X
X

Fact Check : ਸਪਾ ਆਗੂ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਨੂੰ ਕਿਸਾਨਾਂ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਭਾਜਪਾ ਸਮਰਥਕਾਂ ਵੱਲੋਂ ਸਪਾ ਆਗੂ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ ਕਿਸਾਨਾਂ ਨਾਲ ਜੋੜ ਕੇ ਗਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਕੁੱਟਮਾਰ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।ਵੀਡੀਓ ਵਿੱਚ ਇੱਕ ਵਿਅਕਤੀ ਨਾਲ ਲੋਕਾਂ ਦੀ ਭੀੜ ਬੇਰਹਿਮੀ ਨਾਲ ਕੁੱਟਮਾਰ ਕਰਦੀ ਵੇਖੀ ਜਾ ਸਕਦੀ ਹੈ। ਯੂਜ਼ਰਸ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂ ਦੀ ਕੁੱਟਮਾਰ ਕੀਤੀ ਗਈ ਹੈ। ਵਿਸ਼ਵਾਸ ਚੀਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਵੀਡੀਓ ਵਿੱਚ ਭਾਜਪਾ ਆਗੂ ਨਾਲ ਕੁੱਟਮਾਰ ਨਹੀਂ ਸਗੋਂ ਸਪਾ ਦੇ ਆਗੂ ਨਾਲ ਕੁੱਟਮਾਰ ਹੋ ਰਹੀ ਹੈ। ਇਹ ਕੁੱਟਮਾਰ ਕਿਸਾਨਾਂ ਨੇ ਨਹੀਂ ਕੀਤੀ ਬਲਕਿ ਭਾਜਪਾ ਸਮਰਥਕਾਂ ਵੱਲੋਂ ਕੀਤੀ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ 5K BROADCASTING ਨੇ 1 ਜੁਲਾਈ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ” ਪੰਜਾਬ ਹਰਿਆਣਾ ਤੋਂ ਬਾਅਦ BJP ਯੂ.ਪੀ(ਗੋਰਖਪੁਰ) ਚ ਵੀ ਛਿੱਤਰ ਪਰੇਡ ਸ਼ੁਰੂ,,,, ਕਿਸਾਨ ਏਕਤਾ ਜ਼ਿੰਦਾਬਾਦ | 5K ਬਰੋੜਕਾਸਟਿੰਗ”

ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ। ਇਸੇ ਤਰ੍ਹਾਂ ਦੀ ਇਕ ਪੋਸਟ Jasbir Singh Channi ਨੇ ਵੀ ਇਸੇ ਦਾਅਵੇ ਨਾਲ ਸ਼ੇਅਰ ਕੀਤੀ ਹੈ।

ਪੜਤਾਲ
ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਖੋਜਣ ਲਈ ਵਿਸ਼ਵਾਸ ਨਿਊਜ਼ ਨੇ InVID ਟੂਲ ਦੀ ਮਦਦ ਲਈ। ਇਸ ਟੂਲ ਦੇ ਰਾਹੀਂ ਬਹੁਤ ਸਾਰੇ ਵੀਡੀਓ ਗਰੈਬ ਕੱਢੇ ਅਤੇ ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਅਪਲੋਡ ਕਰਕੇ ਅਸਲ ਸਰੋਤ ਦੀ ਖੋਜ ਸ਼ੁਰੂ ਕੀਤੀ। ਸਾਨੂੰ ਇਸ ਵੀਡੀਓ ਨਾਲ ਜੁੜੀ ਖ਼ਬਰ ਕਈ ਮੀਡਿਆ ਵੈਬਸਾਈਟਾਂ ਤੇ ਮਿਲੀ। 26 ਸੂਚੀ 2021 ਨੂੰ ABP NEWS HINDI ਤੇ ਯੂਟਿਯੂਬ ਚੈਨਲ ਤੇ ਸਾਨੂੰ ਇਹ ਵੀਡੀਓ ਅਪਲੋਡ ਮਿਲੀ।ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ ” गोरखपुर: जिला पंचायत चुनाव में नामांकन को लेकर आपस में भिड़े BJP-SP कार्यकर्ता” ਪੂਰੀ ਵੀਡੀਓ ਇਥੇ ਵੇਖ ਇਥੇ

