Fact Check: ਨਾਥੁਰਾਮ ਗੋਡਸੇ ਨੂੰ ਲੈ ਕੇ ਅਕਸ਼ੈ ਕੁਮਾਰ ਦਾ ਫਰਜ਼ੀ ਬਿਆਨ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਨਾਥੁਰਾਮ ਗੋਡਸੇ ਦੇ ਬਾਰੇ ਵਿਚ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਨਾਂ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਵਾਇਰਲ ਬਿਆਨ ਵਿਚ ਅਕਸ਼ੈ ਕੁਮਾਰ ਗੋਡਸੇ ਦੇ ਅਖੀਰਲੇ ਬਿਆਨ ਨੂੰ ਇਤਿਹਾਸ ਦੀ ਕਿਤਾਬਾਂ ਵਿਚ ਜੋੜੇ ਜਾਣ ਦੀ ਵਕਾਲਤ ਕਰ ਰਹੇ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਬਿਆਨ ਫਰਜ਼ੀ ਨਿਕਲਿਆ। ਅਕਸ਼ੈ ਕੁਮਾਰ ਨੇ ਨਾਥੁਰਾਮ ਗੋਡਸੇ ਦੇ ਬਾਰੇ ਵਿਚ ਅਜਿਹਾ ਕੁਝ ਨਹੀਂ ਕਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Jai Bharat Maa’ ਨੇ ਇੱਕ ਪੋਸਟ ਸ਼ੇਅਰ ਕੀਤਾ ਜਿਸਦੇ ਵਿਚ ਲਿਖਿਆ ਹੋਇਆ ਹੈ, ‘मैं यह नहीं कहा कि गोडसे द्वारा गांधी की हत्या करना सही है या गलत था पर इतना जरूर कहूंगा कि इतिहास की किताबों में गोडसे को गांधी का हत्यारा पढ़ाने के साथ-साथ गोडसे का अंतिम बयान भी पढ़ाओ कि उसने आखिर गांधी की हत्या क्यों की थी? बाकी सही गलत का फैसला भावी पीढ़ी अपने आप कर लेगी?’


ਨਾਥੁਰਾਮ ਗੋਡਸੇ ਦੇ ਬਾਰੇ ਵਿਚ ਅਕਸ਼ੈ ਕੁਮਾਰ ਦੇ ਨਾਂ ਤੋਂ ਇਹ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ

ਪੜਤਾਲ

ਅਕਸ਼ੈ ਕੁਮਾਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ। ਪੋਸਟ ਵਿਚ ਅਕਸ਼ੈ ਕੁਮਾਰ ਦੇ ਟਵਿੱਟਰ ਹੈਂਡਲ ਦਾ ਜਿਕਰ ਹੈ। @kumarakshay_1 ਦੇ ਨਾਂ ਤੋਂ ਕੀਤੇ ਗਏ ਟਵੀਟ ਵਿਚ ਗੋਡਸੇ ਦੇ ਬਾਰੇ ਵਿਚ ਲਿਖਿਆ ਹੋਇਆ ਹੈ। ਟਵਿੱਟਰ ਦੀ ਤਰਫੋਂ ਇਸ ਹੈਂਡਲ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ।

ਅਕਸ਼ੈ ਕੁਮਾਰ ਦਾ ਅਸਲੀ ਟਵਿੱਟਰ ਹੈਂਡਲ ‘@akshaykumar’ ਦੇ ਨਾਂ ਤੋਂ ਹੈ ਅਤੇ ਉਨ੍ਹਾਂ ਨੇ ਗੋਡਸੇ ਦੇ ਨਾਂ ਤੋਂ ਕੋਈ ਵੀ ਟਵੀਟ ਨਹੀਂ ਕੀਤਾ ਹੈ।


ਅਕਸ਼ੈ ਕੁਮਾਰ ਦਾ ਅਸਲੀ ਟਵਿੱਟਰ ਹੈਂਡਲ

ਦੈਨਿਕ ਜਾਗਰਣ ਦੇ ਐਡੀਟਰ (ਮਨੋਰੰਜਨ) ਪਰਾਗ ਛਾਪੇਕਰ ਨੇ ਦੱਸਿਆ ਕਿ ਆਮ ਜਨਤਾ ਅਧਿਕਾਰਕ ਅਤੇ ਫਰਜ਼ੀ ਹੈਂਡਲ ਦੇ ਵਿਚਕਾਰ ਫਰਕ ਨਹੀਂ ਸਮਝ ਪਾਉਂਦੀ ਹੈ ਅਤੇ ਆਮਤੌਰ ‘ਤੇ ਫਰਜ਼ੀ ਖਬਰਾਂ ਫੈਲਾਉਣ ਵਾਲੇ ਲੋਕ ਅਦਾਕਾਰਾਂ ਦੇ ਨਾਂ ਵਿਚ ਥੋੜਾ ਫੇਰ ਬਦਲ ਕਰ ਫਰਜ਼ੀ ਪ੍ਰੋਫ਼ਾਈਲ ਬਣਾਉਂਦੇ ਹਨ ਅਤੇ ਫਰਜ਼ੀ ਖਬਰਾਂ ਫੈਲਾਉਣ ਲੱਗ ਜਾਂਦੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਦੇ ਨਾਂ ਤੋਂ ਫਰਜ਼ੀ ਖਬਰਾਂ ਫੈਲਾਈ ਗਈਆਂ ਹੋਣ। ਇਸਤੋਂ ਪਹਿਲਾਂ ਵੀ ਰਾਮ ਮੰਦਰ ਨਿਰਮਾਣ ਲਈ ਕਰੋੜਾਂ ਦਾ ਚੰਦਾ ਦਿੱਤੇ ਜਾਣ ਦੇ ਦਾਅਵੇ ਨਾਲ ਖਬਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਦੀ ਵਿਸ਼ਵਾਸ ਟੀਮ ਨੇ ਪੜਤਾਲ ਕੀਤੀ ਸੀ।

ਨਤੀਜਾ: ਅਕਸ਼ੈ ਕੁਮਾਰ ਦੇ ਨਾਂ ਤੋਂ ਨਾਥੁਰਾਮ ਗੋਡਸੇ ਨੂੰ ਲੈ ਕੇ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ। ਵਾਇਰਲ ਬਿਆਨ ਅਕਸ਼ੈ ਕੁਮਾਰ ਦੇ ਨਾਂ ਤੋਂ ਬਣੇ ਫਰਜ਼ੀ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਸੀ, ਜਿਸਨੂੰ ਹੁਣ ਸਸਪੈਂਡ ਕੀਤਾ ਜਾ ਚੁੱਕਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts