ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਝੜਪ ਦੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਐਲ.ਏ.ਸੀ ਨਾਮ ਤੋਂ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਾ ਦ੍ਰਿਸ਼ ਹੈ। ਇਹ ਫਿਲਮ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਹੋਈ ਹਿੰਸਕ ਝੜਪ ‘ਤੇ ਆਧਾਰਿਤ ਹੈ, ਜਿਸਦੀ ਸ਼ੂਟਿੰਗ ਅਜੇ ਤੱਕ ਪੂਰੀ ਨਹੀਂ ਹੋਈ ਹੈ। ਇਸ ਹੀ ਸ਼ੂਟਿੰਗ ਦੇ ਦ੍ਰਿਸ਼ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਹੋਏ ਟਕਰਾਅ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਅਤੇ ਚੀਨ ਦੇ ਵਿਚਕਾਰ ਹਾਲੀਆ ਸੀਮਾ ਵਿਵਾਦ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸੈਨਾ ਦੇ ਜਵਾਨਾਂ ਨੇ ਕਰੀਬ 150 ਤੋਂ ਵੱਧ ਚੀਨੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ ਇਹ ਤਸਵੀਰ ਉਸ ਹੀ ਘਟਨਾ ਦੀ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿੱਚ ਸੰਘਰਸ਼ ਦੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਅਸਲ ਵਿੱਚ ਐਲ.ਏ.ਸੀ ਨਾਮ ਦੀ ਫਿਲਮ ਦੀ ਸ਼ੂਟਿੰਗ ਦਾ ਦ੍ਰਿਸ਼ ਹੈ। ਯੂਟਿਊਬ ਤੇ ਮੌਜੂਦ ਸ਼ੂਟਿੰਗ ਦੇ ਇਸੇ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਸੈਨਿਕਾਂ ਦੇ ਚੀਨੀ ਸੈਨਿਕਾਂ ਨੂੰ ਬੰਧਕ ਬਣਾਉਣ ਦੇ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘ਸ਼ੈਲੇਂਦਰ ਪ੍ਰਤਾਪ ਸਿੰਘ’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , “ਸਾਡੇ ਤੁਹਾਡੇ ਜਵਾਨ ਰਾਹੁਲ ਗਾਂਧੀ ਕਦੇ ਇਸ ਤੇ ਟਵੀਟ ਨਹੀਂ ਕਰੇਗਾ ਕਿ ਭਾਰਤੀ ਸੇਨਾ ਨੇ ਅਰੁਣਾਚਲ ਵਿੱਚ 150 ਤੋਂ ਵੱਧ ਚੀਨੀ ਸੈਨਿਕਾਂ ਨੂੰ ਬੰਦੀ ਬਣਾ ਲਿਆ , ਫਿਰ ਜਦੋਂ ਚੀਨ ਦੀ ਸੇਨਾ ਦੇ ਕਮਾਂਡਰ ਅਤੇ ਭਾਰਤੀ ਕਮਾਂਡਰ ਦੇ ਵਿਚਕਾਰ ਮੀਟਿੰਗ ਹੋਈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਛੱਡਿਆ ਗਿਆ .. ਇਹ ਹੈ ਬਦਲਦਾ ਭਾਰਤ .. 🚩 ਜੈ ਹਿੰਦ 🇮🇳🚩।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ ।
ਟਵੀਟਰ ਤੇ ਵੀ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ ।
ਪੜਤਾਲ
ਵਾਇਰਲ ਹੋ ਰਹੀ ਤਸਵੀਰ ਦੇ ਨਾਲ ਕੀਤੇ ਗਏ ਦਾਅਵੇ ਦੀ ਸੱਚਾਈ ਦੀ ਜਾਂਚ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ। ਸਰਚ ਵਿੱਚ ਮੰਡਾਰਿਨ ਭਾਸ਼ਾ ਦੀ ਵੈਬਸਾਈਟ www.juduo.cc ਦੀ ਵੈਬਸਾਈਟ ਤੇ 23 ਦਸੰਬਰ 2020 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ‘ਇਹ ਤਸਵੀਰ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਹੋਏ ਸੰਘਰਸ਼ ਤੇ ਬਣ ਰਹੀ ਫਿਲਮ ਗਲਵਾਨ ਵੈਲੀ ਦੀ ਸ਼ੂਟਿੰਗ ਦਾ ਦ੍ਰਿਸ਼ ਹੈ।
ਸੰਬੰਧਤ ਜਾਣਕਾਰੀ ਦੇ ਅਧਾਰ ਤੇ ਕੀਵਰਡ ਸਰਚ ਦੇ ਦੌਰਾਨ ਸਾਨੂੰ ਯੂਟਿਊਬ ਤੇ 6 ਦਸੰਬਰ, 2020 ਨੂੰ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ।
