਜ਼ੀ ਕੀਤੀ ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਆਤਿਸ਼ਬਾਜੀ ਦਾ ਵੀਡੀਓ ਨਾ ਤਾਂ ਦੀਵਾਲੀ ਦੇ ਤਿਉਹਾਰ ਨਾਲ ਸਬੰਧਿਤ ਹੈ ਅਤੇ ਨਾ ਹੀ ਅਮਰੀਕਾ ਨਾਲ। ਇਹ ਤਾਈਵਾਨ ਸਥਿਤ ਇੱਕ ਧਾਰਮਿਕ ਤਿਉਹਾਰ ਬੈਸ਼ਾਤੁਨ ਮਾਜੂ ਦੇ ਆਯੋਜਨ ਦੇ ਦੌਰਾਨ ਹੋਈ ਆਤਿਸ਼ਬਾਜ਼ੀ ਦਾ ਵੀਡੀਓ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਭਾਰਤ ਵਿੱਚ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਦੀਵਾਲੀ ਮਨਾਏ ਜਾਣ ਦੇ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘ਰੰਗ ਪੰਜਾਬ ਦੇ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ”ਕੈਨੇਡਾ ਵਿੱਚ ਗੰਦ ਪਾ ਰਹੇ ਭਾਰਤੀ ਲੋਕ।” (”भारत के लोग कनाडा में गंदगी फैला रहे हैं”)
ਕਈ ਹੋਰ ਯੂਜ਼ਰਸ ਨੇ ਇਸ ਨੂੰ ਅਮਰੀਕਾ ਵਿੱਚ ਭਾਰਤੀਆਂ ਦੇ ਦੀਵਾਲੀ ਮਨਾਏ ਜਾਣ ਦਾ ਦੱਸਦੇ ਹੋਏ ਆਪਣੀ ਪ੍ਰੋਫਾਈਲ ਤੋਂ ਸਾਂਝਾ ਕੀਤਾ ਹੈ।
ਪੜਤਾਲ
InVID ਟੂਲ ਦੀ ਮਦਦ ਨਾਲ ਮਿਲੇ ਕੀਫਰੇਮ ਨੂੰ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਇਹ ਵੀਡੀਓ ‘青年文創園區「歡樂耶誕園遊會」- 手作達人學苑’ ਯੂਜ਼ਰ ਦੀ ਪ੍ਰੋਫਾਈਲ ਤੇ ਲਗਿਆ ਮਿਲਿਆ, ਜਿਸਨੂੰ ਉਨ੍ਹਾਂ ਨੇ 18 ਅਪ੍ਰੈਲ 2021 ਨੂੰ ‘白沙屯媽祖出巡 …’ (ਬੈਸ਼ਾਤੁਨ ਮਾਜੂ) ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
https://www.facebook.com/watch/?v=456050262137128
ਇਸ ਕੀਵਰਡ ਨਾਲ ਖੋਜ ਕਰਨ ‘ਤੇ, ਸਾਨੂੰ 2021 ਨੂੰ ਯੂਟਿਊਬ ਚੈਨਲ ‘白沙屯拱天宮’ ‘ਤੇ ਅਪਲੋਡ ਕੀਤਾ ਗਿਆ ਲਗਭਗ ਦੋ ਘੰਟੇ ਦਾ ਵੀਡੀਓ ਮਿਲਿਆ, ਜੋ ਇਸ ਨਾਲ ਸਬੰਧਤ ਹੈ। ਇਸ ਵੀਡੀਓ ‘ਚ ਆਤਿਸ਼ਬਾਜ਼ੀ ਦੀ ਆਵਾਜ ਅਤੇ ਕਈ ਫ੍ਰੇਮ ‘ਚ ਸੜਕ ‘ਤੇ ਹੋ ਰਹੀ ਆਤਿਸ਼ਬਾਜੀ ਨੂੰ ਦੇਖਿਆ ਜਾ ਸਕਦਾ ਹੈ।
ਮੰਡਾਰਿਨ ਭਾਸ਼ਾ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਇਹ ਵੀਡੀਓ ਸਾਲ 2021 ‘ਚ ਤਾਈਵਾਨ ਵਿੱਚ ਆਯੋਜਿਤ (ਸ਼ਿਨ ਚਾਉ ਸਾਲ) ਬੈਸ਼ਾਤੁਨ ਮਾਜੂ ਧਾਰਮਿਕ ਤਿਉਹਾਰ ਦਾ ਹੈ। ਕਈ ਹੋਰ ਯੂ-ਟਿਊਬ ਚੈਨਲਾਂ ‘ਤੇ ਵੀ ਤਿਉਹਾਰ ਆਯੋਜਨ ਦਾ ਵੀਡੀਓ ਅਪਲੋਡ ਕੀਤਾ ਹੋਇਆ ਹੈ।
ਸਰਚ ਕਰਨ ‘ਤੇ ਸਾਨੂੰ ਤਾਈਵਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਇਸ ਧਾਰਮਿਕ ਤਿਉਹਾਰ ਬਾਰੇ ਵਿਸਤ੍ਰਿਤ ਜਾਣਕਾਰੀ ਮਿਲੀ। ਦਿੱਤੀ ਗਈ ਜਾਣਕਾਰੀ ਮੁਤਾਬਿਕ ‘ਬੈਸ਼ਾਤੁਨ ਮਾਜ਼ੂ ਦੇ ਦੌਰਾਨ ਜਿਵੇਂ ਹੀ ਯਾਤਰਾ ਲੰਘਦੀ ਹੈ, ਲੋਕ ਦੇਵਤਾ ਦੇ ਆਉਣ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾਉਂਦੇ ਹਨ।’ ਇਸ ਤਿਉਹਾਰ ਦਾ ਆਯੋਜਨ ਤਾਈਵਾਨ ਦੇ ਗੋਂਗ ਤਯਾਨ ਮੰਦਰ ‘ਚ ਪਿਛਲੇ 150 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮਨਾਇਆ ਜਾ ਰਿਹਾ ਹੈ।
ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਸੜਕ ਤੇ ਆਤਿਸ਼ਬਾਜ਼ੀ ਦਾ ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਜਾਂ ਕੈਨੇਡਾ ‘ਚ ਰਹਿਣ ਵਾਲੇ ਭਾਰਤੀਆਂ ਵੱਲੋਂ ਦੀਵਾਲੀ ਦੇ ਉਤਸਵ ਨਾਲ ਸੰਬੰਧਿਤ ਨਹੀਂ ਹੈ, ਸਗੋਂ ਤਾਇਵਾਨ ‘ਚ ਹਰ ਸਾਲ ਆਯੋਜਿਤ ਹੋਣ ਵਾਲੇ ਇੱਕ ਧਾਰਮਿਕ ਤਿਉਹਾਰ ਦਾ ਹੈ।
ਇਸ ਵੀਡੀਓ ਨੂੰ ਲੈ ਕੇ ਅਸੀਂ ਤਾਇਵਾਨ ਦੀ ਕਈ ਵਾਰ ਯਾਤਰਾ ਕਰ ਚੁੱਕੇ ਸਾਫਟਵੇਅਰ ਇੰਜੀਨੀਅਰ ਅਭਿਜੀਤ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਤਾਈਵਾਨ ਸਰਕਾਰ ਵਲੋਂ ਇਸ ਧਾਰਮਿਕ ਯਾਤਰਾ ਨੂੰ ਸੈਲਾਨੀਆਂ ਦੇ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰਿਤ ਕੀਤਾ ਜਾਂਦਾ ਹੈ। ਤਾਈਵਾਨ ਸਰਕਾਰ ਪ੍ਰਯਟਨ ਨੂੰ ਵਧਾਵਾ ਦੇਣ ਲਈ ਇਸ ਧਾਰਮਿਕ ਯਾਤਰਾ ਨੂੰ ਸ਼ੋਕੇਸ ਵਜੋਂ ਪੇਸ਼ ਕਰਦੀ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਦੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਕਰੀਬ ਛੇ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਤਾਈਵਾਨ ਵਿੱਚ ਸਾਲਾਨਾ ਆਯੋਜਿਤ ਹੋਣ ਵਾਲੇ ਧਾਰਮਿਕ ਯਾਤਰਾ ਬੈਸ਼ਾਤੁਨ ਮਾਜ਼ੂ ਦੇ ਦੌਰਾਨ ਹੋਣ ਵਾਲੀ ਆਤਿਸ਼ਬਾਜ਼ੀ ਦੇ ਵੀਡੀਓ ਨੂੰ ਕੈਨੇਡਾ ਵਿੱਚ ਦੀਵਾਲੀ ਦੌਰਾਨ ਭਾਰਤੀਆਂ ਦੇ ਆਤਿਸ਼ਬਾਜ਼ੀ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਕੈਨੇਡਾ ਵਿੱਚ ਗੰਦ ਪਾ ਰਹੇ ਭਾਰਤੀ ਲੋਕ।
- Claimed By : FB User-ਰੰਗ ਪੰਜਾਬ ਦੇ’
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...