ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਫਰਜ਼ੀ ਪੋਸਟ ਨੂੰ ਵਾਇਰਲ ਕਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿਚ ਸੀਐਮ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਨੇਤਾ ਸੁੱਚਾ ਸਿੰਘ ਲੰਗਾਹ ਦੀ ਫੋਟੋ ਲੱਗੀ ਹੋਈ ਹੈ, ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਲੀਡਰ ਸੁੱਚਾ ਸਿੰਘ ਲੰਗਾਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਝੂਠੀ ਪੋਸਟ ਵਾਇਰਲ ਕਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਕਿ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Adv Amanpreet Virk ਨੇ ਵਾਇਰਲ ਪੋਸਟ ਨੂੰ 29 ਅਗਸਤ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਮੈਂ ਪਹਿਲਾਂ ਹੀ ਕਿਹਾ ਸੀ ਸੁੱਚਾ ਸਿੰਘ ਲੰਗਾਹ ਦੀ 2022 ਚ ਟਿਕਟ ਲੈਣ ਦੀ ਇੱਛਾ ਆਪ ਹੀ ਪੂਰੀ ਕਰੂਗੀ, ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸੱਕਦੇ ਨੇ ਸੁੱਚਾ ਸਿੰਘ “
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਨਿਊਜ਼ ਸਰਚ ਨਾਲ ਕੀਤੀ। ਅਸੀਂ ਗੂਗਲ ਤੇ ਕੁਝ ਕੀਵਰ੍ਡ੍ਸ ਰਾਹੀਂ ਓਪਨ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ, ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਪਾਰਟੀ ਸ਼ਾਮਿਲ ਕਰਦੀ ਤਾਂ ਖਬਰ ਕੀਤੇ ਨਾ ਕੀਤੇ ਜ਼ਰੂਰ ਹੁੰਦੀ , ਪਰ ਸਾਨੂੰ ਕੋਈ ਖਬਰ ਕੀਤੇ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ ਇੱਕ ਨਿਜੀ ਵਿਵਾਦ ਦੇ ਚਲਦੇ ਸੁੱਚਾ ਸਿੰਘ ਲੰਗਾਹ ਨੂੰ ਪੰਜ ਸਿੰਹ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਪੰਥ ਤੋਂ ਨਿਸ਼ਕਾਸਿਤ ਕਰ ਦਿੱਤਾ ਸੀ। ਸੁੱਚਾ ਸਿੰਘ ਲੰਗਾਹ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਬੇਨਤੀ ਕਰ ਪੰਥ ਵਿੱਚ ਮੁੜ ਸ਼ਾਮਲ ਹੋਣ ਦੀ ਗੁਹਾਰ ਲਗਾ ਰਹੇ ਹਨ।
ਜੇਕਰ ਆਮ ਆਦਮੀ ਪਾਰਟੀ ਕਿਸੇ ਨੂੰ ਪਾਰਟੀ ਵਿੱਚ ਸ਼ਾਮਿਲ ਕਰੇਗੀ ਤਾਂ ਉਸ ਨਾਲ ਜੁੜੀ ਖਬਰ ਜਾਂ ਪੋਸਟ ਆਪ ਦੇ ਅਧਿਕਾਰਿਤ ਸੋਸ਼ਲ ਅਕਾਊਂਟ ਤੇ ਜ਼ਰੂਰ ਹੋਣਾ ਸੀ , ਇਸ ਲਈ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਆਪ ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਖੰਗਾਲੀਆਂ , ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ। ਫੇਰ ਅਸੀਂ ਸੁੱਚਾ ਸਿੰਘ ਲੰਗਾਹ ਦੇ ਅਧਿਕਾਰਿਕ ਫੇਸਬੁੱਕ ਅਕਾਉਂਟ ਵੱਲ ਰੁੱਖ ਕੀਤਾ, ਉੱਥੇ ਵੀ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।
ਪੋਸਟ ਵਿੱਚ ਅਸੀਂ ਵੇਖਿਆ ਕਿ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ, ਇਸ ਲਈ ਅਸੀਂ ਸਿਧ ਹੀ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਵੱਲ ਆਪਣਾ ਰੱਖ ਕੀਤਾ। ਸਾਨੂੰ ਪ੍ਰੋ ਪੰਜਾਬ ਟੀ ਵੀ ਦੁਆਰਾ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਦਿੱਤਾ ਗਿਆ ਸਪੱਸ਼ਟੀਕਰਨ ਮਿਲਿਆ । ਪ੍ਰੋ ਪੰਜਾਬ ਟੀ ਵੀ ਨੇ ਵਾਇਰਲ ਹੋ ਰਹੀ ਖ਼ਬਰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ,’ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਸੁੱਚਾ ਸਿੰਘ ਲੰਗਾਹ ਦੇ ‘ਆਪ’ ਚ ਸ਼ਾਮਿਲ ਹੋਣ ਦੀ ਖ਼ਬਰ Pro Punjab ਦੇ ਲੋਗੋ ਹੇਠ ਸ਼ਰਾਰਤੀ ਅਨਸਰਾਂ ਵੱਲੋਂ ਝੂਠੀ ਚਲਾਈ ਗਈ ਹੈ। ਅਸੀਂ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਾਇਬਰ ਸੈੱਲ ਚ ਸ਼ਿਕਾਇਤ ਕਰ ਰਹੇ ਹਾਂ। ਅੱਗੇ ਤੋਂ ਵੀ ਜੇ ਕੋਈ Pro Punjab ਦੇ ਲੋਗੋ ਦੀ ਦੁਰਵਰਤੋਂ ਕਰੇਗਾ ਤਾਂ ਕਨੂੰਨੀ ਕਰਵਾਈ ਕੀਤੀ ਜਾਵੇਗੀ।’
ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਇੰਚਾਰਜ ਦਿਗਵਿਜੇ ਧੰਜੂ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ।
ਮਾਮਲੇ ਵਿਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਗੁਰਦਾਸਪੁਰ ਪੱਤਰਕਾਰ ਸੁਨੀਲ ਥਾਨੇਵਾਲੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਦਾਅਵਾ ਗ਼ਲਤ ਹੈ ਅਤੇ ਅਜਿਹੀ ਕੋਈ ਖਬਰ ਉਨ੍ਹਾਂ ਕੋਲੋਂ ਨਹੀਂ ਆਈ ਹੈ। ਖਬਰ ਪੂਰੀ ਤਰ੍ਹਾਂ ਫਰਜ਼ੀ ਹੈ।
ਹੁਣ ਵਾਰੀ ਸੀ ਫ਼ਰਜ਼ੀ ਪੋਸਟ ਨੂੰ ਫੇਸਬੁੱਕ ਤੇ ਸ਼ੇਅਰ ਕਰਨ ਵਾਲੇ ਯੂਜ਼ਰ Adv Amanpreet Virk ਦੀ ਸੋਸ਼ਲ ਸਕੈਨਿੰਗ ਕਰਨ ਦੀ। ਜਾਂਚ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਫਰਜ਼ੀ ਪੋਸਟ ਨੂੰ ਵਾਇਰਲ ਕਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।