‘the suru studio’ ਨਾਂ ਦੇ ਇੱਕ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਇਸਨੂੰ ਲੱਦਾਖ ਦਾ ਦੱਸਿਆ ਹੈ, ਜਿੱਥੇ ਫਿਲਮ ਐਲਏਸੀ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਫਿਲਮ ਵਿੱਚ ਰਾਹੁਲ ਰੋਏ ਅਤੇ ਸੁਸ਼ਾਂਤ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। 4 ਮਿੰਟ 44 ਸਕਿੰਟ ਦੇ ਵੀਡੀਓ ਵਿੱਚ ਇੱਕ ਮਿੰਟ 16 ਸਕਿੰਟ ਦੇ ਫਰੇਮ ਵਿੱਚ ਉਸ ਦ੍ਰਿਸ਼ ਨੂੰ ਵੇਖਿਆ ਜਾ ਸਕਦਾ ਹੈ, ਜੋ ਵਾਇਰਲ ਤਸਵੀਰ ਨਾਲ ਹੂਬਹੂ ਮਿਲਦਾ ਹੈ। ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿਚਕਾਰ ਹੋਈ ਸੈਨਿਕ ਝੜਪ ਨਾਲ ਸਬੰਧਿਤ ਨਹੀਂ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੀ ਮੁੰਬਈ ਸਥਿਤ ਐਂਟਰਟੇਨਮੈਂਟ ਬੀਟ ਨੂੰ ਕਵਰ ਕਰਨ ਵਾਲੀ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨੇ ਕਿਹਾ, “ ਵਾਇਰਲ ਹੋ ਰਹੀ ਤਸਵੀਰ ਫਿਲਮ ਐਲਏਸੀ ਦੀ ਸ਼ੂਟਿੰਗ ਦੀ ਹੀ ਤਸਵੀਰ ਹੈ। ਇਸ ਫਿਲਮ ਦੀ ਸ਼ੂਟਿੰਗ ਅਜੇ ਤੱਕ ਪੂਰੀ ਨਹੀਂ ਹੋਈ ਹੈ। ਇਸ ਫਿਲਮ ਬਾਰੇ ਜਾਣਕਾਰੀ imdb.com ਦੀ ਵੈੱਬਸਾਈਟ ਤੇ ਵੀ ਉਪਲਬਧ ਹੈ।
ਵਾਇਰਲ ਤਸਵੀਰ ਨੂੰ ਅਸੀਂ ਭਾਰਤੀ ਸੈਨਾ ਦੇ ਪ੍ਰਵਕਤਾ ਨਾਲ ਵੀ ਸਾਂਝਾ ਕੀਤਾ। ਹਾਲਾਂਕਿ, ਸਟੋਰੀ ਲਿਖੇ ਜਾਣ ਦੇ ਸਮੇਂ ਤੱਕ ਸਾਨੂੰ ਉਨ੍ਹਾਂ ਦੇ ਵੱਲੋਂ ਤੋਂ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ ਹੈ।
ਨਿਊਜ਼ ਸਰਚ ਵਿੱਚ ਸਾਨੂੰ ਅਜਿਹੀਆਂ ਕਈ ਰਿਪੋਰਟਾਂ ਮਿਲੀਆਂ, ਜਿਨ੍ਹਾਂ ਦੇ ਅਨੁਸਾਰ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਵਾਸਤਵਿਕ ਨਿਯੰਤਰਣ ਰੇਖਾ ਤੇ ਭਾਰਤ ਅਤੇ ਚੀਨ ਦੇ ਸੈਨਿਕ ਆਹਮੋ -ਸਾਹਮਣੇ ਦੀ ਸਥਿਤੀ ਵਿੱਚ ਆ ਗਏ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿੱਚ ਮਾਮੂਲੀ ਝੜਪ ਵੀ ਹੋਈ ਸੀ ਅਤੇ ਇਹ ਇਸ ਦੌਰਾਨ ਭਾਰਤੀ ਸੈਨਿਕਾਂ ਨੇ ਚੀਨ ਦੇ ਕਰੀਬ ਦੋ ਸੌ ਸੈਨਿਕਾਂ ਨੂੰ ਰੋਕ ਦਿੱਤਾ ਸੀ। ਭਾਰਤੀ ਸੈਨਿਕਾਂ ਦੀ ਧਾਰਨਾ ਦੇ ਅਨੁਸਾਰ, ਇਹ ਚੀਨੀ ਸੈਨਿਕ ਵਾਸਤਵਿਕ ਨਿਯੰਤਰਣ ਰੇਖਾ ਪਾਰ ਕਰਕੇ ਭਾਰਤੀ ਸੀਮਾ ਵਿੱਚ ਘੁਸ ਆਏ ਸਨ।
ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ‘ਤੇ ਕਰੀਬ 15 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਝੜਪ ਦੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਐਲ.ਏ.ਸੀ ਨਾਮ ਤੋਂ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਾ ਦ੍ਰਿਸ਼ ਹੈ। ਇਹ ਫਿਲਮ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਹੋਈ ਹਿੰਸਕ ਝੜਪ ‘ਤੇ ਆਧਾਰਿਤ ਹੈ, ਜਿਸਦੀ ਸ਼ੂਟਿੰਗ ਅਜੇ ਤੱਕ ਪੂਰੀ ਨਹੀਂ ਹੋਈ ਹੈ। ਇਸ ਹੀ ਸ਼ੂਟਿੰਗ ਦੇ ਦ੍ਰਿਸ਼ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਹੋਏ ਟਕਰਾਅ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।