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਖ਼ਬਰ ਬਾਰੇ ਹੋਰ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀ ਖ਼ਬਰ Amar Ujala ਤੇ ਵੀ ਪ੍ਰਕਾਸ਼ਿਤ ਮਿਲੀ। ਇਸ ਮਾਮਲੇ ਨੂੰ ਲੈ ਕੇ Amar Ujala ਨੇ ਆਪਣੀ ਰਿਪੋਰਟ ਵਿਚ ਲਿਖਿਆ ਕੀ ” गोरखपुर जिला पंचायत अध्यक्ष चुनाव: सत्ता, दिन और तारीख बदली, घटनाक्रम पुराना” ਪੂਰੀ ਖ਼ਬਰ ਇਥੇ ਪੜ੍ਹੋ। ਖ਼ਬਰ ਵਿਚ ਸਾਨੂੰ ਕੀਤੇ ਵੀ ਕਿਸਾਨਾਂ ਦਾ ਜ਼ਿਕਰ ਨਹੀਂ ਮਿਲਿਆ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨਾਲ ਜੁੜੀ ਖ਼ਬਰ Jansatta ਦੀ ਰਿਪੋਰਟ ਵਿੱਚ ਵੀ ਮਿਲੀ। ਜਨਸੱਤਾ ਦੀ 26 ਜੂਨ 2021 ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਿਕ, ਯੂ.ਪੀ ਦੇ ਗੋਰਖਪੁਰ ਵਿਖੇ ਭਾਜਪਾ ਆਗੂ ਸਾਧਨਾ ਦੇ ਸਮਰਥਕਾਂ ਵੱਲੋਂ ਸਪਾ ਦੇ ਲੀਡਰ ਜਿਤੇਂਦਰ ਯਾਦਵ ਦੀ ਕੁੱਟਮਾਰ ਕੀਤੀ ਗਈ ਸੀ। ਪ੍ਰਕਾਸ਼ਿਤ ਖ਼ਬਰ ਨੂੰ ਸਿਰਲੇਖ ਦਿੱਤਾ ਗਿਆ ਸੀ” ਦੇਖੀਏ, ਯੂ.ਪੀ ਵਿੱਚ ਆਪਸ ਵਿੱਚ ਭੀੜ ਗਏ ਸਪਾ ਅਤੇ ਭਾਜਪਾ ਵਰਕਰਾਂ, ਚੱਲੇ ਲੱਤ- ਘੁੰਨਸੇ”

ANI UP ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਅਪਲੋਡ ਕੀਤਾ ਅਤੇ ਅਪਲੋਡ ਕਰਦੇ ਹੋਏ ਲਿਖਿਆ #WATCH | Scuffle breaks out between BJP and SP workers during the filing of nominations for district panchayat president at Gorakhpur Collectorate.(Note: Strong Language)

ਮਾਮਲੇ ਵਿਚ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਗੋਰਖਪੁਰ ਰਿਪੋਰਟਰ ਸਤੀਸ਼ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਸ ਮਾਮਲੇ ਦਾ ਕਿਸਾਨਾਂ ਨਾਲ ਕੋਈ ਸੰਬੰਧ ਨਹੀਂ ਅਤੇ ਇਹ ਵੀਡੀਓ ਗੋਰਖਪੁਰ ਵਿਚ ਜ਼ਿਲ੍ਹਾ ਪੰਚਾਇਤ ਅਧਿਅਕਸ਼ ਦੇ ਚੌਣਾ ਦੇ ਨਾਮਾਂਕਨ ਦੇ ਦੌਰਾਨ ਹੋਈ ਕੁੱਟਮਾਰ ਦਾ ਹੈ । ਸਪਾ ਅਤੇ ਭਾਜਪਾ ਆਗੂਆਂ ਦੇ ਵਿਚਕਾਰ ਕੁੱਟਮਾਰ ਹੋਈ ਸੀ, ਜਿਸਵਿੱਚ ਭਾਜਪਾ ਸਮਰਥਕਾਂ ਦਵਾਰਾ ਸਪਾ ਆਗੂ ਨੂੰ ਕੁਟਿਆ ਗਿਆ ਸੀ , ਭਾਜਪਾ ਨੇਤਾ ਨੂੰ ਨਹੀਂ।

ਜਾਂਚ ਦੇ ਅੰਤਿਮ ਪੜਾਵ ਵਿੱਚ ਵਿਸ਼ਵਾਸ ਨਿਊਜ਼ ਨੇ 5K Broadcasting ਨਾਮ ਦੇ ਫੇਸਬੁੱਕ ਪੇਜ ਦੀ ਜਾਂਚ ਕੀਤੀ। ਜਾਂਚ ਤੋਂ ਸਾਨੂੰ ਪਤਾ ਲੱਗਿਆ ਕੀ 52,633 ਲੋਕ ਇਸ ਪੇਜ ਨੂੰ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 1 ਫਰਵਰੀ 2017 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਭਾਜਪਾ ਸਮਰਥਕਾਂ ਵੱਲੋਂ ਸਪਾ ਆਗੂ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ ਕਿਸਾਨਾਂ ਨਾਲ ਜੋੜ ਕੇ ਗਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਕੁੱਟਮਾਰ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • Claim Review : ਪੰਜਾਬ ਹਰਿਆਣਾ ਤੋਂ ਬਾਅਦ BJP ਯੂ.ਪੀ(ਗੋਰਖਪੁਰ) ਚ ਵੀ ਛਿੱਤਰ ਪਰੇਡ ਸ਼ੁਰੂ,,,, ਕਿਸਾਨ ਏਕਤਾ ਜ਼ਿੰਦਾਬਾਦ |
  • Claimed By : ਫੇਸਬੁੱਕ ਪੇਜ 5K BROADCASTING
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later